ਨੌਰਦਰਨ ਓਨਟਾਰੀਓ ਹਾਈਵੇਅ ਸੇਫਟੀ ਵਿੱਚ ਸੁਧਾਰ

ਨੌਰਦਰਨ ਓਨਟਾਰੀਓ ਹਾਈਵੇਅ ਸੇਫਟੀ ਵਿੱਚ ਸੁਧਾਰ
ਲਈ ਸਾਨੂੰ ਆਪਣੀ ਰਾਇ ਦੱਸੋ: ਓਟੀਏ

ਟਰੱਕ ਡਰਾਈਵਰ ਅਰਥਚਾਰੇ ਨੂੰ ਚਲਾਉਂਦੇ ਹਨ ਤੇ ਟਰੱਕ ਡਰਾਈਵਰਾਂ ਦੀ ਆਵਾਜ਼ ਉਸ ਸਮੇਂ ਸੁਣੀ ਜਾਣੀ ਚਾਹੀਦੀ ਹੈ ਜਦੋਂ ਫੈਸਲਾ ਲੈਣ ਵਾਲੇ ਇਨਫਰਾਸਟ੍ਰਕਚਰ ਵਿੱਚ ਸੁਧਾਰ ਤੇ ਹਾਈਵੇਅ ਸੇਫਟੀ ਬਾਰੇ ਵਿਚਾਰ ਕਰਦੇ ਹਨ। ਨੌਰਦਰਨ ਓਨਟਾਰੀਓ ਵਿੱਚ ਹਾਈਵੇਅ ਸੇਫਟੀ ਵਿੱਚ ਸੁਧਾਰ ਲਈ ਉੱਠ ਰਹੀ ਆਵਾਜ਼ ਹੋਰ ਉੱਚੀ ਹੁੰਦੀ ਜਾ ਰਹੀ ਹੈ ਤੇ ਓਟੀਏ ਓਨਟਾਰੀਓ ਦੇ ਅਰਥਚਾਰੇ ਨੂੰ ਚਲਾ ਰਹੇ ਡਰਾਈਵਰਾਂ ਤੋਂ ਸੁਣਨਾ ਚਾਹੁੰਦੀ ਹੈ ਕਿ ਉਹ ਇਸ ਤੋਂ ਜਾਣੂ ਹੋਣ ਕਿ ਅਸਲ ਮੁੱਦੇ ਕੀ ਹਨ ਤੇ ਉਨ੍ਹਾਂ ਅਨੁਸਾਰ ਇਨ੍ਹਾਂ ਦੇ ਹੱਲ ਕੀ ਹੋਣੇ ਚਾਹੀਦੇ ਹਨ।

