पहला सार्वजनिक हाइड्रोजन ईंधन भरना

ਟੋਰਾਂਟੋ ਦੇ ਪੀਅਰਸਨ ਏਅਰਪੋਰਟ ਉੱਤੇ ਕੀਤਾ ਜਾਵੇਗਾ ਪਹਿਲੇ ਹਾਈਡਰੋਜਨ ਰੀਫੀਊਲਿੰਗ ਸਟੇਸ਼ਨ ਦਾ ਨਿਰਮਾਣ

ਏਅਰਪੋਰਟ ਅਥਾਰਟੀ(ਜੀਟੀਏਏਤੇ ਕਾਰਲਸਨ ਐਨਰਜੀ ਨੇ ਟੋਰਾਂਟੋ ਦੇ ਪੀਅਰਸਨ ਏਅਰਪੋਰਟ ਉੱਤੇ ਓਨਟਾਰੀਓ ਦੇ ਪਹਿਲੇ ਪਬਲਿਕ ਹਾਈਡਰੋਜਨ ਰੀਫੀਊਲਿੰਗ ਸਟੇਸ਼ਨ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਹੈ।

ਇਸ ਸਟੇਸ਼ਨ ਤੋਂ ਹੈਵੀ ਤੇ ਲਾਈਟ ਡਿਊਟੀ ਕਮਰਸ਼ੀਅਲ ਟਰਾਂਸਪੋਰਟ ਟਰੱਕਾਂ ਦੇ ਨਾਲ ਨਾਲ ਪੈਸੈਂਜਰ ਕਾਰਾਂ ਲਈ ਸਰਵਿਸ ਮੁਹੱਈਆ ਕਰਵਾਈ ਜਾਵੇਗੀ। ਇਸ ਪੋ੍ਰਜੈਕਟ ਨੂੰ ਨੈਚੂਰਲ ਰਿਸੋਰਸਿਜ਼ ਕੈਨੇਡਾ ਤੋਂ 1 ਮਿਲੀਅਨ ਡਾਲਰ ਦਾ ਫੰਡ ਹਾਸਲ ਹੋਇਆ ਹੈ।

ਜੀਟੀਏਏ ਦੀ ਪ੍ਰੈਜ਼ੀਡੈਂਟ ਤੇ ਸੀਈਓ ਡੈਬਰਾਹ ਫਲਿੰਟ ਨੇ ਆਖਿਆ ਕਿ ਇਕਨੌਮਿਕ ਤੇ ਏਵੀਏਸ਼ਨ ਦਾ ਗੜ੍ਹ ਹੋਣ ਕਾਰਨ ਟੋਰਾਂਟੋ ਪੀਅਰਸਨ ਲਾਈਟ ਤੇ ਹੈਵੀ ਡਿਊਟੀ ਵ੍ਹੀਕਲਜ਼ ਲਈ ਓਨਟਾਰੀਓ ਦੇ ਪਹਿਲੇ ਪਬਲਿਕ ਹਾਈਡਰੋਜਨ ਫਿਲਿੰਗ ਸਟੇਸ਼ਨ ਵਾਸਤੇ ਬਹੁਤ ਹੀ ਢੁਕਵੀਂ ਥਾਂ ਹੈ। ਇਸ ਇੰਡਸਟਰੀ ਵਿੱਚ ਲੀਡਰ ਹੋਣ ਉੱਤੇ ਸਾਨੂੰ ਮਾਣ ਹੈ। ਉਨ੍ਹਾਂ ਅੱਗੇ ਆਖਿਆ ਕਿ ਅਸੀਂ ਆਪਣੇ ਭਾਈਵਾਲਾਂ ਕਾਰਲਸਨ ਐਨਰਜੀ ਤੇ ਨੈਚੂਰਲ ਰਿਸੋਰਸਿਜ਼ ਕੈਨੇਡਾ ਨਾਲ ਕੰਮ ਕਰਕੇ ਇਸ ਗੱਲੋਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਿ ਉਹ ਏਅਰਪੋਰਟ ਦੇ ਇਕਨੌਮਿਕ ਗਲਿਆਰੇ ਲਈ ਕਲੀਨ ਐਨਰਜੀ ਦਾ ਇਹ ਬਦਲ ਲੈ ਕੇ ਆਏ।