The Trucking Network is a Canadian “English and Punjabi” bilingual publication, founded in 2012. Dedicated to the hard working professional drivers and their families across North America.
The Trucking Network
ਫਲੀਟਸ ਦਾ ਕਾਰਬਨ ਫੁੱਟਪ੍ਰਿੰਟ ਘਟਾਉਣ ਲਈ ਐਨਆਰਕੈਨ ਨੇ ਲਾਂਚ ਕੀਤੇ
ਨਵੇਂ ਰੀਪਾਵਰ ਤੇ ਰੀਪਲੇਸ ਪ੍ਰੋਗਰਾਮ
ਨੈਚੂਰਲ ਰਿਸੋਰਸਿਜ਼ ਕੈਨੇਡਾ (ਐਨਆਰਕੈਨ) ਵੱਲੋਂ ਗ੍ਰੀਨ ਫਰੇਟ ਪ੍ਰੋਗਰਾਮ (ਜੀਐਫਪੀ) ਜਿਨ੍ਹਾਂ ਨੂੰ ਰੀਪਾਵਰ ਤੇ ਰੀਪਲੇਸ ਆਖਿਆ ਜਾਂਦਾ ਹੈ, ਦੀ ਦੂਜੀ ਸਟਰੀਮ ਲਾਂਚ ਕੀਤੀ ਗਈ ਹੈ। ਜਿਹੜੇ ਕੰਪਨੀਆਂ...
ਮਨੁੱਖੀ ਸਮਗਲਿੰਗ ਨੂੰ ਰੋਕਣ ਲਈ ਡਬਲਿਊਟੀਐਫਸੀ,
ਵਾਲਮਾਰਟ ਤੇ ਟਰੱਕਰਜ਼ ਨੇ ਮਿਲਾਇਆ ਹੱਥ
ਮਨੁੱਖੀ ਸਮਗਲਿੰਗ ਨੂੰ ਰੋਕਣ ਲਈ ਕੋਸਿ਼ਸ਼ਾਂ ਨੂੰ ਹੋਰ ਤੇਜ਼ ਕਰਨ ਵਾਸਤੇ ਵਾਲਮਾਰਟ ਕੈਨੇਡਾ, ਦ ਵੁਮਨਜ਼ ਟਰੱਕਿੰਗ ਫੈਡਰੇਸ਼ਨ ਆਫ ਕੈਨੇਡਾ ਤੇ ਕ੍ਰਾਈਮ ਸਟਾਪਰਜ਼ ਵੱਲੋਂ ਹੱਥ ਮਿਲਾਇਆ ਗਿਆ ਹੈ। ਮਿਸੀਸਾਗਾ ਵਿੱਚ...
ਲੇਬਰ ਦੀ ਘਾਟ ਤੇ ਵਰਕਰਜ਼ ਦੇ ਸ਼ੋਸ਼ਣ ਨੂੰ ਰੋਕਣ ਲਈ ਫੈਡਰਲ ਸਰਕਾਰ ਦੇ
ਨਵੇਂ ਪਾਇਲਟ ਪੋ੍ਰਜੈਕਟ ਦੀ ਸੀਟੀਏ ਵੱਲੋਂ ਸ਼ਲਾਘਾ
ਲੇਬਰ ਦੀ ਘਾਟ ਤੇ ਕੰਮ ਵਾਲੀ ਥਾਂ ਉੱਤੇ ਹੋਣ ਵਾਲੇ ਸ਼ੋਸ਼ਣ ਤੋਂ ਟੈਂਪਰੇਰੀ ਫੌਰਨ ਵਰਕਰਜ਼ (ਟੀਐਫਡਬਲਿਊ) ਦੀ ਹਿਫਾਜ਼ਤ ਕਰਨ ਲਈ ਰੈਕੋਗਨਾਈਜ਼ਡ...
The Commercial Vehicle Safety Alliance (CVSA) has scheduled this year's Brake Safety Week for Aug. 20-26, with a focus on brake lining/pad violations. During Brake Safety Week, commercial motor vehicle inspectors highlight the importance of brake systems by conducting inspections...
