ਫੈਡਰਲ ਸਰਕਾਰ ਨੇ ਟਰੱਕਿੰਗ ਇੰਡਸਟਰੀ ਨਾਲ ਰਲ ਕੇ ਸਮੱਸਿਆਵਾਂ ਨੂੰ ਹੱਲ ਕਰਨ ਦਾ ਪ੍ਰਗਟਾਇਆ ਤਹੱਈਆ

Truck driver in a blue truck

ਬੀਤੇ ਦਿਨੀਂ ਟਰਾਂਸਪੋਰਟ ਮੰਤਰੀ ਉਮਰ ਅਲਘਬਰਾ, ਲੇਬਰ ਮੰਤਰੀ ਸੀਮਸ ਰੀਗਨ, ਇੰਪਲੌਇਮੈਂਟ ਮੰਤਰੀ ਕਾਰਲਾ ਕੁਆਲਤਰੋ ਤੇ ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ :

ਗਲੋਬਲ ਕੋਵਿਡ-19 ਮਹਾਂਮਾਰੀ ਕਾਰਨ ਕੈਨੇਡੀਅਨਜ਼ ਉੱਤੇ ਲਗਾਤਾਰ ਪ੍ਰਭਾਵ ਪੈ ਰਿਹਾ ਹੈ। ਟਰੱਕਿੰਗ ਇੰਡਸਟਰੀ ਨੂੰ ਹੀ ਮਹਾਂਮਾਰੀ ਕਾਰਨ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਪਣੇ ਮਾੜੇ ਤੋਂ ਮਾੜੇ ਹਾਲਾਤ ਦਾ ਸਾਹਮਣਾ ਕਰਦਿਆਂ ਟਰੱਕਰਜ਼ ਨੇ ਹਮੇਸ਼ਾਂ ਕੈਨੇਡੀਅਨਜ਼ ਲਈ ਹਰ ਤਰ੍ਹਾਂ ਦੀ ਸਪਲਾਈ ਡਲਿਵਰ ਕੀਤੀ ਹੈ। ਬਿਆਨ ਵਿੱਚ ਆਖਿਆ ਗਿਆ ਕਿ ਸਾਡੇ ਸਮਰਪਿਤ ਕਮਰਸ਼ੀਅਲ ਟਰੱਕ ਡਰਾਈਵਰਾਂ ਦੀ ਬਦੌਲਤ ਵੈਕਸੀਨਜ਼, ਦਵਾਈਆਂ, ਪਰਸਨਲ ਪ੍ਰੋਟੈਕਟਿਵ ਇਕਿਉਪਮੈਂਟ, ਫੂਡ ਤੇ ਸਪਲਾਈਜ਼ ਉੱਥੇ ਪਹੁੰਚਦੀਆਂ ਰਹੀਆਂ ਜਿੱਥੇ ਉਨ੍ਹਾਂ ਦਾ ਪਹੁੰਚਣਾ ਜ਼ਰੂਰੀ ਸੀ। 

ਕੰਜਿ਼ਊਮਰ ਦੀ ਵਰਤੋਂ ਵਿੱਚ ਆਉਣ ਵਾਲੀਆਂ ਬਹੁਤੀਆਂ ਵਸਤਾਂ ਤੇ ਫੂਡ ਦਾ ਵੱਡਾ ਹਿੱਸਾ ਟਰੱਕਾਂ ਰਾਹੀਂ ਹੀ ਸਿ਼ਪ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਕੈਨੇਡਾ ਲਈ ਟਰੱਕਿੰਗ ਇੰਡਸਟਰੀ ਦੀ ਕਾਫੀ ਅਹਿਮੀਅਤ ਹੈ ਤੇ ਇਹ ਸਾਡੇ ਅਰਥਚਾਰੇ ਵਿੱਚ ਕਈ ਬਿਲੀਅਨ ਡਾਲਰ ਦਾ ਯੋਗਦਾਨ ਪਾਉਂਦੀ ਹੈ।

ਜਦੋਂ ਤੋਂ ਮਹਾਂਮਾਰੀ ਸ਼ੁਰੂ ਹੋਈ ਹੈ ਉਦੋਂ ਤੋਂ ਹੀ ਕੈਨੇਡਾ ਸਰਕਾਰ ਤੇ ਕੈਨੇਡੀਅਨ ਟਰੱਕਿੰਗ ਅਲਾਇੰਸ ਇੱਕ ਦੂਜੇ ਨਾਲ ਹੋਰ ਨੇੜਿਓਂ ਜੁੜੇ ਹੋਏ ਹਨ ਤੇ ਹੋਰਨਾਂ ਭਾਈਵਾਲਾਂ ਨਾਲ ਰਲ ਕੇ ਅਹਿਮ ਮੁੱਦਿਆਂ ਦੀ ਪਛਾਣ ਕਰਕੇ ਅੜਿੱਕਿਆਂ ਨੂੰ ਖ਼ਤਮ ਕਰਨ ਦੀਆਂ ਕੋਸਿ਼ਸ਼ਾਂ ਕਰ ਰਹੇ ਹਨ। ਇਹ ਅੰਗੇਜਮੈਂਟ ਟਰੱਕਾਂ ਨੂੰ ਚੱਲਦਾ ਰੱਖਣ ਤੇ ਕੋਵਿਡ-19 ਤੋਂ ਕੈਨੇਡੀਅਨਜ਼ ਨੂੰ ਸੇਫ ਰੱਖਣ ਲਈ ਬੇਹੱਦ ਜ਼ਰੂਰੀ ਹੈ।

