ਈਐਲਡੀ ਸਬੰਧੀ ਨਿਯਮ ਨੂੰ ਲਾਗੂ ਕਰਨ ਲਈ ਸਰਕਾਰ ਵੱਲੋਂ ਕੀਤੀ ਜਾ ਰਹੀ ਦੇਰ ਤੋਂ ਸੀਟੀਏ ਚਿੰਤਤ

driver writing electronic log books
driver writing electronic log books

ਕੈਨੇਡੀਅਨ ਕਾਊਂਸਲ ਆਫ ਮੋਟਰ ਟਰਾਂਸਪੋਰਟ ਐਡਮਨਿਸਟਰੇਟਰਜ਼ ( ਸੀਸੀਐਮਟੀਏ ) ਵੱਲੋਂ ਈਐਲਡੀ ਸਬੰਧੀ ਨਿਯਮਾਂ ਨੂੰ ਜੂਨ 2022 ਦੀ ਥਾਂ ਹੁਣ ਜਨਵਰੀ 2023 ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। 

ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਨੂੰ ਇਸ ਐਲਾਨ ਨਾਲ ਕਾਫੀ ਨਿਰਾਸ਼ਾ ਹੋਈ ਹੈ। ਸੀਟੀਏ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਇਨ੍ਹਾਂ ਨਿਯਮਾਂ ਨੂੰ ਲਾਗੂ ਕਰ ਹੀ ਦਿੱਤਾ ਜਾਵੇਗਾ ਇਸ ਬਾਰੇ ਵੀ ਸਥਿਤੀ ਸਪਸ਼ਟ ਨਹੀਂ ਹੈ। ਸੀਟੀਏ ਦੇ ਇਸ ਤੌਖ਼ਲੇ ਪਿੱਛੇ ਕਾਰਨ ਜਾਇਜ਼ ਹਨ। ਜੇ ਕੌਮੀ ਪਰੀਪੇਖ ਨਾਲ ਦੇਖਿਆ ਜਾਵੇ ਤਾਂ ਚਾਰ ਜਿਊਰਿਸਡਿਕਸ਼ਨਜ਼ ਦੀ ਵਿਧਾਨਕ ਤਿਆਰੀ ਹੀ ਪੂਰੀ ਨਹੀਂ ਹੈ।

ਇਸ ਫੈਡਰਲ ਨਿਯਮ ਨੂੰ ਲਾਗੂ ਕਰਨ ਲਈ ਹਰੇਕ ਜਿਊਰਿਸਡਿਕਸ਼ਨ ਦਾ ਆਪਣਾ ਕਾਨੂੰਨ ਹੋਣਾ ਲਾਜ਼ਮੀ ਹੈ। ਇਸ ਸਮੇਂ ਚਾਰ ਪ੍ਰੋਵਿੰਸਾਂ ਕੋਲ ਤਾਂ ਲੋੜੀਂਦਾ ਕਾਨੂੰਨ ਜਾਂ ਰੈਗੂਲੇਸ਼ਨਜ਼ ਹੀ ਨਹੀਂ ਹਨ ਜਿਨ੍ਹਾਂ ਸਦਕਾ ਇਨ੍ਹਾਂ ਦੀਆਂ ਇੰਡਸਟਰੀਜ਼ ਦੀ ਸਫਲਤਾਪੂਰਬਕ ਈਐਲਡੀ ਵਾਲੇ ਨਿਯਮ ਵਿੱਚ ਤਬਦੀਲੀ ਕੀਤੀ ਜਾ ਸਕੇ। ਇਨ੍ਹਾਂ ਪ੍ਰੋਵਿੰਸਾਂ ਵਿੱਚ ਬ੍ਰਿਟਿਸ਼ ਕੋਲੰਬੀਆ, ਕਿਊਬਿਕ, ਨੋਵਾ ਸਕੋਸ਼ੀਆ ਤੇ ਨਿਊਫਾਊਂਡਲੈਂਡ ਸ਼ਾਮਲ ਹਨ। 

