ਡਰਾਈਵਰ ਇੰਕ· ਖਿਲਾਫ ਕਾਰਵਾਈ ਕਰਨ ਦੇ ਹੱਕ ਵਿੱਚ ਹਨ ਓਨਟਾਰੀਓ ਵਾਸੀ : ਰਿਪੋਰਟ

ਡਰਾਈਵਰ ਇੰਕ·ਨੂੰ ਰੋਕਣ ਲਈ ਜੇ ਫੈਡਰਲ ਸਰਕਾਰ ਕੋਈ ਕਾਰਵਾਈ ਕਰਦੀ ਹੈ ਤਾਂ ਚਾਰਾਂ ਵਿੱਚੋਂ ਤਿੰਨ
ਓਨਟਾਰੀਓ ਵਾਸੀ, ਭਾਵ 75 ਫੀ ਸਦੀ ਓਨਟਾਰੀਓ ਵਾਸੀ, ਇਸ ਫੈਸਲੇ ਨੂੰ ਸਵੀਕਾਰਨਗੇ। ਇਹ ਇਸ ਮੁੱਦੇ ਉੱਤੇ
ਦੇਸ਼ ਭਰ ਦੇ ਕੈਨੇਡੀਅਨਜ਼ ਦੀ ਰਾਇ ਨਾਲ ਹੀ ਮੇਲ ਖਾਂਦਾ ਹੈ।
ਇੱਕ ਨਵੇਂ ਸਰਵੇਖਣ ਵਿੱਚ 57 ਫੀ ਸਦੀ ਓਨਟਾਰੀਓ ਵਾਸੀਆਂ ਨੇ ਆਖਿਆ ਕਿ ਉਹ ਇਸ ਦਾ ਸਮਰਥਨ ਕਰਦੇ
ਹਨ, ਜਿਨ੍ਹਾਂ ਵਿੱਚੋਂ 33 ਫੀ ਸਦੀ ਨੇ ਆਖਿਆ ਕਿ ਉਹ ਯਕੀਨਨ ਮੰਨਦੇ ਹਨ ਕਿ ਇਸ ਸਕੀਮ ਖਿਲਾਫ ਕਾਰਵਾਈ
ਹੋਣੀ ਚਾਹੀਦੀ ਹੈ ਤੇ 24 ਫੀ ਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜੇ ਇਸ ਸਕੀਮ ਖਿਲਾਫ ਕਾਰਵਾਈ
ਹੋਵੇ ਤਾਂ ਚੰਗਾ ਹੋਵੇਗਾ। ਕੈਨੇਡਾ ਭਰ ਤੋਂ ਔਸਤਨ ਕੈਨੇਡੀਅਨਜ਼ ਨੇ ਵੀ ਇਹੋ ਜਿਹੇ ਵਿਚਾਰ ਹੀ ਪ੍ਰਗਟਾਏ
ਹਨ।ਜਦਕਿ 18 ਫੀ ਸਦੀ ਕੈਨੇਡੀਅਨਜ਼ ਦਾ ਕਹਿਣਾ ਹੈ ਕਿ ਉਹ ਅਗਲੇਰੀ ਕਾਰਵਾਈ ਨੂੰ ਸਵੀਕਾਰਨਗੇ। ਸਿਰਫ
8 ਫੀ ਸਦੀ ਨੇ ਆਖਿਆ ਕਿ ਉਹ ਇਸ ਤਰ੍ਹਾਂ ਦੀ ਦਖ਼ਲਅੰਦਾਜ਼ੀ ਦਾ ਵਿਰੋਧ ਜਾਂ ਸਖ਼ਤ ਵਿਰੋਧ ਕਰਨਗੇ।
ਦੇਸ਼ ਭਰ ਵਿੱਚ ਲੱਗਭਗ ਬਹੁਗਿਣਤੀ ਕੈਨੇਡੀਅਨਜ਼ ਵੱਲੋਂ ਇਸ ਤਰ੍ਹਾਂ ਦੇ ਵਿਚਾਰ ਪ੍ਰਗਟਾਏ ਗਏ ਤੇ ਹਰ ਤਰ੍ਹਾਂ
ਦੀਆਂ ਕਮਿਊਨਿਟੀਜ਼ ਤੇ ਇਲਾਕਿਆਂ ਤੇ ਫੈਡਰਲ ਸਿਆਸੀ ਪਾਰਟੀਆਂ ਦਾ ਸਮਰਥਨ ਕਰਨ ਵਾਲੇ ਲੋਕਾਂ ਵੱਲੋਂ
