ਆਰਥਿਕ ਸਥਿਰਤਾ ਨੂੰ ਬਰਕਰਾਰ ਰੱਖਣ ਲਈ ਸੀਟੀਏ ਵੈਕਸੀਨੇਸ਼ਨ ਤੋਂ ਛੋਟ ਦੇ ਮੁੱਦੇ ਉੱਤੇ ਸਰਕਾਰ ਨਾਲ ਜਾਰੀ ਰੱਖੇਗੀ ਗੱਲਬਾਤ

Cropped of black man receiving vaccine shot

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) 15 ਜਨਵਰੀ, 2022 ਤੱਕ ਬਾਰਡਰ ਵੈਕਸੀਨੇਸ਼ਨ ਲਾਜ਼ਮੀ ਕਰਨ ਦੇ ਕੀਤੇ ਗਏ ਫੈਸਲੇ ਦੇ ਪੈਣ ਵਾਲੇ ਪ੍ਰਭਾਵਾਂ ਬਾਰੇ ਕੈਨੇਡਾ ਸਰਕਾਰ ਨੂੰ ਜਾਣੂ ਕਰਵਾਉਣ ਲਈ ਕੰਮ ਕਰਦਾ ਰਹੇਗਾ। ਇਸ ਦੇ ਨਾਲ ਹੀ ਫੈਡਰਲ ਪੱਧਰ ਉੱਤੇ ਨਿਯੰਤਰਿਤ ਟਰੱਕਿੰਗ ਕੰਪਨੀਆਂ ਨੂੰ ਘਰੇਲੂ ਪੱਧਰ ਉੱਤੇ ਇਸ ਲਾਜ਼ਮੀ ਟੀਕਾਕਰਣ ਤੋਂ ਮਿਲੀ ਛੋਟ ਅਗਲੇਰੀ ਗੱਲਬਾਤ ਤੇ ਸਲਾਹ ਮਸ਼ਵਰੇ ਨਾਲ ਜਾਰੀ ਰਹੇਗੀ। 

ਸੀਟੀਏ ਵੱਲੋਂ ਪਹਿਲਾਂ ਹੀ ਚਿਤਵੀ ਰੂਪ ਰੇਖਾ ਅਨੁਸਾਰ ਗੱਠਜੋੜ ਦੇ ਅੰਦਾਜ਼ੇ ਮੁਤਾਬਕ ਜਦੋਂ ਇਹ ਟੀਕਾਕਰਣ ਲਾਜ਼ਮੀ ਕਰ ਦਿੱਤਾ ਗਿਆ ਤਾਂ 12,000 ਤੋਂ 22,000 ਡਰਾਈਵਰ ਅਮਰੀਕਾਕੈਨੇਡਾ ਮਾਰਕਿਟ ਛੱਡ ਸਕਦਾ ਹੈ। ਇਸ ਨਾਜ਼ੁਕ ਸਮੇਂ ਹੋਰ ਡਰਾਈਵਰਾਂ ਤੋਂ ਹੱਥ ਧੋਣ ਦਾ ਮਤਲਬ ਹੋਵੇਗਾ ਪਹਿਲਾਂ ਤੋਂ ਹੀ ਨਾਜ਼ੁਕ ਦੌਰ ਵਿੱਚੋਂ ਲੰਘ ਰਹੀ ਸਪਲਾਈ ਚੇਨ ਨੂੰ ਹੋਰ ਨੁਕਸਾਨ ਪਹੁੰਚਾਉਣਾ। ਇਸ ਸਥਿਤੀ ਤੋਂ ਉਦੋਂ ਹੀ ਬਚਿਆ ਜਾ ਸਕਦਾ ਹੈ ਜਦੋਂ ਤੱਕ ਇਹ ਲਾਜ਼ਮੀ ਟੀਕਾਕਰਣ ਦੀ ਸ਼ਰਤ ਨੂੰ ਅੱਗੇ ਨਹੀਂ ਵਧਾ ਦਿੱਤਾ ਜਾਂਦਾ।

