ਕੈਨੇਡਾ ਵਿੱਚ ਈਐਲਡੀ ਨਿਯਮਾਂ ਨੂੰ ਲਾਗੂ ਕਰਨ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ

Electronic Logging Device ELD in a truck

 

ਬਹੁਤੇ ਪ੍ਰੋਵਿੰਸਾਂ ਵਿੱਚ ਪਹਿਲੀ ਜਨਵਰੀ, 2023 ਤੋਂ ਹੀ ਫੈਡਰਲ ਈਐਲਡੀ ਸਬੰਧੀ ਨਿਯਮਾਂ ਨੂੰ ਲਾਗੂ ਕੀਤੇ ਜਾਣ ਦਾ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ। 

ਹੇਠਾਂ ਦਿੱਤੀ ਗਈ ਜਾਣਕਾਰੀ ਤੇ ਈਐਲਡੀ ਚਾਰਟ23MAR06-ProvELD Enforcement Chart_public ਕੈਨੇਡੀਅਨ ਟਰੱਕਿੰਗ ਅਲਾਇੰਸ ਨੂੰ ਇਸ ਦੇ ਪ੍ਰੋਵਿੰਸ਼ੀਅਲ ਐਸੋਸਿਏਸ਼ਨ ਭਾਈਵਾਲਾਂ ਵੱਲੋਂ ਈਐਲਡੀ ਸਬੰਧੀ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਮੁਹੱਈਆ ਕਰਵਾਈ ਗਈ ਅਹਿਮ ਆਈਟਮਾਂ ਸਬੰਧੀ ਤਾਜ਼ਾ ਜਾਣਕਾਰੀ ਹੈ। 

ਿਵੇਂ ਕਿ ਈਐਲਡੀ ਨੂੰ ਲਾਗੂ ਕਰਨ ਦੀ ਕਵਾਇਦ ਜਾਰੀ ਹੈ, ਸੀਟੀਏ ਵੱਲੋਂ ਆਪਣੇ ਮੈਂਬਰਾਂ ਨੂੰ ਦੇਸ਼ ਭਰ ਵਿੱਚ ਸਥਿਤੀ ਤੋਂ ਜਾਣੂ ਕਰਵਾਉਣ ਲਈ ਇਸ ਤਰ੍ਹਾਂ ਦੀ ਰਿਪੋਰਟ ਸਮੇਂ ਸਮੇਂ ਉੱਤੇ ਜਾਰੀ ਕੀਤੀ ਜਾਂਦੀ ਰਹੇਗੀ। 

ਐਟਲਾਂਟਿਕ ਪ੍ਰੋਵਿੰਸਿਜ਼ ਟਰੱਕਿੰਗ ਐਸੋਸਿਏਸ਼ਨ

ਨੋਵਾ ਸਕੋਸ਼ੀਆ 

ਨੋਵਾ ਸਕੋਸ਼ੀਆ ਦੇ ਸਾਰੇ ਕੈਰੀਅਰਜ਼, ਜਿਹੜੇ ਪ੍ਰੋਵਿੰਸ ਤੋਂ ਬਾਹਰ ਆਪਰੇਟ ਕਰਦੇ ਹਨ, ਨੂੰ ਹੁਣ ਈਐਲਡੀਜ਼ ਦੇ ਫੈਡਰਲ ਮਾਪਦੰਡਾਂ ਨਾਲ ਤਾਲਮੇਲ ਬਿਠਾਉਣਾ ਹੀ ਹੋਵੇਗਾ। ਨੋਵਾ ਸਕੋਸ਼ੀਆ ਵੱਲੋਂ ਛੇ ਮਹੀਨੇ ਦੇ ਅਰਸੇ ਲਈ ਫੈਡਰਲ ਪੱਧਰ ਉੱਤੇ ਨਿਯੰਤਰਤ ਕੈਰੀਅਰਜ਼ ਲਈ ਈਐਲਡੀ ਦਾ ਨਿਯਮ ਅਪਨਾਉਣ ਵਾਸਤੇ ਇਨ੍ਹਾਂ ਨੂੰ ਥੋੜ੍ਹੇ ਮੱਠੇ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪ੍ਰੋਵਿੰਸ ਵੱਲੋਂ ਈਐਲਡੀ ਸਬੰਧੀ ਇਨ੍ਹਾਂ ਨਿਯਮਾਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਹੋਰਨਾਂ ਅਧਿਕਾਰ ਖੇਤਰਾਂ ਲਈ ਨਿਯਮਾਂ ਦੀ ਪਾਲਣਾ ਨਾ ਕਰਨ ਵਾਸਤੇ ਚੇਤਾਵਨੀਆਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ। 

ਇਨ੍ਹਾਂ ਦੇ ਬਹੁਤੇ ਫਰੰਟਲਾਈਨ ਇੰਸਪੈਕਟਰਜ਼ ਨੂੰ ਐਨਕ੍ਰਿਪਟਿਡ ਈਮੇਲ ਹਾਸਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਗਿਆ ਹੈ, ਜਿਸ ਕਾਰਨ ਉਹ ਲੋੜ ਪੈਣ ਉੱਤੇ ਈਐਲਡੀ ਡਿਵਾਈਸਿਜ਼ ਤੋਂ ਟਰਾਂਸਫਰ ਹੋਏ ਡਾਟਾ ਨੂੰ ਹਾਸਲ ਕਰ ਸਕਦੇ ਹਨ। ਇਹ ਪ੍ਰਕਿਰਿਆ ਅਜੇ ਚੱਲ ਰਹੀ ਹੈ ਤੇ ਬਾਕੀਆਂ ਨੂੰ ਵੀ ਜਲਦ ਹੀ ਇਸ ਵਿੱਚੋਂ ਲੰਘਣਾਂ ਹੋਵੇਗਾ। ਹੁਣ ਤੱਕ, ਸੱਭ ਤੋਂ ਵੱਡਾ ਮੁੱਦਾ ਇਹ ਹੈ ਕਿ ਡਰਾਈਵਰ ਇਹ ਨਹੀਂ ਜਾਣਦੇ ਕਿ ਈਐਲਡੀ ਨੂੰ ਆਪਰੇਟ ਕਿਸ ਤਰ੍ਹਾਂ ਕੀਤਾ ਜਾਣਾ ਹੈ ਤੇ ਉਨ੍ਹਾਂ ਨੂੰ ਇੰਸਪੈਕਟਰ ਕੋਲ ਜਾਣਕਾਰੀ ਭੇਜਣ ਵਿੱਚ ਵੀ ਦਿੱਕਤ ਆਉਂਦੀ ਹੈ।

ਨੋਵਾ ਸਕੋਸ਼ੀਆ ਦੇ ਜਿਹੜੇ ਕੈਰੀਅਰਜ਼ ਇੱਕਲਾ ਪ੍ਰੋਵਿੰਸ ਵਿੱਚ ਹੀ ਆਪਰੇਟ ਕਰਦੇ ਹਨ ਉਨ੍ਹਾਂ ਨੂੰ ਜਨਵਰੀ 2024 ਤੱਕ ਪੇਪਰ ਲਾਗਜ਼ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਤਰੀਕ ਤੋਂ ਬਾਅਦ, ਉਨ੍ਹਾਂ ਨੂੰ ਵੀ ਈਐਲਡੀ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। 

ਐਨਐਸ ਲਈ ਪ੍ਰੋਵਿੰਸ਼ੀਅਲ ਨਿਯਮਾਂ ਨੂੰ ਐਨਐਸ ਦੀ ਵੈੱਬਸਾਈਟ  <https://novascotia.ca/just/regulations/regs/mvdriver.htm> ਉੱਤੇ ਪੋਸਟ ਕਰ ਦਿੱਤਾ ਗਿਆ ਹੈ।

ਨਿਊਬਰੰਜ਼ਵਿੱਕ

ਪਹਿਲੀ ਜਨਵਰੀ, 2023 ਤੋਂ ਫੈਡਰਲ ਪੱਧਰ ਅਤੇ ਪ੍ਰੋਵਿੰਸ਼ੀਅਲ ਪੱਧਰ ਉੱਤੇ ਨਿਯੰਤਰਤ ਕੀਤੇ ਜਾਣ ਵਾਲੇ ਕਮਰਸ਼ੀਅਲ ਵ੍ਹੀਕਲਜ਼ ਲਈ ਈਐਲਡੀ ਨਿਯਮਾਂ ਨੂੰ ਲਾਗੂ ਕਰਨ ਵਾਲਾ ਨਿਊਬਰੰਜ਼ਵਿੱਕ ਇੱਕਮਾਤਰ ਐਟਲਾਂਟਿਕ ਪ੍ਰੋਵਿੰਸ ਬਣ ਗਿਆ ਹੈ। ਪ੍ਰੋਵਿੰਸ਼ੀਅਲ ਇੰਸਪੈਕਟਰਜ਼ ਕੋਲ ਈਐਲਡੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨਾਲ ਨਜਿੱਠਣ ਲਈ ਹਰ ਤਰ੍ਹਾਂ ਦੇ ਸੰਦ ਮੌਜੂਦ ਹਨ। ਹਾਲਾਂਕਿ ਪ੍ਰੋਵਿੰਸ ਵੱਲੋਂ ਫੈਡਰਲ ਐਚਓਐਸ ਨਿਯਮਾਂ ਕਾਰਨ ਹਾਲ ਦੀ ਘੜੀ ਕਿਸੇ ਤਰ੍ਹਾਂ ਦੇ ਜੁਰਮਾਨੇ ਨਹੀਂ ਲਾਏ ਜਾ ਰਹੇ ਸਗੋਂ ਇਨ੍ਹਾਂ ਨਿਯਮਾਂ ਨੂੰ ਮੱਠੇ ਢੰਗ ਨਾਲ ਤੇ ਸਿੱਖਿਅਤ ਕਰਨ ਵਾਲੇ ਅਰਸੇ ਵਜੋਂ ਲਾਗੂ ਕਰਵਾਇਆ ਜਾ ਰਿਹਾ ਹੈ।

ਇਸ ਐਜੂਕੇਸ਼ਨਲ ਪੀਰੀਅਡ ਦੌਰਾਨ ਸਹਿਯੋਗ ਨਾ ਕਰਨ ਵਾਲੇ ਕੈਰੀਅਰਜ਼ ਉੱਤੇ ਐਨਐਸਸੀ ਪ੍ਰੋਫਾਈਲ ਪੁਆਇੰਟਸ ਲਾਗੂ ਨਹੀਂ ਕੀਤੇ ਜਾਂਦੇ। ਜੇ ਤੇ ਜਦੋਂ ਵੀ ਇਨ੍ਹਾਂ ਨਿਯਮਾਂ ਦੀ ਉਲੰਘਣਾ ਹੁੰਦੀ ਹੈ ਤਾਂ ਐਨਐਸਸੀ ਕੈਰੀਅਰ ਪੋ੍ਰਫਾਈਲ ਵਿੱਚ 5 ਕਨਵਿਕਸ਼ਨ ਡੀਮੈਰਿਟ ਅੰਕ ਜਾਰੀ ਕਰ ਦਿੱਤੇ ਜਾਂਦੇ ਹਨ।  

