ਐਮਟੀਓ ਨੇ ਨਵੇਂ ਡਿਜੀਟਲ ਵ੍ਹੀਕਲ ਸੇਫਟੀ ਐਂਡ ਐਮਿਸ਼ਨਜ਼ ਇੰਸਪੈਕਸ਼ਨ ਪ੍ਰੋਗਰਾਮ ਅਪਰੈਲ ਵਿੱਚ ਸ਼ੁਰੂ ਕਰਨ ਦਾ ਕੀਤਾ ਐਲਾਨ

Futuristic Technology Concept: Autonomous Semi Truck with Cargo Trailer Drives at Night on the Road with Sensors Scanning Surrounding. Special Effects of Self Driving Truck Digitalizing Freeway
Futuristic Technology Concept: Autonomous Semi Truck with Cargo Trailer Drives at Night on the Road with Sensors Scanning Surrounding. Special Effects of Self Driving Truck Digitalizing Freeway

ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਵੱਲੋਂ ਨਵੇਂ ਡਿਜੀਟਲ ਵ੍ਹੀਕਲ ਸੇਫਟੀ ਐਂਡ ਐਮਿਸ਼ਨਜ਼ ਇੰਸਪੈਕਸ਼ਨ ਪ੍ਰੋਗਰਾਮ ਡਰਾਈਵ ਆਨ ਅਪਰੈਲ 2022 ਤੋਂ ਸੁ਼ਰੂ ਕੀਤਾ ਜਾ ਰਿਹਾ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਪ੍ਰੋਗਰਾਮ ਨਾਲ ਮੋਟਰ ਵ੍ਹੀਕਲ ਇੰਸਪੈਕਸ਼ਨ ਸਟੇਸ਼ਨਜ਼ (ਐਮਵੀਆਈਐਸ) ਅਤੇ ਓਨਟਾਰੀਓ ਵਿੱਚ ਵ੍ਹੀਕਲ ਦੇ ਮਾਲਕਾਂ ਲਈ ਵ੍ਹੀਕਲ ਸੇਫਟੀ ਤੇ ਰਿਸਾਅ ਸਬੰਧੀ ਇੰਸਪੈਕਸ਼ਨ ਪ੍ਰਕਿਰਿਆ ਨੌਂ ਬਰ ਨੌਂ ਤੇ ਆਧੁਨਿਕ ਹੋ ਜਾਵੇਗੀ। ਇਸ ਤਬਦੀਲੀ ਤਹਿਤ ਸੱਭ ਤੌ ਪਹਿਲਾਂ ਹੈਵੀ ਡੀਜ਼ਲ ਕਮਰਸ਼ੀਅਲ ਮੋਟਰ ਵ੍ਹੀਕਲ ਰਿਸਾਅ ਦੀ ਜਾਂਚ ਕਰਨ ਵਾਲੇ ਸਟੇਸ਼ਨਾਂ ਉੱਤੇ ਇਨ੍ਹਾਂ ਗੱਡੀਆਂ ਦੀ ਜਾਂਚ ਕੀਤੀ ਜਾਵੇਗੀ ਤੇ ਫਿਰ ਅਗਲੇ ਦੋ ਸਾਲਾਂ ਵਿੱਚ ਹੋਰਨਾਂ ਸਟੇਸ਼ਨਾਂ ਉੱਤੇ ਵੀ ਅਜਿਹਾ ਸ਼ੁਰੂ ਕਰ ਦਿੱਤਾ ਜਾਵੇਗਾ।   