ਸੀਟੀਏ ਦਾ ਮੰਨਣਾ ਹੈ ਕਿ ਜਿਹੜੀਆਂ ਸਰਕਾਰਾਂ ਇਸ ਨਿਯਮ ਨੂੰ ਲਾਗੂ ਕਰਨ ਲਈ ਤਿਆਰਬਰਤਿਆਰ ਹਨ ਤੇ ਉਨ੍ਹਾਂ ਤੋਂ ਜੂਨ 2022 ਤੋਂ ਹੀ ਇਸ ਕਾਨੂੰਨ ਦੀ ਪਾਲਣਾ ਸ਼ੁਰੂ ਕਰਵਾ ਲੈਣੀ ਚਾਹੀਦੀ ਹੈ। ਕੌਮੀ ਏਕਤਾ ਦੇ ਨਾਂ ਉੱਤੇ ਸਾਰੀਆਂ ਜਿਊਰਿਸਡਿਕਸ਼ਨਜ਼ ਦੇ ਤਿਆਰ ਹਪਣ ਤੱਕ, ਨਿਯਮ ਨੂੰ ਲਾਗੂ ਨਾ ਕਰਨਾ ਜਨਤਕ ਸੁਰੱਖਿਆ ਤੇ ਟਰੱਕਿੰਗ ਇੰਡਸਟਰੀ ਦੇ ਹਿੱਤ ਵਿੱਚ ਨਹੀਂ ਹੋਵੇਗਾ। ਇੰਡਸਟਰੀ ਪਹਿਲਾਂ ਹੀ ਈਐਲਡੀ ਦੇ ਨਿਯਮ ਨੂੰ ਲਾਗੂ ਕਰਨ ਲਈ ਸਹੀ ਨਿਵੇਸ਼ ਕਰ ਚੁੱਕੀ ਹੈ। ਫੈਡਰਲ ਪੱਧਰ ਉੱਤੇ ਨਿਯੰਤਰਿਤ ਫਲੀਟਸ ਵਿੱਚ ਪਹਿਲਾਂ ਹੀ ਈਐਲਡੀ ਤਕਨਾਲੋਜੀ ਹੈ ਤੇ ਇਸ ਦੇ ਨਾਲ ਹੀ ਟਰਾਂਸਪੋਰਟ ਕੈਨੇਡਾ ਵੱਲੋਂ ਮਨਜ਼ੂਰਸ਼ੁਦਾ ਤਿੰਨ ਸਰਟੀਫਿਕੇਸ਼ਨ ਬਾਡੀਜ਼ ਵੀ ਹਨ। ਸਟੈਂਡਰਡਜ਼ ਕਾਊਂਸਲ ਆਫ ਕੈਨੇਡਾ ਵੱਲੋਂ ਕਈ ਈਐਲਡੀਜ਼ ਨਿਰਮਾਤਾਵਾਂ ਦੀਆਂ ਈਐਲਡੀਜ਼ ਨੂੰ ਮਾਨਤਾ ਦਿੱਤੀ ਗਈ ਹੈ, ਇਨ੍ਹਾਂ ਵਿੱਚ 15 ਵੈਂਡਰਜ਼ ਦੀਆਂ 22 ਡਿਵਾਇਸਿਜ਼ ਸ਼ਾਮਲ ਹਨ। 

ਸੀਟੀਏ ਇਸ ਗੱਲ ਉੱਤੇ ਦ੍ਰਿੜ ਹੈ ਕਿ ਕੈਨੇਡੀਅਨਜ਼ ਵੱਲੋਂ ਈਐਲਡੀਜ਼ ਲਈ ਲੰਮਾਂ ਸਮਾਂ ਇੰਤਜ਼ਾਰ ਕੀਤਾ ਗਿਆ ਹੈ, ਜਿਸ ਨਾਲ ਹਾਈਵੇਅ ਸੇਫਟੀ ਲਈ ਰਾਹ ਪੱਧਰਾ ਹੋ ਜਾਵੇਗਾ। ਇਸ ਨਾਲ ਹੰਬੋਲਡਟ ਬ੍ਰੌਂਕਸ ਬੱਸ ਹਾਦਸੇ, ਜਿਵੇਂ ਕਿ ਸਸਕੈਚਵਨ ਕੋਰੋਨਰ ਸਰਵਿਸ ਵੱਲੋਂ 2019 ਵਿੱਚ ਨੋਟ ਕੀਤਾ ਗਿਆ, ਵਰਗੇ ਕਈ ਆਰਜ਼ ਆਫ ਸਰਵਿਸ ਉਲੰਘਣਾਵਾਂ ਨੂੰ ਵੀ ਵਾਚਿਆ ਜਾਵੇਗਾ। 

ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਈਐਲਡੀਜ਼ ਨਾਲ ਸੇਫਟੀ ਵਿੱਚ ਸੁਧਾਰ ਹੁੰਦਾ ਹੈ, ਫਲੀਟ ਤੇ ਡਰਾਈਵਰ ਦੀ ਕਾਰਗੁਜ਼ਾਰੀ ਵਿੱਚ ਵਾਧਾ ਹੁੰਦਾ ਹੈ ਤੇ ਸੱਭ ਤੋਂ ਵੱਡੀ ਗੱਲ ਕਿ ਇਹ ਮੌਜੂਦਾ ਪੇਪਰ ਲਾਗਬੁੱਕ ਮਾਧਿਅਮ ਦੇ ਮੁਕਾਬਲੇ ਸਸਤਾ ਬਦਲ ਹੈ। ਪੇਪਰ ਲਾਗਬੁੱਕ ਭਾਰੀ ਤੇ ਪੁਰਾਣਾ ਮਾਧਿਅਮ ਹੈ ਤੇ ਇਸ ਵਿੱਚ ਆਸਾਨੀ ਨਾਲ ਗੜਬੜ ਕੀਤੀ ਜਾ ਸਕਦੀ ਹੈ। ਟਰੱਕਿੰਗ ਫਲੀਟਸ ਤੇ ਡਰਾਈਵਰਾਂ ਦੇ ਆਪਰੇਸ਼ਨ, ਲਾਗਤ ਜਾ ਸੇਫਟੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜੂਨ 2022 ਵਿੱਚ ਇਸ ਨਿਯਮ ਨੂੰ ਲਾਗੂ ਨਾ ਕੀਤੇ ਜਾਣ ਦਾ ਕੋਈ ਹੋਰ ਕਾਰਨ ਨਜ਼ਰ ਨਹੀਂ ਆਉਂਦਾ। 