ਈਐਲਡੀ ਲੋੜਾਂ ਦੇ ਸਬੰਧ ਵਿੱਚ ਨਿਊ ਬਰੰਜ਼ਵਿੱਕ ਅਜੇ ਵੀ ਐਜੂਕੇਸ਼ਨਲ ਪੜਾਅ ਵਿੱਚੋਂ ਲੰਘ ਰਿਹਾ ਹੈ ਪਰ ਇੰਟਰਾਪ੍ਰੋਵਿੰਸ਼ੀਅਲ ਕੈਰੀਅਰਜ਼, ਹਾਈਵੇਅ ਐਨਫੋਰਸਮੈਂਟ ਆਫੀਸਰਜ਼ ਤੇ ਐਨਐਸਸੀ ਫੈਸਿਲਿਟੀ ਆਡੀਟਰਜ਼ ਲਈ ਈਐਲਡੀ ਨਿਯਮਾਂ ਨੂੰ ਲਾਗੂ ਕਰਨ ਵਾਲਾ ਇਹ ਪਹਿਲਾ ਐਟਲਾਂਟਿਕ ਪ੍ਰੋਵਿੰਸ ਬਣ ਗਿਆ ਹੈ।

ਨਿਊਫਾਊਂਡਲੈਂਡ

ਨੋਵਾ ਸਕੋਸ਼ੀਆ ਦੀ ਤਰਜ਼ ਉੱਤੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੀ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਸਰਹੱਦ ਪਾਰ ਕਰਨ ਵਾਲੇ ਕਮਰਸ਼ੀਅਲ ਵ੍ਹੀਕਲ ਦੇ ਡਰਾਈਵਰਾਂ ਲਈ ਈਐਲਡੀ ਦੀ ਵਰਤੋਂ ਲਾਗੂ ਕੀਤੀ ਗਈ ਹੈ।ਹਾਲ ਦੀ ਘੜੀ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਵਿੱਚ ਆਪਰੇਟ ਕਰਨ ਵਾਲੇ ਕੈਰੀਅਰਜ਼ ਨੂੰ ਈਐਲਡੀ ਇੰਸਟਾਲ ਕਰਨ ਤੇ ਉਨ੍ਹਾਂ ਦੀ ਵਰਤੋਂ ਕਰਨ ਦੀ ਲੋੜ ਨਹੀਂ ਹੈ।ਪਰ ਪ੍ਰੋਵਿੰਸ਼ੀਅਲ ਸਰਕਾਰ 2023 ਦੇ ਅੰਤ ਤੱਕ ਇੰਟਰਾਪ੍ਰੋਵਿੰਸ਼ੀਅਲ ਕੈਰੀਅਰਜ਼ ਲਈ ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਵੱਲ ਕੰਮ ਕਰ ਰਹੀ ਹੈ, ਹਾਲਾਂਕਿ ਇਸ ਲਈ ਕੋਈ ਪੱਕੀ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਹੈ। 

ਿਊਫਾਊਂਡਲੈਂਡ ਐਂਡ ਲੈਬਰਾਡੌਰ ਵੱਲੋਂ ਫੈਡਰਲ ਕਮਰਸ਼ੀਅਲ ਵ੍ਹੀਕਲ ਡਰਾਈਵਰ ਆਰਜ਼ ਆਫ ਸਰਵਿਸ ਰੈਗੂਲੇਸ਼ਨਜ਼ ਨੂੰ ਲਾਗੂ ਕੀਤਾ ਜਾ ਰਿਹਾ ਹੈ ਜਿਸ ਤਹਿਤ ਈਐਲਡੀ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਆਊਟ ਆਫ ਸਰਵਿਸ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਹੁੰਦਾ। ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਹੈ ਕਿ ਉਹ ਵਾਰੀ ਵਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੀ ਜਾਂਚ ਕਰਵਾਉਣ ਤੇ ਇਸ ਕਾਰਨ ਉਨ੍ਹਾਂ ਨੂੰ ਅਗਾਂਹ ਨਿਯਮਾਂ ਦੀ ਪਾਲਣਾ ਨਾ ਕਰਨ ਸਬੰਧੀ ਮੁਲਾਂਕਣ ਜਾਂ ਸੇਫਟੀ ਆਡਿਟਸ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਜੇ ਕਿਸੇ ਕੈਰੀਅਰ ਦੇ ਸੇਫਟੀ ਆਡਿਟ ਨਤੀਜੇ ਨਕਾਰਾਤਮਕ ਆਉਂਦੇ ਹਨ ਤਾਂ ਉਨ੍ਹਾਂ ਦਾ ਕੰਮ ਗੈਰਤਸੱਲੀਬਖ਼ਸ਼ ਮੰਨਿਆ ਜਾਵੇਗਾ ਤੇ ਰੈਗੂਲੇਟਰੀ ਸ਼ੱਟਡਾਊਨ ਅਪਲਾਈ ਕੀਤਾ ਜਾਵੇਗਾ। ਪ੍ਰੋਵਿੰਸ਼ੀਅਲ ਇੰਸਪੈਕਟਰਜ਼ ਵੱਲੋਂ ਐਨਫੋਰਸਮੈਂਟ ਸਬੰਧੀ ਅਪਡੇਟ ਮੁਹੱਈਆ ਨਹੀਂ ਕਰਵਾਏ ਗਏ ਹਨ ਪਰ ਸਾਨੂੰ ਹੁਣ ਤੱਕ ਜਾਰੀ ਕੀਤੇ ਗਏ ਕਿਸੇ ਤਰ੍ਹਾਂ ਦੇ ਜੁਰਮਾਨਿਆਂ ਬਾਰੇ ਵੀ ਕੋਈ ਜਾਣਕਾਰੀ ਹਾਸਲ ਨਹੀਂ ਹੋਈ। 

ਕੈਰੀਅਰ ਪ੍ਰੋਫਾਈਲ ਦੇ ਸਬੰਧ ਵਿੱਚ ਅੰਕ : ਸੀਸੀਐਮਟੀਏ ਅਜਿਹਾ ਵਰਕਿੰਗ ਗਰੁੱਪ ਹੈ ਜਿਹੜਾ ਈਐਲਡੀ ਨਿਯਮਾਂ ਦੀ ਉਲੰਘਣਾਂ ਲਈ ਅਪਲਾਈ ਕੀਤੇ ਜਾਣ ਵਾਲੇ ਅੰਕ ਸਟ੍ਰਕਚਰ ਤੈਅ ਕਰਦਾ ਹੈ। ਇੱਕ ਵਾਰੀ ਇਸ ਦੇ ਮੁਕੰਮਲ ਹੋ ਜਾਣ ਉਪਰੰਤ ਡਾਟਾਬੇਸ ਨੂੰ ਅਪਡੇਟ ਕੀਤਾ ਜਾਵੇਗਾ ਤੇ ਕੈਰੀਅਰ ਪੋ੍ਰਫਾਈਲ ਦੇ ਹਿਸਾਬ ਨਾਲ ਅੰਕ ਦਿੱਤੇ ਜਾਣਗੇ। 

