ਮਨੁੱਖੀ ਸਮਗਲਿੰਗ ਨੂੰ ਰੋਕਣ ਲਈ ਡਬਲਿਊਟੀਐਫਸੀ, ਵਾਲਮਾਰਟ ਤੇ ਟਰੱਕਰਜ਼ ਨੇ ਮਿਲਾਇਆ ਹੱਥ

ਮਨੁੱਖੀ ਸਮਗਲਿੰਗ ਨੂੰ ਰੋਕਣ ਲਈ ਡਬਲਿਊਟੀਐਫਸੀ,
ਵਾਲਮਾਰਟ ਤੇ ਟਰੱਕਰਜ਼ ਨੇ ਮਿਲਾਇਆ ਹੱਥ

ਮਨੁੱਖੀ ਸਮਗਲਿੰਗ ਨੂੰ ਰੋਕਣ ਲਈ ਕੋਸਿ਼ਸ਼ਾਂ ਨੂੰ ਹੋਰ ਤੇਜ਼ ਕਰਨ ਵਾਸਤੇ ਵਾਲਮਾਰਟ ਕੈਨੇਡਾ, ਦ ਵੁਮਨਜ਼ ਟਰੱਕਿੰਗ ਫੈਡਰੇਸ਼ਨ ਆਫ ਕੈਨੇਡਾ ਤੇ ਕ੍ਰਾਈਮ ਸਟਾਪਰਜ਼ ਵੱਲੋਂ ਹੱਥ ਮਿਲਾਇਆ ਗਿਆ ਹੈ। ਮਿਸੀਸਾਗਾ ਵਿੱਚ ਕਰਵਾਏ ਗਏ ਇੱਕ ਈਵੈਂਟ ਵਿੱਚ ਵਾਲਮਾਰਟ, ਜੋ ਕਿ ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਦਾ ਮੈਂਬਰ ਹੈ, ਨੇ ਐਲਾਨ ਕੀਤਾ ਕਿ ਉਹ ਡਬਲਿਊਟੀਐਫਸੀ ਤੇ ਕ੍ਰਾਈਮ ਸਟਾਪਰਜ਼ ਨਾਲ ਰਲ ਕੇ ਚਲਾਈ ਜਾਣ ਵਾਲੀ ਨੋ ਹਿਊਮਨ ਟਰੈਫਿਕਿੰਗ ਅਵੇਅਰਨੈੱਸ ਕੈਂਪੇਨ ਦਾ ਪਹਿਲਾ ਫਲੀਟ ਅੰਬੈਸਡਰ ਹੋਵੇਗਾ। ਮਨੁੱਖੀ ਸਮਗਲਿੰਗ ਨੂੰ ਰੋਕਣ ਲਈ ਫਲੀਟ ਆਪਣੇ ਚਾਰ ਟਰੇਲਰਜ਼ ਨੂੰ ਕਮਾਲ ਦੇ ਗ੍ਰਾਫਿਕਜ਼ ਨਾਲ ਸਜਾਵੇਗਾ ਤਾਂ ਕਿ ਲੋਕਾਂ ਵਿੱਚ ਇਸ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾ ਸਕੇ।

ਇਸ ਈਵੈਂਟ ਉੱਤੇ ਓਟੀਏ ਦੀ ਨੁਮਾਇੰਦਗੀ ਡੇਵ ਮਾਰਟਿਨ, ਵੀਪੀ ਈਸਟਰਨ ਆਪਰੇਸ਼ਨਜ਼, ਬਾਇਸਨ ਟਰਾਂਸਪੋਰਟ ਵੱਲੋਂ ਕੀਤੀ ਗਈ। ਇਸ ਈਵੈਂਟ ਦੀ ਮੇਜ਼ਬਾਨੀ ਟਰਾਂਸਪੋਰਟੇਸ਼ਨ ਮੰਤਰੀ ਕੈਰੋਲੀਨ ਮਲਰੋਨੀ ਨੇ ਕੀਤੀ ਤੇ ਉਹੀ ਮੁੱਖ ਸਪੀਕਰ ਵੀ ਸਨ। ਇਸ ਵਿੱਚ ਕਈ ਲੋਕਲ ਐਮਪੀਪੀਜ਼, ਕਾਊਂਸਲਰਜ਼, ਪੁਲਿਸ ਅਧਿਕਾਰੀ ਤੇ ਕਾਰੋਬਾਰੀ ਸ਼ਾਮਲ ਹੋਏ। ਦ ਨੋ ਹਿਊਮਨ ਟਰੈਫਿਕਿੰਗ ਕੈਂਪੇਨ (The Know Human Trafficking campaign) ਮਨੁੱਖੀ ਸਮਗਲਿੰਗ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਤੇ ਇਸ ਤਰ੍ਹਾਂ ਦੇ ਖਤਰੇ ਵਿੱਚ ਪਏ ਲੋਕਾਂ ਦੀ ਕਿਸ ਤਰ੍ਹਾਂ ਮਦਦ ਕੀਤੀ ਜਾਵੇ ਇਸ ਬਾਰੇ ਲੋਕਾਂ ਨੂੰ ਸਿੱਖਿਅਤ ਕਰਨ ਲਈ ਸ਼ੁਰੂ ਕੀਤੀ ਗਈ ਹੈ।

ਡਬਲਿਊਟੀਐਫਸੀ ਦੀ ਸੀਈਓ ਸ਼ੈਲੀ ਵਾਕਰ ਨੇ ਆਖਿਆ ਕਿ ਮਨੁੱਖੀ ਸਮਗਲਿੰਗ ਅੱਜ ਦੇ ਜ਼ਮਾਨੇ ਦੀ ਗੁਲਾਮੀ ਦੀ ਕਿਸਮ ਹੈ ਤੇ ਗਲੋਬਲ ਪੱਧਰ ਉੱਤੇ ਇਸ ਦਾ ਕਈ ਬਿਲੀਅਨ ਡਾਲਰ ਦੀ ਇੰਡਸਟਰੀ ਹੈ। ਓਟੀਏ ਨੂੰ ਡਬਲਿਊਟੀਐਫਸੀ ਅਤੇ ਦ ਨੋ ਹਿਊਮਨ ਟਰੈਫਿਕਿੰਗ ਕੈਂਪੇਨ ਦਾ ਸਮਰਥਕ ਹੋਣ ਉੱਤੇ ਮਾਣ ਹੈ।