ਟਰੱਕ ਪਾਰਕਿੰਗ ਦੀ ਘਾਟ ਨੂੰ ਦੂਰ ਕਰਨ ਲਈ ਕਾਫੀ ਕੁੱਝ ਕੀਤੇ ਜਾਣ ਦੀ ਲੋੜ

ਓਨਟਾਰੀਓ ਨੂੰ ਪਾਰਕਿੰਗ ਦੀ ਘਾਟ ਨਾਲ ਨਜਿੱਠਣ ਲਈ ਅਜੇ ਕਾਫੀ ਕੁੱਝ ਕਰਨ ਦੀ ਲੋੜ ਹੈ। ਇਹ ਖੁਲਾਸਾ ਇਸ ਸਬੰਧ ਵਿੱਚ ਸਰਵੇਖਣ ਕਰਵਾਉਣ ਵਾਲੇ ਐਸਪੀਆਰ ਐਸੋਸਿਏਟਸ ਦੇ ਆਥਰ ਟੈੱਡ ਹਾਰਵੀ ਨੇ ਕੀਤਾ। ਪਿਛਲੇ ਤਿੰਨ ਸਾਲਾਂ ਵਿੱਚ ਇਸ ਸਰਵੇਖਣ ਰਾਹੀਂ ਪਾਰਕਿੰਗ ਲਈ 350 ਨਵੀਆਂ ਥਾਂਵਾਂ ਦੀ ਮੰਗ ਕੀਤੀ ਜਾ ਚੁੱਕੀ ਹੈ। 

ਹਾਰਵੀ ਨੇ ਆਖਿਆ ਕਿ ਇਸ ਮੁੱਦੇ ਵੱਲ ਪਹਿਲ ਦੇ ਆਧਾਰ ਉੱਤੇ ਤਵੱਜੋ ਦੇਣ ਲਈ ਉਹ ਪ੍ਰੋਵਿੰਸ ਦੇ ਸੁ਼ਕਰਗੁਜ਼ਾਰ ਹਨ ਪਰ ਉਨ੍ਹਾਂ ਇਹ ਵੀ ਆਖਿਆ ਕਿ ਮੌਜੂਦਾ ਵਚਨਬੱਧਤਾਵਾਂ ਤੋਂ ਇਲਾਵਾ ਅਜੇ ਹੋਰ ਕਈ ਕੁੱਝ ਇਸ ਸਬੰਧ ਵਿੱਚ ਕੀਤੇ ਜਾਣ ਦੀ ਲੋੜ ਹੈ।ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਪਿੱਛੇ ਜਿਹੇ ਚਾਰ ਮੌਜੂਦਾ ਓਨਰੂਟ ਟਰੈਵਲ ਪਲਾਜ਼ਾਜ਼ ਵਿਖੇ 178 ਨਵੀਆਂ ਸਪੇਸਾਂ ਕਾਇਮ ਕਰਨ, 14 ਮੌਜੂਦਾ ਰੈਸਟ ਏਰੀਆਜ਼ ਵਿੱਚ ਸੁਧਾਰ ਕਰਨ ਤੇ 10 ਨਵੇਂ ਰੈਸਟ ਏਰੀਆਜ਼ ਦਾ ਨਿਰਮਾਣ ਕਰਨ ਦਾ ਐਲਾਨ ਕੀਤਾ ਸੀ। ਕੋਵਿਡ-19 ਦੇ ਸਬੰਧ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਵੱਲੋਂ ਹਾਈਵੇਅਜ਼ ਉੱਤੇ ਪੋਰਟੇਬਲ ਵਾਸ਼ਰੂਮਜ਼ ਵੀ ਕਾਇਮ ਕੀਤੇ ਗਏ। 

