ਸੇਲਜ਼ ਟੈਕਸ ਤੇ ਕਸਟਮਜ਼ ਡਿਊਟੀ ਮੁਲਤਵੀ ਕਰਨ ਸਬੰਧੀ ਮਾਪਦੰਡ ਦੀ ਮਿਆਦ ਮੁੱਕੀ

TTN JOBS 2020
TTN JOBS 2020

27 ਮਾਰਚ ਨੂੰ ਸਰਕਾਰ ਨੇ ਇਹ ਐਲਾਨ ਕੀਤਾ ਸੀ ਕਿ ਉਹ ਸਾਰੇ ਕਾਰੋਬਾਰਾਂ ਨੂੰ ਗੁਡਜ਼ ਤੇ ਸਰਵਿਸਿਜ਼ ਟੈਕਸ/ਹਾਰਮੋਨਾਈਜ਼ਡ ਸੇਲਜ਼ ਟੈਕਸ (ਜੀਐਸਟੀ/ਐਚਐਸਟੀ) ਦੀ ਅਦਾਇਗੀਆਂ ਹਾਲ ਦੀ ਘੜੀ ਟਾਲਣ ਦੀ ਖੁੱਲ੍ਹ ਦੇਵੇਗੀ| ਇਸ ਦੇ ਨਾਲ ਹੀ ਜੂਨ ਦੇ ਅੰਤ ਤੱਕ ਇੰਪੋਰਟ ਲਈ ਅਦਾ ਕੀਤੀ ਜਾਣ ਵਾਲੀ ਕਸਟਮਜ਼ ਡਿਊਟੀ ਸਬੰਧੀ ਅਦਾਇਗੀ ਨੂੰ ਵੀ ਮੁਲਤਵੀ ਕਰਨ ਦੀ ਇਜਾਜ਼ਤ ਦੇਵੇਗੀ|
ਇਹ ਮਾਪਦੰਡ ਮਹਾਂਮਾਰੀ ਦੌਰਾਨ ਕਾਰੋਬਾਰਾਂ ਨੂੰ ਪੈਸੇ ਦੀ ਤੰਗੀ ਖ਼ਤਮ ਕਰਨ ਦੇ ਇਰਾਦੇ ਨਾਲ ਅਪਣਾਇਆ ਗਿਆ ਸੀ| ਕੈਰੀਅਰਜ਼ ਨੂੰ ਇਹ ਮੁੜ ਚੇਤੇ ਕਰਵਾਇਆ ਜਾ ਰਿਹਾ ਹੈ ਕਿ ਫੈਡਰਲ ਸਰਕਾਰ ਵੱਲੋਂ ਇਸ ਮਾਪਦੰਡ ਨੂੰ ਪਹਿਲਾਂ ਉਲੀਕੀ ਗਈ ਯੋਜਨਾ ਅਨੁਸਾਰ 30 ਜੂਨ ਨੂੰ ਖਤਮ ਕਰ ਦਿੱਤਾ ਗਿਆ ਹੈ|

ਜਿਨ੍ਹਾਂ ਕਾਰੋਬਾਰਾਂ ਨੂੰ ਅਜੇ ਵੀ ਇਹ ਜੀਐਸਟੀ/ਐਚਐਸਟੀ ਦੇਣ ਵਿੱਚ ਦਿੱਕਤ ਆ ਰਹੀ ਹੈ ਜਾਂ ਫਿਰ ਕਸਟਮਜ਼ ਡਿਊਟੀ ਅਦਾ ਕਰਨ ਵਿੱਚ ਕੋਈ ਦਿੱਕਤ ਹੈ ਉਸ ਨੂੰ ਕੈਨੇਡਾ ਰੈਵਨਿਊ ਏਜੰਸੀ (ਸੀਆਰਏ) ਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨਾਲ ਸੰਪਰਕ ਕਰਕੇ ਇਨ੍ਹਾਂ ਸਬੰਧੀ ਜੁਰਮਾਨੇ ਤੇ ਵਿਆਜ਼ ਰੱਦ ਕਰਨ ਦੀ ਗੁਜ਼ਾਰਿਸ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ| ਇਸ ਤੋਂ ਇਲਾਵਾ ਉਹ ਸੀਆਰਏ ਨਾਲ ਅਦਾਇਗੀ ਸਬੰਧੀ ਫਲੈਕਸੀਬਲ ਪ੍ਰਬੰਧ ਵੀ ਕਰ ਸਕਦੇ ਹਨ|