ਪੀਐਮਟੀਸੀ ਨੇ 2021 ਲਈ ਐਲਾਨਿਆ ਰਿੱਕ ਆਸਟਿਨ ਮੈਮੋਰੀਅਲ ਡਿਸਪੈਚਰ ਆਫ ਦ ਯੀਅਰ ਐਵਾਰਡ

ਪੀਐਮਟੀਸੀ ਦੀ 2021 ਸਾਲਾਨਾ ਕਾਨਫਰੰਸ ਦੇ ਆਖਰੀ ਦਿਨ ਦ ਪੀਐਮਟੀਸੀ ਐਂਡ ਸੀਪੀਸੀ ਲਾਜਿਸਟਿਕਸ ਕੈਨੇਡਾ ਵੱਲੋਂ ਦ ਰਿੱਕ ਆਸਟਿਨ ਮੈਮੋਰੀਅਲ ਡਿਸਪੈਚਰ ਆਫ ਦ ਯੀਅਰ ਐਵਾਰਡ ਜੇਤੂਆਂ ਦੇ ਨਾਂਵਾ ਦਾ ਐਲਾਨ ਕੀਤਾ ਗਿਆ।ਇਸ ਐਵਾਰਡ ਦੀ ਸ਼ੁਰੂਆਤ 2018 ਵਿੱਚ ਸੀਪੀਸੀ ਦੇ ਇੱਕ ਫਲੀਟ ਡਿਸਪੈਚਰ ਰਿੱਕ ਆਸਟਿਨ ਦੀ ਯਾਦ ਵਿੱਚ ਕੀਤੀ ਗਈ ਸੀ, ਜਿਸ ਦੀ ਮੌਤ ਅਚਾਨਕ 15 ਮਾਰਚ 2017 ਨੂੰ ਹੋ ਗਈ ਸੀ।

ਰਿੱਕ ਨੇ ਹਾਈ ਸਕੂਲ ਤੋਂ ਬਾਹਰ ਨਿਕਲਦੇ ਸਾਰ ਹੀ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਆਪਣੇ ਕਰੀਅਰ ਦੀ ਸੁ਼ਰੂਆਤ ਕੀਤੀ ਸੀ। ਉਸ ਨੇ ਡਰਾਇ ਵਾਲ ਕੰਪਨੀ ਵਿੱਚ ਲੋਡਿੰਗ, ਤਾਰਪਿੰਗ ਤੇ ਟਰੱਕਾਂ ਦੀ ਸਟਰੈਪਿੰਗ ਤੋਂ ਸ਼ੁਰੂਆਤ ਕੀਤੀ।ਫਿਰ ਰਿੱਕ ਨੇ ਖੁਦ ਟਰੱਕ ਚਲਾਉਣ ਦਾ ਫੈਸਲਾ ਕੀਤਾ ਤੇ ਉਹ ਓਨਰ ਆਪਰੇਟਰ ਬਣ ਗਿਆ। ਰਿੱਕ ਨੇ 25 ਨਵੰਬਰ, 1991 ਨੂੰ ਜੌਹਨ ਡੀਅਰ ਕੈਨੇਡੀਅਨ ਫਲੀਟ ਜੁਆਇਨ ਕੀਤਾ ਤੇ ਉਨ੍ਹਾਂ ਆਪਣੇ ਕਮਾਲ ਦੇ ਅਸੂਲਾਂ ਨਾਲ ਜਲਦ ਹੀ ਅਜਿਹੀ ਸਾਖ਼ ਬਣਾ ਲਈ ਜਿਸ ਉੱਤੇ ਨਿਰਭਰ ਕੀਤਾ ਜਾ ਸਕਦਾ ਸੀ। ਰਿੱਕ ਨੇ ਜਲਦ ਹੀ ਮਿਲੀਅਨ ਮਾਈਲ ਐਵਾਰਡ ਜਿੱਤਿਆ ਤੇ ਰਲੀਫ ਡਿਸਪੈਚ ਮੁਹੱਈਆ ਕਰਵਾਉਣ ਦੀ ਟਰੇਨਿੰਗ ਸ਼ੁਰੂ ਕਰ ਦਿੱਤੀ ਤੇ ਫਿਰ ਉਨ੍ਹਾਂ 2000 ਵਿੱਚ ਫੁੱਲ ਟਾਈਮ ਡਿਸਪੈਚਰ ਦੀ ਭੂਮਿਕਾ ਸ਼ੁਰੂ ਕੀਤੀ।

