2023 ਦੀ ਵੁਮਨ ਵਿੱਦ ਡਰਾਈਵਰ ਲੀਡਰਸਿ਼ਪ ਸਮਿਟ ਲਈ ਰਜਿਸਟ੍ਰੇਸ਼ਨ ਸ਼ੁਰੂ

ਟਰੱਕਿੰਗ ਐਚਆਰ ਕੈਨੇਡਾ ਦੇ 2023 ਵੁਮਨ ਵਿੱਦ ਡਰਾਈਵ ਲੀਡਰਸਿ਼ਪ ਸਮਿਟ ਲਈ ਰਜਿਸਟ੍ਰੇਸ਼ਨ ਦੀ
ਸ਼ੁਰੂਆਤ ਰਸਮੀ ਤੌਰ ਉੱਤੇ ਹੋ ਚੁੱਕੀ ਹੈ। ਇਸ ਦੌਰਾਨ ਵੰਨ-ਸੁਵੰਨੀ ਵਰਕਫੋਰਸ ਨੂੰ ਟਰੱਕਿੰਗ ਤੇ ਲਾਜਿਸਟਿਕਸ
ਇੰਡਸਟਰੀ ਵਿੱਚ ਆਕਰਸਿ਼ਤ ਕਰਨ, ਰਕਰੂਟ ਕਰਨ ਤੇ ਇੱਥੇ ਬਣਾਈ ਰੱਖਣ ਲਈ ਨਵੀਆਂ ਰਣਨੀਤੀਆਂ ਦਾ
ਵਾਅਦਾ ਵੀ ਕੀਤਾ ਜਾ ਰਿਹਾ ਹੈ। ਇਹ ਨੌਂਵਾਂ ਸਾਲਾਨਾ ਈਵੈਂਟ 8 ਮਾਰਚ, 2023 ਨੂੰ ਵੈਸਟਿਨ ਟੋਰਾਂਟੋ ਏਅਰਪੋਰਟ
ਹੋਟਲ ਵਿਖੇ ਕਰਵਾਇਆ ਜਾਵੇਗਾ।
ਇਸ ਸਾਲ ਦਾ ਥੀਮ “ਡਰਾਈਵਿੰਗ ਅ ਸਸਟੇਨੇਬਲ ਸਪਲਾਈ ਚੇਨ” ਰੱਖਿਆ ਗਿਆ ਹੈ ਜਿਹੜਾ ਇਹ ਯਕੀਨੀ
ਬਣਾਵੇਗਾ ਕਿ ਟਰੱਕਿੰਗ ਅਤੇ ਲਾਜਿਸਟਿੰਗ ਸੈਕਟਰ ਵਿੱਚ ਵੰਨ-ਸੁਵੰਨੀ ਵਰਕਫੋਰਸ ਰਾਹੀਂ ਕੈਨੇਡਾ ਦੀ ਸਪਲਾਈ
ਚੇਨ ਤੇ ਆਰਥਿਕ ਰਿਕਵਰੀ ਨੂੰ ਕਿਸ ਤਰ੍ਹਾਂ ਮਜ਼ਬੂਤ ਬਣਾਇਆ ਜਾ ਸਕਦਾ ਹੈ। ਇਸ ਈਵੈਂਟ ਵਿੱਚ ਇੰਡਸਟਰੀ ਦੇ
ਉਭਰ ਰਹੇ ਰੁਝਾਨਾਂ ਨੂੰ ਦਰਸਾਇਆ ਜਾਵੇਗਾ ਤੇ ਸੈਕਟਰ ਦੀ ਮਦਦ ਕਰਨ ਵਾਲੇ ਨਜ਼ਰੀਏ ਤੇ ਬਿਹਤਰੀਨ ਰੁਝਾਨਾਂ
ਸਬੰਧੀ ਖੁਲਾਸਾ ਕੀਤਾ ਜਾਵੇਗਾ ਜਿਨ੍ਹਾਂ ਨਾਲ ਕੈਨੇਡਾ ਵਿੱਚ ਆਰਥਿਕ ਰਿਕਵਰੀ ਲਈ ਮਦਦ ਮਿਲੇਗੀ।
ਇਸ ਦਿਨ ਦੀ ਸ਼ੁਰੂਆਤ ਐਬੇਕਸ ਡਾਟਾ ਦੇ ਸੀਈਓ ਡੇਵਿਡ ਕੋਲੈਟੋ ਦੇ ਭਾਸ਼ਣ ਨਾਲ ਹੋਵੇਗੀ। ਉਹ ਸੈਕਟਰ ਵਿੱਚ
ਮਹਿਲਾਵਾਂ ਦੇ ਯੋਗਦਾਨ ਬਾਰੇ ਪਿੱਛੇ ਜਿਹੇ ਕੀਤੀ ਗਈ ਰਿਸਰਚ ਉੱਤੇ ਚਾਨਣਾ ਪਾਉਣਗੇ ਤੇ ਇਸ ਉੱਤੇ ਵੀ
ਰੋਸ਼ਨੀ ਪਾਉਣਗੇ ਕਿ ਕੈਨੇਡੀਅਨ ਅਰਥਚਾਰੇ ਦੇ ਹੋਰਨਾਂ ਸੈਕਟਰਾਂ ਨਾਲ ਤਾਲਮੇਲ ਕਰਕੇ ਟਰੱਕਿੰਗ ਤੇ
