ਫੈਡਰਲ ਸਰਕਾਰ ਉੱਤੇ ਦਬਾਅ

ਫੈਡਰਲ ਸਰਕਾਰ ਉੱਤੇ ਦਬਾਅ ਪਾਉਣ ਲਈ ਸੀਟੀਏ ਨੇ ਕੀਤਾ ਸਟੌਪ ਟੈਕਸ ਤੇ ਲੇਬਰ ਅਬਿਊਜ਼ ਕੈਂਪੇਨ ਦਾ ਐਲਾਨ

ਤੇਜ਼ੀ ਨਾਲ ਫੈਲ ਰਿਹਾ ਇੱਕ ਅੰਡਰਗ੍ਰਾਊਂਡ ਅਰਥਚਾਰਾ ਹੈ ਜਿਹੜਾ ਸਾਡੇ ਟਰੱਕਿੰਗ ਸੈਕਟਰ ਨੂੰ ਨੁਕਸਾਨ ਪਹੁੰਚਾ ਰਿਹਾ ਹੈ, ਵਰਕਰਜ਼ ਦੇ ਅ਼ਿਧਕਾਰਾਂ ਨੂੰ ਖੋਰਾ ਲਾ ਰਿਹਾ ਹੈ ਤੇ ਕੈਨੇਡੀਅਨਜ਼ ਦੇ ਕਈ ਬਿਲੀਅਨ ਡਾਲਰਾਂ ਨੂੰ ਲੁੱਟ ਰਿਹਾ ਹੈ। ਰਲ ਮਿਲ ਕੇ ਅਸੀਂ ਇਸ ਨੂੰ ਰੋਕ ਸਕਦੇ ਹਾਂ।

ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਸਟੌਪ ਟੈਕਸ ਤੇ ਲੇਬਰ ਅਬਿਊਜ਼ ਕੈਂਪੇਨ ਦਾ ਐਲਾਨ ਕੀਤਾ ਗਿਆ। ਇਸ ਨਵੀਂ ਕੈਂਪੇਨ ਦੀ ਸੁ਼ਰੂਆਤ ਡਰਾਈਵਰ ਇੰਕ· ਖਿਲਾਫ ਕਾਨੂੰਨ ਲਿਆਉਣ ਲਈ ਫੈਡਰਲ ਸਰਕਾਰ ਉੱਤੇ ਦਬਾਅ ਪਾਉਣ ਵਾਸਤੇ ਕੀਤੀ ਗਈ ਹੈ। ਕੈਨੇਡੀਅਨ ਰੈਵਨਿਊ ਏਜੰਸੀ (ਸੀਆਰਏ) ਤੇ ਇੰਪਲੌਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ (ਈਐਸਡੀਸੀ) ਵੱਲੋਂ ਡਰਾਈਵਰ ਇੰਕ· ਮਾਡਲ ਨੂੰ ਕਮਰਸ਼ੀਅਲ ਵ੍ਹੀਕਲ ਡਰਾਈਵਰਜ਼ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ, ਜਿਹੜੇ ਆਪਣੇ ਜਾਂ ਲੀਜ਼ ਵਾਲੇ ਵਾਹਨ ਨਹੀਂ ਚਲਾਉਂਦੇ ਤੇ ਜਿਨ੍ਹਾਂ ਕੋਲ ਆਪਣੀਆਂ ਗੱਡੀਆਂ ਵੀ ਨਹੀਂ ਹੁੰਦੀਆਂ, ਜਿਸ ਨਾਲ ਇਹ ਇਨਕਾਰਪੋਰੇਟਿਡ ਹੋ ਜਾਂਦੇ ਹਨ ਤੇ ਫਿਰ ਇਹ ਆਪਣੇ ਕੈਰੀਅਰ ਤੋਂ ਪੇਅਮੈਂਟ ਹਾਸਲ ਕਰਦੇ ਹਨ ਤੇ ਸਰੋਤਾਂ ਲਈ ਇਨ੍ਹਾਂ ਨੂੰ ਕੋਈ ਕਟੌਤੀ ਨਹੀਂ ਕਰਵਾਉਣੀ ਪੈਂਦੀ।ਇਸ ਰੁਝਾਣ ਕਾਰਨ ਡਰਾਈਵਰ ਇੰਕ· ਨਾਲ ਜੁੜੇ ਲੋਕਾਂ ਵੱਲੋਂ ਵੱਡੀ ਪੱਧਰ ਉੱਤੇ ਟੈਕਸਾਂ ਦੀ ਹੇਰਾਫੇਰੀ ਦਾ ਰਾਹ ਖੋਲ੍ਹ ਦਿੱਤਾ ਗਿਆ ਹੈ।

ਡਰਾਈਵਰ ਇੰਕ· ਦੇਸ਼ ਭਰ ਵਿੱਚ ਟਰੱਕ ਡਰਾਈਵਰਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ ਤੇ