ਇੱਕ ਸਮਾਂ ਸੀ ਜਦੋਂ ਰਿੱਕ ਗ੍ਰਿਮਸਬੀ ਤੇ ਰੇਜਾਈਨਾ ਵਿੱਚ ਸਾਰੀਆਂ ਯੂਨਿਟਸ ਦਾ ਡਿਸਪੈਚ ਖੁਦ ਹੀ ਸਾਂਭਦੇ ਸਨ। ਜਦੋਂ ਫਲੀਟ ਵਿੱਚ ਵਾਧਾ ਹੋਇਆ ਤੇ ਇਹ ਪਤਾ ਲੱਗਿਆ ਕਿ ਰਿੱਕ ਇੱਕਲਿਆਂ ਹੀ ਕਿੰਨੀ ਬਾਖੂਬੀ ਤੇ ਸਿ਼ੱਦਤ ਨਾਲ ਆਪਣੀ ਭੂਮਿਕਾ ਨਿਭਾਅ ਰਹੇ ਸਨ, ਉਦੋਂ ਡਿਸਪੈਚ ਆਫਿਸ ਦਾ ਪਸਾਰ ਕੀਤਾ ਗਿਆ। ਇਸ ਦੌਰਾਨ ਰਿੱਕ ਨੂੰ ਕਮਾਲ ਦੀ ਭਰੋਸੇਯੋਗਤਾ, ਸਰਵਿਸ ਤੇ ਸਮਰਪਣ ਨੂੰ ਮਾਨਤਾ ਦੇਣ ਲਈ ਸੀਪੀਸੀ ਲਾਜਿਸਟਿਕਸ ਪ੍ਰੈਜ਼ੀਡੈਂਟਸ ਐਵਾਰਡ ਨਾਲ ਸਨਮਾਨਿਆ ਗਿਆ।

ਕਈ ਸਾਲਾਂ ਤੱਕ ਸੜਕਾਂ ਉੱਤੇ ਕੰਮ ਕਰਨ ਤੋਂ ਬਾਅਦ ਰਿੱਕ ਨੇ ਲਾਂਗ ਹਾਲ ਡਰਾਈਵਰ ਦੀਆਂ ਮੰਗਾਂ ਤੇ ਉਨ੍ਹਾਂ ਉੱਤੇ ਪੈਣ ਵਾਲੇ ਦਬਾਅ ਨੂੰ ਚੰਗੀ ਤਰ੍ਹਾਂ ਸਮਝਿਆ ਅਤੇ ਇੱਕ ਡਿਸਪੈਚਰ ਹੀ ਨਹੀਂ ਸਗੋਂ ਆਉਣ ਵਾਲੇ ਸਾਲਾਂ ਵਿੱਚ ਉਹ ਕਈ ਡਰਾਈਵਰਾਂ ਦੇ ਚੰਗੇ ਦੋਸਤ ਤੇ ਸਿਆਣੇ ਕਾਊਂਸਲ ਵੀ ਬਣ ਗਏ। ਰਿੱਕ ਨਾ ਸਿਰਫ ਇਹ ਸਮਝਦੇ ਸਨ ਕਿ ਕਿਹੋ ਜਿਹਾ ਕੰਮ ਕਰਵਾਇਆ ਜਾਣਾ ਚਾਹੀਦਾ ਹੈ ਸਗੋਂ ਇਹ ਵੀ ਚਾਹੁੰਦੇ ਸਨ ਕਿ ਡਰਾਈਵਰ ਸੇਫ ਰਹਿਣ ਤੇ ਕਾਨੂੰਨ ਦੇ ਵੀ ਪਾਬੰਦ ਰਹਿਣ। ਭਾਵੇਂ ਉਨ੍ਹਾਂ ਕੋਲ ਸਮਾਂ ਹੁੰਦਾ ਸੀ ਜਾਂ ਨਹੀਂ, ਉਨ੍ਹਾਂ ਹਮੇਸ਼ਾਂ ਡਰਾਈਵਰਾਂ ਨਾਲ ਰਾਬਤਾ ਕਾਇਮ ਰੱਖਣ ਲਈ ਸਮਾਂ ਕੱਢਿਆ ਤੇ ਇਹ ਯਕੀਨੀ ਬਣਾਇਆ ਕਿ ਉਹ ਜਿ਼ੰਦਗੀ ਵਿੱਚ ਸੰਤੁਲਨ ਬਣਾਈ ਰੱਖਣ।