ਇਸ ਤਰ੍ਹਾਂ ਦੇ ਵਿਚਾਰ ਹੀ ਪ੍ਰਗਟਾਏ ਗਏ।
48 ਫੀ ਸਦੀ ਓਨਟਾਰੀਓ ਵਾਸੀਆਂ ਨੇ ਆਖਿਆ ਕਿ ਡਰਾਈਵਰ ਇੰਕ· ਦਾ ਸੱਭ ਤੋਂ ਚਿੰਤਾਗ੍ਰਸਤ ਕਰਨ ਵਾਲਾ
ਪੱਖ ਇਹ ਹੈ ਕਿ ਇਸ ਸਕੀਮ ਤਹਿਤ ਕੰਮ ਕਰਨ ਵਾਲੇ ਡਰਾਈਵਰਾਂ ਨੂੰ ਇੱਕੋ ਜਿਹੇ ਅਧਿਕਾਰ, ਪ੍ਰੋਟੈਕਸ਼ਨਜ਼ ਤੇ
ਫਾਇਦੇ ਨਹੀਂ ਹੁੰਦੇ ਜਿਹੜੇ ਨਿਯਮਾਂ ਦੀਆਂ ਪਾਬੰਦ ਕੰਪਨੀਆਂ ਤੇ ਸਕੀਮ ਲਈ ਕੰਮ ਨਾ ਕਰਨ ਵਾਲੀਆਂ ਕੰਪਨੀਆਂ
ਦੇ ਡਰਾਈਵਰਾਂ ਤੇ ਮੁਲਾਜ਼ਮਾਂ ਨੂੰ ਹੁੰਦੇ ਹਨ। ਇਹ ਸਾਰੀਆਂ ਪ੍ਰੋਵਿੰਸਾਂ ਵਿੱਚ ਚਿੰਤਾ ਦਾ ਸੱਭ ਤੋਂ ਵੱਡਾ ਕਾਰਨ ਹੈ। 36
ਫੀ ਸਦੀ ਓਨਟਾਰੀਓ ਵਾਸੀਆਂ ਨੇ ਆਖਿਆ ਕਿ ਉਨ੍ਹਾਂ ਨੂੰ ਡਰ ਹੈ ਕਿ ਡਰਾਈਵਰ ਇੰਕ· ਵਰਗੀਆਂ ਸਕੀਮਾਂ
ਨਿਯਮਾਂ ਦੀ ਪਾਲਣਾ ਕਰਨ ਵਾਲੀਆਂ ਕੰਪਨੀਆਂ ਨੂੰ ਕਾਰੋਬਾਰ ਤੋਂ ਬਾਹਰ ਕਰ ਸਕਦੀਆਂ ਹਨ ਤੇ ਇਸ ਨਾਲ
ਸਪਲਾਈ ਚੇਨ ਉੱਤੇ ਵੀ ਦਬਾਅ ਵਧੇਗਾ।
ਚੰਗੀ ਖਬਰ ਇਹ ਹੈ ਕਿ ਕੈਨੇਡਾ ਸਰਕਾਰ ਇੰਡਸਟਰੀ ਦੀ ਗੱਲ ਸੁਣ ਰਹੀ ਹੈ ਤੇ ਡਰਾਈਵਰ ਇੰਕ· ਖਿਲਾਫ
ਸਿ਼ਕੰਜਾ ਕੱਸਿਆ ਜਾਣਾ ਵੀ ਸ਼ੁਰੂ ਕੀਤਾ ਜਾ ਚੁੱਕਿਆ ਹੈ। ਸੀਟੀਏ ਤੇ ਓਟੀਏ ਇਸ ਗੱਲ ਤੋਂ ਖੁਸ਼ ਹਨ ਕਿ ਸਰਕਾਰ
ਦੀ ਕੈਨੇਡਾਜ਼ ਫਾਲ ਇਕਨੌਮਿਕ ਸਟੇਟਮੈਂਟ ਵਿੱਚ ਵੀ ਇਸ ਮੁੱਦੇ ਨੂੰ ਚੁੱਕਿਆ ਗਿਆ ਤੇ ਇਸ ਤੋਂ ਇਲਾਵਾ ਫੈਡਰਲ
ਲੇਬਰ ਮੰਤਰੀ ਸੀਮਸ ਓਰੀਗਨ ਨੇ ਵੀ ਲੇਬਰ ਮਾਪਦੰਡਾਂ ਤੇ ਟੂਲਜ਼ ਰਾਹੀਂ ਇਸ ਸਕੀਮ ਖਿਲਾਫ ਕਾਰਵਾਈ ਕਰਨ