ਸੀਟੀਏ ਵੱਲੋਂ ਇਸ ਐਲਾਨ ਦੇ ਆਪਣੇ ਡਰਾਈਵਰਾਂ ਉੱਤੇ ਪੈਣ ਵਾਲੇ ਅਸਰ ਦੇ ਸਬੰਧ ਵਿੱਚ ਆਪਣੇ ਮੈਂਬਰਾਂ ਉੱਤੇ ਇੱਕ ਸਰਵੇਖਣ ਕਰਵਾਇਆ ਗਿਆ।ਹਾਲਾਂਕਿ ਕਈ ਫਲੀਟਸ ਵੱਲੋਂ ਆਪਣੀ ਵੈਕਸੀਨੇਸ਼ਨ ਦਰ ਵਿੱਚ ਮਾਮੂਲੀ ਵਾਧਾ ਹੋਣ ਦੀ ਰਿਪੋਰਟ ਕੀਤੀ ਗਈ ਹੈ ਪਰ ਕਈ ਹੋਰਨਾਂ ਫਲੀਟਸ ਨੂੰ ਅਜੇ ਵੀ 10 ਤੋਂ 20 ਫੀ ਸਦੀ ਸਟਾਫ ਵਿੱਚ ਕਟੌਤੀ ਦਾ ਡਰ ਲੱਗਿਆ ਹੋਇਆ ਹੈ ਤੇ ਦੇਸ਼ ਦੇ ਕੁੱਝ ਰੀਜਨਜ਼ ਵਿੱਚ ਇਹ ਕਟੌਤੀ 20 ਫੀ ਸਦੀ ਤੱਕ ਹੋਣ ਦਾ ਡਰ ਹੈ। 

ਸੀਟੀਏ ਰਾਹੀਂ ਸਾਹਮਣੇ ਆਏ ਕੁੱਝ ਰੁਝਾਨਾਂ ਅਨੁਸਾਰ ਜਿੱਥੇ ਡਰਾਈਵਰਾਂ ਦੇ ਕੰਮ ਛੱਡ ਕੇ ਜਾਣ ਦੀ ਦਰ 10 ਫੀ ਸਦੀ ਹੈ ਉੱਥੇ ਫਲੀਟਸ ਵੱਲੋਂ ਆਪਣੇ ਕੁੱਝ ਕਸਟਮਰਜ਼ ਤੇ ਕੁੱਝ ਲੇਨਜ਼ ਨੂੰ ਆਪਣੀ ਸੂਚੀ ਵਿੱਚੋਂ ਬਾਹਰ ਕਰ ਦਿੱਤਾ ਗਿਆ ਹੈ, ਜਿੱਥੇ ਡਰਾਈਵਰਾਂ ਦੇ ਕੰਮ ਛੱਡ ਕੇ ਜਾਣ ਦੀ ਦਰ 15 ਫੀ ਸਦੀ ਹੈ ਉੱਥੇ ਅਜਿਹੇ ਕਸਟਮਰਜ਼ ਦੀ ਸੂਚੀ ਵਿੱਚ ਹੋਰ ਵਾਧਾ ਹੋ ਗਿਆ ਹੈ ਜਿਹੜੇ ਸਰਵਿਸ ਮੁਹੱਈਆ ਕਰਵਾਉਣ ਵਾਲਿਆਂ ਤੱਕ ਪਹੁੰਚ ਨਹੀਂ ਕਰ ਸਕਦੇ। 