ਪ੍ਰਿੰਸ ਐਡਵਰਡ ਆਈਲੈਂਡ

ਪ੍ਰਿੰਸ ਐਡਵਰਡ ਆਈਲੈਂਡ ਨੇ ਪਹਿਲੀ ਜਨਵਰੀ, 2023 ਤੋਂ ਹੀ ਫੈਡਰਲ ਪੱਧਰ ਉੱਤੇ ਰੈਗੂਲੇਟ ਕੀਤੇ ਜਾਣ ਵਾਲੇ ਕੈਰੀਅਰਜ਼ ਲਈ ਈਐਲਡੀ ਨਿਯਮ ਲਾਗੂ ਕੀਤੇ ਹਨ। ਇੰਟਰਾਪ੍ਰੋਵਿੰਸ਼ੀਅਲ ਡਰਾਈਵਰਾਂ ਲਈ ਵੀ ਈਐਲਡੀ ਸਬੰਧੀ ਨਿਯਮ ਲਾਜ਼ਮੀ ਕੀਤੇ ਗਏ ਹਨ ਪਰ ਇਨ੍ਹਾਂ ਨੂੰ ਲਾਗੂ ਨਹੀਂ ਕੀਤਾ ਗਿਆ ਤੇ ਅਜਿਹਾ ਪੀਈਆਈ ਦੇ 160 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਕਾਰਨ ਨਹੀਂ ਕੀਤਾ ਗਿਆ। ਇੰਸਪੈਕਸ਼ਨ ਅਧਿਕਾਰੀਆਂ ਵੱਲੋਂ ਅਜੇ ਥੋੜ੍ਹੇ ਮੱਠੇ ਢੰਗ ਨਾਲ ਹੀ ਪ੍ਰੋਵਿੰਸ ਵਿੱਚ ਈਐਲਡੀ ਨਿਯਮ ਲਾਗੂ ਕੀਤੇ ਜਾਣ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਤੇ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਅਜੇ ਜੁਰਮਾਨੇ ਨਹੀਂ ਲਾਏ ਜਾ ਰਹੇ।

ਿਊਬਿਕ ਟਰੱਕਿੰਗ ਐਸੋਸਿਏਸ਼ਨ 

ਿਊਬਿਕ ਟਰੱਕਿੰਗ ਐਸੋਸਿਏਸ਼ਨ ਨੂੰ ਇਹ ਨਿਯਮ 30 ਅਪਰੈਲ, 2023 ਤੋਂ ਲਾਗੂ ਕਰਨ ਦੀ ਸਲਾਹ ਦਿੱਤੀ ਗਈ ਹੈ। 

ਓਨਟਾਰੀਓ ਟਰੱਕਿੰਗ ਐਸੋਸਿਏਸ਼ਨ 

ਪਹਿਲੀ ਜਨਵਰੀ ਤੋਂ ਓਨਟਾਰੀਓ ਵਿੱਚ ਨਿਯਮ ਲਾਗੂ ਕਰਨ ਵਾਲੇ ਅਧਿਕਾਰੀਆਂ ਵੱਲੋਂ ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਦੀ ਅਗਵਾਈ ਵਿੱਚ ਈਐਲਡੀ ਸਬੰਧੀ ਇਹ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਇਹ ਨਿਯਮ ਫੈਡਰਲ ਤੇ ਪ੍ਰੋਵਿੰਸ਼ੀਅਲ ਪੱਧਰ ਉੱਤੇ ਨਿਯੰਤਰਿਤ ਟਰੱਕਿੰਗ ਆਪਰੇਸ਼ਨਜ਼ ਲਈ ਲਾਗੂ ਕੀਤੇ ਗਏ ਹਨ।

ਐਮਟੀਓ ਤੇ ਉਨ੍ਹਾਂ ਦੇ ਨਿਯਮ ਲਾਗੂ ਕਰਨ ਵਾਲੇ ਭਾਈਵਾਲਾਂ ਕੋਲ ਅਜਿਹੇ ਸੰਦ ਤੇ ਅਧਿਕਾਰ ਹਨ ਜਿਹੜੇ ਅਸਹਿਯੋਗ ਕਰਨ ਵਾਲਿਆਂ ਉੱਤੇ ਸਿ਼ਕੰਜਾ ਕੱਸਣ ਲਈ ਕਾਫੀ ਹਨ ਤੇ ਈਐਲਡੀ ਨਾਲ ਸਬੰਧਤ ਵੱਖ ਵੱਖ ਜੁਰਮਾਂ ਲਈ ਤੇ ਸਹਿਯੋਗ ਨਾ ਕਰਨ ਵਾਲੇ ਵੱਖ ਵੱਖ ਅਧਿਕਾਰ ਖੇਤਰਾਂ ਦੇ ਡਰਾਈਵਰਾਂ ਤੇ ਕੈਰੀਅਰਜ਼ ਲਈ ਜੁਰਮਾਨੇ ਤੇ ਚਾਰਜਿਜ਼ ਲਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਇਨ੍ਹਾਂ ਵਿੱਚ ਈਐਲਡੀ ਨਾਲ ਸਬੰਧਤ ਹੇਠ ਲਿਖੇ ਜੁਰਮ ਸ਼ਾਮਲ ਹਨ

