ਫਿਊਲ ਦਾ ਜੈੱਲ ਵਿੱਚ ਤਬਦੀਲ ਹੋਣਾ ਸਾਡੇ ਲਈ ਸਿਆਲਾਂ ਵਿੱਚ ਘਾਤਕ ਸਿੱਧ ਹੋ ਸਕਦਾ ਹੈ।ਇਹ ਯਕੀਨਨ
ਇੱਕ ਹਕੀਕੀ ਸਮੱਸਿਆ ਹੈ।ਜਦੋਂ ਫਿਊਲ ਜੈੱਲ ਵਿੱਚ ਤਬਦੀਲ ਹੋਣ ਲੱਗਦਾ ਹੈ ਤਾਂ ਉਸ ਨਾਲ ਫਿਲਟਰਜ਼ ਅਤੇ
ਫਿਊਲ ਲਾਈਨਾਂ ਜੰਮ ਜਾਂਦੀਆਂ ਹਨ ਤੇ ਇੰਜਣ ਤੱਕ ਇਹ ਫਿਊਲ ਨਹੀਂ ਪਹੁੰਚ ਪਾਂਉਂਦਾ, ਜਿਸ ਨਾਲ ਇੰਜਣ
ਫਿਊਲ ਤੋਂ ਵਾਂਝਾ ਰਹਿ ਜਾਂਦਾ ਹੈ ਜਿਵੇਂ ਕਿ ਗੱਡੀ ਵਿੱਚ ਫਿਊਲ ਹੀ ਨਾ ਹੋਵੇ।
ਜਿਨ੍ਹਾਂ ਬਾਹਰ ਤਾਪਮਾਨ ਠੰਢਾ ਹੋਵੇਗਾ ਓਨਾ ਹੀ ਫਿਊਲ ਦੇ ਜੈੱਲ ਬਣਨ ਦਾ ਖਤਰਾ ਵਧੇਰੇ ਹੋਵੇਗਾ। ਸੱਭ ਤੋਂ
ਮਾੜਾ ਉਸ ਸਮੇਂ ਹੋ ਸਕਦਾ ਹੈ ਜਦੋਂ ਸਵੇਰੇ 3:00 ਵਜੇ ਦੇ ਨੇੜੇ ਤੇੜੇ ਮਨਫੀ 40 ਡਿਗਰੀ ਸੈਲਸੀਅਸ ਵਿੱਚ
ਹਰਸਟ ਤੇ ਲੌਂਗਲੈਕ ਦਰਮਿਆਨ ਸਫਰ ਦੌਰਾਨ ਟਰੱਕ ਜੈਲਿੰਗ ਕਾਰਨ ਬੰਦ ਹੋ ਜਾਵੇ। ਉਸ ਤਾਪਮਾਨ ਉੱਤੇ 30
ਮਿੰਟ ਦੇ ਅੰਦਰ ਅੰਦਰ ਫਰੌਸਟਬਾਈਟ ਹੋਣ ਦਾ ਖਤਰਾ ਹੁੰਦਾ ਹੈ ਤੇ ਹਾਈਪੋਥਰਮੀਆ ਤੋਂ ਵੀ ਇਨਕਾਰ ਨਹੀਂ
ਕੀਤਾ ਜਾ ਸਕਦਾ।
ਜਨਵਰੀ 2019 ਵਿੱਚ ਮਿਨੀਸੋਟਾ ਵਿੱਚ ਇੱਕ ਡਰਾਈਵਰ ਜਦੋਂ ਸੌਂ ਰਿਹਾ ਸੀ ਤਾਂ ਜੈਲਿੰਗ ਕਾਰਨ ਉਸ ਦਾ ਇੰਜਣ
ਬੰਦ ਹੋ ਗਿਆ। ਉਹ ਦੁਬਾਰਾ ਉੱਠ ਹੀ ਨਹੀਂ ਸਕਿਆ। ਇਹ ਐਨੀ ਜਲਦੀ ਵੀ ਵਾਪਰ ਸਕਦਾ ਹੈ।
ਫਿਊਲ ਜੈਲਿੰਗ ਨੂੰ ਰਕਣ ਦਾ ਸੱਭ ਤੋਂ ਵਧੀਆ ਤਰੀਕਾ ਹੈ ਸੱਭ ਤੋਂ ਪਹਿਲੀ ਤੇ ਕਾਰਗਰ ਗੱਲ ਕਿ ਸੰਭਵ ਹੋਵੇ ਤਾਂ
