ਓਨਟਾਰੀਓ ਦਾ ਟਰਾਂਸਪੋਰਟੇਸ਼ਨ ਮੰਤਰਾਲਾ (ਐਮਟੀਂਓ) ਤੇ ਇਸ ਦੇ ਰੋਡ ਸੇਫਟੀ ਐਨਫੋਰਸਮੈਂਟ ਭਾਈਵਾਲ
ਪਹਿਲੀ ਜਨਵਰੀ ਤੋਂ ਤੀਜੀ ਧਿਰ ਤੋਂ ਸਰਟੀਫਾਈਡ ਇਲੈਕਟ੍ਰੌਨਿਕ ਲੌਗਿੰਗ ਡਿਵਾਈਸਿਜ਼ (ਈਐਲਡੀ) ਦੀ ਵਰਤੋਂ
ਲਾਗੂ ਕਰਵਾ ਦੇਣਗੇ। ਇਸ ਦੌਰਾਨ ਟਰੱਕ ਡਰਾਈਵਰਾਂ ਨੂੰ ਆਪਣੇ ਸਰਵਿਸ ਦੇ ਘੰਟਿਆਂ ਨੂੰ ਰਿਕਾਰਡ ਕਰਨ ਵਿੱਚ
ਮਦਦ ਮਿਲੇਗੀ।
ਇਹ ਨਿਯਮ ਓਨਟਾਰੀਓ ਵਿੱਚ ਆਪਰੇਟ ਕਰਨ ਵਾਲੇ ਸਾਰੇ ਡਰਾਈਵਰਾਂ ਤੇ ਟਰੱਕਿੰਗ ਫਲੀਟਸ ਉੱਤੇ ਅਪਲਾਈ
ਹੋਵੇਗਾ। ਇਨ੍ਹਾਂ ਡਰਾਈਵਰਾਂ ਤੇ ਟਰੱਕਿੰਗ ਫਲੀਟਸ ਨੂੰ ਇਸ ਸਮੇਂ ਨਿਯਮਾਂ ਦੀ ਪਾਲਣਾ ਦਰਸਾਉਣ ਲਈ ਆਪਣੇ
ਸਰਵਿਸ ਦੇ ਘੰਟਿਆ ਦਾ ਰਿਕਾਰਡ ਪੇਪਰ ਲਾਗਬੁੱਕ ਵਿੱਚ ਮੁਕੰਮਲ ਕਰਨਾ ਪੈਂਦਾ ਹੈ।
ਥਰਡ ਪਾਰਟੀ ਵੱਲੋਂ ਸਰਟੀਫਾਈਡ ਈਐਲਡੀ ਨਿਯਮਾਂ ਦੇ ਲਾਗੂ ਹੋਣ ਨਾਲ ਆਰਜ਼ ਆਫ ਸਰਵਿਸ ਨਿਯਮਾਂ ਦੇ
ਢਾਂਚੇ ਵਿੱਚ ਕੋਈ ਤਬਦੀਲੀ ਨਹੀਂ ਹੋਵੇਗੀ ਸਗੋਂ ਇਸ ਨਾਲ ਸਮੁੱਚੀ ਸਪਲਾਈ ਚੇਨ ਦੀ ਜਵਾਬਦੇਹੀ ਤੇ ਕਾਨੂੰਨ ਦੀ
ਪਾਲਣਾ ਵਿੱਚ ਵਾਧਾ ਹੋਵੇਗਾ। ਇਸ ਦੇ ਨਾਲ ਹੀ ਡਰਾਈਵਰਾਂ ਨੂੰ ਹੋਣ ਵਾਲੀ ਥਕਾਵਟ ਘਟੇਗੀ ਤੇ ਹਾਈਵੇਅ ਦੀ
ਸੇਫਟੀ ਵਿੱਚ ਵੀ ਸੁਧਾਰ ਹੋਵੇਗਾ।
ਓਟੀਏ ਦੇ ਚੇਅਰ ਜੇਮਜ਼ ਸਟੀਡ ਨੇ ਆਖਿਆ ਕਿ ਓਟੀਏ ਮੰਤਰੀ ਮਲਰੋਨੀ ਦਾ ਧੰਨਵਾਦ ਕਰਨਾ ਚਾਹੁੰਦੀ ਹੈ,