ਇਹ ਐਵਾਰਡ ਉਨ੍ਹਾਂ ਡਿਸਪੈਚਰਜ਼ ਦੀਆਂ ਕੋਸਿ਼ਸ਼ਾਂ ਦੀ ਸਿਫਤ ਕਰਨ ਲਈ ਤਿਆਰ ਕੀਤਾ ਗਿਆ ਹੈ ਜਿਨ੍ਹਾਂ ਦੇ ਕੰਮ ਨੂੰ ਤੇ ਮਿਹਨਤ ਨੂੰ ਅਕਸਰ ਅਣਗੌਲਿਆਂ ਕੀਤਾ ਜਾਂਦਾ ਹੈ। ਅਜਿਹੇ ਡਿਸਪੈਚਰ ਅਕਸਰ ਆਪਣੇ ਕਰੀਅਰ ਦੀ ਥਾਂ ਆਪਣੀ ਕੰਪਨੀ ਲਈ ਕਮਾਲ ਦਾ ਯੋਗਦਾਨ ਪਾਉਂਦੇ ਹਨ।

2021 ਦਾ ਰਿੱਕ ਆਸਟਿਨ ਮੈਮੋਰੀਅਲ ਡਿਸਪੈਚਰ ਆਫ ਦ ਯੀਅਰ ਐਵਾਰਡ ਸ਼ਾਰਪ ਟਰਾਂਸਪੋਰਟੇਸ਼ਨ ਦੇ ਡੈਵਨ ਟਰਨਬੁੱਲ ਨੂੰ ਦਿੱਤਾ ਗਿਆ ਹੈ।

ਡੈਵਨ ਸਬੰਧੀ ਜਾਣਕਾਰੀ ਤੇ ਪਿਛੋਕੜ

ਡੈਵਨ ਪਿਛਲੇ 16 ਸਾਲਾਂ ਤੋਂ ਡਿਸਪੈਚਰ ਹਨ, 14 ਸਾਲ ਤੱਕ ਉਹ ਸ਼ਾਰਪ ਟਰਾਂਸਪੋਰਟੇਸ਼ਨ ਸਿਸਟਮਜ਼ ਵਿੱਚ ਡਿਸਪੈਚਰ ਰਹੇ। ਡਿਸਪੈਚਰ ਬਣਨ ਤੋਂ ਪਹਿਲਾਂ ਡੈਵਨ ਨੇ 10 ਸਾਲ ਤੱਕ ਟਰੱਕ ਡਰਾਈਵਰ ਵਜੋਂ ਕੰਮ ਕੀਤਾ। ਇਸ ਨਾਲ ਉਹ ਡਰਾਈਵਰ ਦੀ ਭੂਮਿਕਾ ਨੂੰ ਚੰਗੀ ਤਰ੍ਹਾਂ ਸਮਝਣ ਦੇ ਸਮਰੱਥ ਹੋ ਸਕੇ।