ਇੱਕ ਨੋਟਿਸਓਟੀਏਐਮਟੀਓਡਰਾਈਵਆਨ ਪਬਲਿਕਵਿੱਚ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ, ਐਮਟੀਓ ਨੇ ਆਖਿਆ ਕਿ ਪੂਰੀ ਤਰ੍ਹਾਂ ਲਾਗੂ ਹੋਣ ਤੋਂ ਬਾਅਦ ਡਰਾਈਵਆਨ ਪ੍ਰੋਗਰਾਮਇੱਕ ਟੈਸਟ ਇੱਕ ਤਰ੍ਹਾਂ ਦੇ ਨਤੀਜੇਵਾਲੀ ਪਹੁੰਚ ਅਪਣਾਵੇਗਾ।ਇਸ ਤਹਿਤ ਵ੍ਹੀਕਲ ਡਾਊਨ ਟਾਈਮ ਘਟੇਗਾ, ਫਰਾਡ ਦੇ ਮਾਮਲੇ ਘਟਣਗੇ,ਪੇਪਰ ਦੀ ਵੇਸਟੇਜ ਘਟੇਗੀ, ਕਮਰਸ਼ੀਅਲ ਵ੍ਹੀਕਲ ਸੇਫਟੀ ਮਿਆਰਾਂ ਦੀ ਪਾਲਣਾ ਵਿੱਚ ਸੁਧਾਰ ਹੋਵੇਗਾ, ਸਮੌਗ ਪੈਦਾ ਕਰਨ ਵਾਲੇ ਪ੍ਰਦੂਸ਼ਕ ਤੱਤਾਂ ਤੋਂ ਲੋਕਾਂ ਤੇ ਵਾਤਾਵਰਣ ਦੀ ਰਾਖੀ ਤੇ ਮਦਦ ਹੋਵੇਗੀ।ਇਸ ਵਿੱਚ ਅੱਗੇ ਆਖਿਆ ਗਿਆ ਕਿ ਜਿਨ੍ਹਾਂ ਵ੍ਹੀਕਲ ਮਾਲਕਾਂ ਵੱਲੋਂ ਪਹਿਲਾਂ ਵੱਖਰੇ ਤੌਰ ਉੱਤੇ ਆਪਣੀ ਸੇਫਟੀ ਤੇ ਰਿਸਾਅ ਸਬੰਧੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਸੀ ਉਹ ਨਵੇਂ ਪ੍ਰੋਗਰਾਮ ਤਹਿਤ ਵੀ ਅਜਿਹਾ ਕਰ ਸਕਣਗੇ।  

ਿਜੀਟਲ ਵ੍ਹੀਕਲ ਸੇਫਟੀ ਦੀ ਜਾਂਚ ਸਬੰਧੀ ਇਹ ਪਹਿਲ ਵੀ ਪਹਿਲੀ ਅਗਸਤ, 2024 ਤੋਂ ਪ੍ਰਭਾਵੀ ਹੋਣ ਜਾ ਰਹੀਆਂ ਇਨ੍ਹਾਂ ਨਵੀਆਂ ਰੈਗੂਲੇਸ਼ਨਜ਼ ਦਾ ਸਮਰਥਨ ਕਰੇਗੀ। ਇਸ ਤਹਿਤ ਕਮਰਸ਼ੀਅਲ ਮੋਟਰ ਵ੍ਹੀਕਲ ਦੇ ਮਾਲਕਾਂ ਨੂੰ ਮੌਜੂਦਾ ਸਾਲਾਨਾ ਜਾਂ ਅਰਧ ਸਾਲਾਨਾ ਸੇਫਟੀ ਇੰਸਪੈਕਸ਼ਨ ਮੁਹੱਈਆ ਕਰਵਾਉਣੀ ਹੋਵੇਗੀ ਤਾਂ ਕਿ ਵ੍ਹੀਕਲ ਲਾਇਸੰਸ ਪਲੇਟ ਰਜਿਸਟਰ ਕੀਤੀ ਜਾ ਸਕੇ ਜਾਂ ਮੁੜ ਨੰਵਿਆਈਂ ਜਾ ਸਕੇ।

ਿਵੇਂ ਹੀ ਇਹ ਸਿਲਸਿਲਾ ਸੁ਼ਰੂ ਹੋਵੇਗਾ ਐਮਵੀਆਈਐਸ ਲੋਕੇਸ਼ਨਜ਼ ਨਾਲ ਐਮਟੀਓ ਵੱਲੋਂ ਸਿੱਧੇ ਤੌਰ ਉੱਤੇ ਟਰੇਨਿੰਗ ਤੇ ਅਵੇਅਰਨੈੱਸ ਸੈਸ਼ਨਜ਼ ਸਮੇਤ ਵਾਧੂ ਵੇਰਵੇ ਨਾਲ ਸੰਪਰਕ ਕੀਤਾ ਜਾਵੇਗਾ।ਓਟੀਏ ਮੈਂਬਰਜ਼ ਟੋਲ ਫਰੀ ਨੰਬਰ 1-833-420-2110 ਉੱਤੇ ਕਾਲ ਕਰਕੇ ਜਾਂ VIC@driveonportal.com <mailto:VIC@driveonportal.com> ਉੱਤੇ ਈਮੇਲ ਕਰਕੇ ਵ੍ਹੀਕਲ ਇੰਸਪੈਕਸ਼ਨ ਕਾਂਟੈਕਟ ਸੈਂਟਰ ਆਪਣੇ ਸ਼ੰਕਿਆਂ ਨੂੰ ਦੂਰ ਕਰ ਸਕਦੇ ਹਨ।