ਜਿਨ੍ਹਾਂ ਨੇ ਪਹਿਲੇ ਦਿਨ ਤੋਂ ਹੀ ਇਨ੍ਹਾਂ ਨਿਯਮਾਂ ਦੀ ਲੋੜ ਵੱਲ ਧਿਆਨ ਦਿੱਤਾ ਤੇ ਇਸ ਨੂੰ ਪੂਰਾ ਕਰ ਵਿਖਾਇਆ।
ਕੈਰੀਅਰ ਤੇ ਤਜਰਬੇਕਾਰ ਟਰੱਕ ਡਰਾਈਵਰ, ਜਿਸ ਨੇ ਕਈ ਸਾਲਾਂ ਤੱਕ ਈਐਲਡੀਜ਼ ਨੂੰ ਆਪਰੇਟ ਕੀਤਾ ਹੈ, ਹੋਣ
ਨਾਤੇ ਮੈਂ ਇਹ ਆਖ ਸਕਦਾ ਹਾਂ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਈਐਲਡੀਜ਼ ਟਰੱਕ ਡਰਾਈਵਰਾਂ ਤੇ
ਕੈਰੀਅਰਜ਼ ਲਈ ਫਾਇਦਿਆਂ ਦੀ ਝੜੀ ਲਾ ਦੇਵੇਗੀ। ਇਸ ਦੇ ਨਾਲ ਹੀ ਸਾਰੇ ਮੋਟਰਿਸਟਸ ਲਈ ਹਾਈਵੇਅ ਸੇਫਟੀ
ਵਿੱਚ ਵੀ ਹਰ ਵਾਧਾ ਹੋਵੇਗਾ।
ਐਮਟੀਓ ਦੇ ਡਾਟਾ ਅਨੁਸਾਰ ਓਨਟਾਰੀਓ ਵਿੱਚ ਹੈਵੀ ਕਮਰਸ਼ੀਅਲ ਟਰੱਕ ਤੇ ਟਰੱਕ ਡਰਾਈਵਰ ਸੜਕਾਂ ਉੱਤੇ
ਸੱਭ ਤੋਂ ਸੇਫ ਢੰਗ ਨਾਲ ਗੱਡੀਆਂ ਆਪਰੇਟ ਕਰਨ ਵਾਲੇ ਮੰਨੇ ਜਾਂਦੇ ਹਨ। ਓਟੀਏ ਦੇ ਸੀਨੀਅਰ ਵੀਪੀ ਪਾਲਿਸੀ
ਜੈੱਫ ਵੁੱਡ ਨੇ ਆਖਿਆ ਕਿ ਐਮਟੀਓ ਵੱਲੋਂ ਚਲਾਈ ਜਾ ਰਹੀ ਬਹੁ ਪੜਾਵੀ ਸਿੱਖਿਆ ਤੇ ਜਾਗਰੂਕਤਾ ਮੁਹਿੰਮ ਨਾਲ
ਸਾਰੇ ਸੈਕਟਰ ਦੇ ਪਾਰਟੀਸਿਪੈਂਟਸ ਨੂੰ ਈਐਲਡੀ ਦੀ ਲੋੜ ਬਾਰੇ ਜਾਗਰੂਕ ਕਰਨ ਦਾ ਮੌਕਾ ਮੁਹੱਈਆ ਹੋ ਰਿਹਾ ਹੈ।
ਈਐਲਡੀ ਸਬੰਧੀ ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਨਾਲ ਓਨਟਾਰੀਓ ਵਾਸੀਆਂ ਲਈ ਰੋਡ ਸੇਫਟੀ ਹੋਰ ਜਿ਼ਆਦਾ
ਵੱਧ ਜਾਵੇਗੀ।
Find us
The Trucking Network Inc. 2985 Drew Road Mississauga, ON L4T 0A7