NRCAN ਨੇ ਨਵੀਂ ਰੀਪਾਵਰ ਰੀਡਿਊਸ ਲਾਂਚ ਕੀਤੀ

ਫਲੀਟਸ ਦਾ ਕਾਰਬਨ ਫੁੱਟਪ੍ਰਿੰਟ ਘਟਾਉਣ ਲਈ ਐਨਆਰਕੈਨ ਨੇ ਲਾਂਚ ਕੀਤੇ
ਨਵੇਂ ਰੀਪਾਵਰ ਤੇ ਰੀਪਲੇਸ ਪ੍ਰੋਗਰਾਮ

ਨੈਚੂਰਲ ਰਿਸੋਰਸਿਜ਼ ਕੈਨੇਡਾ (ਐਨਆਰਕੈਨ) ਵੱਲੋਂ ਗ੍ਰੀਨ ਫਰੇਟ ਪ੍ਰੋਗਰਾਮ (ਜੀਐਫਪੀ) ਜਿਨ੍ਹਾਂ ਨੂੰ ਰੀਪਾਵਰ ਤੇ ਰੀਪਲੇਸ ਆਖਿਆ ਜਾਂਦਾ ਹੈ, ਦੀ ਦੂਜੀ ਸਟਰੀਮ ਲਾਂਚ ਕੀਤੀ ਗਈ ਹੈ। ਜਿਹੜੇ ਕੰਪਨੀਆਂ ਨੂੰ ਪੋ੍ਰਜੈਕਟ ਦੀ ਕੁੱਲ ਕੀਮਤ (ਵੱਧ ਤੋਂ ਵੱਧ 5 ਮਿਲੀਅਨ ਡਾਲਰ ਤੱਕ) ਦਾ 50 ਫੀ ਸਦੀ ਹਾਸਲ ਕਰਨ ਦੀ ਖੁੱਲ੍ਹ ਦਿੰਦੇ ਹਨ। ਇਹ ਪ੍ਰਤੀ ਕੰਪਨੀ, ਪ੍ਰਤੀ ਪ੍ਰੋਜੈਕਟ, ਫਿਊਲ ਰੀਪਾਵਰ ਤੇ ਇੰਜਣ ਕਨਵਰਜ਼ਨਜ਼, ਜਾਂ ਫਿਰ ਘੱਟ ਕਾਰਬਨ ਬਦਲ ਵਾਲੇ ਫਿਊਲ ਟਰੱਕ ਖਰੀਦਣ ਲਈ ਇਹ ਖੁੱਲ੍ਹ ਦਿੰਦੇ ਹਨ।

ਕੈਨੇਡਾ ਸਰਕਾਰ ਨੇ ਪਹਿਲਾਂ ਨਵੇਂ ਗ੍ਰੀਨ ਫਰੇਟ ਪ੍ਰੋਗਰਾਮ ਲਈ ਪੰਜ ਸਾਲਾਂ ਦੇ ਅਰਸੇ ਵਿੱਚ 199·6 ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ ਸੀ। ਇਹ ਪ੍ਰੋਗਰਾਮ ਟਰੱਕ ਫਲੀਟਸ ਨੂੰ ਫਿਊਲ ਦੀ ਖਪਤ ਤੇ ਜੀਐਚਜੀ ਰਿਸਾਅ ਨੂੰ ਘਟਾਉਣ ਵਿੱਚ ਮਦਦ ਕਰੇਗਾ। ਅਜਿਹਾ ਹੋਰਨਾਂ ਗਤੀਵਿਧੀਆਂ ਤੋਂ ਇਲਾਵਾ ਫਲੀਟ ਐਨਰਜੀ ਅਸੈਸਮੈਂਟਸ ਲਈ ਵਿੱਤੀ ਮਦਦ ਮੁਹੱਈਆ ਕਰਵਾਕੇ, ਟਰੱਕ ਤੇ ਟਰੇਲਰ ਰੈਟਰੋਫਿੱਟਸ ਰਾਹੀਂ, ਤੇ ਘੱਟ ਕਾਰਬਨ ਵਾਲੀਆਂ ਗੱਡੀਆਂ ਖਰੀਦ ਕੇ ਕੀਤਾ ਜਾਵੇਗਾ।

