ਹਿਨੋ ਨੇ ਨੌਰਥ ਅਮੈਰੀਕਨ ਪਲਾਂਟਸ ਉੱਤੇ ਉਤਪਾਦਨ ਕੀਤਾ ਬੰਦ

ਡੀਜਲ ਇੰਜਣਾਂ ਵਿੱਚ ਕੁੱਝ ਦਿੱਕਤ ਨੂੰ ਲੈ ਕੇ ਪਿਛਲੇ ਹਫਤੇ ਹਿਨੋ ਨੇ ਆਪਣੇ ਨੌਰਥ ਅਮੈਰੀਕਨਪਲਾਂਟਸ ਉੱਤੇ ਅੰਦਾਜ਼ਨ ਨੌਂ ਮਹੀਨਿਆਂ ਲਈ ਟਰੱਕਾਂ ਦੀ ਪ੍ਰੋਡਕਸ਼ਨ ਦਾ ਕੰਮ ਬੰਦ ਕਰਨ ਦਾ ਐਲਾਨਕੀਤਾ ਹੈ।
ਇਹ ਫੈਸਲਾ ਇਸ ਵਰ੍ਹੇ ਤੋਂ ਭਾਵ 2021 ਤੋਂ ਪ੍ਰਭਾਵੀ ਹੋਵੇਗਾ। ਵਰਨਣਯੋਗ ਹੈ ਕਿ ਐਨਵਾਇਰਮੈਂਟਲਪ੍ਰੋਟੈਕਸ਼ਨ ਏਜੰਸੀ ਦੀਆਂ ਫੇਜ਼ 2 ਰੈਗੂਲੇਸ਼ਨਜ਼ ਵਿੱਚ ਹੈਵੀ ਤੇ ਮੀਡੀਅਮ ਡਿਊਟੀ ਟਰੱਕਾਂ ਲਈਕਾਰਬਨ ਡਾਇਆਕਸਾਈਡ ਤੇ ਗ੍ਰੀਨਹਾਊਸ ਗੈਸ ਇੰਜਣਾਂ ਦੇ ਸਬੰਧ ਵਿੱਚ ਨਿਯਮ ਹੋਰ ਵੀ ਸਖ਼ਤ ਕਰਦਿੱਤੇ ਗਏ ਹਨ।

ਟੌਇਟਾ ਦੀ ਇਸ ਸਬਸਿਡਰੀ ਵੱਲੋਂ ਜਾਰੀ ਕੀਤੀ ਗਈ ਪ੍ਰੈੱਸ ਰਲੀਜ਼ ਅਨੁਸਾਰ ਨੌਰਥ ਅਮੈਰਿਕਾ ਲਈਏ09ਸੀ, ਜੇ08ਈ ਤੇ ਜੇ05ਈ ਇੰਜਣਾਂ ਦੇ ਨਵੇਂ ਮਾਡਲ ਯੀਅਰ ਲਈ ਯੂਐਸ ਇੰਜਣ ਸਰਟੀਫਿਕੇਸ਼ਨਟੈਸਟਿੰਗ ਪ੍ਰਕਿਰਿਆ ਵਿੱਚ ਚੁਣੌਤੀਆਂ ਦੇ ਮੱਦੇਨਜ਼ਰ ਹਿਨੋ ਦੇ ਵਿਲੀਅਮਸਟਾਊਨ, ਵੈਸਟ ਵਰਜੀਨੀਆਤੇ ਵੁੱਡਸਟੌਕ, ਕੈਨੇਡਾ ਵਿਹਲੇ ਹੋ ਜਾਣਗੇ।ਪਿਛਲੇ ਦੋ ਸਾਲਾਂ ਵਿੱਚ ਹਿਨੋ ਨੇ ਨੌਰਥ ਅਮੈਰਿਕਾ ਵਿੱਚ ਆਪਣੀ ਹੋਂਦ ਕਾਫੀ ਮਜ਼ਬੂਤ ਕਰ ਲਈ ਹੈ।ਸੱਭ ਤੋਂ ਪਹਿਲਾਂ ਹਿਨੋ ਵੱਲੋਂ 2018 ਵਿੱਚ ਕਲਾਸ 7 ਤੇ 8 ਐਕਸ ਐਲ ਸੀਰੀਜ਼ ਲਾਂਚ ਕੀਤੀ ਗਈ ਤੇ2019 ਵਿੱਚ 2021 ਮਾਡਲ ਯੀਅਰ ਲਈ 7 ਪ੍ਰੋਡਕਟਸ ਆਫਰਿੰਗ ਰਾਹੀਂ ਆਪਣੀ ਕਲਾਸ 4 ਲਈ2019 ਵਿੱਚ ਨਵੇਂ ਕੈਬਓਵਰ ਤੇ ਕਨਵੈਨਸ਼ਨਲ ਮਾਡਲ ਸ਼ੁਰੂ ਕੀਤੇ ਗਏ।

ਉਤਪਾਦਨ ਵਿੱਚ ਖੜੋਤ ਨਾਲ ਨਵੇਂ ਮਾਡਲ ਸਾਲ ਵਿੱਚ ਅਮਰੀਕਾ ਅਤੇ ਕੈਨੇਡਾ ਵਿੱਚ ਗੱਡੀਆਂ ਦੀਵਿੱਕਰੀ ਵਿੱਚ ਵੀ ਖੜੋਤ ਆ ਗਈ। ਦੋਵਾਂ ਦੇਸ਼ਾਂ ਵਿੱਚ ਟਰੱਕਾਂ ਦੇ ਉਤਪਾਦਨ ਦਾ ਕੰਮ ਇਸ ਸਾਲਅਕਤੂਬਰ ਵਿੱਚ ਸ਼ੁਰੂ ਹੋਣ ਦੀ ਸੰਭਾਵਨਾ ਹੈ।