ਟੀਮਸਟਰਜ਼ ਕੈਨੇਡਾ ਤੇ ਕੈਨੇਡੀਅਨ ਟਰੱਕਿੰਗ ਅਲਾਇੰਸ ਨੇ ਕੀਤਾ ਈਐਲਡੀ ਨੂੰ ਲਾਜ਼ਮੀ ਕਰਨ ਦੇ ਐਲਾਨ ਦਾ ਸਵਾਗਤ

Virtual talking with friends, colleague and using video chat conference. Remote learning or work. Home quarantine or prevention of coronavirus infection (virus covid-19). Group of people smart working

ਫੈਡਰਲ ਟਰਾਂਸਪੋਰਟ ਮੰਤਰੀ ਮਾਰਕ ਗਾਰਨਿਊ ਨੇ ਐਲਾਨ ਕੀਤਾ ਹੈ ਕਿ ਟਰਾਂਸਪੋਰਟ ਕੈਨੇਡਾ ਤਹਿਤ ਇਲੈਕਟ੍ਰੌਨਿਕ ਲੌਗਿੰਗ ਡਿਵਾਇਸਿਜ਼ (ਈ ਐਲ ਡੀ) ਦੀ ਥਰਡ ਪਾਰਟੀ ਸਰਟੀਫਿਕੇਸ਼ਨ ਲਈ ਜ਼ਿੰਮੇਵਾਰ ਧਿਰ ਨੂੰ ਮਾਨਤਾ ਦੇ ਦਿੱਤੀ ਗਈ ਹੈ| ਉਸ ਵੱਲੋਂ ਈਐਲਡੀਜ਼ ਦੀ ਜਾਂਚ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਰੈਗੂਲੇਸ਼ਨ ਤੇ ਤਕਨੀਕੀ ਮਾਪਦੰਡਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਵਾਈ ਜਾ ਸਕੇ|

ਟੀਮਸਟਰਜ਼ ਕੈਨੇਡਾ ਤੇ ਕੈਨੇਡੀਅਨ ਟਰੱਕਿੰਗ ਅਲਾਇੰਸ ਵੱਲੋਂ ਇਸ ਐਲਾਨ ਦਾ ਸਵਾਗਤ ਕੀਤਾ ਗਿਆ ਹੈ ਤੇ ਉਨ੍ਹਾਂ ਵੱਲੋਂ ਕਰੀਅਰਜ਼ ਨੂੰ ਆਪਣੇ ਈਐਲਡੀ ਵੈਂਡਰਜ਼ ਨਾਲ ਸੰਪਰਕ ਸਾਧ ਕੇ ਇਸ ਪ੍ਰਕਿਰਿਆ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਹੱਲਾਸ਼ੇਰੀ ਵੀ ਦਿੱਤੀ ਜਾ ਰਹੀ ਹੈ| ਕੈਨੇਡੀਅਨ ਈਐਲਡੀ ਪ੍ਰਕਿਰਿਆ ਵਿੱਚ ਕਈ ਈਐਲਡੀ ਵੈਂਡਰਜ਼ ਸ਼ਾਮਲ ਹਨ|

ਕਈ ਈਐਲਡੀ ਵੈਂਡਰਜ਼ ਹਨ ਜਿਹੜੇ ਕੈਨੇਡੀਅਨ ਈਐਲਡੀ ਪ੍ਰਕਿਰਿਆ ਵਿੱਚ ਇਸ ਦੀ ਸ਼ੁਰੂਆਤ ਤੋਂ ਹੀ ਨਾਲ ਜੁੜੇ ਹੋਏ ਹਨ| ਇਨ੍ਹਾਂ ਕੋਲ ਹਰੇਕ ਸਾਈਜ਼ਿਜ਼ ਦੇ ਫਲੀਟ ਲਈ ਢੁਕਵੇਂ ਉਤਪਾਦ ਹਨ| ਇੰਡਸਟਰੀ ਵਿੱਚ ਇਨ੍ਹਾਂ ਸਾਰੀਆਂ ਤੇ ਨਵੀਂਆਂ, ਅਹਿਮ ਪਹਿਲਕਦਮੀਆਂ ਪ੍ਰਤੀ ਉਹ ਵਚਨਬੱਧ ਹਨ| ਇਸ ਨਾਲ ਟਰੱਕਿੰਗ ਇੰਡਸਟਰੀ ਲਈ ਰੋਡ ਸੇਫਟੀ ਵਿੱਚ ਹੋਰ ਵਾਧਾ ਹੋਵੇਗਾ|