ਟੀ4ਸੀ ਨੇ ਫੌਰ ਗੁੱਡ ਫਾਊਂਡੇਸ਼ਨ ਨਾਲ
ਆਪਣੀ ਵਚਨਬੱਧਤਾ ਨੰਵਿਆਈ
ਅੱਜ ਦੇ ਮਾਹੌਲ ਵਿੱਚ ਕੈਨੇਡੀਅਨਜ਼ ਨੂੰ ਫੂਡ ਇਨਸਕਿਊਰਿਟੀਜ਼ ਨੇ ਜਿੰਨਾ ਘੇਰਿਆ ਹੈ ਓਨਾ ਕਿਸੇ ਹੋਰ ਡਰ ਨੇ ਨਹੀਂ ਘੇਰਿਆ ਹੋਣਾ। ਇਸੇ ਲਈ ਟਰੱਕਸ ਫੌਰ ਚੇਂਜ ਨੈੱਟਵਰਕ (ਟੀ4ਸੀ) ਨੇ ਸਾਲ 2023 ਦੇ ਅੰਤ...
ਬੋ੍ਰਕਰ, ਸਿ਼ੱਪਰਜ਼ ਲਈ ਕੈਰੀਅਰ ਸਿਲੈਕਸ਼ਨ
ਸੇਫਟੀ ਮਾਪਦੰਡ ਕਾਇਮ ਕਰੇਗਾ ਬਿੱਲ
ਮੋਟਰ ਕੈਰੀਅਰਜ਼ ਨਾਲ ਕਾਂਟਰੈਕਟ ਕਰਨ ਵਾਲਿਆਂ ਲਈ ਸੇਫਟੀ ਸਿਲੈਕਸ਼ਨ ਮਾਪਦੰਡ ਕਾਇਮ ਕਰਨ ਵਾਸਤੇ ਪ੍ਰਸਤਾਵਿਤ ਅਮਰੀਕੀ ਬਿੱਲ ਲਈ ਡੌਟ ਦੀ ਲੋੜ ਹੈ। Truckinginfo.com ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਇਸ ਬਿੱਲ ਨੂੰ ਮੋਟਰ ਕੈਰੀਅਰ ਸੇਫਟੀ
ਸਿਲੈਕਸ਼ਨ ਸਟੈਂਡਰਡ ਐਕਟ ਦਾ ਨਾਂ ਦਿੱਤਾ...
ਅਸਲ ਓਨਰ-ਆਪਰੇਟਰਜ਼ ਦੀ ਜਿੰ਼ਦਗੀ ਨੂੰ ਸੁਖਾਲਾ ਬਣਾਉਣ ਲਈ ਡਬਲਿਊਐਸਆਈਬੀ ਨੇ ਡਿਜ਼ਾਈਨ ਕੀਤਾ ਨਵਾਂ ਕੁਏਸਚਨੇਅਰ
ਓਨਰ-ਆਪਰੇਟਰਜ਼ ਦੀ ਜਿ਼ੰਦਗੀ ਨੂੰ ਸੁਖਾਲਾ ਬਣਾਉਣ ਲਈ ਡਬਲਿਊਐਸਆਈਬੀ ਨੇ ਨਵਾਂ ਟਰਾਂਸਪੋਰਟੇਸ਼ਨ ਵਰਕਰ/ ਇੰਡੀਪੈਂਡੈਂਟ ਆਪਰੇਟਰ ਸਟੇਟਸ ਕੁਏਸਚਨੇਅਰ ਤੇ ਡਸੀਜ਼ਨ ਲੈਟਰ ਡਿਜ਼ਾਈਨ ਕੀਤਾ ਹੈ। ਓਟੀਏ ਦੇ ਡਾਇਰੈਕਟਰ ਆਫ ਪਾਲਿਸੀ ਐਂਡ ਪਬਲਿਕ ਅਫੇਅਰਜ਼ ਜੌਨਾਥਨ ਬਲੈਖ਼ਮ ਨੇ ਆਖਿਆ ਕਿ ਅਸਲ ਓਨਰ-ਆਪਰੇਟਰਜ਼ ਦੇ ਸਿਰ ਤੋਂ ਪ੍ਰਸ਼ਾਸਕੀ ਬੋਝ ਘਟਾਉਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। ਪਰ ਓਟੀਏ ਦੇ ਪਰੀਪੇਖ ਤੋਂ ਅਸੀਂ ਇੰਪਲੌਈ ਡਰਾਈਵਰਜ਼, ਜਿਹੜੇ ਕੰਪਨੀ ਦੇ ਇਕਿਉਪਮੈਂਟ ਨੂੰ ਆਪਰੇਟ ਕਰਦੇ ਹਨ ਤੇ ਜਿਹੜੇ ਅਸਲ ਓਨਰ-ਆਪਰੇਟਰ ਨਹੀਂ ਹੁੰਦੇ, ਦੀ ਗਲਤ ਵਰਗ ਵੰਡ ਨਾਲ ਨਜਿੱਠਣ ਲਈ ਵੀ ਮਦਦ ਕਰਦੇ ਹਾਂ। ਅਸਲ ਆਜ਼ਾਦ ਆਪਰੇਟਰਜ਼ (ਓਨਰ-ਆਪਰੇਟਰ) ਨੂੰ ਹੁਣ ਜਦੋਂ ਵੀ ਕਿਸੇ ਫੈਸਲੇ ਬਾਰੇ ਦਰਖ਼ਾਸਤ ਕੀਤੀ ਜਾਵੇਗੀ ਤਾਂ ਉਨ੍ਹਾਂ ਨੂੰ ਸਿਰਫ ਇੱਕ ਸਟੇਟਸ ਕੁਏਸਚਨੇਅਰ ਮੁਕੰਮਲ ਕਰਨ ਦੀ ਹੀ ਲੋੜ ਹੋਵੇਗੀ। ਇੱਕ ਵਾਰੀ ਪੁਸ਼ਟੀ ਹੋਣ ਤੋਂ ਬਾਅਦ ਉਹ ਸਟੇਟਸ ਤੈਅ ਕਰਨ ਵਾਲੇ ਇਸ ਪੱਤਰ ਨੂੰ ਸਾਰੇ ਬਾਅਦ ਵਾਲੇ ਕਾਂਟਰੈਕਟਸ ਦੇ ਨਵੇਂ ਸਿਧਾਂਤਾਂ (ਪ੍ਰਿੰਸੀਪਲਜ਼) ਨਾਲ ਵਰਤਣ ਦੇ ਸਮਰੱਥ ਹੋਣਗੇ। ਇਸ ਪ੍ਰਕਿਰਿਆ ਦੇ ਨਾਲ ਉਨ੍ਹਾਂ ਨੂੰ ਗੱਡੀ ਦਾ ਆਇਡੈਂਟੀਫਿਕੇਸ਼ਨ ਨੰਬਰ (ਵਿੰਨ) ਵੀ ਮੁਹੱਈਆ ਕਰਵਾਉਣਾ ਹੋਵੇਗਾ ਤੇ ਵਰਕਰ ਦਾ ਸਟੇਟਸ ਉਸ ਸਮੇਂ ਤੱਕ ਵਿੰਨ ਨਾਲ ਜੁੜਿਆ ਰਹੇਗਾ ਜਿਨ੍ਹਾਂ ਚਿਰ ਉਹ ਗੱਡੀ ਉਸ ਦੀ ਮਲਕੀਅਤ ਰਹਿੰਦੀ ਹੈ। ਦੂਜੇ ਲਫਜ਼ਾਂ ਵਿੱਚ ਇੱਕ ਵਾਰੀ ਮਨਜ਼ੂਰੀ ਮਿਲਣ ਤੋਂ ਬਾਅਦ ਓਨਰ-ਆਪਰੇਟਰਜ਼ ਨੂੰ ਮੁਹੱਈਆ ਕਰਵਾਇਆ ਜਾਣ ਵਾਲਾ ਜੈਨੇਰਿਕ ਲੈਟਰ ਉਸ ਸੂਰਤ ਵਿੱਚ ਜਾਇਜ਼ ਹੋਵੇਗਾ ਜੇ ਪੱਤਰ ਉੱਤੇ ਦਰਜ ਵਿੰਨ ਉਸ ਵ੍ਹੀਕਲ ਨਾਲ ਮੇਲ ਖਾਂਦਾ ਹੋਵੇਗਾ ਜਿਹੜਾ ਉਨ੍ਹਾਂ ਦੇ ਕਾਂਟਰੈਕਟਸ ਲਈ ਵਰਤਿਆ ਜਾ ਰਿਹਾ ਹੋਵੇਗਾ। ਇਸ ਲਈ, ਕਿਸ ਚੀਜ ਨੂੰ ਮੁਕੰਮਲ ਕਰਨ ਤੇ ਮੁਹੱਈਆ ਕਰਵਾਏ ਜਾਣ ਦੀ ਲੋੜ ਹੈ?
