ਸਾਲ ਦਰ ਸਾਲ ਬੱਚਿਆਂ ਦੇ ਜੀਵਨ ਵਿੱਚ ਖੁਸ਼ੀ ਲਿਆ ਰਿਹਾ ਹੈ ਥੌਮਸਨ ਟਰਮੀਨਲਜ਼ ਟਰੱਕਜ਼ ਟੌਇਜ਼

Manager with a digital tablet on the background of trucks. Fleet management

ਥੌਮਸਨ ਟਰਮੀਨਲਜ਼, ਕੈਨੇਡੀਅਨ ਟੁਆਏ ਐਸੋਸਿਏਸ਼ਨ (ਸੀਟੀਏ), ਦੇ ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ), ਰੌਇਲ ਕੈਨੇਡੀਅਨ ਏਅਰ ਫੋਰਸ (ਆਰਸੀਏਐਫ) ਨਾਲ ਭਾਈਵਾਲੀ ਵਿੱਚ ਚਲਾਈ ਜਾ ਰਹੀ ਦਹਾਕੇ ਪੁਰਾਣੀ ਪਹਿਲਕਦਮੀ-ਟੌਇਜ਼ ਫੌਰ ਦ ਨੌਰਥ ਨੇ ਇਸ ਸਾਲ ਆਪਣੀ 10ਵੀੱ ਵਰ੍ਹੇਗੰਢ ਮਨਾਈ। ਇਸ ਦੌਰਾਨ ਰਿਕਾਰਡ 265,000 ਖਿਡੌਣੇ ਡੋਨੇਟ ਕੀਤੇ ਗਏ। 

2010 ਤੋਂ ਟੌਇਜ਼ ਫੌਰ ਦ ਨੌਰਥ, ਲੈਬਰਾਡੌਰ ਦੇ ਉੰਤਰੀ ਹਿੱਸੇ, ਮੈਨੀਟੋਬਾ, ਨੂਨਾਵਤ ਤੇ ਓਨਟਾਰੀਓ ਦੇ ਪਰਿਵਾਰਾਂ ਤੇ ਬੱਚਿਆਂ ਨੂੰ 650,000 ਡਾਲਰ ਮੁੱਲ ਦੇ ਖਿਡੌਣੇ ਵੰਡ ਚੁੱਕੀ ਹੈ। ਇਹ ਅਜਿਹੇ ਪਰਿਵਾਰ ਸਨ ਜਿਹੜੇ ਛੁੱਟੀਆਂ ਦੇ ਸੀਜ਼ਨ ਵਿੱਚ ਉਂਜ ਆਪਣੇ ਬੱਚਿਆਂ ਲਈ ਖਿਡੌਣੇ ਨਹੀੱ ਖਰੀਦ ਸਕਦੇ। ਪ੍ਰੋਗਰਾਮ ਦੇ ਕੋਆਰਡੀਨੇਟਰ ਕਾਰਪੋਰਲ ਰੌਬ ਬੁੱਲਰ ਨੇ ਆਖਿਆ ਕਿ ਅਜਿਹੇ ਨਾਸਾਜ਼ ਹਾਲਾਤ ਵਿੱਚ ਮਾੜੀ ਜਿਹੀ ਆਸ ਦੀ ਕਿਰਨ ਨਾਲ ਹੀ ਕਾਫੀ ਦੂਰ ਤੱਕ ਦਾ ਸਫਰ ਤੈਅ ਕੀਤਾ ਜਾ ਸਕਦਾ ਹੈ।

ਉਨ੍ਹਾਂ ਆਖਿਆ ਕਿ ਟੌਇਜ਼ ਫੌਰ ਦ ਨੌਰਥ ਕੈਨੇਡਾ ਦੀਆਂ ਨੌਰਦਰਨ ਕਮਿਊਨਿਟੀਜ਼ ਲਈ ਬਹੁਤ ਹੀ ਅਹਿਮ ਪ੍ਰੋਗਰਾਮ ਹੈ ਤੇ ਇਸ ਨੇ ਪਿਛਲੇ ਦਸ ਸਾਲਾਂ ਵਿੱਚ ਅਣਗਿਣਤ ਪਰਿਵਾਰਾਂ ਦੇ ਚਿਹਰਿਆਂ ਉੱਤੇ ਮੁਸਕਾਨ ਲਿਆਂਦੀ ਹੈ। ਇਸ ਸਾਲ ਆਈਸੋਲੇਸ਼ਨ ਵਿੱਚ ਹੋਏ ਵਾਧੇ ਕਾਰਨ ਸਾਡਾ ਮੰਨਣਾ ਹੈ ਕਿ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇੱਕ ਦੇਸ਼ ਵਜੋਂ ਅਸੀੱ ਇਨ੍ਹਾਂ ਕਮਿਊਨਿਟੀਜ਼ ਵਿੱਚ ਬੱਚਿਆਂ ਤੇ ਪਰਿਵਾਰਾਂ ਲਈ ਆਪਣਾ ਫਰਜ਼ ਨਿਭਾਈਏ।  

ਥੌਮਸਨ ਟਰਮੀਨਲਜ਼ ਲਿਮਟਿਡ ਦੇ ਸੀਈਓ ਜਿੰਮ ਥੌਮਸਨ ਨੇ ਖਿਡੌਣੇ ਚੁੱਕਣ, ਵੇਅਰਹਾਊਸਿੰਗ, ਲੋਡਿੰਗ ਤੇ ਭਰੇ ਹੋਏ ਟਰੇਲਰਜ਼ ਡਲਿਵਰ ਕਰਨ ਦੇ ਕੰਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਉੱਤਰ ਲਈ ਖਿਡੌਣੇ ਵੰਡਣ ਦੇ ਇਸ ਪ੍ਰੋਗਰਾਮ ਦਾ ਹਿੱਸਾ ਬਣਨਾ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਇਸ ਪ੍ਰੋਗਰਾਮ ਦਾ ਵਿਕਾਸ ਹੁੰਦਾ ਵੇਖਣਾ ਹੋਰ ਵੀ ਚੰਗਾ ਲੱਗਦਾ ਹੈ। ਸਾਲ ਦਰ ਸਾਲ ਕੈਨੇਡੀਅਨ ਪਰਿਵਾਰਾਂ ਦੀਆਂ ਜਿ਼ੰਦਗੀਆਂ ਵਿੱਚ ਸਕਾਰਾਤਮਕ ਤਬਦੀਲੀ ਲਿਆ ਕੇ ਸਾਨੂੰ ਬਹੁਤ ਮਾਣ ਹੁੰਦਾ ਹੈ।