ਡੈਵਨ ਨੇ ਸੇਫਟੀ ਤੇ ਨਿਯਮਾਂ ਦੀ ਪਾਲਣਾ ਨੂੰ ਆਪਣੀ ਮੁੱਖ ਤਰਜੀਹ ਬਣਾਇਆ। ਉਨ੍ਹਾਂ ਹਰੇਕ ਡਰਾਈਵਰ ਦੇ ਵਿਵਹਾਰ ਤੇ ਸਮਰੱਥਾ ਨੂੰ ਸਮਝਣ ਲਈ ਸਮਾਂ ਕੱਢਿਆ ਤੇ ਫਿਰ ਇਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਡਿਸਪੈਚ ਦਾ ਕੰਮ ਚੰਗੀ ਤਰ੍ਹਾਂ ਚਲਾਇਆ। ਉਹ ਇਸ ਗੱਲ ਨੂੰ ਲੈ ਕੇ ਕਾਫੀ ਸਜਗ ਰਹਿੰਦੇ ਹਨ ਕਿ ਸਾਰੇ ਡਰਾਈਵਰ ਵੱਖਰੇ ਢੰਗ ਨਾਲ ਕੰਮ ਕਰਦੇ ਹਨ ਤੇ ਸੱਭ ਦੀਆਂ ਲੋੜਾਂ, ਉਮੀਦਾਂ ਤੇ ਚਿੰਤਾਵਾਂ ਵੱਖਰੀਆਂ ਹੁੰਦੀਆਂ ਹਨ। ਉਨ੍ਹਾਂ ਇਨ੍ਹਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਹੁਤ ਹੀ ਕਾਰਗਰ ਪਲੈਨ ਤਿਆਰ ਕੀਤਾ, ਜੋ ਕਿ ਡਰਾਈਵਰਾਂ ਨੂੰ ਉਨ੍ਹਾਂ ਦੀ ਡਿਊਟੀ ਸੁਰੱਖਿਅਤ ਢੰਗ ਨਾਲ ਕਰਨ, ਸਨਮਾਨਿਤ ਮਹਿਸੂਸ ਕਰਨ ਤੇ ਕੰਮ ਦੇ ਸਹੀ ਘੰਟਿਆਂ ਲਈ ਕੰਮ ਕਰਨ ਤੇ ਸਹੀ ਤਨਖਾਹ ਦਿਵਾਉਣ ਵਿੱਚ ਬਹੁਤ ਫਾਇਦੇਮੰਦ ਰਿਹਾ। ਡੈਵਨ ਨੇ ਫਲੀਟ ਦੀ ਸੇਫਟੀ ਤੇ ਕਾਬਲੀਅਤ ਸਬੰਧੀ ਪਹਿਲਕਦਮੀਆਂ ਵਿੱਚ ਸੁਧਾਰ ਲਈ ਕੰਮ ਕੀਤਾ। ਕੋਈ ਵੀ ਕੋਰਸ ਜਾਂ ਟਰੇਨਿੰਗ ਜਿਹੜੀ ਡਰਾਈਵਰਾਂ ਨੂੰ ਦਿੱਤੀ ਜਾਂਦੀ ਹੈ ਡੈਵਨ ਉਨ੍ਹਾਂ ਦੇ ਨਾਲ ਹੀ ਕਰਦਾ ਹੈ। ਡਰਾਈਵਰਾਂ ਵੱਲੋਂ ਡੈਵਨ ਲਈ ਦਿੱਤੇ ਗਏ ਪ੍ਰਸ਼ੰਸਾ ਪੱਤਰਾਂ ਵਿੱਚ ਕੁੱਝ ਹੇਠ ਲਿਖੇ ਅਨੁਸਾਰ ਹਨ :

· !ੈਵਨ ਨੂੰ ਕਾਰੋਬਾਰ ਦੀ ਸਮਝ ਹੈ, ਕਿਤੇ ਜਾਣ ਵਾਸਤੇ ਕਿੰਨੀ ਜੱਦੋਜਹਿਦ ਹੁੰਦੀ ਹੈ ਇਹ ਉਹ ਸਮਝਦਾ ਹੈ, ਤੇ ਹਰ ਡਰਾਈਵਰ ਦੇ ਹਿਸਾਬ ਨਾਲ ਉਸ ਨੂੰ ਕੰਮ ਦਿੰਦਾ ਹੈ।