ਸੀਟੀਏ ਦੇ ਮੈਂਬਰਾਂ ਵੱਲੋਂ ਕੀਤੀ ਗਈ ਰਿਪੋਰਟ ਅਨੁਸਾਰ ਕੈਨੇਡਾ ਭਰ ਵਿੱਚ ਅਜਿਹੇ ਫਲੀਟਸ ਵੀ ਹਨ ਜਿਨ੍ਹਾਂ ਦੀ ਵੈਕਸੀਨੇਸ਼ਨ ਦਰ 80 ਫੀ ਸਦੀ ਤੋਂ ਵੀ ਹੇਠਾਂ ਹੈ। ਵੈਕਸੀਨੇਸ਼ਨ ਦਰ 80 ਫੀ ਸਦੀ ਤੋਂ ਹੇਠਾਂ ਹੋਣ ਨਾਲ ਅਜਿਹੇ ਕਸਟਮਰਜ਼, ਜਿਹੜੇ ਸਿੱਧੇ ਤੌਰ ਉੱਤੇ ਅਜਿਹੇ ਫਲੀਟਸ ਉੱਤੇ ਨਿਰਭਰ ਕਰਦੇ ਹਨ ਜਾਂ ਇਨ੍ਹਾਂ ਨਾਲ ਥਰਡ ਪਾਰਟੀ ਲਾਜਿਸਟਿਕਸ ਰਾਹੀਂ ਜੁੜੇ ਹੋਏ ਹਨ, ਲਈ ਸੇਵਾਵਾਂ ਵਿੱਚ ਕਾਫੀ ਵਿਘਣ ਪੈ ਸਕਦਾ ਹੈ।

ਕਈ ਫਲੀਟਸ ਦਾ ਕਹਿਣਾ ਹੈ ਕਿ ਵੈਕਸੀਨੇਸ਼ਨ ਲਾਜ਼ਮੀ ਕਰਨ ਦਾ ਦਿਨ ਜਿਵੇਂ ਜਿਵੇਂ ਨੇੜੇ ਰਿਹਾ ਹੈ ਤਿਉਂ ਤਿਉਂ ਜੇ ਡਰਾਈਵਰਾਂ ਨੂੰ ਕੰਮ ਉੱਤੇ ਰੋਕ ਕੇ ਰੱਖਣ ਦੀਆਂ ਉਨ੍ਹਾਂ ਦੀਆਂ ਕੋਸਿ਼ਸ਼ਾਂ ਕਾਮਯਾਬ ਨਹੀਂ ਹੁੰਦੀਆਂ ਤੇ ਉਨ੍ਹਾਂ ਨੂੰ ਚੁਣੌਤੀਆਂ ਪੇਸ਼ ਆਉਂਦੀਆਂ ਹਨ ਤਾਂ ਉਹ ਆਪਣੇ ਅਜਿਹੇ ਕਸਟਮਰਜ਼ ਨੂੰ ਛੱਡਣਗੇ ਜਿਨ੍ਹਾਂ ਲਈ ਉਹ ਕਦੇ ਕਦਾਈਂ ਕੰਮ ਕਰਦੇ ਹਨ ਤੇ ਜਿਨ੍ਹਾਂ ਦੇ ਨਿੱਕੇ ਮੋਟੇ ਅਕਾਊਂਟ ਹਨ। ਇਸ ਤੋਂ ਬਾਅਦ ਅਜਿਹੇ ਮਾਲ ਭਾੜੇ ਦੀ ਢੋਆ ਢੁਆਈ ਛੱਡੀ ਜਾਵੇਗੀ ਜਿਨ੍ਹਾਂ ਦਾ ਕੰਮ ਵਧੇਰੇ ਚੁਣੌਤੀ ਭਰਪੂਰ ਹੈ ਜਾਂ ਅਜਿਹੀਆਂ ਲੋਕੇਸ਼ਨਾਂ ਜਿੱਥੇ ਪਹੁੰਚਣਾ ਮੁਸ਼ਕਲ ਹੈ ਤੇ ਜਿੱਥੇ ਹੋਰ ਸੇਵਾਵਾਂ ਦੀ ਕਮੀ ਹੈ। 