  • ਈਐਲਡੀ ਨਾ ਹੋਣਾ
  • ਮੁਕੰਮਲ ਇਨਫਰਮੇਸ਼ਨ ਪੈਕੇਜ ਨਾ ਹੋਣਾ
  • ਈਐਲਡੀ ਵਿੱਚ ਲੋੜੀਂਦੀ ਜਾਣਕਾਰੀ ਭਰਨ ਤੋਂ ਅਸਮਰੱਥ ਰਹਿਣਾ

ਇਨ੍ਹਾਂ ਨਿਯਮਾਂ ਨੂੰ ਲਾਗੂ ਕਰਨ ਲਈ ਸਰਕਾਰ ਦਾ ਸਾਰਾ ਧਿਆਨ ਇਸ ਗੱਲ ਉੱਤੇ ਹੈ ਕਿ ਸਾਰੇ ਡਰਾਈਵਰ ਤੇ ਕੈਰੀਅਰਜ਼, ਜਿਹੜੇ ਓਨਟਾਰੀਓ ਵਿੱਚ ਆਪਰੇਟ ਕਰਦੇ ਹਨ ਤੇ ਂਿਜਨ੍ਹਾਂ ਉੱਤੇ ਇਹ ਨਿਯਮ ਅਪਲਾਈ ਹੁੰਦੇ ਹਨ, ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨ।ਨਿਯਮਾਂ ਦੀ ਉਲੰਘਣਾ ਹੋਣ ਉੱਤੇ ਸਿਰਫ ਜੁਰਮਾਨੇ ਹੀ ਨਹੀਂ ਲਾਏ ਜਾਣਗੇ ਸਗੋਂ ਕੈਰੀਅਰ ਪ੍ਰੋਫਾਈਲ ਅੰਕ ਵੀ ਅਪਲਾਈ ਕੀਤੇ ਜਾਣਗੇ। ਐਮਟੀਓ ਨੇ ਇਹ ਸੰਕੇਤ ਵੀ ਦਿੱਤਾ ਹੈ ਕਿ ਓਨਟਾਰੀਓ ਤੋਂ ਬਾਹਰ ਰਜਿਸਟਰਡ ਕੰਪਨੀਆਂ ਵੱਲੋਂ ਜੇ ਸਹਿਯੋਗ ਨਹੀਂ ਕੀਤਾ ਜਾਂਦਾ ਤਾਂ ਉਨ੍ਹਾਂ ਦੇ ਸਬੰਧਤ ਅਧਿਕਾਰ ਖੇਤਰਾਂ ਨਾਲ ਉਨ੍ਹਾਂ ਵੱਲੋਂ ਕੀਤੀ ਗਈ ਉਲੰਘਣਾ ਦਾ ਵੇਰਵਾ ਸਾਂਝਾ ਕੀਤਾ ਜਾਵੇਗਾ। ਐਮਟੀਓ ਵੱਲੋਂ ਆਪਰੇਟਰਾਂ ਨੂੰ ਇਹ ਯਕੀਨੀ ਬਣਾਉਣ ਦੀ ਸਲਾਹ ਵੀ ਦਿੱਤੀ ਜਾ ਰਹੀ ਹੈ :

  • ਈਐਲਡੀਜ਼ ਇੰਸਟਾਲ ਕੀਤੇ ਜਾਣ ਤੋਂ ਬਾਅਦ ਡਰਾਈਵਰ ਲਈ ਇਨ੍ਹਾਂ ਨੂੰ ਵਰਤਣਾ ਸੁਖਾਲਾ ਹੋ ਜਾਵੇਗਾ
  • ਡਰਾਈਵਰਾਂ ਨੂੰ ਆਪਣੇ ਰੋਜ਼ਮਰਾ ਦੇ ਕੰਮਕਾਜ ਬਾਰੇ ਸਮਝ ਵਧੇਗੀ ਤੇ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਜਾਂਚ ਲਈ ਰੋਕੇ ਜਾਣ ਉੱਤੇ ਕੀ ਕਰਨਾ ਹੈ। ਇਸ ਵਿੱਚ ਇਹ ਜਾਨਣਾ ਵੀ ਸ਼ਾਮਲ ਹੋਵੇਗਾ ਕਿ ਈਐਲਡੀ ਇਨਫਰਮੇਸ਼ਨ ਪੈਕੇਟ ਨੂੰ ਕਿੱਥੇ ਲੱਭਣਾ ਹੈ, ਕੀ ਇਹ ਇਲੈਕਟ੍ਰੌਨਿਕ ਤੌਰ ਉੱਤੇ ਈਐਲਡੀ ਉੱਤੇ ਸਟੋਰ ਕੀਤਾ ਗਿਆ ਹੈ ਜਾਂ ਫਿਰ ਉਨ੍ਹਾਂ ਦੀ ਪਰਮਿੱਟ ਬੁੱਕ ਆਦਿ ਕਿਸੇ ਹੋਰ ਲੋਕੇਸ਼ਨ ਉੱਤੇ ਪਿਆ ਹੈ।
  • ਡਰਾਈਵਰਜ਼ ਨੂੰ ਇਹ ਵੀ ਪਤਾ ਲੱਗੇਗਾ ਕਿ ਉਨ੍ਹਾਂ ਨੇ ਆਪਣਾ ਰਿਕਾਰਡ ਆਫ ਡਿਊਟੀ ਸਟੇਟਸ (ਰੌਡਜ਼) ਆਫੀਸਰ ਨੂੰ ਕਿਵੇਂ ਟਰਾਂਸਫਰ ਕਰਨਾ ਹੈ, ਇਹ ਪਹਿਲਾਂ ਵਾਂਗ ਖੁਦ ਨੂੰ ਜਾਂ ਆਪਣੀ ਕੰਪਨੀ ਨੂੰ ਲਾਗ ਫਾਰਵਰਡ ਕਰਨ ਦੇ ਢੰਗ ਨਾਲੋਂ ਵੱਖਰਾ ਹੋਵੇਗਾ।

