ਸੀਵੀਐਸਏ ਦੇ ਬ੍ਰੇਕ ਸੇਫਟੀ ਡੇਅ ਵਿੱਚ ਕੈਨੇਡਾ ਦੀ ਕਾਰਗੁਜ਼ਾਰੀ ਰਹੀ ਬਿਹਤਰ

ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ (ਸੀਵੀਐਸਏ) ਬ੍ਰੇਕ ਸੇਫਟੀ ਡੇਅ ਦੌਰਾਨ ਕਮਰਸ਼ੀਅਲ ਵ੍ਹੀਕਲ
ਇੰਸਪੈਕਟਰਜ਼ ਨੂੰ ਪੂਰੇ ਨੌਰਥ ਅਮਰੀਕਾ ਵਿੱਚ ਜਾਂਚੇ ਗਏ ਵ੍ਹੀਕਲਜ਼ ਵਿੱਚ 11·3 ਫੀ ਸਦੀ ਵਿੱਚ ਬ੍ਰੇਕ ਸਬੰਧੀ,
ਆਊਟ ਆਫ ਸਰਵਿਸ ਮੁੱਦੇ ਵੇਖਣ ਨੂੰ ਮਿਲੇ। ਪਿਛਲੇ ਸਾਲ ਓਓਐਸ ਨਾਲੋਂ ਇਸ ਵਾਰੀ ਜਾਂਚੇ ਗਏ 14 ਫੀ ਸਦੀ
ਵ੍ਹੀਕਲਜ਼ ਵਿੱਚ ਸੁਧਾਰ ਪਾਇਆ ਗਿਆ।
ਪੂਰੇ ਨੌਰਥ ਅਮਰੀਕਾ ਵਿੱਚ ਇਸ ਇੱਕ ਰੋਜ਼ਾ ਅਨਐਲਾਨੀ ਜਾਂਚ ਤੇ ਐਨਫੋਰਸਮੈਟ ਕੈਂਪੇਨ ਦੌਰਾਨ ਕਮਰਸ਼ੀਅਲ
ਮੋਟਰ ਵ੍ਹੀਕਲ ਇੰਸਪੈਕਟਰਜ਼ ਨੇ ਕੈਨੇਡਾ, ਮੈਕਸਿਕੋ ਤੇ ਅਮਰੀਕਾ ਵਿੱਚ ਆਪਣੀ ਨਿਯਮਤ ਵ੍ਹੀਕਲ ਤੇ ਡਰਾਈਵਰ
ਜਾਂਚ ਕੀਤੀ। ਬ੍ਰੇਕ ਸਿਸਟਮਜ਼ ਤੇ ਕਮਰਸ਼ੀਅਲ ਮੋਟਰ ਵ੍ਹੀਕਲ ਦੀ ਸਥਿਤੀ ਬਾਰੇ ਉਨ੍ਹਾਂ ਨੇ ਬ੍ਰੇਕ ਸਬੰਧਤ ਡਾਟਾ ਦੀ
ਇੱਕ ਰੋਜ਼ਾ ਰਿਪੋਰਟ ਸੀਵੀਐਸਏ ਨੂੰ ਭੇਜੀ।
ਕੈਨੇਡਾ ਵਿੱਚ ਜਾਂਚੇ ਗਏ 894 ਕਮਰਸ਼ੀਅਲ ਮੋਟਰ ਵ੍ਹੀਕਲਜ਼ ਵਿੱਚੋਂ 10 ਫੀ ਸਦੀ ਨੂੰ ਬ੍ਰੇਕ ਨਾਲ ਸਬੰਧਤ
ਉਲੰਘਣਾਵਾਂ ਲਈ ਆਊਟ ਆਫ ਸਰਵਿਸ ਪਾਇਆ ਗਿਆ ਜਦਕਿ ਅਮਰੀਕਾ ਵਿੱਚ ਇਹ ਅੰਕੜਾ 11·5 ਫੀ
ਸਦੀ ਤੇ ਮੈਕਸਿਕੋ ਵਿੱਚ 18 ਫੀ ਸਦੀ ਰਿਹਾ।ਸੀਵੀਐਸਏ ਦਾ ਬ੍ਰੇਕ ਸੇਫਟੀ ਡੇਅ ਕਮਰਸ਼ੀਅਲ ਮੋਟਰ ਵ੍ਹੀਕਲਜ਼
ਉੱਤੇ ਬੇ੍ਰਕ ਸਿਸਟਮ ਦੀ ਸਿਹਤ ਤੇ ਵੈੱਲਨੈੱਸ ਨਾਲ ਸਬੰਧਤ ਵਾਧੂ ਡਾਟਾ ਇੱਕਠਾ ਕਰਨ ਦਾ ਵਧੀਆ ਮੌਕਾ ਹੈ।
ਇਸ ਸਾਲ ਸੀਵੀਐਸਏ ਨੇ ਬ੍ਰੇਕ ਲਾਈਨਿੰਗ/ਪੈਡ ਉਲੰਘਣਾਵਾਂ ਉੱਤੇ ਡਾਟਾ ਇੱਕਠਾ ਕਰਨ ਉੱਤੇ ਧਿਆਨ
ਕੇਂਦਰਿਤ ਕੀਤਾ ਹੋਇਆ ਹੈ। ਬ੍ਰੇਕ ਲਾਈਨਿੰਗ/ਪੈਡ ਕੰਡੀਸ਼ਨਜ਼ ਕਾਰਨ ਉਲੰਘਣਾਵਾਂ ਹੋ ਸਕਦੀਆਂ ਹਨ ਤੇ ਇਸ
ਨਾਲ ਮੋਟਰ ਕੈਰੀਅਰ ਸੇਫਟੀ ਰੇਟਿੰਗ ਵੀ ਪ੍ਰਭਾਵਿਤ ਹੋ ਸਕਦੀ ਹੈ।