ਡਰਾਈਵਰ ਇੰਕ. ਖਿਲਾਫ ਸੀਟੀਏ ਦੀ ਕੈਂਪੇਨ ਵਿੱਚ ਸਾਰਿਆਂ ਨੂੰ ਸ਼ਾਮਲ ਹੋਣ ਦਾ ਸੱਦਾ

ਭਾਵੇਂ ਨਵਾਂ ਸਾਲ ਸ਼ੁਰੂ ਹੋ ਗਿਆ ਹੈ ਪਰ ਸੀਟੀਏ ਨੇ ਬੜੇ ਹੀ ਜਾਣੇ ਪਛਾਣੇ ਮੁੱਦੇ ਦੇ ਸਬੰਧ ਵਿੱਚ ਆਪਣੀ ਲੜਾਈ ਜਾਰੀ ਰੱਖੀ ਹੋਈ ਹੈ। ਇਹ ਮੁੱਦਾ ਹੋਰ ਕੁੱਝ ਨਹੀਂ ਸਗੋਂ ਗੈਰ ਆਗਿਆਕਾਰੀ, ਡਰਾਈਵਰਾਂ ਦੇ ਗਲਤ ਵਰਗੀਕਰਣ ਸਬੰਧੀ ਸਕੀਮ, ਜਿਸ ਨੂੰ ਡਾਈਵਰ ਇੰਕ ਼ਆਖਿਆ ਜਾਂਦਾ ਹੈ, ਨੂੰ ਖ਼ਤਮ ਕਰਨਾ ਹੈ।

ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਕਾਨੂੰਨ ਦੀ ਪਾਲਣਾ ਕਰਨ ਵਾਲੀਆਂ, ਉਨ੍ਹਾਂ ਆਗਿਆਕਾਰੀ ਟਰੱਕਿੰਗ ਕੰਪਨੀਆਂ ਤੇ ਡਰਾਈਵਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਇੰਡਸਟਰੀ ਦੇ ਅੰਡਰਗ੍ਰਾਊਂਡ ਅਰਥਚਾਰੇ ਖਿਲਾਫ ਸ਼ੁਰੂ ਕੀਤੇ ਗਏ ਸੰਘਰਸ਼ ਵਿੱਚ ਸਹਿਯੋਗ ਦੇਣ ਤੇ ਸ਼ਾਮਲ ਹੋਣ। ਡਰਾਈਵਰ ਇਨਕਾਰਪੋਰੇਸ਼ਨ ਸਕੀਮ ਨੂੰ ਖ਼ਤਮ ਕਰਨ ਲਈ ਫੈਡਰਲ ਸਰਕਾਰ ਤੇ ਹੋਰਨਾਂ ਨੀਤੀਘਾੜਿਆਂ ਉੱਤੇ ਵੀ ਦਬਾਅ ਪਾਇਆ ਜਾ ਰਿਹਾ ਹੈ।

ਸੀਟੀਏ ਕੈਂਪੇਨ ਵਿੱਚ ਓਟਵਾ ਪਾਲਿਸੀ ਮੇਕਰਜ਼ ਉੱਤੇ ਨਿਸ਼ਾਨਾ ਸਾਧਿਆ ਗਿਆ ਤੇ ਇਹ ਕੈਂਪੇਨ ਤਿੰਨ ਪੜਾਵੀ ਹੈ ਤੇ ਇਸ ਵਿੱਚ ਗਰੁੱਪ ਕੰਪਨੀ ਦੀ ਇੱਕ ਚਿੱਠੀ, ਡਰਾਈਵਰ ਪਟੀਸ਼ਨ ਤੇ ਐਮਪੀਜ਼ ਨੂੰ ਲਿਖੀ ਗਈ ਚਿੱਠੀ ਸ਼ਾਮਲ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਇਸ ਗੰਭੀਰ ਚੁਣੌਤੀ ਦਾ ਆਗਿਆਕਾਰੀ ਮੈਂਬਰਾਂ ੳੁੱਤੇ ਬਹੁਤ ਹੀ ਨਕਾਰਾਤਮਕ ਅਸਰ ਪੈਂਦਾ ਹੈ। ਇੱਥੇ ਹੀ ਬੱਸ ਨਹੀਂ ਇਸ ਸੱਭ ਦਾ ਸਮੁੱਚੇ ਅਰਥਚਾਰੇ ਉੱਤੇ ਵੀ ਨਕਾਰਾਤਮਕ ਅਸਰ ਪੈ ਰਿਹਾ ਹੈ।

