ਸੀਵੀਐਸਏ, ਐਨਐਸਸੀ, ਐਫਐਮਸੀਐਸਆਰ : ਕਿੱਥੋਂ ਆਂਉਂਦੇ ਹਨ ਇਹ ਸੇਫਟੀ ਨਿਯਮ

ਇਸ ਆਰਟੀਕਲ ਵਿੱਚ ਕਮਰਸ਼ੀਅਲ ਵ੍ਹੀਕਲ ਸੇਫਟੀ ਮਾਪਦੰਡਾਂ ਬਾਰੇ ਗੱਲ ਕੀਤੀ ਜਾਵੇਗੀ। ਇਹ ਮਾਪਦੰਡ, ਜਿਹੜੇ ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ (ਸੀਵੀਐਸਏ), ਅਮਰੀਕਾ ਦੇ ਫੈਡਰਲ ਮੋਟਰ ਕੈਰੀਅਰ ਸੇਫਟੀ ਰੈਗੂਲੇਸ਼ਨਜ਼ (ਐਫਐਮਸੀਐਸਆਰਜ਼) ਅਤੇ ਕੈਨੇਡਾ ਦੇ ਨੈਸ਼ਨਲ ਸੇਫਟੀ ਕੋਡ (ਐਨਐਸਸੀ) ਵੱਲੋਂ ਕਾਇਮ ਕੀਤੇ ਗਏ ਹਨ। 

ਭਾਵੇਂ ਇਹ ਦਿਲਚਸਪ ਨਾ ਲੱਗ ਰਹੇ ਹੋਣ ਪਰ ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦਾ ਹਾਂ ਕਿ ਇਸ ਆਰਟੀਕਲ ਨੂੰ ਪੜ੍ਹਨ ਦੇ ਕੁੱਝ ਪਲਾਂ ਦੇ ਅੰਦਰ ਹੀ ਤੁਸੀਂ ਇਸ ਨੂੰ ਧਿਆਨ ਨਾਲ ਸਮਝਣਾਂ ਚਾਹੋਂਗੇ ਕਿਉਂਕਿ ਇਨ੍ਹਾਂ ਵਿੱਚ ਕੁੱਝ ਅਜਿਹੇ ਸੇਫਟੀ ਨਿਯਮ ਹਨ ਜਿਹੜੇ ਟਰੱਕਿੰਗ ਇੰਡਸਟਰੀ ਨੂੰ ਨਿਯੰਤਰਿਤ ਕਰਦੇ ਹਨ। ਇਹ ਨਿਯਮ ਪ੍ਰੋਫੈਸ਼ਨਲ ਡਰਾਈਵਰ, ਸੇਫਟੀ ਪ੍ਰੋਫੈਸ਼ਨਲ, ਟੈਕਨੀਸ਼ੀਅਨ ਜਾਂ ਫਿਰ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਨਿਭਾਈ ਜਾਣ ਵਾਲੀ ਕਿਸੇ ਵੀ ਭੂਮਿਕਾ ਵਿੱਚ ਮਹਾਰਤ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ।  

ਇਸ ਆਰਟੀਕਲ ਰਾਹੀਂ ਮੈਂ ਹੇਠ ਲਿਖੇ ਟੀਚੇ ਪੂਰੇ ਕਰਨੇ ਚਾਹੁੰਦਾ ਹਾਂ : 

1) ਸੀਵੀਐਸਏ ਆਊਟ ਆਫ ਸਰਵਿਸ ਕ੍ਰਾਇਟੇਰੀਆ ਪਬਲੀਕੇਸ਼ਨ ਕੀ ਹੈ ਤੇ ਇਸ ਤੱਕ ਪਹੁੰਚ ਕਿਵੇਂ ਕੀਤੀ ਜਾਵੇ

2) ਕੈਨੇਡਾ ਦੇ ਐਨਐਸਸੀ ਸਟੈਂਡਰਡ 13 ਦੀ ਵਿਆਖਿਆ ਕਰਨਾ ਤੇ ਇਹ ਕੈਨੇਡਾ ਵਿੱਚ ਕਮਰਸ਼ੀਅਲ ਡਰਾਈਵਰਾਂ ਉੱਤੇ ਕਿਵੇਂ ਲਾਗੂ ਹੁੰਦਾ ਹੈ ਇਸ ਬਾਰੇ ਦੱਸਣਾ

