ਸਾਈਡ ਅੰਡਰਰਾਈਡ ਗਾਰਡ ਦਾ ਵੱਡਾ ਵਿਰੋਧ

ਸਾਈਡ ਅੰਡਰਰਾਈਡ ਗਾਰਡ ਸਬੰਧੀ ਪ੍ਰਸਤਾਵ
ਦਾ ਚੁਫੇਰਿਓਂ ਹੋ ਰਿਹਾ ਹੈ ਜ਼ਬਰਦਸਤ ਵਿਰੋਧ

ਅਮਰੀਕੀ ਸਰਕਾਰ ਵੱਲੋਂ ਹੈਵੀ ਟਰੱਕਾਂ ਦੇ ਸਾਈਡ ਅੰਡਰ-ਗਾਰਡਜ਼ ਲਾਜ਼ਮੀ ਕਰਨ ਬਾਰੇ ਫੈਸਲਾ ਸੁਨਾਉਣ ਤੋਂ ਪਹਿਲਾਂ ਅਜੇ ਕਾਫੀ ਰਿਸਰਚ ਕਰਨ ਤੇ ਡਾਟਾ ਇੱਕਠਾ ਕੀਤੇ ਜਾਣ ਦੀ ਲੋੜ ਹੈ।

ਐਡਵਾਂਸ ਨੋਟਿਸ ਆਫ ਪ੍ਰਪੋਸਡ ਰੂਲਮੇਕਿੰਗ ਸਬੰਧੀ 20 ਜੁਲਾਈ ਨੂੰ ਲਿਖਤੀ ਟਿੱਪਣੀਆਂ ਦਾ ਪਹਿਲਾ ਗੇੜ ਖ਼ਤਮ ਹੋਣ ਤੋਂ ਬਾਅਦ ਇਹ ਸਪਸ਼ਟ ਹੋ ਚੁੱਕਿਆ ਹੈ ਕਿ ਬਹੁਤੇ ਇੰਡਸਟਰੀ ਸਟੇਕਹੋਲਡਰਜ਼ ਦਾ ਇਹ ਮੰਨਣਾ ਹੈ ਕਿ ਨੈਸ਼ਨਲ ਹਾਈਵੇਅ ਟਰਾਂਸਪੋਰਟੇਸ਼ਨ ਸੇਫਟੀ ਐਡਮਨਿਸਟ੍ਰੇਸ਼ਨ ਨੂੰ ਇਸ ਮਾਮਲੇ ਵਿੱਚ ਹੋਰ ਰਿਸਰਚ ਕਰਵਾਉਣੀ ਚਾਹੀਦੀ ਹੈ ਤੇ ਡਾਟਾ ਇੱਕਠਾ ਕਰਵਾਉਣਾ ਚਾਹੀਦਾ ਹੈ ਤਾਂ ਕਿ ਇੰਡਸਟਰੀ ਨੂੰ ਇਸ ਲਈ ਰਾਜ਼ੀ ਕੀਤਾ ਜਾ ਸਕੇ ਕਿ ਰੈਗੂਲੇਟਰੀ ਸਾਈਡ ਅੰਡਰਰਾਈਡ ਮੈਨਡੇਟ ਇੱਕ ਚੰਗਾ ਆਈਡੀਆ ਹੈ ਜਾਂ ਫਿਰ ਇਸ ਉੱਤੇ ਆਉਣ ਵਾਲੀ ਲਾਗਤ ਵਾਜਿਬ ਹੈ।

ਟਰਾਂਸਪੋਰਟ ਟੌਪਿਕਸ ਅਨੁਸਾਰ ਇਸ ਪ੍ਰਸਤਾਵ ਉੱਤੇ 2000 ਪਾਰਟੀਆਂ ਵੱਲੋਂ ਟਿੱਪਣੀਆਂ ਦਰਜ ਕਰਵਾਈਆਂ ਗਈਆਂ। ਇਨ੍ਹਾਂ ਵਿੱਚ ਟਰੱਕਿੰਗ, ਟਰੇਲਰ ਤੇ ਓਨਰ ਆਪਰੇਟਰ ਟਰੇਡ ਗਰੁੱਪਜ਼ ਤੋਂ ਲੈ ਕੇ ਸੇਫਟੀ ਗੈਰ ਮੁਨਾਫੇ ਵਾਲੇ ਆਪਰੇਟਰ ਵੀ ਸ਼ਾਮਲ ਸਨ। ਦ ਐਮਰੀਕਨ ਟਰੱਕਿੰਗ ਐਸੋਸਿਏਸ਼ਨ, ਜਿਹੜੀ ਇਸ ਪ੍ਰਸਤਾਵ ਦਾ ਸਮਰਥਨ ਨਹੀਂ ਕਰਦੀ, ਵੱਲੋਂ ਕੀਤੀ ਗਈ ਟਿੱਪਣੀ ਵਿੱਚ ਆਖਿਆ ਗਿਆ ਕਿ ਸੱਭ ਤੋਂ ਪਹਿਲਾਂ ਤਾਂ ਸਾਈਡ ਅੰਡਰਰਾਈਡ ਹਾਦਸਿਆਂ ਨੂੰ ਘਟਾਉਣ ਤੇ ਖ਼ਤਮ ਕਰਨ ਵੱਲ ਧਿਆਨ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ।