ਦਾ ਤਹੱਈਆ ਪ੍ਰਗਟਾਇਆ।
ਇਸ ਗੱਲ ਦੀ ਪੁਸ਼ਟੀ ਉਦੋਂ ਹੋਈ ਜਦੋਂ ਡਰਾਈਵਰ ਇੰਕ· ਉਲੰਘਣਾਵਾਂ ਲਈ ਇਸ ਸਾਲ ਦੇ ਅਖੀਰ ਵਿੱਚ 14
ਕੰਪਨੀਆਂ, ਜਿਨ੍ਹਾਂ ਖਿਲਾਫ ਪਹਿਲਾਂ ਕਾਨੂੰਨੀ ਕਾਰਵਾਈ ਕੀਤੀ ਗਈ ਸੀ ਉਨ੍ਹਾਂ ਤੋਂ ਇਲਾਵਾ, ਦਾ ਓਨਟਾਰੀਓ ਵਿੱਚ
ਈਐਸਡੀਸੀ ਵੱਲੋਂ ਆਡਿਟ ਕੀਤਾ ਗਿਆ ਤੇ ਹੁਣ ਉਨ੍ਹਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਈਐਸਡੀਸੀ ਵੱਲੋਂ
ਡਰਾਈਵਰ ਇੰਕ· ਨਾਲ ਜੁੜੀਆਂ 17 ਕੰਪਨੀਆਂ ਦੀ ਪਛਾਣ ਕਰਕੇ ਉਨ੍ਹਾਂ ਖਿਲਾਫ ਕੌਮੀ ਪੱਧਰ ਉੱਤੇ ਕਾਰਵਾਈ
ਕੀਤੀ ਜਾ ਰਹੀ ਹੈ। ਹੁਣ ਤੱਕ ਤਿੰਨ ਆਡਿਟ ਸੁ਼ਰੂ ਕੀਤੇ ਜਾ ਚੁੱਕੇ ਹਨ ਤੇ ਦੋ ਕੰਪਨੀਆਂ ਨੂੰ ਨਿਯਮਾਂ ਦੀ ਉਲੰਘਣਾਂ
ਕਰਕੇ ਕੰਮ ਕਰਦਿਆਂ ਪਾਇਆ ਗਿਆ ਹੈ। ਡਰਾਈਵਰ ਇੰਕ· ਖਿਲਾਫ ਨੈਸ਼ਨਲ ਕੈਂਪੇਨ 2023 ਵਿੱਚ ਹੋਰ ਤੇਜ਼
ਹੋਣ ਦੀ ਸੰਭਾਵਨਾ ਹੈ।

ਓਟੀਏ ਦੇ ਚੇਅਰ ਜੇਮਜ਼ ਸਟੀਡ ਨੇ ਆਖਿਆ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਡਰਾਈਵਰ ਇੰਕ· ਦਾ ਮੁੱਖ
ਅੱਡਾ ਓਨਟਾਰੀਓ ਹੈ। ਇਸ ਦਾ ਖੁਲਾਸਾ ਥਾਂ ਥਾਂ ਜੜ੍ਹਾਂ ਜਮਾ ਰਹੀਆਂ ਜ਼ੀਰੋ ਇੰਪਲੌਈ ਫਰਮਾਂ ਦੀ ਨਸ਼ਰ ਹੋਈ
ਰਿਪੋਰਟ ਤੋਂ ਸਾਫ ਲੱਗਦਾ ਹੈ।ਮੰਤਰੀ ਓਰੀਗਨ ਅਤੇ ਈਐਸਡੀਸੀ ਅਧਿਕਾਰੀਆਂ ਵੱਲੋਂ ਚੁੱਕੇ ਗਏ ਕਦਮਾਂ ਦੀ
ਓਨਟਾਰੀਓ ਟਰੱਕਿੰਗ ਇੰਡਸਟਰੀ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ। ਓਟੀਏ ਦਾ ਕਹਿਣਾ ਹੈ ਕਿ 2023 ਵਿੱਚ