ਿਹੜੇ ਪ੍ਰੋਵਿੰਸ ਅਜੇ ਤੱਕ ਤਿਆਰ ਹੀ ਨਹੀਂ ਹਨ ਉਨ੍ਹਾਂ ਨੂੰ ਈਐਲਡੀ ਸਬੰਧੀ ਨਿਯਮ ਸਬੰਧੀ ਕਾਨੂੰਨੀ ਪ੍ਰਕਿਰਿਆ ਪਹਿਲ ਦੇ ਆਧਾਰ ਉੱਤੇ ਸ਼ੁਰੂ ਕਰ ਦੇਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਫੌਰੀ ਇੰਡਸਟਰੀ ਤੇ ਜਨਤਾ ਨਾਲ ਇਸ ਬਾਬਤ ਵਾਅਦਾ ਕਰਨਾ ਚਾਹੀਦਾ ਹੈ ਕਿ ਉਹ ਪਹਿਲੀ ਜਨਵਰੀ, 2023 ਤੋਂ ਇਸ ਨਿਯਮ ਨੂੰ ਲਾਗੂ ਕਰਨ ਲਈ ਸਖ਼ਤ ਕਦਮ ਚੁੱਕਣਗੇ। ਜੇ ਇਹ ਚਾਰ ਪ੍ਰੋਵਿੰਸ ਇਸ ਤਰ੍ਹਾਂ ਦੀ ਗਾਰੰਟੀ ਨਹੀਂ ਦਿੰਦੇ ਤਾਂ ਫਿਰ ਬਾਕੀ ਦੀਆਂ ਜਿਊਰਿਸਡਿਕਸ਼ਨਜ਼, ਜਿਹੜੀਆਂ ਇਸ ਨਿਯਮ ਨੂੰ ਲਾਗੂ ਕਰਨ ਲਈ ਤਿਆਰ ਹਨ, ਨੂੰ ਇਸ ਨਿਯਮ ਨੂੰ ਲਾਗੂ ਕਰਨ ਲਈ ਹਰੀ ਝੰਡੀ ਦੇ ਦਿੱਤੀ ਜਾਣੀ ਚਾਹੀਦੀ ਹੈ। 

ਲਾਸਕੋਵਸਕੀ ਨੇ ਆਖਿਆ ਕਿ ਇਨ੍ਹਾਂ ਵਿੱਚੋਂ ਇੱਕ ਜਾਂ ਦੋਵਾਂ ਵਚਨਬੱਧਤਾਵਾਂ ਤੋਂ ਬਿਨਾਂ, ਸੀਸੀਐਮਟੀਏਜ਼ ਦੀ ਜਨਵਰੀ 2023 ਵਾਲੀ ਵੈਲੀਡਿਟੀ ਉੱਤੇ ਵੀ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ। ਸਮਾਂ ਗਿਆ ਹੈ ਜਦੋਂ ਸਾਡੀ ਇੰਡਸਟਰੀ ਤੇ ਜਿਹੜੇ ਪ੍ਰੋਵਿੰਸ ਫੈਡਰਲ ਈਐਲਡੀ ਨਿਯਮ ਨੂੰ ਲਾਗੂ ਕਰਨ ਲਈ ਤਿਆਰ ਹਨ ਉਹ ਕਮਰ ਕੱਸ ਲੈਣ।ਉਨ੍ਹਾਂ ਆਖਿਆ ਕਿ ਇਹ ਕੈਨੇਡੀਅਨ ਟਰੱਕਿੰਗ ਇੰਡਸਟਰੀ ਦੇ ਇਤਿਹਾਸ ਦਾ ਸੱਭ ਤੋਂ ਅਹਿਮ ਰੋਡ ਸੇਫਟੀ ਨਿਯਮ ਹੈ।ਇਹ ਗੱਡੀਆਂ ਚਲਾਉਣ ਵਾਲੀ ਜਨਤਾ ਲਈ ਵੀ ਓਨਾ ਹੀ ਜ਼ਰੂਰੀ ਹੈ।ਸਬੰਧਤ ਧਿਰਾਂ ਵੱਲੋਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਤਰੀਕਾਂ ਵਿੱਚ ਹੋਰ ਦੇਰ ਨਹੀਂ ਹੋਵੇਗੀ ਕਿਉਂਕਿ ਪਹਿਲਾਂ ਹੀ ਇਸ ਨਿਯਮ ਨੂੰ ਲਾਗੂ ਕਰਨ ਵਿੱਚ ਦੇਰ ਹੋ ਚੁੱਕੀ ਹੈ।