ਓਟੀਏ ਦੇ ਚੇਅਰ ਜੇਮਜ਼ ਸਟੀਡ ਨੇ ਆਖਿਆ ਕਿ ਓਟੀਏ ਨੂੰ ਫਲੀਟਸ ਤੋਂ ਲਗਾਤਾਰ ਕਾਲਜ਼ ਤੇ ਈਮੇਲਜ਼ ਮਿਲ ਰਹੀਆਂ ਹਨ ਕਿ ਡਰਾਈਵਰਾਂ ਨੂੰ ਨੌਰਦਰਨ ਓਨਟਾਰੀਓ ਵਿੱਚ ਹਾਈਵੇਅ ਸੇਫਟੀ ਦੇ ਹਾਲਾਤ ਵਿਗੜਨ ਦਾ ਡਰ ਬਣਿਆ ਹੋਇਆ ਹੈ ਤੇ ਉਹ ਇਸ ਨੂੰ ਲੈ ਕੇ ਕਾਫੀ ਚਿੰਤਤ ਹਨ। ਡਰਾਈਵਰਾਂ ਨੂੰ ਦਰਪੇਸ਼ ਚੁਣੌਤੀਆਂ ਲਈ ਇੱਕ ਸਰਵੇਖਣ ਕਰਵਾਕੇ ਉਨ੍ਹਾਂ ਤੋਂ ਫੀਡਬੈਕ ਲੈਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ, ਇਸ ਸਰਵੇਖਣ ਵਿੱਚ ਇਹ ਪਤਾ ਕੀਤਾ ਜਾਵੇਗਾ ਕਿ ਕੀ ਕੰਮ ਕਰ ਰਿਹਾ ਹੈ, ਕੀ ਕੰਮ ਨਹੀਂ ਕਰ ਰਿਹਾ ਹੈ, ਤੇ ਡਰਾਈਵਰ ਕੀ ਸੋਚਦੇ ਹਨ ਕਿ ਇਸ ਦਾ ਹੱਲ ਕੀ ਹੋ ਸਕਦਾ ਹੈ।ਰੋਜ਼ਾਨਾ ਨੌਰਦਰਨ ਓਨਟਾਰੀਓ ਵਿੱਚ ਆਪਰੇਟ ਕਰਨ ਵਾਲੇ ਪੋ੍ਰਫੈਸ਼ਨਲ ਡਰਾਈਵਰਾਂ ਤੇ ਫਲੀਟਸ ਕੋਲੋਂ ਮਿਲਣ ਵਾਲੀ ਇਨਪੁਟ ਓਟੀਏ ਦੇ ਬੋਰਡ ਲਈ ਪ੍ਰਭਾਵਸ਼ਾਲੀ ਪੁਜ਼ੀਸ਼ਨਜ਼ ਵਿਕਸਤ ਕਰਨ ਲਈ ਵੀ ਜ਼ਰੂਰੀ ਹੈ।

ਓਟੀਏ ਵੱਲੋਂ ਫਲੀਟਸ ਨੂੰ ਇਹ ਸਰਵੇਖਣ ਆਪਣੇ ਡਰਾਈਵਰਾਂ ਨੂੰ ਦੇ ਕੇ ਇਸ ਵਿੱਚ ਹਿੱਸਾ ਲੈਣ ਲਈ ਉਨ੍ਹਾਂ ਨੂੰ ਰਾਜ਼ੀ ਕਰਨ ਲਈ ਆਖਿਆ ਜਾ ਰਿਹਾ ਹੈ। ਇਹ ਸਰਵੇਖਣ ਆਨਲਾਈਨ ਵੀ ਉਪਲਬਧ ਹੈ ਤੇ ਵੱਖ ਵੱਖ ਸਮਾਰਟਫੋਨਜ਼ ਉੱਤੇ ਅੰਗਰੇਜ਼ੀ, ਫਰੈਂਚ ਤੇ ਪੰਜਾਬੀ ਵਿੱਚ ਵੀ ਉਪਲਬਧ ਹੈ। ਇਸ ਸਰਵੇਖਣ ਵਿੱਚ ਹਿੱਸਾ ਲੈਣ ਲਈ ਕਿਸੇ ਨਿਜੀ ਜਾਂ ਕਾਰਪੋਰੇਟ ਜਾਣਕਾਰੀ ਦੀ ਲੋੜ ਨਹੀਂ ਹੈ ਤੇ ਇਸ ਦੇ ਨਤੀਜੇ ਆਮ ਵਾਂਗ ਹੀ ਆਉਣਗੇ। ਇਸ ਸਰਵੇਖਣ ਦੇ ਨਤੀਜੇ ਓਟੀਏ ਦੇ ਬੋਰਡ ਆਫ ਡਾਇਰੈਕਟਰਜ਼, ਟਰਾਂਸਪੋਰਟੇਸ਼ਨ ਮੰਤਰਾਲੇ ਤੇ ਐਨਫੋਰਸਮੈਂਟ ਕਮਿਊਨਿਟੀ ਨੂੰ ਹੱਲ ਤਿਆਰ ਕਰਨ ਲਈ ਪੇਸ਼ ਕੀਤੇ ਜਾਣਗੇ। ਇਸ ਨਾਲ ਰੀਜਨ ਵਿੱਚ ਹਾਈਵੇਅ ਤੇ ਟਰੱਕ ਡਰਾਈਵਰਾਂ ਦੀ ਸੇਫਟੀ ਵਿੱਚ ਸੁਧਾਰ ਆਵੇਗਾ।