#1 ਡੀਜ਼ਲ ਦੀ ਵਰਤੋਂ ਕਰੋ।ਇਸ ਨੂੰ ਜੈਲਿੰਗ ਰੋਕਣ ਲਈ ਹੀ ਤਿਆਰ ਕੀਤਾ ਗਿਆ ਹੈ ਹਾਲਾਂਕਿ ਇਹ ਮੁਕੰਮਲ
ਤੌਰ ਉੱਤੇ ਫਿਊਲ ਜੈਲਿੰਗ ਨਹੀਂ ਰੋਕ ਸਕਦਾ। ਕੈਨੇਡਾ ਵਿੱਚ ਸਿਆਲਾਂ ਵਿੱਚ ਸਾਰੇ ਮਹੀਨਿਆਂ ਦੌਰਾਨ ਵੇਚੇ ਜਾਣ
ਵਾਲਾ ਫਿਊਲ #1 ਡੀਜ਼ਲ ਹੀ ਹੁੰਦਾ ਹੈ। ਅਮਰੀਕਾ ਵਿੱਚ ਇਸ ਨੂੰ ਉੱਤਰੀ ਬਾਰਡਰ ਸਟੇਟਸ ਲਈ ਰਾਖਵਾਂ
ਰੱਖਿਆ ਜਾਂਦਾ ਹੈ ਤੇ ਇਸ ਨੂੰ ਵੇਚਣ ਦੀ ਪੇਸ਼ਕਸ਼ ਵੀ ਨਹੀਂ ਕੀਤੀ ਜਾਂਦੀ। ਹਮੇਸ਼ਾਂ ਫਿਊਲ ਕੰਡੀਸ਼ਨਰ ਦੀ
ਸਪਲਾਈ ਤਿਆਰ ਰੱਖੋ ਤੇ ਨਾਲ ਰੱਖੋ। ਕਿਸ ਤਰ੍ਹਾਂ ਵਧੀਆ ਪ੍ਰੋਡਕਟ ਬਣਾਇਆ ਜਾਵੇ ਤੇ ਡੀਜ਼ਲ 911 ਵੀ
ਵਧੀਆ ਕੰਮ ਕਰਦਾ ਹੈ। ਹਮੇਸ਼ਾਂ ਘੱਟ ਤੋਂ ਘੱਟ 2 ਜੱਗ ਨਾਲ ਜ਼ਰੂਰ ਰੱਖੋ।
ਬਹੁਤੇ ਟਰੱਕਾਂ ਦੇ ਫਿਊਲ ਟੈਂਕ ਗਰਮ ਹੁੰਦੇ ਹਨ, ਜਿਹੜਾ ਕਿ ਥੋੜ੍ਹਾ ਗੁੰਮਰਾਹਕੁੰਨ ਹੈ।ਟੈਂਕ ਅਸਲ ਵਿੱਚ ਗਰਮ ਨਹੀਂ
ਹੁੰਦੇ ਪਰ ਇੰਜਣ ਨੂੰ ਜਿੰਨੇ ਫਿਊਲ ਦੀ ਲੋੜ ਹੁੰਦੀ ਹੈ ਉਹ ਉਸ ਨਾਲੋਂ ਜਿ਼ਆਦਾ ਲੈਂਦਾ ਹੈ ਤੇ ਜਿਸ ਦੀ ਵਰਤੋਂ ਨਹੀਂ
ਕੀਤੀ ਜਾਂਦੀ ਉਸ ਨੂੰ ਇੰਜਣ ਵੱਲੋਂ ਗਰਮ ਕੀਤਾ ਜਾਂਦਾ ਹੈ ਤੇ ਟੈਂਕਸ ਨੂੰ ਮੋੜ ਦਿੱਤਾ ਜਾਂਦਾ ਹੈ। ਸਾਡੇ ਟਰੱਕ ਇਸ
ਫੀਚਰ ਨਾਲ ਲੈਸ ਹਨ ਪਰ ਮੈਂ ਅਜੇ ਵੀ ਫਿਊਲ ਕੰਡੀਸ਼ਨਰ ਨਾਲ ਲੈ ਕੇ ਚੱਲਦਾ ਹਾਂ।
