ਨਿਊ ਫੈੱਡ ਪਾਇਲਟ ਇੱਕ ਚੰਗਾ

ਲੇਬਰ ਦੀ ਘਾਟ ਤੇ ਵਰਕਰਜ਼ ਦੇ ਸ਼ੋਸ਼ਣ ਨੂੰ ਰੋਕਣ ਲਈ ਫੈਡਰਲ ਸਰਕਾਰ ਦੇ
ਨਵੇਂ ਪਾਇਲਟ ਪੋ੍ਰਜੈਕਟ ਦੀ ਸੀਟੀਏ ਵੱਲੋਂ ਸ਼ਲਾਘਾ

ਲੇਬਰ ਦੀ ਘਾਟ ਤੇ ਕੰਮ ਵਾਲੀ ਥਾਂ ਉੱਤੇ ਹੋਣ ਵਾਲੇ ਸ਼ੋਸ਼ਣ ਤੋਂ ਟੈਂਪਰੇਰੀ ਫੌਰਨ ਵਰਕਰਜ਼ (ਟੀਐਫਡਬਲਿਊ) ਦੀ ਹਿਫਾਜ਼ਤ ਕਰਨ ਲਈ ਰੈਕੋਗਨਾਈਜ਼ਡ ਇੰਪਲੌਇਰ ਪਾਇਲਟ (ਆਰਈਪੀ) ਕਾਇਮ ਕਰਨ ਦੇ ਐਲਾਨ ਦੀ ਕੈਨੇਡੀਅਨ ਟਰੱਕਿੰਗ ਅਲਾਇੰਸ (ਸੀਟੀਏ) ਵੱਲੋਂ ਸ਼ਲਾਘਾ ਕੀਤੀ ਗਈ ਹੈ। ਅਲਾਇੰਸ ਵੱਲੋਂ ਫੈਡਰਲ ਸਰਕਾਰ ਤੋਂ ਇਸ ਖੇਤਰ ਵੱਲ ਹੋਰ ਕੰਮ ਕਰਨ ਦੀ ਅਪੀਲ ਵੀ ਕੀਤੀ ਗਈ ਹੈ। ਇਸ ਦੇ ਨਾਲ ਹੀ ਅਲਾਇੰਸ ਵੱਲੋਂ ਫੈਡਰਲ ਸਰਕਾਰ ਤੋਂ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਡਰਾਈਵਰ ਇੰਕ· ਨਾਂ ਦੀ ਸਕੀਮ ਤਹਿਤ ਕੰਮ ਕਰਨ ਵਾਲੇ ਟਰੱਕਿੰਗ ਸੈਕਟਰ ਦੇ ਇੰਪਲੌਇਰਜ਼ ਖਿਲਾਫ ਖਾਸਤੌਰ ਉੱਤੇ ਸਖ਼ਤ ਕਾਵਾਈ ਕੀਤੀ ਜਾਵੇ। ਅਜਿਹੀਆਂ ਸਕੀਮਾਂ ਚਲਾਉਣ ਵਾਲੇ ਇੰਪਲੌਇਰਜ਼ ਵੱਲੋਂ ਲੇਬਰ ਕੋਡ ਤਹਿਤ ਟਰੱਕ ਡਰਾਈਵਰਾਂ ਨੂੰ ਮਿਲੇ ਅਧਿਕਾਰਾਂ ਨੂੰ ਵੀ ਖੋਹ ਲਿਆ ਜਾਂਦਾ ਹੈ।