3) ਕੈਨੇਡਾ ਵਿੱਚ ਰਹਿੰਦਿਆਂ ਇਨ੍ਹਾਂ ਦੋਵਾਂ ਦੀ ਪਾਲਣਾ ਕਰਨ ਦੀ ਅਹਿਮੀਅਤ ਉੱਤੇ ਚਾਨਣਾ ਪਾਉਣਾ

ਸੀਵੀਐਸਏ ਆਊਟ ਆਫ ਸਰਵਿਸ ਕ੍ਰਾਇਟੇਰੀਆ

ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ (ਸੀਵੀਐਸਏ) ਇੱਕ ਗੈਰ ਮੁਨਾਫੇ ਵਾਲੀ ਸੰਸਥਾ ਹੈ ਜੋ ਕਿ ਲਾਅ ਐਨਫੋਰਸਮੈਂਟ, ਕਮਰਸ਼ੀਅਲ ਵ੍ਹੀਕਲ ਸੇਫਟੀ ਇੰਸਪੈਕਟਰਜ਼, ਤੇ ਇੰਡਸਟਰੀ ਦੇ ਉਨ੍ਹਾਂ ਮੈਂਬਰਾਂ ਵੱਲੋਂ ਬਣਾਈ ਗਈ ਹੈ ਜਿਹੜੇ ਟਰੱਕਿੰਗ ਇੰਡਸਟਰੀ ਵਿੱਚ ਸੁਧਾਰ ਕਰਨ ਤੇ ਸੇਫਟੀ ਮਾਪਦੰਡਾਂ ਦੇ ਮਿਆਰੀਕਰਨ ਲਈ ਰਲ ਕੇ ਕੰਮ ਕਰਦੇ ਹਨ। ਜੇ ਇੰਜ ਆਖ ਲਿਆ ਜਾਵੇ ਕਿ ਸੀਵੀਐਸਏ ਕਮਰਸ਼ੀਅਲ ਵ੍ਹੀਕਲ ਐਨਫੋਰਸਮੈਂਟ ਆਫੀਸਰਜ਼ ਨੂੰ ਨਿਯੰਤਰਿਤ ਕਰਦੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। 

ਸੀਵੀਐਸਏ ਦੀਆਂ ਪਬਲੀਕੇਸ਼ਨਜ਼ ਵਿੱਚੋਂ ਇੱਕ ਆਊਟ ਆਫ ਸਰਵਿਸ ਕ੍ਰਾਇਟੇਰੀਆ ਹੈ। ਇਹ ਪਬਲੀਕੇਸ਼ਨ ਨੌਰਥ ਅਮਰੀਕਾ ਵਿੱਚ  ਟਰੱਕਾਂ ਤੇ ਹੋਰਨਾਂ ਕਮਰਸ਼ੀਅਲ ਵਾਹਨਾਂ ਲਈ ਘੱਟ ਤੋਂ ਘੱਟ ਸੇਫਟੀ ਮਾਪਦੰਡ ਕਾਇਮ ਕਰਦੀ ਹੇ। ਆਊਟ ਆਫ ਸਰਵਿਸ ਕ੍ਰਾਇਟੇਰੀਆ ਦੀ ਉਲੰਘਣਾ ਦੇ ਫਲਸਰੂਪ ਗੱਡੀ, ਡਰਾਈਵਰ, ਜਾਂ ਮਾਲ ਨੂੰ ਉਸ ਸਮੇਂ ਤੱਕ ਆਊਟ ਆਫ ਸਰਵਿਸ ਕਰਾਰ ਦੇ ਦਿੱਤਾ ਜਾਂਦਾ ਹੈ ਜਦੋਂ ਤੱਕ ਉਸ ਸਮੱਸਿਆ ਨੂੰ ਠੀਕ ਨਹੀਂ ਕਰ ਲਿਆ ਜਾਂਦਾ।

ਆਊਟ ਆਫ ਸਰਵਿਸ ਕ੍ਰਾਇਟੇਰੀਆ ਐਫਐਮਸੀਐਸਆਰਜ਼, ਜਿਸ ਦਾ ਭਾਵ ਹੈ ਫੈਡਰਲ ਮੋਟਰ ਕੈਰੀਅਰ ਸੇਫਟੀ ਰੈਗੂਲੇਸ਼ਨਜ਼, ਦੀ ਗੱਲ ਕਰਦਾ ਹੈ ਜਿਹੜੇ ਨਿਯਮ ਅਮਰੀਕਾ ਵਿੱਚ ਫੈਡਰਲ ਪੱਧਰ ਉੱਤੇ ਕਾਇਮ ਕੀਤੇ ਗਏ ਹਨ ਤੇ ਇਹ ਸੇਫ ਟਰੱਕ ਤੇ ਬੱਸ ਟਰਾਂਸਪੋਰਟ ਲਈ ਮਾਪਦੰਡ ਕਾਇਮ ਕਰਦੇ ਹਨ। 

