ਸੀਵੀਐਸਏ ਬ੍ਰੇਕ ਸੇਫਟੀ ਵੀਕ

 ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਬ੍ਰੇਕ ਸੇਫਟੀ ਵੀਕ ਦੌਰਾਨ ਸਾਰਾ ਧਿਆਨ ਬ੍ਰੇਕ ਲਾਈਨਿੰਗ/ਪੈਡ ਸਬੰਧੀ ਉਲੰਘਣਾਵਾਂ ਉੱਤੇ ਦਿੱਤਾ ਜਾਵੇਗਾ। ਇਹ ਹਫਤਾ 20 ਤੋਂ 26 ਅਗਸਤ ਤੱਕ ਮਨਾਇਆ ਜਾਵੇਗਾ।

ਬ੍ਰੇਕ ਸੇਫਟੀ ਵੀਕ ਦੌਰਾਨ ਕਮਰਸ਼ੀਅਲ ਮੋਟਰ ਵ੍ਹੀਕਲ ਇੰਸਪੈਕਟਰਜ਼ ਜਾਂਚ ਕਰਕੇ ਬ੍ਰੇਕ ਸਿਸਟਮ ਦੀ ਅਹਿਮੀਅਤ ਉੱਤੇ ਰੋਸ਼ਨੀ ਪਾਉਣਗੇ ਤੇ ਅਜਿਹੇ ਟਰੱਕਾਂ ਨੂੰ ਹਟਾਉਣਗੇ ਜਿਹੜੇ ਬ੍ਰੇਕਾਂ ਨਾਲ ਸਬੰਧਤ ਉਲੰਘਣਾਵਾਂ ਵਿੱਚ ਰੁੱਝੇ ਹੋਏ ਹਨ। ਇਨ੍ਹਾਂ ਟਰੱਕਾਂ ਨੂੰ ਉਦੋਂ ਤੱਕ ਹਟਾਉਣ ਦੀ ਪ੍ਰਕਿਰਿਆ ਜਾਰੀ ਰੱਖੀ ਜਾਵੇਗੀ ਜਦੋਂ ਤੱਕ ਉਹ ਇਸ ਬ੍ਰੇਕ ਸਿਸਟਮ ਵਿੱਚ ਸੁਧਾਰ ਨਹੀਂ ਕਰ ਲੈਂਦੇ। ਬ੍ਰੇਕ ਸੇਫਟੀ ਵੀਕ ਦੌਰਾਨ ਸੀਵੀਐਸਏ ਤੋਂ ਮਾਨਤਾ ਪ੍ਰਾਪਤ ਇੰਸਪੈਕਟਰ ਆਪਣੀ ਨਿਯਮਤ ਜਾਂਚ ਕਰਨਗੇ।ਇਸ ਤੋਂ ਇਲਾਵਾ ਉਹ ਬ੍ਰੇਕਾਂ ਨਾਲ ਸਬੰਧਤ ਜਾਂਚ ਤੇ ਉਲੰਘਣਾਵਾਂ ਸਬੰਧੀ ਡਾਟਾ ਸੀਵੀਐਸਏ ਕੋਲ ਦਰਜ ਕਰਵਾਉਣਗੇ।

  • Level I and Level V ਜਾਂਚ ਦੇ ਬ੍ਰੇਕ ਪਰਸਨ ਦੇ ਵੇਰਵੇ ਸੀਵੀਐਸਏ ਦੀ ਵ੍ਹੀਕਲ ਇੰਸਪੈਕਸ਼ਨ ਚੈੱਕਲਿਸਟ ਉੱਤੇ ਚੈੱਕ ਕੀਤੇ ਜਾ ਸਕਦੇ ਹਨ।
  • ਆਪਣੀ ਬ੍ਰੇਕ ਲਾਈਨਿੰਗ ਤੇ ਪੈਡ ਨੂੰ ਤੰਦਰੁਸਤ ਰੱਖਣ ਲਈ 10 ਟਿਪਸ ਹਾਸਲ ਕਰਨ ਵਾਸਤੇ 2023 ਦੇ ਬ੍ਰੇਕ ਸੇਫਟੀ ਵੀਕ ਫਲਾਇਰ ਡਾਊਨਲੋਡ ਕਰੋ।
  • ਇੰਸਪੈਕਸ਼ਨ ਪ੍ਰੋਸੀਜਰਜ਼ ਨੂੰ ਵੇਖੋ।
  • ਪਿਛਲੀ ਬ੍ਰੇਕ ਸੇਫਟੀ ਕੈਂਪੇਨ ਦੇ ਨਤੀਜੇ ਵੇਖੋ।
  • ਤਾਜ਼ਾ ਇੰਸਪੈਕਸ਼ਨ ਸਬੰਧੀ ਬੁਲੇਟਨ ਚੈੱਕ ਕਰੋ। ਇਸ ਸਮੇਂ ਬ੍ਰੇਕ ਵੰਨਗੀ ਵਿੱਚ ਅੱਠ ਹਨ। ਇੰਸਪੈਕਸ਼ਨ ਬੁਲੇਟਨ ਮੌਜੂਦਾ ਇੰਸਪੈਕਸ਼ਨ ਪ੍ਰੋਗਰਾਮ ਲਈ ਬਿਹਤਰੀਨ ਜਾਣਕਾਰੀ ਮੁਹੱਈਆ ਕਰਵਾਉਂਦੇ ਹਨ।

ਬ੍ਰੇਕ ਸੇਫਟੀ ਵੀਕ ਅਸਲ ਵਿੱਚ ਸੀਵੀਐਸਏ ਦੇ ਆਪਰੇਸ਼ਨ ਏਅਰਬ੍ਰੇਕ ਪ੍ਰੋਗਰਾਮ ਦਾ ਹਿੱਸਾ ਹੈ। ਇਸ ਦਾ ਮੁੱਖ ਟੀਚਾ ਕਮਰਸ਼ੀਅਲ ਮੋਟਰ ਵ੍ਹੀਕਲਜ਼ ਦੇ ਖਰਾਬ ਬ੍ਰੇਕਿੰਗ ਸਿਸਟਮਜ਼ ਕਾਰਨ ਹਾਈਵੇਅ ਉੱਤੇ ਹੋਣ ਵਾਲੇ ਹਾਦਸਿਆਂ ਨੂੰ ਠੱਲ੍ਹ ਪਾਉਣਾ ਹੈ ਤੇ ਘਟਾਉਣਾ ਹੈ।ਇਸ ਨੂੰ ਘਟਾਉਣ ਲਈ ਰੋਡਸਾਈਡ ਜਾਂਚ ਦੇ ਨਾਲ ਨਾਲ ਡਰਾਈਵਰਾਂਮਕੈਨਿਕਾਂਓਨਰਆਪਰੇਟਰਜ਼ ਤੇ ਹੋਰਨਾਂ ਨੂੰ ਸਹੀ ਬ੍ਰੇਕ ਜਾਂਚ ਦੀ ਅਹਿਮੀਅਤਮੇਨਟੇਨੈਂਸ ਤੇ ਆਪਰੇਸ਼ਨ ਸਬੰਧੀ ਸਿੱਖਿਅਤ ਕੀਤਾ ਜਾਣਾ ਜ਼ਰੂਰੀ ਹੈ।