ਮੈਨੀਟੋਬਾ ਟਰੱਕਿੰਗ ਐਸੋਸਿਏਸ਼ਨ 

ਿਹੜੇ ਕੈਰੀਅਰਜ਼ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਹੱਦਾਂ ਤੋਂ ਆਰ ਪਾਰ ਆਪਰੇਟ ਕਰਦੇ ਹਨ ਉਨ੍ਹਾਂ ਲਈ ਈਐਲਡੀ ਦੀ ਵਰਤੋਂ ਸਬੰਧੀ ਨਿਯਮ 12 ਜੂਨ, 2021 ਤੋਂ ਹੀ ਪ੍ਰਭਾਵੀ ਹੋ ਗਿਆ ਸੀ।ਮੈਨੀਟੋਬਾ ਦੇ ਅੰਦਰ ਅੰਦਰ ਆਪਰੇਟ ਕਰਨ ਵਾਲੇ ਕੈਰੀਅਰਜ਼ ਲਈ ਇਹ ਨਿਯਮ 12 ਦਸੰਬਰ, 2021 ਨੂੰ ਲਾਗੂ ਹੋ ਗਿਆ ਸੀ। ਇਸ ਨਿਯਮ ਨੂੰ ਲਾਗੂ ਕਰਨ ਸਬੰਧੀ ਯੋਜਨਾ ਦਾ ਪਹਿਲਾ ਪੜਾਅ 12 ਜੂਨ, 2021 ਨੂੰ ਸ਼ੁਰੂ ਹੋਇਆ ਸੀ ਤੇ ਦਸੰਬਰ 2021 ਵਿੱਚ ਮੁੱਕਿਆ ਸੀ। ਇਸ ਪੜਾਅ ਵਿੱਚ ਬਹੁਤਾ ਜ਼ੋਰ ਈਐਲਡੀਜ਼ ਬਾਰੇ ਸਾਰਿਆਂ ਨੂੰ ਸਿੱਖਿਅਤ ਕਰਨ ਉੱਤੇ ਹੀ ਦਿੱਤਾ ਗਿਆ। 

ਇਸ ਨਿਯਮ ਨੂੰ ਲਾਗੂ ਕਰਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਦਸੰਬਰ 2021 ਵਿੱਚ ਹੋਈ ਸੀ। ਪਹਿਲੇ ਪੜਾਅ ਵਾਂਗ ਹੀ ਸਾਰੇ ਡਰਾਈਵਰ ਤੇ ਕੈਰੀਅਰਜ਼ ਅਜੇ ਵੀ ਇਹੋ ਆਸ ਲਾਈ ਬੈਠੇ ਸਨ ਕਿ ਉਨ੍ਹਾਂ ਦੀਆਂ ਆਰਜ਼ ਆਫ ਸਰਵਿਸ ਸਬੰਧੀ ਲੋੜਾਂ ਪੂਰੀਆਂ ਹੋ ਸਕਣ।ਐਨਫੋਰਸਮੈਂਟ ਆਫੀਸਰਜ਼ ਵੱਲੋਂ ਉਨ੍ਹਾਂ ਡਰਾਈਵਰਾਂ ਤੇ ਕੈਰੀਅਰਜ਼ ਨੂੰ ਚੇਤਾਵਨੀਆਂ ਜਾਰੀ ਕੀਤੀਆਂ ਗਈਆਂ ਜਿਨ੍ਹਾਂ ਨੂੰ ਈਐਲਡੀ ਦੀ ਵਰਤੋਂ ਤਾਂ ਕਰਨੀ ਸੀ ਪਰ ਉਹ ਪੂਰੀ ਤਰ੍ਹਾਂ ਸਹਿਯੋਗ ਨਹੀਂ ਸਨ ਕਰ ਰਹੇ। ਮੈਨੀਟੋਬਾ ਵਿੱਚ ਕੈਰੀਅਰਜ਼ ਪ੍ਰੋਫਾਈਲ ਉੱਤੇ ਚੇਤਾਵਨੀਆਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਤੇ ਨਾ ਹੀ ਕਾਰਗੁਜ਼ਾਰੀ ਉੱਤੇ ਹੀ ਇਸ ਦਾ ਅਸਰ ਪੈਣ ਦਿੱਤਾ ਗਿਆ।

ਤੀਜਾ ਪੜਾਅ ਪਹਿਲੀ ਜਨਵਰੀ, 2023 ਨੂੰ ਸ਼ੁਰੂ ਹੋਇਆ ਤੇ ਇਸ ਦੌਰਾਨ ਈਐਲਡੀ ਸਬੰਧੀ ਨਿਯਮਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਗਿਆ। ਡਰਾਈਵਰਾਂ ਤੇ ਕੈਰੀਅਰਜ਼ ਤੋਂ ਇਹ ਆਸ ਕੀਤੀ ਗਈ ਕਿ ਉਨ੍ਹਾਂ ਦੀਆਂ ਗੱਡੀਆਂ ਵਿੱਚ ਪ੍ਰਮਾਣਤ ਈਐਲਡੀਜ਼ ਲੱਗੇ ਹੋਣਗੇ। ਇਸ ਦੌਰਾਨ ਇਨ੍ਹਾਂ ਨਿਯਮਾਂ ਵਿੱਚ ਸਹਿਯੋਗ ਨਾ ਕਰਨ ਵਾਲੇ ਡਰਾਈਵਰਾਂ ਤੇ ਆਪਰੇਟਰਜ਼ ਨੂੰ ਜੁਰਮਾਨੇ ਕਰਨੇ ਸ਼ੁਰੂ ਕੀਤੇ ਗਏ।