ਿਵੇਂ ਕਿ ਤੁਸੀਂ ਕਲਪਨਾ ਕਰ ਸਕਦੇ ਹੋਂ ਆਊਟ ਆਫ ਸਰਵਿਸ ਕ੍ਰਾਇਟੇਰੀਆ ਮੁੱਖ ਤੌਰ ਉੱਤੇ ਅਮੈਰੀਕਨ ਸੇਫਟੀ ਰੈਗੂਲੇਸ਼ਨਜ਼ ਉੱਤੇ ਆਧਾਰਿਤ ਹੈ ਪਰ ਇਹ ਅਜੇ ਵੀ ਕੈਨੇਡਾ ਵਿੱਚ ਵੀ ਅਪਲਾਈ ਹੁੰਦਾ ਹੈ। 

ਹੁਣ ਸਵਾਲ ਇਹ ਉੱਠਦਾ ਹੈ ਕਿ ਤੁਸੀਂ ਇਸ ਆਊਟ ਆਫ ਸਰਵਿਸ ਕ੍ਰਾਇਟੇਰੀਆ ਦੀ ਕਾਪੀ ਕਿਵੇਂ ਹਾਸਲ ਕਰ ਸਕਦੇ ਹੋਂ? 

ਤੁਸੀਂ ਸੀਵੀਐਸਏ ਦੀ ਵੈੱਬਸਾਈਟ ਤੋਂ ਇਸ ਆਊਟ ਆਫ ਸਰਵਿਸ ਕ੍ਰਾਈਟੇਰੀਆ ਦਾ ਪ੍ਰਿੰਟ ਲੈ ਸਕਦੇ ਹੋਂ ਜਾਂ ਤੁਸੀਂ ਇਨ੍ਹਾਂ ਦਾ ਐਪ ਵੀ ਡਾਊਨਲੋਡ ਕਰ ਸਕਦੇ ਹੋਂ, ਇਸ ਵਿੱਚ ਵੀ ਇਹੀ ਜਾਣਕਾਰੀ ਸ਼ਾਮਲ ਹੈ ਤੇ ਸਗੋਂ ਕੁੱਝ ਐਕਸਟਰਾ ਵੀਡੀਓਜ਼ ਆਦਿ ਵੀ ਸ਼ਾਮਲ ਹਨ।ਮੰਦਭਾਗੀ ਗੱਲ ਇਹ ਹੈ ਕਿ ਤੁਹਾਨੂੰ ਇਸ ਦਸਤਾਵੇਜ਼ ਤੇ ਐਪ ਦੇ ਪੈਸੇ ਦੇਣੇ ਹੋਣਗੇ। ਸੋ ਇਹ ਜਾਣਕਾਰੀ ਮੁਫਤ ਵਿੱਚ ਨਹੀਂ ਮਿਲ ਸਕਦੀ।  

ਸੀਵੀਐਸਏ ਜਾਂ ਕਮਰਸ਼ੀਅਲ ਵ੍ਹੀਕਲ ਸੇਫਟੀ ਨਾਲ ਸਬੰਧਤ ਨਿਯਮਾਂ ਬਾਰੇ ਜੇ ਤੁਹਾਡੇ ਕੋਈ ਖਾਸ ਸਵਾਲ ਜੁੜੇ ਹੋਏ ਹਨ ਤਾਂ ਮੈਂ ਇਹੋ ਸਿਫਾਰਸ਼ ਕਰਾਂਗਾਂ ਕਿ ਜਿਸ ਖੇਤਰ ਨਾਲ ਸਬੰਧਤ ਤੁਹਾਡੇ ਕੋਲ ਸਵਾਲ ਹਨ ਤੁਸੀਂ ਉਸ ਬਾਰੇ ਕਮਰਸ਼ੀਅਲ ਵ੍ਹੀਕਲ ਸੇਫਟੀ ਐਨਫੋਰਸਮੈਂਟ ਆਫੀਸਰ ਨੂੰ ਪੁੱਛ ਸਕਦੇ ਹੋਂ। ਮੈਨੂੰ ਇਨ੍ਹਾਂ ਵਿਅਕਤੀਆਂ ਤੋਂ ਹਮੇਸ਼ਾਂ ਹੀ ਕਾਫੀ ਮਦਦ ਮਿਲੀ ਹੈ ਤੇ ਇਹ ਟਿਕਟਾਂ ਜਾਰੀ ਕਰਨ ਨਾਲੋਂ ਲੋਕਾਂ ਨੂੰ ਸਿੱਖਿਅਤ ਕਰਨ ਵਿੱਚ ਵਧੇਰੇ ਦਿਲਚਸਪੀ ਰੱਖਦੇ ਹਨ। 