ਜੀਐਫਪੀ ਦੀ ਸਟਰੀਮ 1 ਦਸੰਬਰ 2022 ਵਿੱਚ ਲਾਂਚ ਕੀਤੀ ਗਈ ਸੀ ਤੇ ਇਹ ਫਲੀਟ ਐਨਰਜੀ ਅਸੈੱਸਮੈਂਟਸ ਤੇ ਟਰੱਕ ਅਤੇ ਟਰੇਲਰ ਰੈਟਰੋਫਿੱਟਸ ਲਈ ਫੰਡ ਮੁਹੱਈਆ ਕਰਵਾਉਂਦੀ ਹੈ। ਇਸ ਪ੍ਰੋਗਰਾਮ ਦਾ ਲਾਹਾ ਕਿਵੇਂ ਲਿਆ ਜਾਵੇ ਇਸ ਲਈ ਫਲੀਟਸ ਵਧੇਰੇ ਜਾਣਕਾਰੀ ਵਾਸਤੇ ਜੀਐਫਪੀ ਸਟਰੀਮ 1 ਵੈੱਬਸਾਈਟ ਉੱਤੇ ਵੀ ਜਾ ਸਕਦੇ ਹਨ।

ਮੀਡੀਅਮ ਤੇ ਹੈਵੀ ਡਿਊਟੀ ਜ਼ੀਰੋ ਐਮਿਸ਼ਨ ਪ੍ਰੋਗਰਾਮ (iMHZEV)ਲਈ ਟਰਾਂਸਪੋਰਟ ਕੈਨੇਡਾ ਦੇ ਇਨਸੈਂਟਿਵਜ਼ ਦਾ ਲਾਹਾ ਲੈਣ ਲਈ ਟਰੱਕਿੰਗ ਆਪਰੇਟਰਜ਼ ਨੂੰ ਵੀ ਹੱਲਾਸ਼ੇਰੀ ਦਿੱਤੀ ਜਾਂਦੀ ਹੈ, ਜੋ ਕਿ ਆਪਣੇ ਕਾਰਬਨ ਫੁੱਟਪ੍ਰਿੰਟ ਨੂੰ ਹਟਾਉਣ ਲਈ ਫਲੀਟਸ ਦੀ ਮਦਦ ਕਰਨ ਵਾਸਤੇ ਰਵਾਇਤੀ ਡੀਜ਼ਲ ਵਾਲੀਆਂ ਗੱਡੀਆਂ ਤੇ ਜ਼ੀਰੋ ਰਿਸਾਅ ਵਾਲੀਆਂ ਗੱਡੀਆਂ ਦਾ ਬਦਲ ਅਪਨਾਉਣ ਉੱਤੇ 50 ਫੀ ਸਦੀ ਲਾਗਤ ਦਾ ਫਰਕ ਮੁਹੱਈਆ ਕਰਾਵੇਗਾ।

ਆਪਣੇ ਕਾਰਬਨ ਫੁੱਟਪ੍ਰਿੰਟ ਨੂੰ ਘਟਾਉਣ ਲਈ ਰਾਹ ਲੱਭ ਰਹੇ ਫਲੀਟਸ ਦੇ ਨਾਲ ਹੀ ਜਿਹੜੇ ਫਲੀਟਸ ਇਨ੍ਹਾਂ ਛੋਟਾਂ, ਇਨਸੈਂਟਿਵਜ਼ ਤੇ ਹੋਰ ਮੌਕਿਆਂ ਦਾ ਲਾਹਾ ਲੈਣਾ ਚਾਹੁੰਦੇ ਹਨ, ਉਹ ਇਹ ਵੇਖਣ ਲਈ ਕਿ ਕੀ ਕੁੱਝ ਉਪਲਬਧ ਹੈ, ਕੈਨੇਡਾ ਸਰਕਾਰ ਦੀ ਜ਼ੀਰੋ ਐਮਿਸ਼ਨ ਵ੍ਹੀਕਲ ਵੈੱਬਸਾਈਟ ਉੱਤੇ ਜਾ ਸਕਦੇ ਹਨ।