ਮੈਨੀਟੋਬਾ ਮੋਟਰ ਕੈਰੀਅਰ ਐਨਫੋਰਸਮੈਂਟ ਦੇ ਅਧਿਕਾਰੀਆਂ ਵੱਲੋਂ ਕੀਤੀ ਗਈ ਰਿਪੋਰਟ ਅਨੁਸਾਰ ਇਲੈਕਟ੍ਰੌਨਿਕ ਲੌਗਿੰਗ ਡਿਵਾਈਸਿਜ਼ ਦੀ ਤਬਦੀਲੀ ਦਾ ਕੰਮ ਸਹੀ ਢੰਗ ਨਾਲ ਸਿਰੇ ਚੜ੍ਹ ਗਿਆ ਤੇ ਇਸ ਵਿੱਚ ਹਰ ਕਿਸੇ ਵੱਲੋਂ ਸਹਿਯੋਗ ਵੀ ਕੀਤਾ ਗਿਆ। ਮੈਨੀਟੋਬਾ ਐਨਫੋਰਸਮੈਂਟ ਏਜੰਸੀਆਂ ਹੁਣ ਈਐਲਡੀ ਨਾਲ ਸਬੰਧਤ ਜੁਰਮਾਂ ਲਈ ਟਿਕਟ ਵੀ ਜਾਰੀ ਕਰ ਸਕਦੀਆਂ ਹਨ। ਇਹ ਜੁਰਮ ਹੇਠ ਲਿਖੇ ਅਨੁਸਾਰ ਹਨ

  • ਈਐਲਡੀ ਨਾ ਹੋਣਾ
  • ਈਐਲਡੀ ਵਾਲੇ ਨਿਯਮ ਨਾਲ ਸਹਿਯੋਗ ਨਾ ਕਰਨਾ
  • ਈਐਲਡੀ ਵਿੱਚ ਲੋੜੀਂਦੀ ਜਾਣਕਾਰੀ ਦਰਜ ਕਰਨ ਵਿੱਚ ਅਸਫਲ ਰਹਿਣਾ
  • ਇੱਕ ਵਾਰੀ ਵਿੱਚ ਇੱਕ ਨਾਲੋਂ ਵੱਧ ਈਐਲਡੀ ਦੀ ਵਰਤੋਂ ਕਰਨਾ

ਸਸਕੈਚਵਨ ਟਰੱਕਿੰਗ ਐਸੋਸਿਏਸ਼ਨ

ਪਹਿਲੀ ਜਨਵਰੀ ਤੋਂ ਸਸਕੈਚਵਨ ਵਿੱਚ ਫੈਡਰਲ ਪੱਧਰ ਉੱਤੇ ਨਿਯੰਤਰਿਤ ਸਾਰੇ ਵਾਹਨਾਂ ਲਈ ਈਐਲਡੀ ਸਬੰਧੀ ਨਿਯਮ ਲਾਗੂ ਕਰ ਦਿੱਤੇ ਗਏ ਸਨ। ਪ੍ਰੋਵਿੰਸ ਦੇ ਅੰਦਰ ਇਸ ਨਿਯਮ ਨੂੰ ਸਸਕੈਚਵਨ ਹਾਈਵੇਅ ਪੈਟਰੋਲ (ਐਸਐਚਪੀ) ਵੱਲੋਂ ਲਾਗੂ ਕਰਵਾਇਆ ਗਿਆ ਤੇ ਇਸ ਲਈ ਉਨ੍ਹਾਂ ਵੱਲੋਂ ਸਸਕੈਚਵਨ ਗਵਰਮੈਂਟ ਇੰਸ਼ੋਰੈਂਸ (ਐਸਜੀਆਈ) ਦੀ ਮਦਦ ਲਈ ਗਈ। ਇਨ੍ਹਾਂ ਦੇ ਨਾਲ ਨਾਲ ਰੋਡਸਾਈਡ ਜਾਂਚ ਵੀ ਸ਼ੁਰੂ ਕੀਤੀ ਗਈ ਤੇ ਜੈਨੇਰਿਕ ਵਾਇਲੇਸ਼ਨ ਕੋਡਜ਼ ਤਹਿਤ ਜੁਰਮਾਨੇ ਵੀ ਲਾਏ ਜਾ ਰਹੇ ਹਨ। ਇਹ ਜੁਰਮਾਨੇ ਉਦੋਂ ਤੱਕ ਲਾਏ ਜਾਣਗੇ ਜਦੋਂ ਤੱਕ ਟਰਾਂਸਪੋਰਟ ਕੈਨੇਡਾ ਵੱਲੋਂ ਇਨ੍ਹਾਂ ਸਬੰਧੀ ਕੋਈ ਪੱਕਾ ਬਿਆਨ ਜਾਰੀ ਨਹੀਂ ਕੀਤਾ ਜਾਂਦਾ।

ਅਲਬਰਟਾ ਮੋਟਰ ਟਰਾਂਸਪੋਰਟ ਐਸੋਸਿਏਸ਼ਨ

1) ਪਹਿਲੀ ਜਨਵਰੀ, 2023 ਤੋਂ ਇਹ ਨਿਯਮ ਲਾਗੂ ਹੋਇਆ ਤੇ ਇਸ ਦੇ ਨਾਲ ਹੀ ਉਲੰਘਣਾਵਾਂ ਲਈ ਟਿਕਟ ਜਾਰੀ ਕਰਨ ਦਾ ਸਿਲਸਿਲਾ ਵੀ ਸੁ਼ਰੂ ਹੋਇਆ।

2) ਸਾਰੇ ਅਧਿਕਾਰੀਆਂ ਲਈ 80 ਫੀ ਸਦੀ ਐਨਕ੍ਰਿਪਸ਼ਨ ਕੀਅਜ਼ ਨੂੰ ਇੰਸਟਾਲ ਕਰ ਦਿੱਤਾ ਗਿਆ ਹੈ। 

3) ਉਲੰਘਣਾਵਾਂ : 1) ਈਐਲਡੀ ਨਾ ਹੋਣ ਉੱਤੇ ਈਐਲਡੀ ਉਲੰਘਣਾ ਸਬੰਧੀ ਸੰਮਨ ਜਾਰੀ ਕੀਤੇ ਜਾ ਸਕਦੇ ਹਨ। 2) ਮੁੱਖ ਤੌਰ ਉੱਤੇ ਲਿਖਤੀ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ। 