ਕੁੱਝ ਟਰੱਕ ਫਿਊਲ ਵੈਕਿਊਮ ਗਾਜ਼ ਨਾਲ ਲੈਸ ਹੁੰਦੇ ਹਨ। ਜੇ ਗਾਜ਼ 5 ਜਾਂ ਇਸ ਤੋਂ ਵੱਧ ਰਜਿਸਟਰ ਕਰ ਰਿਹਾ ਹੈ
ਤਾਂ ਤੁਸੀਂ ਫਿਊਲ ਦੇ ਜੈੱਲ ਬਣਨ ਦੇ ਖਤਰੇ ਵਿੱਚ ਹੋਂ। ਜੇ ਤੁਹਾਡੇ ਟਰੱਕ ਦਾ ਫਿਊਲ ਜੈੱਲ ਬਣ ਜਾਂਦਾ ਹੈ ਤਾਂ ਤੁਸੀਂ
ਜਿਹੜਾ ਕੰਮ ਕਰ ਸਕਦੇ ਹੋਂ ਉਹ ਹੈ ਤਾਂ ਚੈੱਕ ਕਰੋ ਕਿ ਫਿਊਲ ਕਿਤੇ ਜੈੱਲ ਤਾਂ ਨਹੀੱ ਬਣ ਗਿਆ ਤੇ ਫਿਊਲ ਦੇ
ਫਿਲਟਰਜ਼ ਨੂੰ ਬਦਲੋ, ਸੁਝਾਈ ਗਈ ਕੰਡੀਸ਼ਨਰ ਦੀ ਮਿਕਦਾਰ ਨਾਲੋਂ ਘੱਟੋ ਘੱਟ ਦੁੱਗਣੇ ਦੀ ਵਰਤੋਂ ਕਰੋ ਤੇ ਫਿਰ
ਡੀਜ਼ਲ ਦੇ ਫਿਊਲ ਵਿੱਚ ਬਦਲਣ ਲਈ ਉਡੀਕ ਕਰੋ। ਯਕੀਨ ਮੰਨੋ ਕਿ ਇਹ ਚੰਗੀ ਤਰ੍ਹਾਂ ਰੋਸ਼ਨ ਰੈਸਟ ਏਰੀਆ ਜਾਂ
ਟਰੱਕ ਦੇ ਰੁਕਣ ਵਾਲੀ ਥਾਂ ਉੱਤੇ ਨਹੀਂ ਹੋਵੇਗਾ। ਤੁਸੀਂ ਬਹੁਤ ਹੀ ਨਰਮ, ਭੀੜੇ ਮੋੜ ਵਾਲੀ ਦੋ ਲੇਨ ਵਾਲੀ ਝਾੜੀਆਂ
ਨਾਲ ਭਰੀ ਸੁੰਨੀ ਸੜਕ ਉੱਤੇ ਸਵੇਰੇ 3:00 ਵਜੇ ਹੋਵੋਂਗੇ ਤੇ ਉੱਥੇ ਚੰਦਰਮਾਂ ਦੀ ਵੀ ਰੋਸ਼ਨੀ ਨਹੀਂ ਹੋਵੇਗੀ।
ਇਸ ਲਈ ਹਮੇਸ਼ਾਂ ਫਿਊਲ ਜੈਲਿੰਗ ਦੀ ਗੱਲ ਮੰਨ ਵਿੱਚ ਰੱਖ ਕੇ ਚੱਲੋ, ਹਰ ਅਹਿਤਿਆਤ ਵਰਤੋ ਤੇ ਆਪਣੇ ਨਾਲ
ਢੇਰ ਸਾਰੇ ਫਿਊਲ ਕੰਡੀਸ਼ਨਰ ਲੈ ਕੇ ਚੱਲੋ।ਹੋ ਸਕਦਾ ਹੈ ਤੁਹਾਨੂੰ ਉਨ੍ਹਾਂ ਦੀ ਕਦੇ ਲੋੜ ਨਾ ਪਵੇ ਪਰ ਇਸ ਦਾ ਕੋਲ
Find us
The Trucking Network Inc. 2985 Drew Road Mississauga, ON L4T 0A7