ਕੈਨੇਡਾ ਦੇ ਐਨਐਸਸੀ ਸਟੈਂਡਰਡ 13

ਵੱਖ ਵੱਖ ਪ੍ਰੋਵਿੰਸਾਂ ਵਿੱਚ ਕੈਨੇਡੀਅਨ ਕਮਰਸ਼ੀਅਲ ਵ੍ਹੀਕਲ ਐਨਫੋਰਸਮੈਂਟ ਆਫੀਸਰਜ਼ ਸੀਵੀਐਸਏਜ਼ ਦੇ ਆਊਟ ਆਫ ਸਰਵਿਸ ਕ੍ਰਾਇਟੇਰੀਆ ਵੱਲੋਂ ਤੈਅ ਮਾਪਦੰਡਾਂ ਦਾ ਪਾਲਣ ਤਾਂ ਕਰਦੇ ਹੀ ਹਨ ਸਗੋਂ ਸਬੰਧਤ ਪ੍ਰੋਵਿੰਸ ਵੱਲੋਂ ਨਿਰਧਾਰਤ ਨਿਯਮਾਂ ਦਾ ਵੀ ਪਾਲਣ ਕਰਦੇ ਹਨ। ਇਹ ਸੀਵੀਐਸਏ ਦੇ ਮੈਂਬਰ ਹਨ ਜਿਸ ਤੋਂ ਭਾਵ ਹੈ ਕਿ ਉਹ ਆਊਟ ਆਫ ਸਰਵਿਸ ਕ੍ਰਾਇਟੇਰੀਆ ਲਾਗੂ ਕਰਨਗੇ ਪਰ ਉਹ ਪ੍ਰੋਵਿੰਸ਼ੀਅਲ ਟਰੈਫਿਕ ਸੇਫਟੀ ਨਿਯਮ ਵੀ ਲਾਗੂ ਕਰਨਗੇ ਜੋ ਕਿ ਕੈਨੇਡਾ ਦੀ ਨੈਸ਼ਨਲ ਸੇਫਟੀ ਕੋਡ (ਐਨਐਸਸੀ) ਮਿਆਰਾਂ ਉੱਤੇ ਆਧਾਰਿਤ ਹਨ।

ਕੈਨੇਡਾ ਵਿੱਚ ਐਨਐਸਸੀ ਮਾਪਦੰਡ ਅਜਿਹੇ ਮਿਆਰਾਂ ਦਾ ਸੈੱਟ ਹੈ ਜਿਨ੍ਹਾਂ ਨੂੰ ਕੈਨੇਡੀਅਨ ਕਾਊਂਸਲ ਆਫ ਮੋਟਰ ਟਰਾਂਸਪੋਰਟ ਐਡਮਨਿਸਟ੍ਰੇਸ਼ਨ (ਸੀਸੀਐਮਟੀਏ) ਵੱਲੋਂ ਮੇਨਟੇਨ ਕੀਤਾ ਜਾਂਦਾ ਹੈ ਤੇ ਹਰੇਕ ਪ੍ਰੋਵਿੰਸ ਨੇ ਇਨ੍ਹਾਂ ਮਿਆਰਾਂ ਨੂੰ ਟਰੱਕਿੰਗ ਸੇਫਟੀ ਲਾਅਜ਼ ਕਾਇਮ ਕਰਕੇ ਅਪਣਾ ਲਿਆ ਹੈ। ਇੱਥੇ ਮੈਂ ਐਨਐਸਸੀ ਸਟੈਂਡਰਡ 13 ਦੀ ਗੱਲ ਕਰਾਂਗਾ, ਜੋ ਕਿ ਡੇਲੀ ਵ੍ਹੀਕਲ ਟਰਿੱਪ ਇੰਸਪੈਕਸ਼ਨ ਸਟੈਂਡਰਡ ਹੈ। ਇਹ ਦਸਤਾਵੇਜ਼ ਡਰਾਈਵਰ ਦੀ ਰੋਜ਼ਾਨਾ ਵ੍ਹੀਕਲ ਇੰਸਪੈਕਸ਼ਨ ਲਈ ਲੋੜੀਂਦੇ ਹਨ।ਇੰਸਪੈਕਸ਼ਨ ਆਈਟਮਾਂ ਦੀ ਇੱਕ ਖਾਸ ਲਿਸਟ ਹੈ ਜਿਸ ਨੂੰ ਸ਼ਡਿਊਲਜ਼ ਆਖਿਆ ਜਾਂਦਾ ਹੈ ਤੇ ਇਸ ਵਿੱਚ ਖਾਸ ਕਿਸਮ ਦੀਆਂ ਗੱਡੀਆਂ ਦਾ ਜਿ਼ਕਰ ਹੈ। ਮਿਸਾਲ ਵਜੋਂ, ਐਨਐਸਸੀ ਸਟੈਂਡਰਡ 13 ਸ਼ਡਿਊਲ 1 ਵਿੱਚ ਟਰੱਕਾਂ ਤੇ ਟਰੈਕਟਰ ਟਰੇਲਰਜ਼ ਲਈ ਇੰਸਪੈਕਸ਼ਨ ਆਈਟਮਾਂ ਦੀ ਗੱਲ ਕੀਤੀ ਗਈ ਹੈ।  

ਕੈਨੇਡਾ ਵਿੱਚ ਕਮਰਸ਼ੀਅਲ ਡਰਾਈਵਰ ਜਿਹੜੇ ਪ੍ਰੋਵਿੰਸ਼ੀਅਲ ਬਾਰਡਰਜ਼ ਉੱਤੇ ਵ੍ਹੀਕਲ ਚਲਾਉਂਦੇ ਹਨ ਤੇ ਜਿਨ੍ਹਾਂ ਵਾਹਨਾਂ ਦਾ ਵਜ਼ਨ 4500 ਕਿੱਲੋ ਹੁੰਦਾ ਹੈ ਉਨ੍ਹਾਂ ਵਿੱਚ ਢੁਕਵਾਂ ਸ਼ਡਿਊਲ ਰੱਖਿਆ ਜਾਣਾ ਜ਼ਰੂਰੀ ਹੈ ਤੇ ਉਨ੍ਹਾਂ ਨੂੰ ਰੋਜ਼ਾਨਾ ਸ਼ਡਿਊਲ ਮੁਤਾਬਕ ਆਪਣੇ ਵ੍ਹੀਕਲ ਦੀਆਂ ਵਸਤਾਂ ਦੀ ਜਾਂਚ ਕਰਨੀ ਚਾਹੀਦੀ ਹੈ। ਹਾਲਾਂਕਿ ਇਹ ਸ਼ਡਿਊਲ ਆਈਟਮਾਂ ਦੀ ਇੰਸਪੈਕਸ਼ਨ ਨਾਲੋਂ ਕਿਤੇ ਜਿ਼ਆਦਾ ਕੰਮ ਦੇ ਹਨ : ਉਹ ਇਹ ਵੀ ਦੱਸਦੇ ਹਨ ਕਿ ਕਿਹੜੀਆ ਗੜਬੜਾਂ ਨੂੰ ਮਾਈਨਰ ਮੰਨਿਆਂ ਜਾਂਦਾ ਹੈ ਤੇ ਕਿਹੜੀਆਂ ਨੂੰ ਮੇਜਰ।

ਮੇਜਰ ਤੇ ਮਾਈਨਰ ਨੁਕਸਾਂ ਲਈ ਧਿਆਨ ਦੇਣ ਯੋਗ ਅਹਿਮ ਗੱਲਾਂ ਅੱਗੇ ਦੱਸੇ ਅਨੁਸਾਰ ਹਨ : ਤੁਸੀਂ ਕੋਈ ਵੀ ਅਜਿਹਾ ਕਮਰਸ਼ੀਅਲ ਵਾਹਨ ਨਹੀਂ ਚਲਾ ਸਕਦੇ ਜਿਸ ਵਿੱਚ ਮੇਜਰ ਨੁਕਸ ਹੋਵੇ! ਮੇਜਰ ਨੁਕਸ ਨੂੰ ਵ੍ਹੀਕਲ ਨੂੰ ਕਿਤੇ ਵੀ ਲਿਜਾਣ ਤੋਂ ਪਹਿਲਾਂ ਦਰੁਸਤ ਕਰਵਾਉਣ ਦੀ ਲੋੜ ਹੁੰਦੀ ਹੈ। 

ਇਸ ਲਈ ਜੇ ਤੁਸੀਂ ਕੈਨੇਡਾ ਵਿੱਚ ਕਿਤੇ ਵੀ ਟਰੱਕ ਲਿਜਾ ਰਹੇ ਹੋਂ ਤਾਂ ਤੁਹਾਨੂੰ ਨਾ ਸਿਰਫ ਸੀਵੀਐਸਏ ਦੇ ਆਊਟ ਆਫ ਸਰਵਿਸ ਕ੍ਰਾਈਟੇਰੀਆ ਦੀ ਪਾਲਣਾ ਕਰਨੀ ਹੋਵੇਗੀ ਸਗੋਂ ਹੇਠ ਲਿਖੀਆਂ ਗੱਲਾਂ ਦਾ ਵੀ ਧਿਆਨ ਰੱਖਣਾ ਹੋਵੇਗਾ :