· _ਦੋਂ ਤੁਸੀਂ ਡੈਵਨ ਨਾਲ ਕੰਮ ਕਰ ਰਹੇ ਹੁੰਦੇ ਹੋਂ ਤਾਂ ਤੁਹਾਨੂੰ ਪਤਾ ਹੁੰਦਾ ਹੈ ਕਿ ਉਹ ਇਮਾਨਦਾਰੀ ਨਾਲ ਕੰਮ ਕਰੇਗਾ ਤੇ ਤੁਹਾਡੇ ਨਾਲ ਜਾਇਜ਼ ਕਰੇਗਾ।

· ਸ ਦੀ ਸੱਭ ਤੋਂ ਵੱਡੀ ਕਾਬਲੀਅਤ ਆਪਣੇ ਡਰਾਈਵਰਾਂ ਨੂੰ ਸਮਝਣਾ ਹੈ। ਉਹ ਕੀ ਕਰਨਗੇ, ਉਹ ਕੀ ਨਹੀਂ ਕਰਨਗੇ, ਇਸ ਦੇ ਨਾਲ ਹੀ ਕਿਸੇ ਵੀ ਡਰਾਈਵਰ ਦੇ ਪਰਿਵਾਰਕ ਮਸਲਿਆਂ ਨੂੰ ਵੀ ਸਮਝਦਾ ਹੈ।ਅਸੀਂ ਹਮੇਸ਼ਾਂ ਉਸ ਉੱਤੇ ਭਰੋਸਾ ਕਰ ਸਕਦੇ ਹਾਂ।

· 8਼ਾਇਦ ਇਨ੍ਹਾਂ ਸਾਰਿਆਂ ਵਿੱਚੋਂ ਬਿਹਤਰੀਨ ਪ੍ਰਸ਼ੰਸਾ ਪੱਤਰ ਇਹ ਹੈ- “ਡੈਵਨ ਸ਼ਾਇਦ ਹੁਣ ਤੱਕ ਦਾ ਸੱਭ ਤੋਂ ਵਧੀਆ ਡਿਸਪੈਚਰ ਸੀ ਜਿਸ ਨਾਲ ਮੈਂ ਕੰਮ ਕੀਤਾ। ਉਹ ਬਹੁਤ ਹੀ ਵਧੀਆ ਸਰੋਤਾ, ਵਿਚਾਰਕ, ਪਲੈਨਰ ਤੇ ਇਮਾਨਦਰ ਇਨਸਾਨ ਹੈ। ਮੈਂ ਪਿਛਲੇ 41 ਸਾਲਾਂ ਤੋਂ ਟਰੱਕ ਡਰਾਈਵ ਕਰ ਰਿਹਾਂ ਤੇ ਡੈਵਨ ਗੇਮ ਚੇਂਜਰ ਹੈ। ਜੇ ਉਹ ਡਿਸਪੈਚ ਛੱਡਣ ਬਾਰੇ ਸੋਚੇਗਾ ਤਾਂ ਮੈਂ ਵੀ ਟਰੱਕਿੰਗ ਤੋਂ ਸੰਨਿਆਸ ਲੈ ਲਵਾਂਗਾ।

ਕੁੱਲ ਮਿਲਾ ਕੇ ਡੈਵਨ ਵਰਗੇ ਡਿਸਪੈਚਰ ਕਿਸੇ ਵੀ ਕੰਪਨੀ ਲਈ ਸੰਪਤੀ ਤੋਂ ਘੱਟ ਨਹੀਂ ਹਨ। ਪੀਐਮਟੀਸੀ ਤੇ ਸੀਪੀਸੀ ਲਾਜਿਸਟਿਕਸ ਕੈਨੇਡਾ ਵੱਲੋਂ 2021 ਦਾ ਰਿੱਕ ਆਸਟਿਨ ਮੈਮੋਰੀਅਲ ਡਿਸਪੈਚਰ ਆਫ ਦ ਯੀਅਰ ਐਵਾਰਡ ਨਾਲ ਸਨਮਾਨਿਤ ਕਰਨ ਉੱਤੇ ਡੈਵਨ ਨੂੰ ਮੁਬਾਰਕਬਾਦ ਦਿੱਤੀ ਗਈ।