ਮਹਾਰਾਣੀ ਦੀ ਯਾਦ ਵਿੱਚ 19 ਸਤੰਬਰ ਨੂੰ ਹੋਵੇਗੀ ਫੈਡਰਲ ਛੁੱਟੀ

Quebec Parliament building in Quebec city in a sunny day, Canada

ਸੀਟੀਏ ਤੇ ਮੁੱਖ ਧਾਰਾ ਨਾਲ ਜੁੜੇ ਆਊਟਲੈਟਸ ਵੱਲੋਂ ਜਿਸ ਤਰ੍ਹਾਂ ਪਹਿਲਾਂ ਰਿਪੋਰਟ ਕੀਤਾ ਗਿਆ ਸੀ ਉਸੇ ਅਧਾਰ
ਉੱਤੇ ਕੈਨੇਡਾ ਸਰਕਾਰ ਵੱਲੋਂ ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਦੇ ਸਬੰਧ ਵਿੱਚ 19 ਸਤੰਬਰ ਨੂੰ ਸੋਗ ਮਨਾਉਣ
ਲਈ ਕੌਮੀ ਦਿਵਸ ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਉਸੇ ਦਿਨ ਲੰਡਨ ਵਿੱਚ ਮਹਾਰਾਣੀ ਦੀਆਂ ਅੰਤਿਮ
ਰਸਮਾਂ ਪੂਰੀਆਂ ਕੀਤੀਆਂ ਜਾਣਗੀਆਂ ਤੇ ਕੈਨੇਡਾ ਵਿੱਚ ਫੈਡਰਲ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ।
ਇਸ ਐਲਾਨ ਤੋਂ ਬਾਅਦ ਫੈਡਰਲ ਕਿਰਤ ਮੰਤਰੀ ਸੀਮਸ ਓਰੀਗਨ ਨੇ ਸਪਸ਼ਟ ਕੀਤਾ ਕਿ ਇਹ ਛੁੱਟੀ ਸਿਰਫ
ਫੈਡਰਲ ਸਰਕਾਰ ਦੇ ਮੁਲਾਜ਼ਮਾਂ ਲਈ ਹੀ ਹੋਵੇਗੀ। ਇੱਕ ਟਵੀਟ ਕਰਕੇ ਮੰਤਰੀ ਨੇ ਆਖਿਆ ਕਿ ਕੁਈਨ ਆਫ
ਕੈਨੇਡਾ ਮਹਾਰਾਣੀ ਐਲਿਜ਼ਾਬੈੱਥ ਦੇ ਗੁਜ਼ਰ ਜਾਣ ਦੇ ਸਬੰਧ ਵਿੱਚ 19 ਸਤੰਬਰ ਨੂੰ ਫੈਡਰਲ ਸਰਕਾਰ ਦੇ ਮੁਲਾਜ਼ਮਾਂ
ਲਈ ਛੁੱਟੀ ਐਲਾਨੀ ਗਈ ਹੈ। ਫੈਡਰਲ ਪੱਧਰ ਉੱਤੇ ਨਿਯੰਤਰਿਤ ਇੰਪਲੌਇਰਜ਼ ਇਸ ਤਰਜ਼ ਉੱਤੇ ਛੁੱਟੀ ਕਰ
ਸਕਦੇ ਹਨ ਪਰ ਉਨ੍ਹਾਂ ਨੂੰ ਅਜਿਹਾ ਕਰਨ ਦੀ ਲੋੜ ਨਹੀਂ ਹੈ।
ਸੀਟੀਏ ਨੇ ਆਖਿਆ ਕਿ ਜਿਵੇਂ ਹੀ ਹੋਰ ਵੇਰਵੇ ਹਾਸਲ ਹੋਣਗੇ ਉਹ ਕੈਰੀਅਰਜ਼ ਨੂੰ ਅਪਡੇਟ ਕਰਦੀ ਰਹੇਗੀ। ਪਰ
ਇਹ ਵੀ ਲੱਗ ਰਿਹਾ ਹੈ ਕਿ ਕੋਈ ਵੀ ਫੈਡਰਲ ਛੁੱਟੀ ਰਸਮੀ ਤੌਰ ਉੱਤੇ ਫੈਡਰਲ ਪੱਧਰ ਉੱਤੇ ਨਿਯੰਤਰਿਤ ਪ੍ਰਾਈਵੇਟ
ਸੈਕਟਰ ਦੇ ਇੰਪਲੌਇਰਜ਼ ਉੱਤੇ ਲਾਗੂ ਨਹੀਂ ਹੋਵੇਗੀ।