ਨਵੇਂ ਨਿਯੁਕਤ ਹੋਏ ਮਨਿਸਟਰ ਆਫ ਇੰਪਲੌਇਮੈੱਟ, ਵਰਕਫੋਰਸ ਡਿਵੈਲਪਮੈਂਟ ਐਂਡ ਆਫੀਸ਼ੀਅਲ ਲੈਂਗੁਏਜਿਜ਼ ਰੈੱਡੀ ਬੌਇਸੋਨਾਲਟ ਵੱਲੋਂ ਐਲਾਨ ਕੀਤਾ ਗਿਆ ਕਿ ਇਹ ਤਿੰਨ ਸਾਲਾ ਪਾਇਲਟ ਸਤੰਬਰ ਵਿੱਚ ਸੁ਼ਰੂ ਹੋਵੇਗਾ। ਸੀਟੀਏ, ਜਿਸ ਵੱਲੋਂ ਟੀਐਫਡਬਲਿਊ ਪ੍ਰੋਗਰਾਮ ਲਈ ਵੀ ਇਸੇ ਦਿਸ਼ਾ ਵਾਂਗ ਤਬਦੀਲੀ ਲਿਆਉਣ ਦੀ ਮੰਗ ਕੀਤੀ ਜਾ ਰਹੀ ਹੈ, ਦਾ ਕਹਿਣਾ ਹੈ ਕਿ ਲੇਬਰ ਦੀ ਘਾਟ ਨਾਲ ਨਜਿੱਠਣ ਲਈ ਤੇ ਮਾਨਤਾ ਪ੍ਰਾਪਤ ਇੰਪਲੌਇਰਜ਼ ਲਈ ਲਾਲ ਫੀਤਾਸ਼ਾਹੀ ਘਟਾਉਣ ਵਾਸਤੇ ਆਰਈਪੀ ਨੂੰ ਪੇਸ਼ ਕਰਨਾ ਇੱਕ ਸਕਾਰਾਤਮਕ ਕਦਮ ਹੈ। ਪਰ ਫਿਰ ਵੀ ਟਰੱਕਿੰਗ ਸੈਕਟਰ ਵਿੱਚ ਸ਼ੋਸ਼ਣ ਤੋਂ ਫੌਰਨ ਵਰਕਰਜ਼ ਦੀ ਹਿਫਾਜ਼ਤ ਕਰਨ ਲਈ ਪਾਇਲਟ ਦੀ ਪ੍ਰਭਾਵਸ਼ੀਲਤਾ ਮਾਨਤਾ ਪ੍ਰਾਪਤ ਇੰਪਲੌਇਅਰਜ਼ ਵਜੋਂ ਕੁਆਲੀਫਾਈ ਕਰਨ ਲਈ ਨਿਰਧਾਰਤ ਮਾਪਦੰਡਾਂ ਉੱਤੇ ਖਰਾ ਉਤਰਨ ਉੱਤੇ ਨਿਰਭਰ ਕਰੇਗੀ। ਇਸ ਦੇ ਨਾਲ ਹੀ ਸਖ਼ਤ ਆਡਿਟ ਕਰਵਾਏ ਜਾਣ ਤੇ ਗਲਤੀਆਂ ਨੂੰ ਸੁਧਾਰਿਆ ਜਾਵੇ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੋੜੀਂਦੇ ਨਤੀਜੇ ਹਾਸਲ ਕਰ ਲਏ ਗਏ ਹਨ।

ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਅਰਥਚਾਰੇ ਦੇ ਹੋਰਨਾਂ ਸੈਕਟਰਾਂ ਵਾਂਗ ਹੀ ਟਰੱਕਿੰਗ ਇੰਡਸਟਰੀ ਵਿੱਚ ਵੀ ਕਾਫੀ ਜਿ਼ਆਦਾ ਲੇਬਰ ਦੀ ਘਾਟ ਪਾਈ ਜਾ ਰਹੀ ਹੈ। ਇਸ ਲਈ ਸਾਡੇ ਸੈਕਟਰ ਵਿੱਚ ਹੋਰ ਕੈਨੇਡੀਅਨਜ਼ ਤੇ ਫੌਰਨ ਵਰਕਰਜ਼ ਨੂੰ ਰਕਰੂਟ ਕੀਤਾ ਜਾਣਾ ਬੇਹੱਦ ਜ਼ਰੂਰੀ ਹੈ। ਇਸ ਐਲਾਨ ਨਾਲ ਬਿਨਾਂ ਸ਼ੱਕ ਟਰੱਕਿੰਗ ਇੰਡਸਟਰੀ ਤੇ ਸਪਲਾਈ ਚੇਨ ਨੂੰ ਘਰੇਲੂ ਅਰਥਚਾਰੇ ਦੇ ਕਈ ਸੈਕਟਰਜ਼ ਦੇ ਨੈੱਟਵਰਕ ਦੀ ਵੰਡ ਨੂੰ ਸਥਿਰ ਕਰਨ ਵਿੱਚ ਮਦਦ ਮਿਲੇਗੀ।

ਉਨ੍ਹਾਂ ਆਖਿਆ ਕਿ ਪਰ ਟਰੱਕਿੰਗ ਵਿੱਚ ਟੀਐਫਡਬਲਿਊ ਪ੍ਰੋਗਰਾਮ ਜਾਂ ਹੋਰਨਾਂ ਇਮੀਗ੍ਰੇਸ਼ਨ ਪ੍ਰੋਗਰਾਮਾਂ ਰਾਹੀਂ ਫੌਰਨ ਲੇਬਰ ਤੱਕ ਪਹੁੰਚ ਮਾਨਤਾ ਪ੍ਰਾਪਤ ਇੰਪਲੌਇਰ ਪ੍ਰੋਗਰਾਮ ਤੱਕ ਸੀਮਤ ਹੋਣੀ ਚਾਹੀਦੀ ਹੈ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਕੰਪਨੀਆਂ ਵੱਲੋਂ ਲੇਬਰ ਸਬੰਧੀ ਸਰਤਾਂ ਪੂਰੀਆਂ ਕੀਤੀਆਂ ਜਾ ਰਹੀਆਂ ਹੋਣ। ਇਸ ਪ੍ਰੋਗਰਾਮ ਦੀ ਸਾਰਥਕਤਾ ਤੇ ਪ੍ਰਭਾਵਸ਼ੀਲਤਾ ਬਣਾਈ ਰੱਖਣ ਲਈ ਕੈਨੇਡਾ ਸਰਕਾਰ ਨੂੰ ਸਖ਼ਤ ਆਡਿਟਿੰਗ ਸਿਸਟਮ ਲਿਆਉਣਾ ਚਾਹੀਦਾ ਹੈ ਜਿਹੜਾ ਇਹ ਯਕੀਨੀ ਬਣਾ ਸਕੇ ਕਿ ਸਾਰੀਆ ਫਰਮਾਂ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰ ਰਹੀਆਂ ਹੋਣ ਵਰਕਰਜ਼ ਡਰਾਈਵਰ ਇੰਕ· ਵਰਗੀਆਂ ਸਕੀਮਾਂ ਤੋਂ ਪੂਰੀ ਤਰ੍ਹਾਂ ਮਹਿਫੂਜ਼ ਹੋਣ।

ਆਰਈਪੀ ਵਿੱਚ ਦਾਖਲ ਹੋਣ ਨਾਲ ਇੰਪਲੌਇਰਜ਼ ਲਈ ਵਿਵਸਥਤ ਅਰਜ਼ੀ ਪ੍ਰਕਿਰਿਆ ਸ਼ੁਰੂ ਹੋਵੇਗੀ, ਜਿਸ ਨਾਲ ਲੇਬਰ ਮਾਰਕਿਟ ਇੰਪੈਕਟ ਅਸੈੱਸਮੈਂਟ (ਐਲਐਮਆਈਏ) ਦੀ ਮਾਨਤਾ 36 ਮਹੀਨਿਆਂ ਤੱਕ ਹੋਵੇਗੀ। ਇਸ ਦੇ ਨਾਲ ਹੀ ਕੈਨੇਡਾ ਦੇ ਜੌਬ ਬੈਂਕ ਵਿੱਚ ਇਸ ਨੂੰ ਮਾਨਤਾ ਪ੍ਰਾਪਤ ਦਾ ਦਰਜਾ ਦਿੱਤਾ ਜਾਵੇਗਾ ਤਾਂ ਕਿ ਸਮਰੱਥ ਵਰਕਰਜ਼ ਨੂੰ ਰਕਰੂਟ ਕਰਨ ਵਿੱਚ ਮਦਦ ਮਿਲੇ ਤੇ ਉਨ੍ਹਾਂ ਨੂੰ ਹੋਰ ਫਾਇਦੇ ਵੀ ਮਿਲ ਸਕਣ।

ਇਹ ਵੀ ਜਾਣਕਾਰੀ ਹਾਸਲ ਹੋਈ ਹੈ ਕਿ ਖੇਤੀਬਾੜੀ ਸੈਕਟਰ ਨੂੰ ਵੀ ਸਤੰਬਰ 2023 ਵਿੱਚ ਸੁ਼ਰੂ ਹੋਣ ਜਾ ਰਹੇ ਇਸ ਪਾਇਲਟ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਹੋਵੇਗੀ ਤੇ ਬਾਕੀ ਸੈਕਟਰ ਨਵੇ਼ ਸਾਲ ਵਿੱਚ ਇਸ ਨਾਲ ਜੁੜਨਗੇ। ਹਾਲਾਂਕਿ ਸੀਟੀਏ ਨੂੰ ਅਜੇ ਇਸ ਬਾਰੇ ਮੁਕੰਮਲ ਵੇਰਵੇ ਹਾਸਲ ਨਹੀਂ ਹੋਏ ਕਿ ਆਰਈਪੀ ਵਿੱਚ ਹਿੱਸਾ ਲੈਣ ਦੇ ਯੋਗ ਬਣਨ ਲਈ ਇੰਪਲੌਇਰਜ਼ ਨੂੰ ਕੀ ਕਰਨਾ ਹੋਵੇਗਾ। ਮਨਿਸਟਰ ਬੌਇਸਨੌਲਟ ਵੱਲੋਂ ਕੀਤੀ ਨਿਊਜ਼ ਕਾਨਫਰੰਸ ਤੋਂ ਬਾਅਦ ਇਹ ਜ਼ਰੂਰ ਸਪਸ਼ਟ ਹੋਇਆ ਕਿ ਇੰਪਲੌਇਰਜ਼ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਇੱਕ’ਕਿੱਤੇ ਨਾਲ ਸਬੰਧਤ ਤਿੰਨ ਸਕਾਰਾਤਮਕ ਐਲਐਮਆਈਏਜ ਹਾਸਲ ਕੀਤੀਆਂ ਹੋਣ। ਇਸ ਦੇ ਨਾਲ ਹੀ ਇਨ੍ਹਾਂ ਦਾ ਨਿਰਧਾਰਤ ਕਿੱਤਿਆਂ ਦੀ ਸੂਚੀ ਵਿੱਚ ਸ਼ਾਮਲ ਹੋਣਾ ਜ਼ਰੂਰੀ ਹੈ ਤੇ ਕੈਨੇਡੀਅਨ ਓਕਿਊਪੇਸ਼ਨਲ ਪ੍ਰੋਜੈਕਸ਼ਨ ਸਿਸਟਮ (ਕ”ਪਸ) ਡਾਟਾ ਨਾਲ ਮੇਲ ਖਾਂਦਾ ਹ’ਣਾ ਚਾਹੀਦਾ ਹੈ।

ਟਰੱਕਿੰਗ ਸੈਕਟਰ ਲਈ ਮਾਨਤਾ ਪ੍ਰਾਪਤ ਇੰਪਲੌਇਰ ਪ੍ਰੋਗਰਾਮ ਤਿਆਰ ਕਰਨ ਲਈ ਫੈਡਰਲ ਸਰਕਾਰ ਨਾਲ ਰਲ ਕੇ ਕੰਮ ਕਰਨ ਵਾਸਤੇ ਸੀਟੀਏ ਨੇ ਪਹਿਲਾਂ ਹੀ ਆਪਣਾ ਕੰਮ ਕਰਨ ਦਾ ਪਲੈਨ ਜਮ੍ਹਾਂ ਕਰਵਾ ਦਿੱਤਾ ਹੈ, ਜਿਹੜਾ ਲੇਬਰ ਕੰਪਲਾਇੰਸ਼ ਆਡਿਟਸ ਕਰਵਾਉਣ ਲਈ ਤਿਆਰ ਹ’ਵੇ ਤੇ ਇਹ ਯਕੀਨੀ ਬਣਾਵੇ ਕਿ ਡਰਾਈਵ ਇੰਕ· ਵਰਗੀਆਂ ਸਕੀਮਾਂ ਤੋਂ ਫੌਰਨ ਤੇ ਘਰੇਲੂ ਵਰਕਰਜ਼ ਮਹਿਫੂਜ਼ ਹਨ। ਸੀਟੀਏ ਦਾ ਮੰਨਣਾ ਹੈ ਕਿ ਇਸ ਨਵੇੱ ਪਾਇਲਟ ਪੋ੍ਰਜੈਕਟ ਨਾਲ ਸਾਡੇ ਸੈਕਟਰ ਇਨ੍ਹਾਂ ਮਾਪਦੰਡਾਂ ਨੂੰ ਪੇਸ਼ ਕਰਨ ਦਾ ਸੁਨਹਿਰਾ ਮੌਕਾ ਮਿਲੇਗਾ।