4) ਥਕਾਵਟ ਸਬੰਧੀ ਉਲੰਘਣਾ ਲਈ ਲਾਂਗ ਫਾਰਮ ਇਨਫਰਮੇਸ਼ਨ (ਉਲੰਘਣਾਂ ਲਈ ਟਿਕਟ) ਜਾਰੀ ਕੀਤੀ ਜਾਂਦੀ ਹੈ। 

5) ਅਲਬਰਟਾ ਤੋਂ ਕਿਸੇ ਵੀ ਥਾਂ ਲਈ ਕੋਈ ਛੋਟ ਨਹੀਂ ਤੇ ਨਾ ਹੀ ਕਿਸੇ ਦੀ ਯੋਜਨਾ ਹੈ। 

6) ਹਾਲ ਦੀ ਘੜੀ ਅਲਬਰਟਾ ਦਾ ਫੈਡਰਲ ਰੈਗੂਲੇਸ਼ਨਜ਼ ਨੂੰ ਅਪਨਾਉਣ ਦਾ ਕੋਈ ਇਰਾਦਾ ਨਹੀਂ।

ਬ੍ਰਿਟਿਸ਼ ਕੋਲੰਬੀਆ ਟਰੱਕਿੰਗ ਐਸੋਸਿਏਸ਼ਨ

13 ਫਰਵਰੀ, 2023 ਨੂੰ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਵੱਲੋਂ ਈਐਲਡੀ ਨਿਯਮਾਂ ਨੂੰ ਲਾਗੂ ਕਰਨ ਦਾ ਐਲਾਨ ਕੀਤਾ ਗਿਆ। ਜਿਸ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ :

1) ਪਹਿਲੀ ਅਗਸਤ, 2023 ਨੂੰ ਇਹ ਨਿਯਮ ਪ੍ਰਭਾਵੀ ਹੋਣਗੇ ਤੇ ਇਨ੍ਹਾਂ ਦੇ ਨਾਲ ਹੀ ਉਲੰਘਣਾਵਾਂ ਤੇ ਟਿਕਟਾਂ ਵੀ ਜਾਰੀ ਕੀਤੀਆਂ ਜਾਣਗੀਆਂ। 

2) ਇਨ੍ਹਾਂ ਨਿਯਮਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਛੋਟ ਡਾਇਰੈਕਟਰ ਦੀ ਮਨਜ਼ੂਰੀ ਨਾਲ ਹੋਵੇਗੀ, ਜਿਸ ਨੂੰ ਨੋਟਿਸ ਰਾਹੀਂ ਹਟਾਇਆ ਜਾਂ ਜੋੜਿਆ ਜਾਵੇਗਾ। 

3) ਇਹ ਨਿਯਮ ਸਿਰਫ ਪ੍ਰੋਵਿੰਸ਼ੀਅਲ ਪੱਧਰ ਉੱਤੇ ਨਿਯੰਤਰਿਤ ਕੀਤੇ ਜਾਣ ਵਾਲੇ ਵਾਹਨਾਂ, ਜਿਹੜੇ ਹੋਮ ਟਰਮੀਨਲ ਤੋਂ 160 ਕਿਲੋਮੀਟਰ ਦੇ ਬਾਹਰ ਟਰੈਵਲ ਕਰਦੇ ਹਨ, ਉੱਤੇ ਹੀ ਅਪਲਾਈ ਹੋਣਗੇ।(ਇਹ ਨਿਯਮ ਲੋਕਲ ਡਰਾਈਵਿੰਗ ਆਰਜ਼ ਤਹਿਤ ਆਪਰੇਟ ਕਰਨ ਵਾਲੇ ਲੋਕਲ ਵਾਹਨਾਂ ਉੱਤੇ ਅਪਲਾਈ ਨਹੀਂ ਹੁੰਦੇ )

4) ਲੋਕਲ ਡਰਾਈਵਰਾਂ ਨੂੰ ਸੀਵੀਐਸਈ ਸਰਕੂਲਰ ਰਾਹੀਂ ਪਰਮਿਟ ਕੀਤਾ ਜਾਵੇਗਾ ਤੇ ਉਹ ਕਦੇ ਕਦਾਈਂ 160 ਕਿਲੋਮੀਟਰ ਦੇ ਬਾਹਰ ਟਰੈਵਲ ਕਰ ਸਕਣਗੇ ਤੇ ਡਰਾਈਵਰ ਨੂੰ ਮੌਜੂਦਾ ਦਿਨ ਜਾਂ 60 ਦਿਨਾਂ ਦੇ ਅਰਸੇ ਵਿੱਚ ਪਿਛਲੇ 14 ਦਿਨਾਂ ਦੇ ਅੰਦਰ ਅੰਦਰ ਵੱਧ ਤੋਂ ਵੱਧ ਛੇ ਦਿਨ ਲਈ 160 ਕਿਲੋਮੀਟਰ ਤੋਂ ਬਾਹਰ ਦਾ ਇੱਕ ਟਰਿੱਪ ਕਰਨ ਉੱਤੇ ਈਐਲਡੀ ਦੀ ਲੋੜ ਨਹੀਂ ਹੋਵੇਗੀ। 

ਥਰਡ ਪਾਰਟੀ ਤੋਂ ਮਾਨਤਾ ਪ੍ਰਾਪਤ ਈਐਲਡੀਜ਼ ਲਈ ਸਰੋਤ ਟਰਾਂਸਪੋਰਟ ਕੈਨੇਡਾ ਦੀ ਵੈੱਬਸਾਈਟ ਉੱਤੇ ਲੱਭ ਸਕਦਾ ਹੈ। 6 ਮਾਰਚ ਤੱਕ ਕੈਨੇਡਾ ਵਿੱਚ ਵਰਤੋਂ ਲਈ 80 ਡਿਵਾਈਸਿਜ਼ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਸੀ।