NDP ਟੈਕਸ ਨਿਰਪੱਖਤਾ ਆਲੋਚਕ ਕਾਲ

ਡਰਾਈਵਰ ਇੰਕ· ਵਰਗੀਆਂ ਸਕੀਮਾਂ ਖਿਲਾਫ ਸਰਕਾਰ ਜਲਦ ਤੋਂ
ਜਲਦ ਕਾਰਵਾਈ ਕਰੇ : ਐਸ਼ਟਨ

ਡਰਾਈਵਰ ਇੰਕ·ਨੂੰ ਖ਼ਤਮ ਕਰਨ ਲਈ ਸੀਆਰਏ ਨੂੰ ਠੋਸ ਕਾਰਵਾਈ ਕਰਨ ਲਈ ਸੀਟੀਏ ਦੀ ਤਰਜ਼ ਉੱਤੇ ਕੈਨੇਡਾ ਦੀ ਨਿਊ ਡੈਮੋਕ੍ਰੇਟ ਪਾਰਟੀ ਵੱਲੋਂ ਵੀ ਅਪੀਲ ਕੀਤੀ ਗਈ ਹੈ।

ਨੈਸ਼ਨਲ ਰੈਵਨਿਊ ਮਨਿਸਟਰ ਬਿਬਿਊ ਨੂੰ ਲਿਖੇ ਪੱਤਰ ਵਿੱਚ ਐਮਪੀ ਨਿਕੀ ਐਸ਼ਟਨ (ਚਰਚਿਲ ਕੀਵਾਤੀਨੁਕ ਅਸਕੀ), ਜੋ ਕਿ ਐਨਡੀਪੀ ਦੀ ਨੈਕਸ ਫੇਅਰਨੈੱਸ ਐਂਡ ਇਨਇਕੁਆਲਿਟੀ ਦੀ ਕ੍ਰਿਟਿਕ ਹੈ, ਨੇ ਡਰਾਈਵਰ ਇੰਕ· ਦਾ ਮੁੱਦਾ ਉਠਾਇਆ ਤੇ ਸਰਕਾਰ ਨੂੰ ਇਸ ਮਾਮਲੇ ਵੱਲ ਜਲਦ ਤੋਂ ਪੇਸ਼ਤਰ ਕੋਈ ਠੋਸ ਕਾਰਵਾਈ ਕਰਨ ਦੀ ਮੰਗ ਕੀਤੀ।

ਉਨ੍ਹਾਂ ਲਿਖਿਆ ਕਿ ਜਦੋਂ ਵੱਡੀਆਂ ਕਾਰਪੋਰੇਸ਼ਨਜ਼ ਆਪਣੇ ਹੀ ਵਰਕਰਜ਼ ਨੂੰ ਸਹੀ ਭੱਤੇ, ਬੈਨੇਫਿਟਸ ਤੇ ਟੈਕਸ ਆਦਿ ਵਿੱਚ ਛੋਟ ਨਹੀਂ ਦਿੰਦੀਆਂ ਤਾਂ ਅਜਿਹੇ ਵਿੱਚ ਕੋਈ ਕਾਰਵਾਈ ਕਰਨ ਦੀ ਥਾਂ ਲਿਬਰਲ ਸਰਕਾਰ ਆਪਣਾ ਮੂੰਹ ਦੂਜੇ ਪਾਸੇ ਕਰ ਲੈਂਦੀ ਹੈ। ਅਜਿਹਾ ਵਰਤਾਰਾ ਟਰੱਕਿੰਗ ਇੰਡਸਟਰੀ ਸਮੇਤ ਕਈ ਇੰਡਸਟਰੀਜ਼ ਵਿੱਚ ਆਮ ਹੈ। ਐਸ਼ਟਨ ਨੇ ਪੱਤਰ ਵਿੱਚ ਅੱਗੇ ਲਿਖਿਆ ਕਿ ਟਰੱਕਿੰਗ ਇੰਡਸਟਰੀ ਵਿੱਚ ਤੁਹਾਡੇ ਵਿਭਾਗ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਡਰਾਈਵਰ ਇੰਕ· ਵਰਗੀਆਂ ਸਕੀਮਾਂ, ਜਿਹੜੀਆਂ ਵਰਕਰਜ਼ ਦਾ ਸ਼ੋਸ਼ਣ ਕਰਦੀਆਂ ਹਨ, ਉਨ੍ਹਾਂ ਦਾ ਲਾਹਾ ਲੈਂਦੀਆਂ ਹਨ, ਉਨ੍ਹਾਂ ਉੱਤੇ ਨੱਥ ਪਾਉਣ ਲਈ ਤੁਸੀਂ ਸਟਰੈਟੇਜੀ ਲੈ ਕੇ ਆਓਂਗੇ ਪਰ ਤੁਸੀਂ ਅਜਿਹਾ ਕਰਨ
ਵਿੱਚ ਅਸਫਲ ਰਹੇ।