ਟਰੇਡ ਆਰਗੇਨਾਈਜ਼ੇਸ਼ਨ ਨੇ ਲਿਖਿਆ ਏਟੀਏ ਦੀ ਪਾਲਿਸੀ ਇਹ ਹੈ ਕਿ ਇਕਿਉਪਮੈਂਟ ਦੀ ਲੋੜ ਦਮਦਾਰ ਇੰਜੀਨੀਅਰਿੰਗ ਤੇ ਇਕਨੌਮਿਕ ਸਿਧਾਂਤਾਂ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ ਜਿਹੜੀ ਸੇਫਟੀ ਨੂੰ ਵਧਾਵੇ। ਇਸ ਲਈ ਅਸਲ ਦੁਨੀਆਂ ਵਿੱਚ ਹੋਣ ਵਾਲੇ ਕੰਮਕਾਜ ਨੂੰ ਤੇ ਨਾ ਟਾਲੇ ਜਾ ਸਕਣ ਵਾਲੇ ਨਤੀਜਿਆਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਸਾਈਡ ਅੰਡਰਰਾਈਡ ਗਾਰਡਜ਼ ਅੰਦਾਜ਼ਨ 40 ਫੁੱਟ ਲੰਮੇਂ (ਰੀਅਰ ਗਾਰਡ ਸਿਰਫ 8 ਫੁੱਟ ਲੰਮੇਂ ਹੁੰਦੇ ਹਨ) ਹੁੰਦੇ ਹਨ ਤੇ ਕਈ ਤਰ੍ਹਾਂ ਦੇ ਹਾਦਸਿਆਂ ਦੇ ਪਰੀਪੇਖ ਵਿੱਚ ਇਨ੍ਹਾਂ ਨੂੰ ਵੇਖਣਾ ਚਾਹੀਦਾ ਹੈ ਪਰ ਇਨ੍ਹਾਂ ਬਾਰੇ ਇੱਕ ਖਾਸ ਪਰੀਪੇਖ ਦੇ ਸਬੰਧ ਵਿੱਚ ਹੀ ਸੀਮਤ ਟੈਸਟਿੰਗ ਡਾਟਾ ਉਪਲਬਧ ਹੈ।

ਨੈਸ਼ਨਲ ਆਟੋਮੋਬਿਲ ਡੀਲਰਜ਼ ਐਸੋਸਿਏਸ਼ਨ ਦੀ ਦ ਅਮੈਰੀਕਨ ਟਰੱਕ ਡੀਲਰਜ਼ ਡਵੀਜ਼ਨ ਨੇ ਲਿਖਿਆ ਹੈ ਕਿ ਉਪਲਬਧ ਸੀਮਤ ਡਾਟਾ ਤੇ ਰਿਸਰਚ ਦੀ ਐਨਐਚਟੀਐਸਏ ਵੱਲੋਂ ਢੁਕਵੀਂ ਵਰਤੋਂ ਕੀਤੀ ਜਾ ਰਹੀ ਹੈ। ਪਰ ਇਸ ਅਧੂਰੀ ਜਾਣਕਾਰੀ ਤੇ ਟੈਸਟਿੰਗ, ਜਿਹੜੀ ਹਾਈਵੇਅ ਦੇ ਅਸਲ ਹਾਲਾਤ ਨੂੰ ਹੀ ਨਹੀਂ ਬਿਆਨਦੀ, ਦੇ ਆਧਾਰ ਉੱਤੇ ਸਾਈਡ ਅੰਡਰਰਾਈਡ ਮੈਨਡੇਟ ਨੂੰ ਲਾਗੂ ਕਰਨਾ ਅਪਰੀਪੱਕ ਤੇ ਅਸਥਿਰ ਫੈਸਲਾ ਹੋ ਸਕਦਾ ਹੈ।

