ਕੀਪਿੰਗ ਓਨਟਾਰੀਓ ਓਪਨ ਫੌਰ ਬਿਜ਼ਨਸ ਐਕਟ ਦਾ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਸਵਾਗਤ

Transport trucks pass under a

ਪ੍ਰੋਵਿੰਸ਼ੀਅਲਯੂਐਸ ਬਾਰਡਰ ਕਰੌਸਿੰਗਜ਼ ਉੱਤੇ ਭਵਿੱਖ ਵਿੱਚ ਕਿਸੇ ਵੀ ਤਰ੍ਹਾਂ ਦੇ ਅੜਿੱਕਿਆਂ ਨੂੰ ਖ਼ਤਮ ਕਰਨ ਲਈ ਪ੍ਰੋਵਿੰਸ ਨੂੰ ਹੋਰ ਯੋਗ ਬਣਾਉਣ ਵਾਸਤੇ ਓਨਟਾਰੀਓ ਸਰਕਾਰ ਵੱਲੋਂ ਐਮਰਜੰਸੀ ਐਕਟ ਤੋਂ ਬਾਹਰ ਐਨਫੋਰਸਮੈਂਟ ਅਧਿਕਾਰੀਆਂ ਨੂੰ ਹੋਰ ਸ਼ਕਤੀਆਂ ਦੇਣ ਲਈ ਲਿਆਂਦੇ ਨਵੇਂ ਬਿੱਲ ਦਾ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ (ਓਟੀਏ) ਵੱਲੋਂ ਸਵਾਗਤ ਕੀਤਾ ਗਿਆ ਹੈ। 

ਇਸ ਪ੍ਰਸਤਾਵਿਤ ਬਿੱਲ ਰਾਹੀਂ ਪੁਲਿਸ ਅਧਿਕਾਰੀਆਂ ਨੂੰ ਇਹ ਸ਼ਕਤੀ ਹੋਵੇਗੀ ਕਿ ਉਹ ਅਜਿਹੇ ਵਾਹਨ, ਜਿਸ ਨੂੰ ਗੈਰਕਾਨੂੰਨੀ ਬਲਾਕੇਡ ਪੈਦਾ ਕਰਨ ਲਈ ਵਰਤਿਆ ਜਾ ਰਿਹਾ ਹੋਵੇਗਾ, ਉਸ ਦੀ ਲਾਇਸੰਸ ਪਲੇਟਜ਼ ਨੂੰ ਸੀਜ਼ ਕਰ ਸਕਣਗੇ, ਡਰਾਈਵਰ ਦੇ ਲਾਇਸੰਸ ਅਤੇ ਵ੍ਹੀਕਲ ਪਰਮਿਟ ਨੂੰ ਮੌਕੇ ਉੱਤੇ ਹੀ ਸਸਪੈਂਡ ਕਰ ਸਕਣਗੇ ਅਤੇ ਗੈਰਕਾਨੂੰਨੀ ਅੜਿੱਕੇ ਪੈਦਾ ਕਰਨ ਵਾਲੀ ਕਿਸੇ ਵੀ ਚੀਜ਼ ਨੂੰ ਹਟਾ ਸਕਣਗੇ ਤੇ ਸਟੋਰ ਕਰ ਸਕਣਗੇ। 