ਲਾਜਿਸਟਿਕ ਸੈਕਟਰ ਅੱਗੇ ਵੱਧ ਰਿਹਾ ਹੈ।ਲੰਚ ਸਮੇਂ ਅਹਿਮ ਬੁਲਾਰੇ ਹੋਣਗੇ ਡਾ·ਜੋਡੀ ਕੈਰਿੰਗਟਨ, ਜੋ ਕਿ ਮਸ਼ਹੂਰ
ਸਾਇਕੌਲੋਜਿਸਟ, ਬੈਸਟ ਸੈਲਿੰਗ ਆਥਰ ਤੇ ਬਿਹਤਰੀਨ ਜਨਤਕ ਬੁਲਾਰੇ ਹਨ। ਉਨ੍ਹਾਂ ਨੂੰ ਟੀਮਾਂ ਤੇ
ਆਰਗੇਨਾਈਜ਼ੇਸ਼ਨਜ਼ ਦੀਆਂ ਗੁੰਝਲਦਾਰ, ਮਨੁੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਮਦਦ ਕਰਨ
ਲਈ ਵੀ ਜਾਣਿਆ ਜਾਂਦਾ ਹੈ।
ਦੁਪਹਿਰ ਸਮੇਂ ਐਂਬਰੇਸਿੰਗ ਇਕੁਇਟੀ ਪੈਨਲ ਵੱਲੋਂ ਵੱਖ ਵੱਖ ਇੰਡਸਟਰੀ ਆਗੂਆਂ ਦੇ ਗਰੁੱਪਜ਼ ਨੂੰ ਇੱਕ ਮੰਚ ਉੱਤੇ
ਇੱਕਠਾ ਕੀਤਾ ਜਾਵੇਗਾ, ਜਿਨ੍ਹਾਂ ਦਾ ਯੋਗਦਾਨ ਇੰਡਸਟਰੀ ਦੇ ਨਿਯਮਾਂ ਨੂੰ ਚੁਣੌਤੀ ਦੇਣਾ ਹੈ ਤੇ ਕੈਨੇਡੀਅਨ
ਸਪਲਾਈ ਚੇਨ ਨੂੰ ਅੱਗੇ ਵਧਣ ਵਿੱਚ ਮਦਦ ਕਰਨਾ ਹੈ।
ਟਰੱਕਿੰਗ ਐਚਆਰ ਕੈਨੇਡਾ ਦੀ ਸੀਈਓ ਐਂਜੇਲਾ ਸਪਲਿੰਟਰ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਸਥਿਰ ਸਪਲਾਈ
ਚੇਨ ਤਿਆਰ ਕਰਨਾ ਤੇ ਅਜਿਹਾ ਕਰਨ ਲਈ ਮਦਦ ਕਰਨ ਵਾਸਤੇ ਸਾਡੀ ਵਰਕਫੋਰਸ ਵਿੱਚ ਬਿਹਤਰੀਨ ਤੇ
ਉੱਜਵਲ ਨਗੀਨੇ ਹਨ। ਵੁਮਨ ਵਿੱਦ ਡਰਾਈਵ ਲੀਡਰਸਿ਼ਪ ਸਿਖਰ ਵਾਰਤਾ ਲਈ ਹਾਜ਼ਰ ਮਹਿਲਾਵਾਂ ਕੰਮ
ਵਾਲੀਆਂ ਥਾਂਵਾਂ ਨੂੰ ਆਕਰਸਿ਼ਤ ਬਣਾਉਣ ਤੇ ਸਾਰੇ ਡਿਪਾਰਟਮੈਂਟਸ ਲਈ ਉੱਘੇ ਟੇਲੈਂਟ ਨੂੰ ਬਰਕਰਾਰ ਰੱਖਣ ਲਈ
ਪੂਰੀ ਤਰ੍ਹਾਂ ਜ਼ਰੂਰੀ ਟੂਲਜ਼ ਨਾਲ ਲੈਸ ਹੋਣਗੀਆਂ।
ਆਪਣੇ ਨੌਂਵੇਂ ਸਾਲ ਵਿੱਚ ਦਾਖਲ ਹੋ ਚੁੱਕੀ ਇਹ ਸਿਖਰ ਵਾਰਤਾ ਇੰਡਸਟਰੀ ਦੇ ਸਾਰੇ ਪੁਰਸ਼ਾਂ ਤੇ ਮਹਿਲਾਵਾਂ ਲਈ
ਅਹਿਮ ਈਵੈਂਟ ਬਣ ਚੁੱਕੀ ਹੈ ਜਿਹੜੀ ਰਕਰੂਟਮੈਂਟ ਵਿੱਚ ਬਿਹਤਰੀਨ ਰੁਝਾਨਾਂ ਬਾਰੇ ਸਿੱਖਣ ਲਈ ਕਾਹਲੀ ਹੈ ਤੇ
ਕੰਮ ਵਾਲੀਆਂ ਥਾਂਵਾਂ ਨੂੰ ਸਹੇਜਣ ਲਈ ਪੂਰੀ ਤਰ੍ਹਾਂ ਤਿਆਰ ਹੈ।