ਦ ਟਰੱਕਲੋਡ ਕੈਰੀਅਰਜ਼ ਐਸੋਸਿਏਸ਼ਨ ਦਾ ਕਹਿਣਾ ਹੈ ਕਿ ਇਹ ਬਹੁਤ ਹੀ ਨਿਰਾਸ਼ਾਜਨਕ ਗੱਲ ਹੈ ਕਿ ਐਨਐਚਟੀਐਸਏ ਇਸ ਨੋਟਿਸ ਨਾਲ ਉਸ ਸਮੇਂ ਅੱਗੇ ਵਧੀ ਜਦੋਂ ਮਾਰਕਿਟ ਵਿੱਚ ਇੰਡਸਟਰੀ ਲਈ ਐਨੇ ਸੀਮਤ ਬਦਲ ਮੌਜੂਦ ਹਨ। ਇਸ ਦੌਰਾਨ ਟੀਸੀਏ ਨੇ ਆਖਿਆ ਕਿ ਇੰਡਸਟਰੀ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੇ ਨਿਯਮਾਂ ਦਾ ਐਲਾਨ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਉਣਾ ਬੇਹੱਦ ਜ਼ਰੂਰੀ ਹੈ ਕਿ ਉਹ ਨਿਯਮ ਮਜ਼ਬੂਤ ਇੰਜੀਨੀਅਰਿੰਗ ਸਿਧਾਂਤਾਂ ਉੱਤੇ ਟਿਕੇ ਹੋਣ ਤੇ ਜਿਹੜੇ ਕੰਮ ਪਹਿਲਾਂ ਨਹੀਂ ਕੀਤੇ ਗਏ ਉਨ੍ਹਾਂ ਬਾਰੇ ਚੰਗੀ ਟੈਸਟਿੰਗ ਤੇ
ਰਿਸਰਚ ਦੀ ਲੋੜ ਹੈ। ਟੀਸੀਏ ਨੇ ਉਤਪਾਦਨ ਤੇ ਸੀਮਤ ਟ੍ਰਾਇਲਜ਼ ਲਈ ਨਿਰਧਾਰਤ ਡਿਵਾਈਸ ਵਾਸਤੇ ਟੈਸਟਿੰਗ ਤੇ ਰਿਸਰਚ ਦੀ ਘਾਟ ਉੱਤੇ ਵੀ ਕਿੰਤੂ ਕੀਤਾ।

ਦ ਓਨਰ-ਆਪਰੇਟਰ ਇੰਡੀਪੈਂਡੈਂਟ ਡਰਾਈਵਰਜ਼ ਐਸੋਸਿਏਸ਼ਨ ਨੇ ਕਮਰਸ਼ੀਅਲ ਮੋਟਰ ਵ੍ਹੀਕਲਜ਼, ਸੀਐਮਵੀ ਟਰੇਲਰਜ਼ ਤੇ ਸੈਮੀਟਰੇਲਰਜ਼ ਨਾਲ ਸਾਈਡ ਅੰਡਰਰਾਈਡ ਗਾਰਡਜ਼ ਲਾਉਣਾ ਲਾਜ਼ਮੀ ਕਰਨ ਦੀਆਂ ਕੀਤੀਆਂ ਜਾ ਰਹੀਆਂ ਕੋਸਿ਼ਸ਼ਾਂ ਦਾ ਵਿਰੋਧ ਕੀਤਾ।ਟਰੇਡ ਐਸੋਸਿਏਸ਼ਨ ਨੇ ਲਿਖਿਆ ਕਿ ਕਈ ਸਾਲਾਂ ਤੋਂ ਐਨਐਚਟੀਐਸਏ ਵੱਲੋਂ ਸਾਈਡ ਅੰਡਰਰਾਈਡ ਗਾਰਡਜ਼ ਨੂੰ ਲਾਜ਼ਮੀ ਕਰਨ ਲਈ ਕਈ ਬਦਲ ਵਿਚਾਰੇ ਜਾ ਰਹੇ ਹਨ ਪਰ ਸਾਡਾ ਇਹੋ ਫੈਸਲਾ ਹੈ ਕਿ ਫੈਡਰਲ ਮੈਨਡੇਟ ਅਵਿਵਹਾਰਕ ਤੇ ਮਹਿੰਗਾ ਹੈ ਤੇ ਇਸ ਦੇ ਕੋਈ ਖਾਸ ਸੇਫਟੀ ਸਬੰਧੀ ਫਾਇਦੇ ਵੀ ਨਹੀਂ ਹਨ।