  • ਆਪਣੀ ਗੱਡੀ ਵਿੱਚ  ਢੁਕਵਾਂ ਐਨਐਸਸੀ 13 ਸ਼ਡਿਊਲ ਜ਼ਰੂਰ ਰੱਖੋ
  • ਇਸ ਸਹੀ ਸ਼ਡਿਊਲ ਦੇ ਮੁਤਾਬਕ ਰੋਜ਼ਾਨਾ ਆਪਣੀ ਗੱਡੀ ਦੀ ਜਾਂਚ ਜ਼ਰੂਰ ਕਰੋ
  • ਜੇ ਤੁਹਾਡੀ ਗੱਡੀ ਵਿੱਚ ਕੋਈ ਮੇਜਰ ਨੁਕਸ ਪਾਇਆ ਜਾਂਦਾ ਹੈ ਤਾਂ ਉਸ ਨੂੰ ਡਰਾਈਵ ਨਾ ਕਰੋ

ਇਹ ਥੋੜ੍ਹੀ ਭੰਬਲਭੂਸੇ ਵਾਲੀ ਗੱਲ ਲੱਗ ਰਹੀ ਹੈ ਪਰ ਜੇ ਤੁਸੀਂ ਸਮਾਂ ਕੱਢ ਕੇ ਆਊਟ ਆਫ ਸਰਵਿਸ ਕ੍ਰਾਈਟੇਰੀਆ ਤੇ ਜਿਹੜੀ ਕਮਰਸ਼ੀਅਲ ਗੱਡੀ ਤੁਸੀਂ ਚਲਾਉਂਦੇ ਹੋਂ ਉਸ ਨਾਲ ਸਬੰਧਤ ਸਹੀ ਐਨਐਸਸੀ 13 ਸਡਿਊਲ ਪੜ੍ਹਦੇ ਹੋਂ ਤਾਂ ਤੁਸੀਂ ਆਪਣੇ ਵ੍ਹੀਕਲ ਦੀ ਜਾਂਚ ਸਹੀ ਢੰਗ ਨਾਲ ਆਪ ਕਰ ਸਕੋਂਗੇ।

ਸੀਵੀਐਸਏ ਤੇ ਐਨਐਸਸੀ : ਤੁਹਾਨੂੰ ਦੋਵਾਂ ਦੀ ਪਾਲਣਾ ਕਰਨੀ ਹੋਵੇਗੀ

ਪ੍ਰੋਫੈਸ਼ਨਲ ਡਰਾਈਵਰ ਵਜੋਂ ਤੁਹਾਨੂੰ ਸੀਵੀਐਸਏ ਦੇ ਆਊਟ ਆਫ ਸਰਵਿਸ ਕ੍ਰਾਈਟੇਰੀਆ ਦੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ ਤੇ ਇਸ ਦੇ ਨਾਲ ਹੀ ਐਨਐਸਸੀ ਸਟੈਂਡਰਡ 13 ਦੇ ਨਿਯਮਾਂ ਨੂੰ ਵੀ ਮੰਨਣਾ ਹੋਵੇਗਾ। ਇਸ ਤੋਂ ਭਾਵ ਇਹ ਹੈ ਕਿ ਜੇ ਤੁਹਾਡੀ ਗੱਡੀ ਵਿੱਚ ਐਨਐਸਸੀ ਸਟੈਂਡਰਡ 13 ਸ਼ਡਿਊਲ ਸਬੰਧੀ ਕੋਈ ਮੇਜਰ ਨੁਕਸ ਹੈ ਪਰ ਕੋਈ ਆਊਟ ਆਫ ਸਰਵਿਸ ਆਈਟਮ ਨਹੀਂ ਹੈ ਤਾਂ ਤੁਹਾਨੂੰ ਆਪਣਾ ਟਰਿੱਪ ਜਾਰੀ ਰੱਖਣ ਤੋਂ ਪਹਿਲਾਂ ਰੁਕ ਕੇ ਉਸ ਨੁਕਸ ਦੀ ਮੁਰੰਮਤ ਜ਼ਰੂਰੀ ਤੌਰ ਉੱਤੇ ਕਰਵਾਉਣੀ ਹੋਵੇਗੀ।

