ਕੈਨੇਡਾ ਵਿੱਚ ਯੂਜ਼ਡ ਟਰੱਕਾਂ ਦੀਆਂ ਕੀਮਤਾਂ ਵਿੱਚ ਹੋਇਆ 50 ਫੀ ਸਦੀ ਵਾਧਾ

semi tractor trailer driving on the highway in the evening

ਰਿਚੀ ਬ੍ਰਦਰਜ਼ ਅਨੁਸਾਰ ਕੈਨੇਡਾ ਦੇ ਯੂਜ਼ਡ ਟਰੱਕ ਟਰੈਕਟਰਜ਼ ਦੀਆਂ ਕੀਮਤਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 50 ਫੀ ਸਦੀ ਜਿ਼ਆਦਾ ਹਨ

ਟੁਡੇਜ਼ ਟਰੱਕਿੰਗ ਦੀ ਰਿਪੋਰਟ ਮੁਤਾਬਕ ਉਤਪਾਦਕ ਭਾਵੇਂ ਕੋਈ ਵੀ ਹੋਵੇ ਸਾਲ ਦਰ ਸਾਲ ਵੱਧਦੀਆਂ ਹੋਈਆਂ ਅਮਰੀਕਾ ਵਿੱਚ ਇਨ੍ਹਾਂ ਟਰੱਕਾਂ ਦੀਆਂ ਕੀਮਤਾਂ 58 ਫੀ ਸਦੀ ਤੱਕ ਵੱਧ ਚੁੱਕੀਆਂ ਹਨਨੌਰਥ ਅਮਰੀਕਾ ਵਿੱਚ ਰਿਚੀ ਬ੍ਰਦਰਜ਼ ਦੀ ਅਪਰੈਲ ਦੇ ਮਹੀਨੇ ਮਾਰਕਿਟ ਟਰੈਂਡਜ਼ ਦੀ ਰਿਪੋਰਟ ਵਿੱਚ ਰੂਜ਼ ਸੇਲਜ਼ ਦੇ ਮੈਨੇਜਿੰਗ ਡਾਇਰੈਕਟਰ ਡੱਗ ਰੂਸ਼ ਨੇ ਆਖਿਆ ਕਿ ਸਾਨੂੰ ਸਪਲਾਈ ਵਿੱਚ ਤੰਗੀ ਤੇ ਰੀਟੇਲ ਤੇ ਆਕਸ਼ਨ ਮਾਰਕਿਟਸ ਵਿੱਚ ਇਸ ਦੀ ਤੇ ਇਸ ਦੇ ਸਾਜ਼ੋ ਸਮਾਨ ਦੀ ਬੇਹੱਦ ਜਿ਼ਆਦਾ ਮੰਗ ਵੇਖਣ ਨੂੰ ਮਿਲ ਰਹੀ ਹੈ

ਉਨ੍ਹਾਂ ਆਖਿਆ ਕਿ ਰੀਟੇਲ ਵੈਲਿਊ ਮਹੀਨੇ ਦਰ ਮਹੀਨੇ ਵਧਣੀ ਜਾਰੀ ਹੈ ਮਾਰਚ ਦੇ ਮਹੀਨੇ ਹੀ ਇਸ ਵਿੱਚ 2 ਫੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਪਿਛਲੇ 16 ਮਹੀਨਿਆਂ ਵਿੱਚ ਇਸ ਵਿੱਚ 24 ਫੀ ਸਦੀ ਦਾ ਵਾਧਾ ਰਿਕਾਰਡ ਕੀਤਾ ਗਿਆ ਪਿਛਲੇ ਮਹੀਨੇ ਆਕਸ਼ਨ ਦੀਆਂ ਕੀਮਤਾਂ ਵੀ 2 ਫੀ ਸਦੀ ਵੱਧ ਸਨ, ਇੱਕਲੇ ਫਰਵਰੀ ਵਿੱਚ ਹੀ 5 ਫੀ ਸਦੀ ਵਾਧਾ ਹੋਇਆ 

ਦੋ ਟਾਈਮਫਰੇਮਜ਼ ਦੀ ਜੇ ਆਪਸ ਵਿੱਚ ਤੁਲਨਾ ਕੀਤੀ ਜਾਵੇ ਤਾਂ ਕੈਨੇਡਾ ਦੇ ਯੂਜ਼ਡ ਵੋਕੇਸ਼ਨਲ ਟਰੱਕਾਂ ਦੀਆਂ ਕੀਮਤਾਂ ਵਿੱਚ 30 ਫੀ ਸਦੀ ਵਾਧਾ ਵੇਖਣ ਨੂੰ ਮਿਲਿਆ ਇਹ ਵਾਧਾ ਸਿਰਫ ਸੜਕ ਵਾਲੇ ਸਾਜ਼ੋ ਸਮਾਨ ਤੱਕ ਹੀ ਸੀਮਤ ਨਹੀਂ ਹੈਵੱਡੇ ਅਰਥਮੂਵਿੰਗ ਇਕੁਇਪਮੈਂਟ ਦੀਆਂ ਕੀਮਤਾਂ ਵਿੱਚ ਵੀ ਸਰਹੱਦ ਦੇ ਇਸ ਪਾਰ 11 ਫੀ ਸਦੀ ਵਾਧਾ ਹੋਇਆ ਜਦਕਿ ਯੂਜ਼ਡ ਦਰਮਿਆਨੇ ਅਰਥਮੂਵਿੰਗ ਇਕੁਇਪਮੈਂਟ ਦੀਆਂ ਕੀਮਤਾਂ 31 ਫੀ ਸਦੀ ਤੱਕ ਵਧੀਆਂ