ਬਿਹਤਰੀਨ ਕਾਰਗੁਜ਼ਾਰੀ ਲਈ ਬਾਇਸਨ ਤੇ ਸੀ·ਏ·ਟੀ ਨੇ ਜਿੱਤੇ ਟੀਸੀਏ ਐਵਾਰਡਜ਼

truck of bison transport

 

ਓਰਲੈਂਡੋ ਵਿੱਚ 2022 ਟਰੱਕਲੋਡ ਕੈਰੀਅਰਜ਼ ਐਸੋਸਿਏਸ਼ਨ (ਟੀਸੀਏ) ਫਲੀਟ ਸੇਫਟੀ ਐਵਾਰਡਜ਼ ਵਿਖੇ ਸੀਟੀਏ ਦੇ ਮੈਂਬਰਾਂ ਵਿਨੀਪੈਗ, ਮੈਨੀਟੋਬਾ ਦੇ ਬਾਇਸਨ ਟਰਾਂਸਪੋਰਟ ਤੇ ਕੌਟੀਊਡੂਲੈਕ, ਕਿਊਬਿਕ ਦੇ ਸੀ··ਟੀ ਇਨਕਾਰਪੋਰੇਸ਼ਨ ਨੂੰ ਬਿਹਤਰੀਨ ਕਾਰਗੁਜ਼ਾਰੀ ਲਈ ਐਵਾਰਡ ਦਿੱਤੇ ਗਏ। 

ਐਸੋਸਿਏਸ਼ਨ ਨੇ ਆਖਿਆ ਕਿ ਇਸ ਸਾਲ ਫਲੀਟ ਸੇਫਟੀ ਐਵਾਰਡ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਸੱਭ ਤੋਂ ਵੱਧ ਐਂਟਰੀਜ਼ ਹਾਸਲ ਹੋਈਆਂ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਜਦੋਂ ਗੱਲ ਸੇਫਟੀ ਦੀ ਆਉਂਦੀ ਹੈ ਤਾਂ ਟੀਸੀਏ ਦੇ ਮੈਂਬਰ ਇੰਡਸਟਰੀ ਵਿੱਚ ਲੀਡਰ ਹਨ। ਐਫਟੀਸੀ ਟਰਾਂਸਪੋਰਟੇਸ਼ਨ ਤੇ ਬਾਇਸਨ ਨੇ ਸੜਕਾਂ ਉੱਤੇ ਸੇਫਟੀ ਵਿੱਚ ਸੁਧਾਰ ਲਿਆ ਕੇ ਤੇ ਇਸ ਲਈ ਕੀਤੀਆਂ ਆਪਣੀਆਂ ਕੋਸਿ਼ਸ਼ਾਂ ਰਾਹੀਂ ਇਹ ਸਿੱਧ ਕਰ ਦਿੱਤਾ ਹੈ ਕਿ ਉਹ ਇਸ ਐਵਾਰਡ ਦੇ ਅਸਲੀ ਹੱਕਦਾਰ ਹਨ।

ਇਸ ਦੌਰਾਨ ਟੀਸੀਏ ਤੇ ਕੈਰੀਅਰਜ਼ਐੱਜ ਨੂੰ ਵੱਡੇ ਕੈਰੀਅਰਜ਼ ਦੀ ਵੰਨਗੀ ਵਿੱਚ ਸੀ··ਟੀ ਬੈਸਟ ਫਲੀਟ ਐਵਾਰਡ ਨਾਲ ਨਵਾਜਿਆ ਗਿਆ। ਇਸ ਵਾਰੀ 15ਵੇਂ ਸਾਲ ਵਿੱਚ ਪੈਰ ਧਰ ਚੁੱਕਿਆ ਬੈਸਟ ਫਲੀਟਸ ਟੂ ਡਰਾਈਵ ਫੌਰ, ਅਸਲ ਵਿੱਚ ਇੱਕ ਅਜਿਹਾ ਸਾਲਾਨਾ ਸਰਵੇਖਣ ਤੇ ਕਾਂਟੈਸਟ ਹੈ ਜਿਹੜਾ ਨੌਰਥ ਅਮੈਰੀਕਾ ਵਿੱਚ ਅਜਿਹੀਆਂ ਟਰੱਕਿੰਗ ਕੰਪਨੀਆਂ ਦੀ ਪਛਾਣ ਕਰਦਾ ਹੈ ਜਿਹੜੀਆਂ ਆਪਣੇ ਡਰਾਈਵਰਾਂ ਲਈ ਕੰਮ ਵਾਲੀ ਥਾਂ ਦਾ ਵਧੀਆ ਤਜਰਬਾ ਮੁਹੱਈਆ ਕਰਵਾਉਂਦੀਆਂ ਹਨ। 

ਇਸ ਐਵਾਰਡ ਲਈ ਵਿਚਾਰੇ ਜਾਣ ਵਾਸਤੇ ਇਹ ਜ਼ਰੂਰੀ ਹੈ ਕਿ ਫਲੀਟਸ ਦੀ ਨਾਮਜ਼ਦਗੀ ਕੰਪਨੀ ਦੇ ਡਰਾਈਵਰ ਜਾਂ ਉਨ੍ਹਾਂ ਨਾਲ ਕੰਮ ਕਰ ਰਹੇ ਆਜ਼ਾਦ ਕਾਂਟਰੈਕਟਰ ਵੱਲੋਂ ਕੀਤੀ ਜਾਵੇ। ਇਸ ਤੋਂ ਬਾਅਦ ਅਜਿਹੀਆਂ ਕੰਪਨੀਆਂ ਦਾ ਮੁਲਾਂਕਣ ਕਈ ਵੰਨਗੀਆਂ ਰਾਹੀਂ ਕੀਤਾ ਜਾਂਦਾ ਹੈ ਜੋ ਹਿਊਮਨ ਰਿਸੋਰਸਿਜ਼ ਵਿੱਚ ਬਿਹਤਰੀਨ ਰੁਝਾਨਾਂ ਦੀ ਝਲਕ ਪੇਸ਼ ਕਰਦੀਆਂ ਹਨ।