ਓਟੀਏ ਦੇ ਪ੍ਰੈਜ਼ੀਡੈੱਟ ਤੇ ਸੀਈਓ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਹਰ ਰੋਜ਼ 16000 ਤੋਂ ਵੱਧ ਕਮਰਸ਼ੀਅਲ ਟਰੱਕ ਓਨਟਾਰੀਓਯੂਐਸ ਬਾਰਡਰ ਪਾਰ ਕਰਦੇ ਹਨ। ਇਨ੍ਹਾਂ ਟਰੱਕਾਂ ਦੇ ਸਿਰ ਉੱਤੇ ਓਨਟਾਰੀਓ ਦਾ ਅਰਥਚਾਰਾ ਵੀ ਬਹੁਤੀ ਹੱਦ ਤੱਕ ਚੱਲਦਾ ਹੈ ਤੇ ਜਦੋਂ ਇਨ੍ਹਾਂ ਟਰੱਕਾਂ ਨੂੰ ਮਾਰਕਿਟ ਵਿੱਚ ਪਹੁੰਚਣ ਵਿੱਚ ਦੇਰ ਹੁੰਦੀ ਹੈ ਤਾਂ ਸਾਡੇ ਅਰਥਚਾਰੇ ਤੇ ਟਰੱਕਿੰਗ ਸੈਕਟਰ ਉੱਤੇ ਨਿਰਭਰ ਕਰਨ ਵਾਲੀਆਂ ਇੰਡਸਟਰੀਜ਼ ਉੱਤੇ ਨਕਾਰਾਤਮਕ ਅਸਰ ਪੈਂਦਾ ਹੈ। ਕੀਪਿੰਗ ਓਨਟਾਰੀਓ ਓਪਨ ਫੌਰ ਬਿਜ਼ਨਸ ਐਕਟ ਓਨਟਾਰੀਓ ਦੇ ਅਰਥਚਾਰੇ ਦੀ ਹਿਫਾਜ਼ਤ ਕਰੇਗਾ ਤੇ ਇਸ ਨਾਲ ਸਾਡੇ ਅਮੈਰੀਕਨ ਕਸਟਮਰਜ਼ ਨੂੰ ਇਹ ਸੁਨੇਹਾ ਜਾਵੇਗਾ ਕਿ ਸਾਡੇ ਬਾਰਡਰਜ਼ ਪੂਰੀ ਤਰ੍ਹਾਂ ਸੁਰੱਖਿਅਤ ਹਨ। 

ਆਰਥਿਕ ਫਾਇਦਿਆਂ ਤੋਂ ਇਲਾਵਾ ਇਹ ਐਕਟ ਕਮਰਸ਼ੀਅਲ ਟਰੱਕ ਡਰਾਈਵਰਾਂ ਦੀ ਹਿਫਾਜ਼ਤ ਵੀ ਕਰੇਗਾ। 

ਲਾਸਕੋਵਸਕੀ ਨੇ ਆਖਿਆ ਕਿ ਗੈਰਕਾਨੂੰਨੀ ਬਲਾਕੇਡਜ਼ ਕਾਰਨ ਕਈ ਘੰਟਿਆਂ ਦੀ ਹੋਈ ਦੇਰ ਕਾਰਨ ਸਾਡੇ ਮਿਹਨਤਕਸ਼ ਟਰੱਕ ਡਰਾਈਵਰਾਂ ਦੀਆਂ ਨਿਜੀ ਤੇ ਪੇਸ਼ੇਵਰਾਨਾ ਜਿ਼ੰਦਗੀਆਂ ਵਿੱਚ ਵੀ ਕਾਫੀ ਵਿਘਣ ਪਿਆ।ਇਸ ਕਾਨੂੰਨ ਦੇ ਲਾਗੂ ਹੋਣ ਨਾਲ ਟਰੱਕ ਡਰਾਈਵਰ ਬਾਰਡਰ ਬਲਾਕੇਡਜ਼, ਜਿਸ ਕਾਰਨ ਉਨ੍ਹਾਂ ਦੇ ਕੰਮਕਾਰ ਵਿੱਚ ਵਿਘਣ ਪੈਂਦਾ ਹੈ, ਖਿਲਾਫ ਸਖ਼ਤ ਤੇ ਫੌਰੀ ਕਾਰਵਾਈ ਦੀ ਉਮੀਦ ਕਰ ਸਕਣਗੇ, ਮਾਲ ਨੂੰ ਸਮੇਂ ਸਿਰ ਥਾਂ ਟਿਕਾਣੇ ਪਹੁੰਚਾ ਸਕਣਗੇ ਤੇ ਆਪਣਾ ਕੰਮ ਤੇ ਸਿ਼ਫਟ ਮੁੱਕਣ ਉਪਰੰਤ ਆਪਣੇ ਪਰਿਵਾਰਾਂ ਕੋਲ ਸੁਰੱਖਿਅਤ ਢੰਗ ਨਾਲ ਪਹੁੰਚ ਸਕਣਗੇ।