1· ਇਸ ਕੁਏਸਚਨੇਅਰ, ਜਿਸ ਉੱਤੇ ਤੁਹਾਡੇ ਦਸਤਖ਼ਤ ਹੋਣ, ਦਾ ਮੁਕੰਮਲ ਵਰਜ਼ਨ (ਓਨਰ-ਆਪਰੇਟਰ/ਡਰਾਈਵਰ ਵੱਲੋਂ ਖੁਦ) ਤੇ ਜਿਸ ਕੰਪਨੀ ਨਾਲ ਤੁਹਾਡਾ ਮੌਜੂਦਾ ਕਾਂਟਰੈਕਟ ਹੈ।
2· ਲਾਇਸੰਸ ਪਲੇਟ ਦੀ ਕਾਪੀ ਤੇ ਪਰਮਿਟ ਦਾ ਵ੍ਹੀਕਲ ਵਾਲਾ ਹਿੱਸਾ (ਓਂਨਰਸਿ਼ਪ)
3· ਜੇ ਯੋਗ ਹੋਵੇ ਤਾਂ ਤੁਹਾਡੇ ਵ੍ਹੀਕਲ ਦੀ ਲੀਜ਼ ਦੀ ਜਾਂ ਰੈਂਟਲ ਅਗਰੀਮੈਂਟ ਦੀ ਕਾਪੀ
ਇਸ ਕੁਏਸਚਨੇਅਰ ਨੂੰ ਮੁਕੰਮਲ ਕਰਨ ਤੋਂ ਬਾਅਦ, ਜੇ ਇਹ ਨਿਰਧਾਰਤ ਹੋ ਜਾਂਦਾ ਹੈ ਕਿ ਤੁਸੀਂ ਆਜ਼ਾਦ ਆਪਰੇਟਰ ਹੋ, ਤਾਂ ਤੁਹਾਨੂੰ ਯੋਗ ਵਿੰਨ ਸਮੇਤ ਇੱਕ ਡਸੀਜ਼ਨ ਲੈਟਰ ਮੁਹੱਈਆ ਕਰਵਾਇਆ ਜਾਵੇਗਾ। ਜੇ ਕਿਸੇ ਵੀ ਸਮੇਂ ਕਿਸੇ ਨਵੇਂ ਵ੍ਹੀਕਲ/ ਵਿੰਨ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਨਵਾਂ ਕੁਏਸਚਨਏਅਰ ਮੁਕੰਮਲ ਕਰਨਾ ਹੋਵੇਗਾ ਤੇ ਆਜ਼ਾਦ ਆਪਰੇਟਰ ਵਜੋਂ ਸਟੇਟਸ ਨੂੰ ਜਾਰੀ ਰੱਖਣ ਦੀ ਪੁਸ਼ਟੀ ਕਰਨ ਲਈ ਨਵਾਂ ਫੈਸਲਾ ਜਾਰੀ ਕੀਤਾ ਜਾਵੇਗਾ।
ਨਵੇਂ ਕੁਏਸਚਨੇਅਰ ਨੂੰ ਡਾਊਨਲੋਡ ਕਰਨ ਜਾਂ ਹੋਰ ਜਾਣਕਾਰੀ ਹਾਸਲ ਕਰਨ ਲਈ wsib.ca ਉੱਤੇ ਜਾਓ।
ਕਈ ਇੰਪਲੌਇਰਜ਼ ਨੇ ਵਰਕਰਜ਼ ਦੇ ਭੱਤਿਆਂ ਦੇ ਬਣਦੇ 9
ਮਿਲੀਅਨ ਡਾਲਰ ਆਪਣੀਆਂ ਜੇਬ੍ਹਾਂ ਵਿੱਚ ਪਾਏ
ਲੇਬਰ ਮੰਤਰਾਲੇ ਤੇ ਵਿੱਤ ਮੰਤਰਾਲੇ ਤੋਂ ਹਾਸਲ 2021-22 ਦੇ ਵਿੱਤੀ ਵਰ੍ਹੇ ਵਿੱਚ ਵਰਕਰਜ਼ ਦੇ ਭੱਤਿਆਂ ਦੇ 9 ਮਿਲੀਅਨ ਡਾਲਰ ਇੰਪਲੌਇਰਜ਼ ਵੱਲੋਂ ਆਪਣੀਆਂ ਜੇਬ੍ਹਾਂ ਵਿੱਚ ਪਾਏ ਗਏ।...
Manitoulin Transport Named #1 LTL Carrier in Canada for Quality in 2023 by Mastio & Company Gore Bay, ON – Manitoulin Transport ranked No. 1 in Mastio & Company’s 2023 edition of the Canadian national less-than-truckload (LTL) customer value and...