ਟੈਂਡੇਟ ਤੇ ਹਾਰਮੈਕ ਨੇ ਜਿੱਤਿਆ

ਟੈਂਡੇਟ ਤੇ ਹਾਰਮੈਕ ਨੇ ਜਿੱਤਿਆ
ਐਨਟੀਟੀਸੀ ਐਵਾਰਡ

ਓਟੀਏ ਦੇ ਮੈਂਬਰ ਕੈਰੀਅਰਜ਼ ਟੈਂਡੇਟ ਤੇ ਹਾਰਮੈਕ ਟਰਾਂਸਪੋਰਟੇਸ਼ਨ ਅਜਿਹੇ ਦੋ ਕੈਨੇਡੀਅਨ ਫਲੀਟਸ ਹਨ ਜਿਨ੍ਹਾਂ ਨੂੰ ਨੈਸ਼ਨਲ ਟੈਂਕ ਟਰੱਕ ਕੈਰੀਅਰਜ਼ ਵੱਲੋਂ ਨੌਰਥ ਅਮੈਰੀਕਨ ਸੇਫਟੀ ਐਵਾਰਡ ਨਾਲ ਨਿਵਾਜਿਆ ਗਿਆ। ਇਹ ਐਵਾਰਡਜ਼ ਬੋਸਟਨ ਵਿੱਚ ਹੋਈ ਗਰੁੱਪ ਦੀ ਸਾਲਾਨਾ ਕਾਨਫਰੰਸ ਵਿੱਚ ਦਿੱਤੇ ਗਏ।
ਇਸ ਮੌਕੇ ਐਨਟੀਟੀਸੀ ਦੇ ਪ੍ਰੈਜ਼ੀਡੈਂਟ ਤੇ ਸੀਈਓ ਰਾਇਨ ਸਟ੍ਰੈਬਲੋਅ ਨੇ ਦੱਸਿਆ ਕਿ ਅਸੀਂ ਜੈਮੀਨਾਇ ਮੋਟਰ ਟਰਾਂਸਪੋਰਟ, ਟੈਂਡੈਟ ਤੇ ਹਾਰਮੈਕ ਟਰਾਂਸਪੋਰਟੇਸ਼ਨ ਨੂੰ ਮੁਬਾਰਕਬਾਦ ਦਿੰਦੇ ਹਾਂ, ਜਿਨ੍ਹਾਂ ਨੇ ਸੇਫਟੀ ਦੇ ਖੇਤਰ ਵਿੱਚ ਕਮਾਲ ਦੀਆਂ ਮੱਲਾਂ ਮਾਰੀਆਂ ਹਨ। ਉਨ੍ਹਾਂ ਦੀ ਸਮਰਪਣ ਭਾਵਨਾ, ਲੀਡਰਸਿ਼ਪ ਤੇ ਕਮਾਲ ਦੀ ਕਾਰਗੁਜ਼ਾਰੀ ਪੂਰੀ ਟਰਾਂਸਪੋਰਟੇਸ਼ਨ ਕਮਿਊਨਿਟੀ ਲਈ ਪ੍ਰੇਰਣਾਦਾਇਕ ਹੈ।