ਪਹਿਲੀ ਜਨਵਰੀ, 2023 ਤੋਂ ਕੁਨੈਕਟੀਕਟ (ਸੀਟੀ) ਸਟੇਟ ਵੱਲੋਂ ਹਾਈਵੇਅ ਯੂਜ਼ ਫੀਸ ਵਸੂਲੀ ਜਾਵੇਗੀ। ਇਸ
ਨਾਲ ਸੀਟੀ ਦੇ ਹਾਈਵੇਅਜ਼ ਉੱਤੇ ਆਪਰੇਟ ਕਰਨ ਵਾਲੇ ਕੈਰੀਅਰਜ਼ ਉੱਤੇ ਕਾਫੀ ਅਸਰ ਪਵੇਗਾ। ਜਦੋਂ ਇਹ ਨਵਾਂ
ਨਿਯਮ ਲਾਗੂ ਹੋਵੇਗਾ ਤਾਂ ਕੁੱਝ ਕੈਰੀਅਰਜ਼ ਨੂੰ ਕੁਨੈਕਟੀਕਟ ਡਿਪਾਰਟਮੈਂਟ ਆਫ ਰੈਵਨਿਊਜ਼ ਸਰਵਿਸਿਜ਼
(ਡੀਆਰਐਸ) ਕੋਲ ਖੁਦ ਨੂੰ ਰਜਿਸਟਰ ਕਰਵਾਉਣਾ ਹੋਵੇਗਾ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ
ਕੈਰੀਅਰਜ਼ ਸਿੱਧ ਕਰ ਸਕਣ ਕਿ ਉਹ ਆਪਣਾ ਕੰਮਕਾਰ ਕਾਨੂੰਨੀ ਢੰਗ ਨਾਲ ਚਲਾ ਰਹੇ ਹਨ।
ਕੁੱਝ ਕੈਰੀਅਰਜ਼, ਜਿਹੜੇ ਨਿਊ ਯੂਜ਼ ਫੀਸ ਕਾਰਨ ਪ੍ਰਭਾਵਿਤ ਹੋ ਸਕਦੇ ਹਨ, ਨੂੰ ਪਹਿਲਾਂ ਹੀ ਡੀਆਰਐਸ ਕੋਲੋਂ ਹੋਰ
ਵੇਰਵਿਆਂ ਵਾਲੇ ਪੱਤਰ ਹਾਸਲ ਹੋ ਚੁੱਕੇ ਹੋਣਗੇ। ਇਸ ਸਬੰਧੀ ਹੋਰ ਜਾਣਕਾਰੀ ਤੇ ਵੇਰਵੇ ਦੇ ਨਾਲ ਨਾਲ ਪਰਮਿਟ
ਐਪਲੀਕੇਸ਼ਨ ਪ੍ਰਕਿਰਿਆ ਬਾਰੇ ਜਾਣਕਾਰੀ ਡੀਆਰਐਸ ਦੀ ਵੈੱਬਸਾਈਟ ਤੋਂ ਹਾਸਲ ਕੀਤੀ ਜਾ ਸਕਦੀ ਹੈ।
ਸਾਰੇ ਯੋਗ ਮੋਟਰ ਵ੍ਹੀਕਲ, ਜਿਨ੍ਹਾਂ ਦਾ ਕੁੱਲ ਵਜ਼ਨ 26,000 ਐਲਬੀਐਸ ਜਾਂ ਇਸ ਤੋਂ ਵੱਧ ਹੈ ਤੇ ਉਹ ਫੈਡਰਲ
ਹਾਈਵੇਅ ਐਡਮਨਿਸਟ੍ਰੇਸ਼ਨ ਵ੍ਹੀਕਲ ਕਲਾਸੀਫਿਕੇਸ਼ਨ ਸਿਸਟਮ ਤਹਿਤ ਕਲਾਸ 8 ਤੇ ਕਲਾਸ 13 ਦਰਮਿਆਨ
ਵਾਲੇ ਭਾਰ ਢੋਣ ਦੇ ਵਰਗੀਕਰਨ ਵਿੱਚ ਆਉਂਦੇ ਹਨ, ਦਾ ਹਾਈਵੇਅ ਯੂਜ਼ ਫੀ ਪਰਮਿਟ ਲਈ ਰਜਿਸਟਰ ਹੋਣਾ
ਜ਼ਰੂਰੀ ਹੈ।
ਹਾਈਵੇਅ ਯੂਜ਼ ਫੀਸ ਦਾ ਹਿਸਾਬ ਯੋਗ ਮੋਟਰ ਵ੍ਹੀਕਲ ਦੇ ਵਜ਼ਨ ਤੇ ਸੀਟੀ ਵਿੱਚ ਕਿੰਨੇ ਮੀਲ ਦਾ ਸਫਰ ਉਸ ਮੋਟਰ
ਵ੍ਹੀਕਲ ਵੱਲੋਂ ਤੈਅ ਕੀਤਾ ਗਿਆ ਹੈ, ਉਸ ਰਾਹੀਂ ਲਾਇਆ ਜਾਂਦਾ ਹੈ। ਕੈਰੀਅਰ ਦੇ ਕੁੱਲ ਵਜ਼ਨ ਦੇ ਅਧਾਰ ਉੱਤੇ
ਪ੍ਰਤੀ ਮੀਲ ਫੀਸ ਦੀ ਦਰ ਵਿੱਚ ਵਾਧਾ ਹੁੰਦਾ ਹੈ ਜੋ ਕਿ (1) 2·5 ਸੈਂਟ ਪ੍ਰਤੀ ਮੀਲ ਉਸ ਵ੍ਹੀਕਲ ਲਈ ਹੋਵੇਗਾ
ਜਿਸਦਾ ਵਜ਼ਨ 26,000-28000 ਪਾਊ਼ਂਡ (ਐਲਬੀਐਸ) ਤੋਂ 17·5 ਸੈਂਟ ਪ੍ਰਤੀ ਮੀਲ, 80,000 ਐਲਬੀਐਸ
ਤੋਂ ਵੱਧ ਵਜ਼ਨ ਵਾਲੇ ਵ੍ਹੀਕਲ ਲਈ ਹੋਵੇਗਾ।
ਹਾਈਵੇਅ ਯੂਜ਼ ਫੀਸ ਲਈ ਰਜਿਸਟਰ ਕਰਨ ਵਾਸਤੇ ਕਿਸੇ ਵੀ ਕੈਰੀਅਰ ਨੂੰ ਡੀਆਰਐਸ ਦੇ ਆਨਲਾਈਨ ਪੋਰਟਲ
myconneCT ਉੱਤੇ ਮੁਕੰਮਲ ਕਰਨੇ ਹੋਣਗੇ ਤੇ ਇਸ ਸਬੰਧ ਵਿੱਚ ਐਪਲੀਕੇਸ਼ਨ ਇਲੈਕਟ੍ਰੌਨੀਕਲੀ ਜਮ੍ਹਾਂ
ਕਰਵਾਉਣੀ ਹੋਵੇਗੀ।
Find us
The Trucking Network Inc. 2985 Drew Road Mississauga, ON L4T 0A7