ਕੈਨੇਡਾ ਸਰਕਾਰ ਤੇ ਕੈਨੇਡੀਅਨ ਟਰੱਕਿੰਗ ਅਲਾਇੰਸ ਦੋਵੇਂ ਇਸ ਗੱਲ ਉੱਤੇ ਸਹਿਮਤ ਹਨ ਕਿ ਵੈਕਸੀਨੇਸ਼ਨ ਦੇ ਨਾਲ ਨਾਲ ਪਬਲਿਕ ਹੈਲਥ ਮਾਪਦੰਡਾਂ ਦੀ ਪਾਲਣਾ ਕਰਨਾ ਕੈਨੇਡੀਅਨਜ਼ ਲਈ ਕੋਵਿਡ-19 ਦਾ ਖਤਰਾ ਘਟਾਉਣ ਅਤੇ ਪਬਲਿਕ ਹੈਲਥ ਦੀ ਹਿਫਾਜ਼ਤ ਕਰਨ ਦਾ ਸੱਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ।

ਿਵੇਂ ਕਿ ਮਹਾਂਮਾਰੀ ਜਾਰੀ ਹੈ ਇਹ ਯਕੀਨੀ ਬਣਾਉਣਾ ਕਾਫੀ ਜ਼ਰੂਰੀ ਹੈ ਕਿ ਲੋੜੀਂਦੀਆਂ ਵਸਤਾਂ ਜਲਦ ਤੋਂ ਜਲਦ ਕੈਨੇਡੀਅਨਜ਼ ਤੱਕ ਪਹੁੰਚਣ।ਅਸਲ ਵਿੱਚ ਇਹ ਕੈਨੇਡਾ ਸਰਕਾਰ ਦੀ ਅਤੇ ਕੈਨੇਡੀਅਨ ਟਰਕਿੰਗ ਅਲਾਇੰਸ ਦੀ ਮੁੱਖ ਤਰਜੀਹ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਤੇ ਕੈਨੇਡਾ ਦੇ ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਅਤੇ ਇਸ ਦੀ ਮੁਕਾਬਲੇਬਾਜ਼ੀ ਬਰਕਰਾਰ ਰੱਖਣ ਲਈ ਇੰਡਸਟਰੀ ਨੂੰ ਦਰਪੇਸ਼ ਦੋ ਵੱਡੀਆਂ ਚੁਣੌਤੀਆਂਸਪਲਾਈ ਚੇਨ ਵਿੱਚ ਪੈਣ ਵਾਲੇ ਅੜਿੱਕਿਆਂ ਤੇ ਲੇਬਰ ਦੀ ਘਾਟਨਾਲ ਨਜਿੱਠਿਆ ਜਾਣਾ ਜ਼ਰੂਰੀ ਹੈ।

ਇਹ ਮੁੱਦੇ ਹੱਲ ਕਰਨਾ ਕੋਈ ਸੁਖਾਲਾ ਕੰਮ ਨਹੀਂ ਤੇ ਇਨ੍ਹਾਂ ਨੂੰ ਲੰਮੇਂ ਸਮੇਂ ਦੀਆਂ ਨੀਤੀਆਂ ਤਿਆਰ ਕਰਕੇ ਸੁਲਝਾਇਆ ਜਾ ਸਕਦਾ ਹੈ ਤੇ ਇਨ੍ਹਾਂ ਦੇ ਹਕੀਕੀ ਤੇ ਚਿਰਸਥਾਈ ਨਤੀਜੇ ਨਿਕਲਣਗੇ। ਇਸ ਉੱਤੇ ਸਹਿਮਤੀ ਪ੍ਰਗਟਾਉਂਦਿਆਂ ਕੈਨੇਡਾ ਸਰਕਾਰ, ਕੈਨੇਡੀਅਨ ਟਰੱਕਿੰਗ ਅਲਾਇੰਸ ਤੇ ਇੰਡਸਟਰੀ ਇਸ ਸੈਕਟਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਗੱਲਬਾਤ ਜਾਰੀ ਰੱਖੇਗੀ। ਰਲ ਕੇ ਕੰਮ ਕਰਦਿਆਂ ਸਾਨੂੰ ਯਕੀਨ ਹੈ ਕਿ ਅਸੀਂ ਅਜਿਹੇ ਹੱਲ ਲੱਭ ਸਕਦੇ ਹਾਂ ਜਿਹੜੇ ਕੈਨੇਡੀਅਨਜ਼ ਤੇ ਇੰਡਸਟਰੀ ਨੂੰ ਇੱਕੋ ਜਿਵੇਂ ਮਦਦ ਕਰਨ।