ਬਾਰਡਰ ਵੈਕਸੀਨੇਸ਼ਨ ਮੈਨਡੇਟ ਬਾਰੇ ਗੱਲਬਾਤ ਹੋਰ ਤੇਜ਼ ਹੋਣ ਉਪਰੰਤ ਫੈਡਰਲ ਸਰਕਾਰ ਵੱਲੋਂ ਨਿਯੰਤਰਿਤ ਟਰੱਕਿੰਗ ਸੈਕਟਰ ਨੂੰ ਮਿਲੀ ਵੈਕਸੀਨੇਸ਼ਨ ਤੋਂ ਮੌਜੂਦਾ ਛੋਟ ਮੁੜ ਹਾਸਲ ਨਾ ਕਰ ਸਕਣ ਨਾਲ ਸਪਲਾਈ ਚੇਨ ਨਾਲ ਜੁੜੇ ਮੁੱਦੇ ਹੋਰ ਵਧਣਗੇ ਤੇ ਟਰੱਕ ਡਰਾਈਵਰਾਂ ਦੇ ਨਾਲ ਨਾਲ ਹੋਰ ਲੇਬਰ ਦੀ ਉਪਲਬਧਤਾ ਵਿੱਚ ਵੀ ਕਮੀ ਆਵੇਗੀ। 

ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਵੱਲੋਂ ਪ੍ਰਸਤਾਵਿਤ ਵੈਕਸੀਨੇਸ਼ਨ ਮੈਨਡੇਟ ਨਾਲ ਸੀਟੀਏ ਦੇ ਅੰਦਾਜ਼ੇ ਮੁਤਾਬਕ ਅਜਿਹੇ 30,000 ਹੋਰ ਫੈਡਰਲ ਪੱੱਧਰ ਉੱਤੇ ਨਿਯੰਤਰਿਤ ਡਰਾਈਵਰ ਹਨ ਜਿਹੜੇ ਕੈਨੇਡਾਅਮਰੀਕਾ ਸਰਹੱਦ ਪਾਰ ਨਹੀਂ ਕਰ ਸਕਣਗੇ। ਯੂਐਸਕੈਨੇਡਾ ਬਾਰਡਰ ਮੈਨਡੇਟ ਕਾਰਨ ਪ੍ਰਭਾਵਿਤ ਹੋਣ ਵਾਲੇ 22,000 ਡਰਾਈਵਰਾਂ ਤੋਂ ਇਲਾਵਾ ਅਜਿਹੇ ਡਰਾਈਵਰਾਂ ਉੱਤੇ ਘਰੇਲੂ ਪੱਧਰ ਉੱਤੇ ਵੈਕਸੀਨੇਸ਼ਨ ਲਾਜ਼ਮੀ ਕੀਤੇ ਜਾਣ ਦਾ ਵੀ ਅਸਰ ਪਵੇਗਾ।

ਘਰੇਲੂ ਪੱਧਰ ਉੱਤੇ ਵੈਕਸੀਨੇਸ਼ਨ ਲਾਜ਼ਮੀ ਕੀਤੇ ਜਾਣ ਦਾ ਅਸਰ ਸਿਰਫ ਡਰਾਈਵਰਾਂ ਉੱਤੇ ਹੀ ਨਹੀਂ ਪਵੇਗਾ। ਹਾਲਾਂਕਿ ਸਾਡੇ ਸੈਕਟਰ ਵਿੱਚ ਕਈ ਅਹਿਮ ਅਹੁਦਿਆਂ ਉੱਤੇ ਵੈਕਸੀਨੇਸ਼ਨ ਦਰ ਕਾਫੀ ਜਿ਼ਆਦਾ ਹੈ ਪਰ ਸਟਾਫ ਦੀ ਕਮੀ ਨਾਲ ਜੂਝ ਰਹੇ ਕਈ ਹੋਰਨਾਂ ਏਰੀਆਜ਼ ਨੂੰ ਵੀ ਇਸ ਪ੍ਰਸਤਾਵਿਤ ਮੈਨਡੇਟ ਤੋਂ ਥੋੜ੍ਹੀ ਰਾਹਤ ਚਾਹੀਦੀ ਹੋਵੇਗੀ ਜਿਵੇਂ ਕਿ ਮਕੈਨਿਕਸ ਨੂੰ ਵੀ ਰਾਹਤ ਦੀ ਲੋੜ ਹੋਵੇਗੀ।