ਐਨਐਸਸੀ ਸਟੈਂਡਰਡ 13 ਅਨੁਸਾਰ ਕਿਸੇ ਵੀ ਵੱਡੇ ਨੁਕਸ ਕਾਰਨ ਕੈਨੇਡੀਅਨ ਕਮਰਸ਼ੀਅਲ ਵ੍ਹੀਕਲ ਸੇਫਟੀ ਅਧਿਕਾਰੀ ਤੁਹਾਨੂੰ ਰੋਕ ਸਕਦਾ ਹੈ ਫਿਰ ਭਾਵੇਂ ਉਹ ਆਊਟ ਆਫ ਸਰਵਿਸ ਆਈਟਮ ਨਾ ਹੋਵੇ। ਜੇ ਅਜਿਹਾ ਹੁੰਦਾ ਹੈ ਤਾਂ ਤੁਸੀਂ ਉਦੋਂ ਤੱਕ ਕਿਤੇ ਨਹੀਂ ਜਾਵੋਂਗੇ ਜਦੋਂ ਤੱਕ ਉਹ ਸਮੱਸਿਆ ਠੀਕ ਨਹੀਂ ਹੋ ਜਾਂਦੀ ਤੇ ਤੁਹਾਡਾ ਡਰਾਈਵਿੰਗ ਰਿਕਾਰਡ ਤੇ ਕੰਪਨੀ ਦੀ ਸੇਫਟੀ ਪ੍ਰੋਫਾਈਲ ਵਿੱਚ ਇਸ ਉਲੰਘਣਾਂ ਨੂੰ ਦਰਸਾਇਆ ਜਾਵੇਗਾ। 

ਇੱਥੇ ਟਰੈਕਟਰ ਟਰੇਲਰ ਲਈ ਇੱਕ ਮਿਸਾਲ ਦਿੱਤੀ ਜਾ ਰਹੀ ਹੈ : 

ਇੱਕ ਟਰੈਕਟਰ ਟਰੇਲਰ ਜਿਸ ਦੀਆਂ ਡਰੰਮ ਬ੍ਰੇਕਾਂ ਦੇ 5 ਐਕਸਐਲ ਹਨ ਲਈ 10 ਬ੍ਰੇਕਾਂ ਦੀ ਲੋੜ ਹੈ। ਸੀਵੀਐਸਏ ਦੇ ਆਊਟ ਆਫ ਸਰਵਿਸ ਕ੍ਰਾਈਟੇਰੀਆ ਅਨੁਸਾਰ ਇਨ੍ਹਾਂ ਡਰੰਮ ਬ੍ਰ੍ਰੇਕਾਂ ਵਿੱਚੋਂ ਘੱਟੋ ਘੱਟ 2 ਪੁਸ਼ਰੌਡਜ਼ ਦੀ ਐਡਜਸਟਮੈਂਟ ਲਿਮਿਟ ਤੋਂ ਮੇਯਰਿੰਗ 1-4” ਹੋਣੀ ਚਾਹੀਦੀ ਹੈ ਉਹ ਵੀ ਬ੍ਰੇਕ ਐਡਜਸਟਮੈਂਟ ਨਾਲ ਸਬੰਧ ਨੁਕਸ ਕਾਰਨ ਵਾਹਨ ਦੇ ਆਊਟ ਆਫ ਸਰਵਿਸ ਕਰਾਰ ਦਿੱਤੇ ਜਾਣ ਤੋਂ ਪਹਿਲਾਂ। 

ਹਾਲਾਂਕਿ ਐਨਐਸਸੀ ਸਟੈਂਡਰਡ 13 ਸ਼ਡਿਊਲ 1, ਜੋ ਕਿ ਟਰੈਕਟਰ ਟਰੇਲਰਜ਼ ਉੱਤੇ ਅਪਲਾਈ ਹੁੰਦਾ ਹੈ, ਅਨੁਸਾਰ ਸਿੰਗਲ ਡਰੰਮ ਬ੍ਰੇਕ ਪੁਸ਼ਰੌਡ ਮੇਯਰਿੰਗ ਉਹ ਵੀ ਉਸ ਦੀ ਐਡਜਸਟਮੈਂਟ ਲਿਮਿਟ ਦੇ ਉੱਪਰੋ, ਨੂੰ ਮੇਜਰ ਨੁਕਸ ਮੰਨਿਆ ਜਾਂਦਾ ਹੈ। 

ਇਸ ਲਈ, ਕੈਨੇਡਾ ਵਿੱਚ ਟਰੈਕਟਰ ਟਰੇਲਰ, ਜਿਸ ਦੀ ਸਿੰਗਲ ਬ੍ਰੇਕ ਆਊਟ ਆਫ ਐਡਜਸਟਮੈਂਟ ਹੋਵੇ, ਨੂੰ ਬ੍ਰੇਕ ਦੇ ਮੁਰੰਮਤ ਹੋਣ ਤੱਕ ਸਫਰ ਉੱਤੇ ਨਹੀਂ ਲਿਜਾਇਆ ਜਾਣਾ ਚਾਹੀਦਾ, ਫਿਰ ਭਾਵੇਂ ਉਸ ਨੇ ਸੀਵੀਐਸਏ ਦੇ ਆਊਟ ਆਫ ਸਰਵਿਸ 20 ਫੀ ਸਦੀ ਰੂਲ ਨੂੰ ਪੂਰਾ ਨਾ ਕੀਤਾ ਹੋਵੇ।

ਇਸੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਵੱਖ ਵੱਖ ਨਿਯਮਾਂ ਨੂੰ ਸਿੱਖੋ ਜਿਹੜੇ ਪ੍ਰੋਫੈਸ਼ਨਲ ਡਰਾਈਵਰ ਵਜੋਂ ਤੁਹਾਡੇ ਉੱਤੇ ਲਾਗੂ ਹੁੰਦੇ ਹਨ। ਘੱਟ ਲੋਕ ਹੀ ਇਨ੍ਹਾਂ ਨੂੰ ਸਮਝਦੇ ਹਨ, ਪਰ ਆਪਣੇ ਗਿਆਨ ਨੂੰ ਸਮੇਂ ਸਮੇਂ ਉੱਤੇ ਵਧਾਉਣਾ ਤੇ ਜਵਾਬਾਂ ਲਈ ਇਹ ਪਤਾ ਰੱਖਣਾ ਕਿ ਕਿੱਥੇ ਜਾਣਾ ਹੈ, ਤੁਹਾਡੇ ਪ੍ਰੋਫੈਸ਼ਨਲਿਜ਼ਮ ਨੂੰ ਬੁਲੰਦੀਆਂ ਉੱਤੇ ਲਿਜਾ ਸਕਦਾ ਹੈ।ਇਹ ਵੀ ਚੇਤੇ ਰੱਖਣਾ ਚਾਹੀਦਾ ਹੈ ਕਿ ਨਿੱਕੀਆਂ ਨਿੱਕੀਆਂ ਗਲਤੀਆਂ ਵੀ ਤੁਹਾਡੇ ਤੇ ਤੁਹਾਡੀ ਕੰਪਨੀ ਦੇ ਸੇਫਟੀ ਰਿਕਾਰਡ ਉੱਤੇ ਨਕਾਰਾਤਮਕ ਢੰਗ ਨਾਲ ਅਸਰ ਪਾਉਂਦੀਆਂ ਹਨ।

ਮੈਨੂੰ ਆਸ ਹੈ ਕਿ ਤੁਹਾਨੂੰ ਇਹ ਆਰਟੀਕਲ ਚੰਗਾ ਲੱਗਿਆ ਹੋਵੇਗਾ। ਇਸ ਨੂੰ ਚਾਸ਼ਨੀ ਵਿੱਚ ਲਪੇਟਣ ਦੀ ਕੋਈ ਲੋੜ ਨਹੀਂ ਹੈ : ਟਰੱਕਿੰਗ ਬਹੁਤ ਹੀ ਮਿਹਨਤ ਵਾਲਾ ਕੰਮ ਹੈ ਤੇ ਪ੍ਰੋਫੈਸ਼ਨਲ ਡਰਾਈਵਰ ਤੇ ਕੰਪਨੀ ਸੇਫਟੀ ਅਧਿਕਾਰੀਆਂ ਤੋਂ ਆਸ ਕੀਤੀ ਜਾਂਦੀ ਹੈ ਕਿ ਉਨ੍ਹਾਂ ਨੂੰ ਢੇਰ ਸਾਰੇ ਰੈਗੂਲੇਸ਼ਨਜ਼ ਦੀ ਜਾਣਕਾਰੀ ਹੋਵੇ।  

ਚੰਗੀ ਖਬਰ ਇਹ ਹੈ ਕਿ ਗਿਆਨ ਹਾਸਲ ਕਰਨ ਲਈ ਕੋਈ ਬਿਹਤਰ ਸਮਾਂ ਨਹੀਂ ਹੁੰਦਾ। ਸੇਫਟੀ ਐਨਫੋਰਸਮੈਂਟ ਅਧਿਕਾਰੀ ਉਨ੍ਹਾਂ ਨਿਯਮਾਂ ਨੂੰ ਲਾਗੂ ਕਰਵਾਉਂਦੇ ਹਨ ਜਿਨ੍ਹਾਂ ਤੱਕ ਤੁਹਾਡੀ ਵੀ ਪਹੁੰਚ ਹੁੰਦੀ ਹੈ ਤੇ ਜੇ ਤੁਸੀਂ ਆਪਣੀ ਟਰੱਕਿੰਗ ਜੌਬ ਨੂੰ ਸੱਚੇ ਪ੍ਰੋਫੈਸ਼ਨਲ ਵਾਂਗ ਲੈ ਰਹੇ ਹੋਂ ਤਾਂ ਇਹ ਇੰਡਸਟਰੀ ਤੁਹਾਡੀ ਇੱਛਾ ਮੁਤਾਬਕ ਕਈ ਦਰਵਾਜੇ਼ ਖੋਲ੍ਹ ਸਕਦੀ ਹੈ।