ਸੀਟੀਏ ਵੱਲੋਂ ਕੈਨੇਡਾ ਭਰ ਦੇ ਕਰੀਅਰਜ਼ ਨੂੰ 29 ਜਨਵਰੀ 2020 ਤੱਕ ਇਸ ਦਸਤਾਵੇਜ਼ ਉਤੇ ਦਸਤਖ਼ਤ ਕਰਕੇ ਕੰਪਨੀਆਂ ਦੀਆਂ ਨੇਮਪਲੇਟਜ਼ ਪੇਸ਼ ਕਰਨ ਦਾ ਸੱਦਾ ਦਿੱਤਾ ਗਿਆ ਹੈ। ਇਸ ਦਸਤਾਵੇਜ਼ ਵਿੱਚ ਸੀਆਰਏ ਤੇ ਲੇਬਰ ਕੈਨੇਡਾ ਵਰਗੀਆਂ ਫੈਡਰਲ ਏਜੰਸੀਆਂ ਨੂੰ ਅੰਡਰਗ੍ਰਾਊਂਡ ਇਕੌਨਮੀ ਨੂੰ ਖਤਮ ਕਰਨ ਲਈ ਸੀਟੀਏ ਦੀ ਮਦਦ ਕਰਨ ਦੀ ਅਰਜੋ਼ਈ ਕੀਤੀ ਗਈ ਹੈ। ਇੱਥੇ ਦੱਸਣਾ ਬਣਦਾ ਹੈ ਕਿ ਡਰਾਈਵਰ ਇੰਕ. ਵਿੱਚ ਸ਼ਾਮਲ ਡਰਾਈਵਰਾਂ ਤੇ ਕੰਪਨੀਆਂ ੳੁੱਤੇ ਐਨਫੋਰਸਮੈਂਟ ਸਰੋਤਾਂ ਨੂੰ ਲਾਗੂ ਕਰਨ ਲਈ ਧਿਆਨ ਦਿੱਤਾ ਜਾਣਾ ਚਾਹੀਦਾ ਹੈ।

ਇਸ ਤੋਂ ਇਲਾਵਾ ਸੀਟੀਏ ਵੱਲੋਂ ਆਪਣੇ ਮੈਂਬਰਾਂ ਨੂੰ ਆਪਣੇ ਡਰਾਈਵਰਾਂ ਨੂੰ ਇਸ ਪਟੀਸ਼ਨ ਉੱਤੇ ਦਸਤਖ਼ਤ ਕਰਕੇ ਇਸ ਕੈਂਪੇਨ ਵਿੱਚ ਸ਼ਾਮਲ ਹੋਣ ਲਈ ਆਖਿਆ ਜਾ ਰਿਹਾ ਹੈ। ਹਾਲਾਂਕਿ ਬਹੁਤਾ ਧਿਆਨ ਉਨ੍ਹਾਂ ਟਰੱਕਿੰਗ ਕੰਪਨੀਆਂ ਉੱਤੇ ਹੈ ਜਿਨ੍ਹਾਂ ਦਾ ਕੰਮਕਾਜ ਡਰਾਈਵਰ ਇੰਕ ਦੁਆਲੇ ਹੀ ਘੁੰਮਦਾ ਹੈ ਤੇ ਜਿਨ੍ਹਾਂ ਨੂੰ ਡਰਾਈਵਰ ਇੰਕ ਤੋਂ ਸਿੱਧਾ ਫਾਇਦਾ ਹੁੰਦਾ ਹੈ। ਬਹੁਤ ਸਾਰੇ ਕਮਰਸ਼ੀਅਲ ਟਰੱਕ ਡਰਾਈਵਰ ਜਿਹੜੇ ਡਰਾਈਵਰ ਇੰਕ ਨਾਲ ਜੁੜੇ ਹੋਏ ਹਨ, ਟੈਕਸਾਂ ਦਾ ਆਪਣਾ ਬਣਦਾ ਹਿੱਸਾ ਨਹੀਂ ਦੇਣਾ ਚਾਹੁੰਦੇ ਜਿਹੜਾ ਬਿਹਤਰੀਨ ਸਰਕਾਰੀ ਸੇਵਾਵਾਂ ਜਿਵੇਂ ਕਿ ਹਾਈਵੇਅਜ਼, ਹੈਲਥ ਕੇਅਰ ਤੇ ਸਿੱਖਿਆ ਉੱਤੇ ਖਰਚਿਆ ਜਾਂਦਾ ਹੈ। ਇਸ ਨਾਲ ਹੋ ਇਹ ਰਿਹਾ ਹੈ ਕਿ ਆਗਿਆਕਾਰੀ ਟਰੱਕ ਡਰਾਈਵਰਾਂ ਨੂੰ ਇਕੱਲਿਆਂ ਹੀ ਇਨ੍ਹਾਂ ਟੈਕਸਾਂ ਦਾ ਸਾਰਾ ਬੋਝ ਚੁੱਕਣਾ ਪੈ ਰਿਹਾ ਹੈ।

ਲਿਖਤੀ ਸਬਮਿਸ਼ਨਜ਼ ਓਟਵਾ ਭੇਜਣ ਤੋਂ ਇਲਾਵਾ ਸੀਟੀਏ ਆਪਣੇ ਮੈਂਬਰਾਂ ਨੂੰ ਇੱਕ ਅਜਿਹੀ ਈਮੇਲ ਕੈਂਪੇਨ ਸ਼ੁਰੂ ਕਰਨ ਲਈ ਆਖ ਰਹੇ ਹਨ ਜਿਸ ਵਿੱਚ ਉਨ੍ਹਾਂ ਐਮਪੀਜ਼ ਨੂੰ ਸ਼ਾਮਲ ਕੀਤਾ ਜਾਵੇ ਜਿਨ੍ਹਾਂ ਦੇ ਹਲਕਿਆਂ ਵਿੱਚ ਇਹ ਕਾਰੋਬਾਰ ਚੱਲ ਰਿਹਾ ਹੈ। ਇਸ ਕੈਂਪੇਨ ਦਾ ਮਕਸਦ ਐਮਪੀਜ਼ ਦਾ ਧਿਆਨ ਇਸ ਵੱਧ ਰਹੀ ਸਮੱਸਿਆ ਵੱਲ ਦਿਵਾਉਣਾ ਹੈ ਤੇ ਇਸ ਸਬੰਧ ਵਿੱਚ ਕਾਨੂੰਨ ਜਲਦ ਤੋਂ ਜਲਦ ਲਾਗੂ ਕੀਤਾ ਜਾਵੇ ਇਸ ਬਾਰੇ ਫੈਡਰਲ ਸਰਕਾਰ ਤੋਂ ਮੰਗ ਕਰਨਾ ਹੈ। ਸੀਟੀਏ ਵੱਲੋਂ ਮੈਂਬਰਜ਼ ਲਈ ਈਮੇਲਜ਼ ਤਿਆਰ ਕਰ ਲਈਆਂ ਗਈਆਂ ਹਨ ਤੇ ਉਨ੍ਹਾਂ ਨੂੰ ਲਿਬਰਲਾਂ ਤੇ ਵਿਰੋਧੀ ਧਿਰਾਂ ਦੇ ਐਮਪੀਜ਼ ਨੂੰ ਭੇਜਣਾ ਬਾਕੀ ਹੈ। ਇਸ ਦੇ ਨਾਲ ਹੀ ਇਨ੍ਹਾਂ ਦਾ ਇੱਕ ਲਿੰਕ ਕੈਨੇਡਾ ਸਰਕਾਰ ਦੀ ਵੈਬਸਾਈਟ ਲਈ ਵੀ ਭੇਜਿਆ ਗਿਆ ਹੈ ਜਿਸ ਵਿੱਚ ਉਨ੍ਹਾਂ ਐਮਪੀਜ਼ ਦੇ ਹਲਕੇ ਹਨ ਜਿੱਥੇ ਇਹ ਕਾਰੋਬਾਰ ਪੱਲਰ ਰਿਹਾ ਹੈ। ਇਸ ਕੈਂਪੇਨ ਵਿੱਚ ਹਿੱਸਾ ਲੈਣ ਲਈ ਇਥੇ ਕਲਿੱਕ ਕਰੋ:

ਸੀਟੀਏ ਵੱਲੋਂ ਇੰਡਸਟਰੀ ਨੂੰ ਇਨ੍ਹਾਂ ਲਿਖਤੀ ਕੈਂਪੇਨਜ਼ ਪ੍ਰਤੀ ਪ੍ਰਤੀਕਿਰਿਆ ਪ੍ਰਗਟਾਉਣ ਲਈ 29 ਜਨਵਰੀ, 2020 ਤੱਕ ਆਖਿਆ ਜਾ ਰਿਹਾ ਹੈ। ਇਸ ਤੋਂ ਬਾਅਦ ਇਸ ਗੱਠਜੋੜ ਵੱਲੋਂ ਗਰੁੱਪ ਕਰੀਅਰ ਦਾ ਇਹ ਖ਼ਤ ਤੇ ਡਰਾਈਵਰ ਪਟੀਸ਼ਨ ਸਪਸ਼ਟ ਸੁਨੇਹੇ ਨਾਲ ਓਟਵਾ ਭੇਜੀ ਜਾਵੇਗੀ: ਇਸ ਸਬੰਧ ਵਿਚ ਕਾਨੂੰਨ ਲਾਗੂ ਕੀਤਾ ਜਾਵੇ ਤੇ ਇਸ ਗੈਰਕਾਨੂੰਨੀ ਪੇਅ ਸਕੀਮ ਤੋਂ ਖਹਿੜਾ ਛੁਡਵਾਇਆ ਜਾਵੇ ਜਿਹੜੀ ਟਰੱਕਿੰਗ ਇੰਡਸਟਰੀ ਨੂੰ ਘੁਣ ਵਾਂਗ ਖਾ ਰਹੀ ਹੈ ਤੇ ਜਨਤਾ ਦੇ ਹੱਥਾਂ ਵਿੱਚੋਂ ਇੱਕ ਬਿਲੀਅਨ ਡਾਲਰ ਖੋਹ ਕੇ ਅੰਡਰਗ੍ਰਾਊਂਡ ਇਕੌਨਮੀ ਵਿੱਚ ਲਾ ਰਹੀ ਹੈ।

ਸੀਟੀਏ ਦੇ ਪ੍ਰੈਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਸੀਟੀਏ, ਸੀਆਰਏ ਤੇ ਲੇਬਰ ਕੈਨੇਡਾ ਨਾਲ ਉਸਾਰੂ ਪ੍ਰਕਿਰਿਆ ਵਿੱਚ ਰੁੱਝੀ ਹੋਈ ਹੈ ਤੇ ਡਰਾਈਵਰ ਇੰਕ. ਨੂੰ ਖਤਮ ਕਰਨ ਲਈ ਕੋਸਿ਼ਸ਼ ਕਰ ਰਹੀ ਹੈ। ਕਾਨੂੰਨੀ ਮੁੱਦੇ ਹੁਣ ਹਲ ਹੋ ਚੁੱਕੇ ਹਨ ਤੇ ਹੁਣ ਕੈਨੇਡਾ ਸਰਕਾਰ ਵੱਲੋਂ ਇਸ ਨਿਯਮ ਨੂੰ ਲਾਗੂ ਕਰਨ ਉੱਤੇ ਹੀ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।