ਸਪਲਾਈ ਚੇਨ ਲਈ ਸਾਡੇ ਸੈਕਟਰ ਦੀ ਅਹਿਮੀਅਤ ਤੇ ਇਸ ਮੈਨਡੇਟ ਦੇ ਨਿੱਤ ਦੇ ਗਾਹਕਾਂ ਉੱਤੇ ਪੈਣ ਵਾਲੇ ਅਸਰ ਉੱਤੇ ਮੁੜ ਝਾਤ ਮਰਵਾਉਣ ਲਈ ਸੀਟੀਏ ਵੱਲੋਂ ਟਰੱਕਿੰਗ ਇੰਡਸਟਰੀ ਨਾਲ ਸਬੰਧਤ ਕਈ ਅਹਿਮ ਮੁੱਦਿਆਂ ਉੱਤੇ ਜਨਤਾ ਦੀ ਰਾਇ ਜਾਨਣ ਲਈ ਨੈਨੋਜ਼ ਰਿਸਰਚ ਕੋਲੋਂ ਪਬਲਿਕ ਓਪੀਨੀਅਨ ਪੋਲ ਕਰਵਾਈ ਗਈ ਸੀ। ਜਿਸ ਦੇ ਨਤੀਜਿਆਂ ਅਨੁਸਾਰ 83 ਫੀ ਸਦੀ ਕੈਨੇਡੀਅਨਜ਼ ਨੇ ਆਖਿਆ ਸੀ ਕਿ ਉਹ ਸਪਲਾਈ ਚੇਨ ਵਿੱਚ ਪੈਣ ਵਾਲੇ ਵਿਘਣ ਨੂੰ ਲੈ ਕੇ ਚਿੰਤਤ ਹਨ ਤੇ ਉਨ੍ਹਾਂ ਨੂੰ ਇਸ ਗੱਲ ਦਾ ਡਰ ਹੈ ਕਿ ਆਉਣ ਵਾਲੇ ਸਮੇਂ ਵਿੱਚ ਆਮ ਵਸਤਾਂ ਹਾਸਲ ਕਰਨਾ ਵੀ ਮੁਸ਼ਕਲ ਹੋ ਜਾਵੇਗਾ। ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਇਹ ਚਿੰਤਾਂ 90 ਫੀ ਸਦੀ ਲੋਕਾਂ ਨੂੰ ਹੈ। ਜਿਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਕੈਨੇਡੀਅਨਜ਼ ਸਪਲਾਈ ਚੇਨ ਤੇ ਅਰਥਚਾਰੇ ਨੂੰ ਪ੍ਰਭਾਵਿਤ ਕਰਨ ਵਾਲੀਆਂ ਚੁਣੌਤੀਆਂ ਨੂੰ ਲੈ ਕੇ ਪਹਿਲਾਂ ਹੀ ਜਾਗਰੂਕ ਹਨ।   

ਸੀਟੀਏ ਵੱਲੋਂ ਇਨ੍ਹਾਂ ਦੋਵਾਂ ਮੁੱਦਿਆਂ ਉੱਤੇ ਕੈਨੇਡਾ ਸਰਕਾਰ ਨਾਲ ਰਲ ਕੇ ਕੰਮ ਕਰਨਾ ਜਾਰੀ ਰੱਖਿਆ ਜਾਵੇਗਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡੀਅਨ ਸਪਲਾਈ ਚੇਨ ਨਾਲ ਜੁੜੇ ਇਨ੍ਹਾਂ ਵਿਲੱਖਣ ਮਾਮਲਿਆਂ ਨੂੰ ਚੰਗੀ ਤਰ੍ਹਾਂ ਸਮਝਿਆ ਜਾਵੇ ਤੇ ਸੀਟੀਏ ਇਨ੍ਹਾਂ ਮੁੱਦਿਆਂ ਦੇ ਕਾਰਗਰ ਹੱਲ ਲੱਭਣ ਲਈ ਗੱਲਬਾਤ ਜਾਰੀ ਰੱਖੇਗਾ ਤਾਂ ਕਿ ਪਬਲਿਕ ਸੇਫਟੀ ਤੇ ਦੇਸ਼ ਦੀ ਆਰਥਿਕ ਸਥਿਰਤਾ ਨੂੰ ਬਰਕਰਾਰ ਰੱਖਿਆ ਜਾ ਸਕੇ।