ਹਾਈਵੇਅਜ਼ 11 ਤੇ 17 ਲਈ ਸਰਕਾਰ ਨੇ ਐਲਾਨੇ ਨਵੇਂ ਮਾਪਦੰਡ

Traffic signs during repair work. Road repairs on city street.
Traffic signs during repair work. Road repairs on city street.

ਉੱਤਰੀ ਓਨਟਾਰੀਓ ਵਿੱਚ ਹਾਈਵੇਅਜ਼ 11 ਤੇ 17 ਉੱਤੇ ਹੁਣ ਤੋਂ ਪ੍ਰਭਾਵੀ ਬਰਫ ਚੁੱਕਣ ਦੇ ਮਾਪਦੰਡਾਂ ਦਾ
ਐਲਾਨ ਬੀਤੇ ਦਿਨੀਂ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਵੱਲੋਂ ਕੀਤਾ ਗਿਆ।
ਇਨ੍ਹਾਂ ਨਵੇਂ ਮਾਪਦੰਡਾਂ ਨੂੰ ਓਐਨ ਟਰਾਂਸ-ਕੈਨੇਡਾ ਵਜੋਂ ਜਾਣਿਆ ਜਾਂਦਾ ਹੈ।ਇਨ੍ਹਾਂ ਮਾਪਦੰਡਾਂ ਤਹਿਤ ਸਨੋਅ ਪਲੋਅ
ਆਪਰੇਟਰਜ਼ ਨੂੰ ਟਰਾਂਸਪੋਰਟੇਸ਼ਨ ਮੰਤਰਾਲੇ ਨਾਲ ਸੰਪਰਕ ਕਰਨਾ ਹੋਵੇਗਾ ਤੇ ਬਰਫੀਲੇ ਤੂਫਾਨ ਦੇ ਮੁੱਕਦਿਆਂ ਸਾਰ
ਹੀ 12 ਘੰਟੇ ਦੇ ਅੰਦਰ ਅੰਦਰ ਹਾਈਵੇਅਜ਼ ਤੋਂ ਬਰਫ ਹਟਾਉਣੀ ਹੋਵੇਗੀ। ਪਹਿਲਾਂ ਵਾਲੇ ਮਾਪਦੰਡਾਂ ਤੋਂ ਇਹ ਚਾਰ
ਘੰਟੇ ਅਗਾਊਂ ਹੋਣਗੇ।
ਓਟੀਏ ਦੇ ਚੇਅਰ ਜੇਮਜ਼ ਸਟੀਡ ਨੇ ਆਖਿਆ ਕਿ ਓਨਟਾਰੀਓ ਟਰੱਕਿੰਗ ਇੰਡਸਟਰੀ ਲਈ ਪ੍ਰੋਵਿੰਸ਼ੀਅਲ
ਇਨਫਰਾਸਟ੍ਰਕਚਰ ਦੇ ਹਿਸਾਬ ਨਾਲ ਹਾਈਵੇਅਜ਼ 11 ਤੇ 17 ਅਹਿਮ ਹਿੱਸਾ ਹਨ। ਇਹ ਡਰਾਈਵਰਾਂ ਤੇ
ਕੈਰੀਅਰਜ਼ ਨੂੰ ਨੌਰਥ ਅਮਰੀਕਾ ਦੀਆਂ ਕਮਿਊਨਿਟੀਜ਼ ਨੂੰ ਸੇਵਾਵਾਂ ਮੁਹੱਈਆ ਕਰਵਾਉਣ ਦੀ ਇਜਾਜਤ ਦੇਣ ਦੇ
ਨਾਲ ਨਾਲ ਕੈਨੇਡਾ ਦੀਆਂ ਈਸਟਰਨ ਤੇ ਵੈਸਟਰਨ ਸਪਲਾਈ ਚੇਨਾਂ ਨਾਲ ਵੀ ਜੋੜਦੇ ਹਨ। ਸੜਕਾਂ ਦੀ ਵਰਤੋਂ
ਕਰਨ ਵਾਲੇ ਸਾਰੇ ਯੂਜ਼ਰਜ਼ ਲਈ ਹਾਈਵੇਅਜ਼ ਨੂੰ ਸੁਰੱਖਿਅਤ ਬਣਾਉਣ ਦੀ ਇਹ ਪੇਸ਼ਕਦਮੀ ਕਰਨ ਉੱਤੇ ਓਟੀਏ
ਨੇ ਮੰਤਰੀ ਤੇ ਉਨ੍ਹਾਂ ਦੀ ਟੀਮ ਦੀ ਭੂਰੀ ਭੂਰੀ ਸ਼ਲਾਘਾ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਅਸੀਂ ਧੰਨਵਾਦੀ ਹਾਂ ਕਿ
ਚੁਣੌਤੀ ਭਰਪੂਰ ਸਿਆਲਾਂ ਦੇ ਮਹੀਨਿਆਂ ਵਿੱਚ ਇਨ੍ਹਾਂ ਹਾਈਵੇਅਜ਼ ਨੂੰ ਖੁੱਲ੍ਹਾ ਰੱਖਣ ਲਈ ਜਿਹੜੀ ਪਹਿਲਕਦਮੀ
ਕੀਤੀ ਜਾ ਰਹੀ ਹੈ ਼ਤੇ ਜਿਨ੍ਹਾਂ ਸਰੋਤਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਉਹ ਸ਼ਲਾਘਾਯੋਗ ਕਦਮ ਹੈ।
ਓਨਟਾਰੀਓ ਵਿੱਚ ਸਿਆਲਾਂ ਦੀ ਰੁੱਤ ਵਿੱਚ ਸੜਕਾਂ ਬਾਰੇ ਅਪਡੇਟ ਹਾਸਲ ਕਰਨ ਲਈ, ਜਿਨ੍ਹਾਂ ਵਿੱਚ ਪ੍ਰੋਵਿੰਸ਼ੀਅਲ
ਹਾਈਵੇਅਜ਼ ਉੱਤੇ ਸਨੋਅ ਪਲੋਅ ਆਪਰੇਸ਼ਨਜ਼ ਦੀ ਜਾਣਕਾਰੀ ਵੀ ਸ਼ਾਮਲ ਹੋਵੇਗੀ, ਕੈਰੀਅਰਜ਼ ਨੂੰ ਉਸ
ਓਨਟਾਰੀਓ 511 ਐਪ ਦੀ ਨਿਗਰਾਨੀ ਕਰਨ ਲਈ ਹੱਲਾਸੇ਼ਰੀ ਦਿੱਤੀ ਜਾ ਰਹੀ ਹੈ।