ਉਹ ਈਐਸਡੀਸੀ ਨਾਲ ਰਲ ਕੇ ਕੰਮ ਕਰਨ ਲਈ ਤਾਂਘਵਾਨ ਹੈ ਤਾਂ ਕਿ ਪ੍ਰੋਵਿੰਸ ਵਿੱਚ ਡਰਾਈਵਰ ਇੰਕ·
ਵਰਗੀਆਂ ਸਕੀਮਾਂ ਉੱਤੇ ਨਕੇਲ ਕੱਸੀ ਜਾ ਸਕੇ ਤੇ ਆਪਹੁਦਰੀਆਂ ਕਰਨ ਵਾਲਿਆਂ ਨੂੰ ਨਿਯਮਾਂ ਦਾ ਪਾਠ
ਪੜ੍ਹਾਇਆ ਜਾ ਸਕੇ।
ਜਿ਼ਕਰਯੋਗ ਹੈ ਕਿ ਈਐਸਡੀਸੀ ਦੇ ਲੇਬਰ ਪ੍ਰੋਗਰਾਮ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਇੰਪਲੌਇਰਜ਼
ਖਿਲਾਫ ਕਾਰਵਾਈ ਲਈ ਉਚੇਚੇ ਕਦਮ ਚੁੱਕੇ ਜਾ ਰਹੇ ਹਨ। ਓਨਟਾਰੀਓ ਵਿੱਚ ਆਪਣੇ ਪਾਇਲਟ ਪ੍ਰੋਜੈਕਟ ਦੌਰਾਨ
ਲੇਬਰ ਪ੍ਰੋਗਰਾਮ ਨੇ ਪਾਇਆ ਕਿ ਫੈਡਰਲ ਰੋਡ ਟਰਾਂਸਪੋਰਟੇਸ਼ਨ ਕੰਪਨੀਆਂ ਵਿੱਚੋਂ 60 ਫੀ ਸਦੀ ਵੱਲੋਂ ਇੰਪਲੌਈਜ਼
ਦੀ ਗਲਤ ਢੰਗ ਨਾਲ ਵਰਗ ਵੰਡ ਕੀਤੀ ਜਾ ਰਹੀ ਹੈ। ਐਨਫੋਰਸਮੈਂਟ ਮਾਪਦੰਡਾਂ ਵਿੱਚ ਐਡਮਨਿਸਟ੍ਰੇਟਿਵ ਮੌਨੈਟਰੀ
ਪੈਨਲਟੀਜ਼ (ਏਐਮਪੀ) ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਅਜਿਹੇ ਹਾਲਾਤ ਵਿੱਚ ਲੇਬਰ ਪ੍ਰੋਗਰਾਮ ਉਨ੍ਹਾਂ
ਇੰਪਲੌਇਰਜ਼ ਦੇ ਨਾਂ ਪਬਲਿਸ਼ ਕਰ ਸਕਦਾ ਹੈ ਜਿਨ੍ਹਾਂ ਨੂੰ ਏਐਮਪੀ ਦਾ ਸਾਹਮਣਾ ਕਰਨਾ ਪਿਆ ਹੋਵੇ।
ਇਸ ਦੌਰਾਨ, ਓਟੀਏ ਤੇ ਸੀਟੀਏ ਵੱਲੋਂ ਐਨਫੋਰਸਮੈਂਟ ਕਰਵਾਉਣ ਵਾਲੇ ਹੋਰਨਾਂ ਫੈਡਰਲ ਡਿਪਾਰਟਮੈਂਟਸ ਜਿਵੇਂ ਕਿ
ਕੈਨੇਡਾ ਰੈਵਨਿਊ ਏਜੰਸੀ, ਨਾਲ ਰਲ ਕੇ ਇਸ ਕੰਮ ਨੂੰ ਜਾਰੀ ਰੱਖਿਆ ਜਾਵੇਗਾ ਤਾਂ ਕਿ ਇਹ ਯਕੀਨੀ ਬਣਾਇਆ
ਜਾ ਸਕੇ ਕਿ ਟੈਕਸ ਅਦਾ ਕਰਨਾ ਵੀ ਜ਼ਰੂਰੀ ਹੈ।