ਟਰੱਕ ਡਰਾਈਵਰਾਂ ਤੇ ਸੇਫਟੀ ਲਈ ਹਮੇਸ਼ਾਂ ਤਿਆਰ ਰਹਿਣ ਵਾਲੀ ਟੀਮਸਟਰਜ਼ ਕੈਨੇਡਾ ਵੱਲੋਂ ਇਸ ਐਲਾਨ ਦਾ ਸਵਾਗਤ ਕੀਤਾ ਗਿਆ| ਟੀਮਸਟਰਜ਼ ਕੈਨੇਡਾ ਦੇ ਕੌਮੀ ਪ੍ਰਧਾਨ ਫਰੈਂਕੌਇਸ ਲੈਪੌਰਟੇ ਨੇ ਆਖਿਆ ਕਿ ਹੁਣ ਅਸੀਂ ਉਸ ਭਵਿੱਖ ਵੱਲ ਵੱਧ ਰਹੇ ਹਾਂ ਜਿੱਥੇ ਸਾਰੀਆਂ ਟਰੱਕਿੰਗ ਕੰਪਨੀਆਂ ਲਈ ਇੱਕੋ ਜਿਹੇ ਨਿਯਮ ਹੋਣਗੇ ਤੇ ਜਿੱਥੇ ਸੇਫਟੀ ਨੂੰ ਤਰਜੀਹ ਦਿੱਤੀ ਜਾਵੇਗੀ| ਤੀਜੀ ਧਿਰ ਵੱਲੋਂ ਸਰਟੀਫਾਈ ਕੀਤੀਆਂ ਗਈਆਂ ਈਐਲਡੀਜ਼ ਨਾਲ ਸਰਵਿਸ ਨਿਯਮਾਂ, ਜਿਨ੍ਹਾਂ ਨੂੰ ਡਰਾਈਵਰਾਂ ਦੀ ਥਕਾਵਟ ਘਟਾਉਣ, ਹਾਦਸੇ ਰੋਕਣ ਤੇ ਜਿੰæਦਗੀਆਂ ਬਚਾਉਣ ਲਈ ਬਣਾਇਆ ਗਿਆ ਹੈ, ਦੀ ਪਾਲਣਾ ਵੀ ਸਹੀ ਢੰਗ ਨਾਲ ਕਰਵਾਈ ਜਾ ਸਕੇਗੀ|

ਪਹਿਲਾਂ ਵਾਂਗ ਇਸ ਫੈਸਲੇ ਦਾ ਸਮਰਥਨ ਕਰਦਿਆਂ ਸੀਟੀਏ ਦੇ ਪ੍ਰਜ਼ੀਡੈਂਟ ਸਟੀਫਨ ਲਾਸਕੋਵਸਕੀ ਨੇ ਆਖਿਆ ਕਿ ਈਐਲਡੀ ਵੈਲੀਡੇਸ਼ਨ ਦੀ ਪ੍ਰਕਿਰਿਆ ਤਹਿਤ ਕਈ ਈਐਲਡੀ ਵੈਂਡਰਜ਼ ਨੂੰ ਸਾਂਭਣ ਲਈ ਕਿਸੇ ਵੀ ਸਰਟੀਫਾਈਡ ਧਿਰ ਨੂੰ ਵੀ ਤਿੰਨ ਤੋਂ ਚਾਰ ਹਫਤਿਆਂ ਦਾ ਸਮਾਂ ਲੱਗ ਜਾਵੇਗਾ| ਉਨ੍ਹਾਂ ਆਖਿਆ ਕਿ ਇਸ ਨਾਲ ਜੂਨ 2021 ਵਿੱਚ ਨਵੇਂ ਯੁੱਗ ਦੀ ਸ਼ੁਰੂਆਤ ਹੋਵੇਗੀ, ਜਿਸ ਨਾਲ ਸਰਵਿਸ ਦੇ ਘੰਟਿਆਂ ਵਿੱਚ ਸੁਧਾਰ ਹੋਵੇਗਾ ਤੇ ਅੰਤਰ ਪ੍ਰੋਵਿੰਸ਼ੀਅਲ ਤੇ ਕੌਮਾਂਤਰੀ ਟਰੇਡ ਵਿੱਚ ਸ਼ਾਮਲ ਕੈਨੇਡੀਅਨ ਟਰੱਕਿੰਗ ਇੰਡਸਟਰੀ ਦੀ ਵਜਾ ਸੰਵਰੇਗੀ|