2022 ਦੇ ਅੰਤ ਵਿੱਚ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਪਣੇ ਇਕਨੌਮਿਕ ਬਿਆਨ ਵਿੱਚ ਇਹ ਆਖਿਆ ਸੀ ਕਿ ਡਰਾਈਵਰ ਇੰਕ· ਨਾਲ ਨੱਜਿਠਣ ਲਈ ਸੀਆਰਏ ਐਕਸ਼ਨ ਪਲੈਨ ਲੈ ਕੇ ਆਵੇਗਾ ਤੇ ਇਸ ਪਲੈਨ ਬਾਰੇ 2023 ਦੇ ਬਜਟ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇਗੀ। ਪਰ ਬਜਟ 2023 ਆਇਆ ਤੇ ਗਿਆ ਪਰ ਇਸ ਸਬੰਧ ਵਿੱਚ ਕੋਈ ਪਲੈਨ ਪਬਲਿਸ਼ ਨਹੀਂ ਹੋਇਆ।

ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਜਿਸ ਪੈਸੇ ਨਾਲ ਸਕੂਲ, ਹਸਪਤਾਲ ਤੇ ਕੈਨੇਡੀਅਨਜ਼ ਲਈ ਇਨਫਰਾਸਟ੍ਰਕਚਰ ਦਾ ਨਿਰਮਾਣ ਹੋਣਾ ਚਾਹੀਦਾ ਹੈ, ਟੈਕਸਦਾਤਾਵਾਂ ਦੇ ਉਹ ਡਾਲਰ ਉਨ੍ਹਾਂ ਤੋਂ ਲੁੱਟ ਕੇ ਕਿਤੇ ਹੋਰ ਲਾਏ ਜਾ ਰਹੇ ਹਨ। ਇਸ ਦੀ ਥਾਂ ਉੱਤੇ ਸਰਕਾਰ ਅੰਡਰਗ੍ਰਾਊਂਡ ਇਕੌਨਮੀ ਉੱਤੇ ਪੈਸੇ ਲਾ ਕੇ ਉਨ੍ਹਾਂ ਲੋਕਾਂ ਦਾ ਇੱਕ ਤਰ੍ਹਾਂ ਸਹਾਰਾ ਬਣ ਰਹੀ ਹੈ ਜਿਹੜੇ ਡਰਾਈਵਰ ਇੰਕ· ਵਰਗੇ ਘਪਲਿਆਂ ਵਿੱਚ ਸ਼ਾਮਲ ਹਨ। ਜੇ ਟੈਕਸ ਲਾਗੂ ਕਰਨ ਨੂੰ ਅਣਦੇਖਿਆ ਕਰਨ ਦਾ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਤਾਂ ਟਰੱਕਿੰਗ ਇੰਡਸਟਰੀ ਜਲਦ ਹੀ ਅਜਿਹੇ ਫਲੀਟ ਮਾਲਕਾਂ ਨਾਲ ਭਰ ਜਾਵੇਗੀ ਜਿਹੜੇ ਇਹ ਮੰਨਦੇ ਹੋਣਗੇ ਕਿ ਟੈਕਸ ਅਦਾ ਕਰਨਾ ਤੇ ਕੈਨੇਡੀਅਨ ਸੋਸ਼ਲ ਨੈੱਟਵਰਕ ਲਈ ਯੋਗਦਾਨ ਪਾਉਣਾ ਵਾਲੰਟਰੀ ਬਦਲ ਹੈ। ਸੀਆਰਏ ਨੂੰ ਇਨ੍ਹਾਂ ਮਾਲਕਾਂ ਨੂੰ ਇਹ ਚੇਤੇ ਕਰਵਾਉਣਾ ਹੋਵੇਗਾ ਕਿ ਟੈਕਸ ਦੀ ਅਦਾਇਗੀ ਕੋਈ ਬਦਲ ਨਹੀਂ ਹੈ।