ਬਿੱਲ ਕੈਰੀਅਰ ਦੀ ਚੋਣ ਤੈਅ ਕਰੇਗਾ

ਬੋ੍ਰਕਰਸਿ਼ੱਪਰਜ਼ ਲਈ ਕੈਰੀਅਰ ਸਿਲੈਕਸ਼ਨ
ਸੇਫਟੀ ਮਾਪਦੰਡ ਕਾਇਮ ਕਰੇਗਾ ਬਿੱਲ

ਮੋਟਰ ਕੈਰੀਅਰਜ਼ ਨਾਲ ਕਾਂਟਰੈਕਟ ਕਰਨ ਵਾਲਿਆਂ ਲਈ ਸੇਫਟੀ ਸਿਲੈਕਸ਼ਨ ਮਾਪਦੰਡ ਕਾਇਮ ਕਰਨ ਵਾਸਤੇ ਪ੍ਰਸਤਾਵਿਤ ਅਮਰੀਕੀ ਬਿੱਲ ਲਈ ਡੌਟ ਦੀ ਲੋੜ ਹੈ। Truckinginfo.com ਵੱਲੋਂ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ ਇਸ ਬਿੱਲ ਨੂੰ ਮੋਟਰ ਕੈਰੀਅਰ ਸੇਫਟੀ
ਸਿਲੈਕਸ਼ਨ ਸਟੈਂਡਰਡ ਐਕਟ ਦਾ ਨਾਂ ਦਿੱਤਾ ਗਿਆ ਹੈ। ਇਹ ਬਿੱਲ ਬੋ੍ਰਕਰਜ਼ ਤੇ ਥਰਡ ਪਾਰਟੀ ਲਾਜਿਸਟਿਕਸ ਮੁਹੱਈਆ ਕਰਵਾਉਣ ਵਾਲਿਆਂ ਲਈ ਮੋਟਰ ਕੈਰੀਅਰ ਦੀ ਚੋਣ ਕਰਨ ਸਮੇਂ ਤੇ ਹਾਇਰ ਕਰਨ ਸਮੇਂ ਦੀ ਅਣਗਹਿਲੀ ਤੋਂ ਬਚਾਉਣ ਲਈ ਮਿਹਨਤ ਵਾਸਤੇ ਕੌਮੀ ਪੱਧਰ ਉੱਤੇ ਸੇਫਟੀ ਫਿੱਟਨੈੱਸ ਨਿਰਧਾਰਤ ਕਰਨ ਲਈ ਲਿਆਂਦਾ ਗਿਆ ਹੈ। ਇਸ ਬਿੱਲ ਵਿੱਚ ਇਹ ਪ੍ਰਬੰਧ ਹੈ ਕਿ ਅਮਰੀਕਾ ਦਾ
ਟਰਾਂਸਪੋਰਟੇਸ਼ਨ ਡਿਪਾਰਟਮੈਂਟ ਸਿ਼ੱਪਰਜ਼ ਤੇ ਬੋ੍ਰਕਰਜ਼ ਲਈ ਕੌਮੀ ਮਾਪਦੰਡ ਕਾਇਮ ਕਰੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਟਰੱਕਿੰਗ ਕੰਪਨੀਆਂ ਲਾਇਸੰਸਸ਼ੁਦਾ, ਰਜਿਸਟਰਡ ਹਨ ਤੇ ਉਨ੍ਹਾਂ ਦਾ ਬੀਮਾ ਹੋਇਆ ਪਿਆ ਹੈ।

ਪ੍ਰਸਤਾਵਿਤ ਮਾਪਦੰਡਾਂ ਅਨੁਸਾਰ ਮੋਟਰ ਕੈਰੀਅਰਜ਼ ਲਈ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਨੀਆਂ
ਜ਼ਰੂਰੀ ਹਨ :
· ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਨਿਸਟ੍ਰੇਸ਼ਨ ਨਾਲ ਰਜਿਸਟਰ ਜ਼ਰੂਰ ਹੋਣ
· ਘੱਟ ਤੋਂ ਘੱਟ ਇੰਸ਼ੋਰੈਂਸ ਦੀ ਸ਼ਰਤ ਨੂੰ ਪੂਰਾ ਕਰਦੀਆਂ ਹੋਣ
· ਗੈਰਤਸੱਲੀਬਖ਼ਸ਼ ਸੇਫਟੀ ਰੇਟਿੰਗ ਨਾ ਹੋਵੇ

ਜੇ ਇਨ੍ਹਾਂ ਮਾਪਦੰਡਾਂ ਦਾ ਪਾਲਣ ਕੀਤਾ ਜਾਂਦਾ ਹੈ ਤਾਂ 3 ਪੀਐਲ ਨੂੰ ਜਾਇਜ਼ ਤੇ ਸਮਝਦਾਰੀ ਭਰੇ ਢੰਗ ਨਾਲ ਕੈਰੀਅਰ ਦੀ ਚੋਣ ਕਰਨ ਵਾਲਾ ਮੰਨਿਆ ਜਾਵੇਗਾ।
ਬਿੱਲ ਵਿੱਚ ਅੰਤਰਿਮ ਲੋੜਾਂ ਵੀ ਨਿਰਧਾਰਤ ਕੀਤੀਆਂ ਜਾਣਗੀਆਂ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸਿ਼ੱਪਰਜ਼ ਤੇ ਮੈਨੂਫੈਕਚਰਰਜ਼ ਅਜਿਹੇ ਸੇਫ, ਭਰੋਸੇਯੋਗ ਡਰਾਈਵਰਾਂ ਦੀ ਚੋਣ ਕਰ ਸਕਣ ਜਿਨ੍ਹਾਂ ਕੋਲ ਜਾਇਜ਼ ਲਾਇਸੰਸ ਹੋਵੇ, ਜਿਹੜੇ ਰਜਿਸਟਰਡ ਹੋਣ ਤੇ ਜਿਨ੍ਹਾਂ ਦਾ ਬੀਮਾ ਹੋਇਆ ਹੋਵੇ।

ਸੀਐਚ ਰੌਬਿਨਸਨ ਦੇ ਚੀਫ ਲੀਗਲ ਆਫੀਸਰ ਬੈਨ ਕੈਂਪਬੈਲ ਨੇ ਆਖਿਆ ਕਿ ਸਪਸ਼ਟ ਫੈਡਰਲ ਮਾਪਦੰਡਾਂ ਤੋਂ ਬਿਨਾਂ, ਨਤੀਜੇ ਭੰਬਲਭੂਸੇ ਵਾਲਾ ਡੰਗ ਟਪਾਊ ਪ੍ਰਬੰਧ ਹੋਣਗੇ ਜਿਨ੍ਹਾਂ ਤੋਂ ਦੇਸ਼ ਦੇ ਅਰਥਚਾਰੇ ਤੇ ਪਬਲਿਕ ਸੇਫਟੀ ਨੂੰ ਖਤਰਾ ਹੋਵੇਗਾ।
ਅਜਿਹਾ ਪਹਿਲੀ ਵਾਰੀ ਨਹੀਂ ਹੋਇਆ ਕਿ ਇਸ ਤਰ੍ਹਾਂ ਦੇ ਮਾਪਦੰਡ ਕਾਇਮ ਕਰਨ ਲਈ ਬਿੱਲ ਲਿਆਂਦੇ ਗਏ ਹੋਣ। 2012 ਵਿੱਚ ਜਿਊਰੀ ਵੱਲੋਂ 5 ਮਿਲੀਅਨ ਡਾਲਰ ਦਾ ਫੈਸਲਾ ਸੁਣਾਇਆ ਗਿਆ ਸੀ ਜਿਹੜਾ ਟਰਾਂਸਪੋਰਟੇਸ਼ਨ ਬੋ੍ਰਕਰ ਵੱਲੋਂ ਅਣਗਹਿਲੀ ਨਾਲ ਹਾਇਰ ਕੀਤੇ ਗਏ ਮੋਟਰ ਕੈਰੀਅਰ ਸਦਕਾ ਹੋਏ ਵੱਡੇ ਨੁਕਸਾਨ ਲਈ ਸੀ। ਇਹ ਫੈਸਲਾ ਬ੍ਰੋਕਰ ਖਿਲਾਫ ਸੁਣਾਇਆ ਗਿਆ ਸੀ। ਉਸ ਮਾਮਲੇ ਵਿੱਚ ਅਦਾਲਤ ਵਿੱਚ ਇਹ ਦਰਸਾਇਆ ਗਿਆ ਕਿ ਮੋਟਰ ਕੈਰੀਅਰ ਕੋਲ ਉਸ ਸਮੇਂ ਨਾ ਤਾਂ ਇੰਸ਼ੋਰੈਂਸ ਸੀ ਤੇ ਨਾ ਹੀ ਆਪਰੇਟਿੰਗ ਅਥਾਰਟੀ ਸੀ ਜਿਸ ਸਮੇਂ ਬੋ੍ਰਕਰ ਵੱਲੋਂ ਇਸ ਉੱਤੇ ਲੋਡ ਲੱਦਿਆ ਗਿਆ।