ਇਸ ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਟਰੱਕ ਡਰਾਈਵਰਾਂ ਨੇ ਟਰੱਕਾਂ ਲਈ ਪਾਰਕਿੰਗ ਦੀ ਘਾਟ ਦਾ ਖੁਲਾਸਾ ਕੀਤਾ ਤੇ ਆਪਣੇ ਇਹ ਤਜਰਬੇ ਵੀ ਸਾਂਝੇ ਕੀਤੇ ਕਿ ਜੇ ਇੰਡਸਟਰੀਅਲ ਏਰੀਆਜ਼ ਵਿੱਚ ਉਹ ਆਪਣੇ ਟਰੱਕ ਪਾਰਕ ਕਰਨ ਦੀ ਕੋਸਿ਼ਸ਼ ਵੀ ਕਰਦੇ ਹਨ ਤਾਂ ਉਨ੍ਹਾਂ ਨੂੰ ਉੱਥੋਂ ਖਦੇੜ ਦਿੱਤਾ ਜਾਂਦਾ ਹੈ। ਰਿਸਰਚ ਵਿੱਚ ਪਾਇਆ ਗਿਆ ਕਿ ਓਨਟਾਰੀਓ ਵਿੱਚ ਪਿਛਲੇ ਕੁੱਝ ਸਾਲਾਂ ਵਿੱਚ 1000 ਟਰੱਕਾਂ ਦੀ ਪਾਰਕਿੰਗ ਸਪੇਸ ਖੁੱਸ ਚੁੱਕੀ ਹੈ। ਇਹ ਸੱਭ ਪ੍ਰਾਈਵੇਟ ਟਰੱਕ ਸਟੌਪਸ ਤੇ ਰੈਸਟ ਏਰੀਆਜ਼ ਦੇ ਬੰਦ ਹੋਣ ਦੀ ਬਦੌਲਤ ਹੋਇਆ ਹੈ।ਹਾਰਵੀ ਨੇ ਆਖਿਆ ਕਿ ਸਿਰਫ ਇਸ ਪ੍ਰੋਵਿੰਸ ਨੂੰ ਹੀ ਇਸ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ। 

ਉਨ੍ਹਾਂ ਆਖਿਆ ਕਿ ਹਰ ਥਾਂ ਉੱਤੇ ਇਹੋ ਮਸਲਾ ਹੈ। ਉਨ੍ਹਾਂ ਆਖਿਆ ਕਿ ਇਹ ਵੱਡੀ ਸਮੱਸਿਆ ਲੱਗਦੀ ਹੈ ਤੇ ਪੂਰੇ ਨੌਰਥ ਅਮੈਰਿਕਾ ਵਿੱਚ ਇਹ ਸਮੱਸਿਆ ਇੱਕੋ ਜਿਹੀ ਹੈ।ਉਨ੍ਹਾਂ ਆਖਿਆ ਕਿ ਪ੍ਰੋਵਿੰਸ ਵੱਲੋਂ ਤਿਆਰ ਕੀਤੇ ਵਰਕਿੰਗ ਗਰੁੱਪਜ਼ ਰਾਹੀਂ ਪੇਸ਼ ਕੀਤੇ ਹੋਰ ਹੱਲ ਸੀਐਨਈ ਗ੍ਰਾਊਂਡਾਂ ਵਰਗੀਆਂ ਥਾਂਵਾਂ ਉੱਤੇ ਆਫ ਸੀਜ਼ਨ ਪਾਰਕਿੰਗ ਦੇ ਸੁਝਾਅ ਨੂੰ ਸ਼ਾਮਲ ਕਰ ਸਕਦੇ ਹਨ। ਇਸ ਨਾਲ ਪਿੱਕਰਿੰਗ ਏਅਰਪੋਰਟ ਵਰਗੇ ਭਵਿੱਖ ਦੇ ਪ੍ਰੋਜੈਕਟਸ ਲਈ ਆਰਜ਼ੀ ਤੌਰ ਉੱਤੇ ਜ਼ਮੀਨ ਫਿਰ ਤੋਂ ਤਿਆਰ ਕੀਤੀ ਜਾ ਸਕਦੀ ਹੈ ਤੇ ਮਿਊਂਸਪੈਲਿਟੀਜ਼ ਤੱਕ ਪਹੁੰਚ ਕਰਕੇ ਹੋਰਨਾਂ ਇਲਾਕਿਆਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕੇ।  

ਿਜ਼ਨਸ ਨਿਵੇਸ਼ ਲਈ ਟਰੱਕ ਪਾਰਕਿੰਗ ਦੀ ਅਹਿਮੀਅਤ ਨੂੰ ਵੇਖਦਿਆਂ ਹਾਰਵੀ ਨੇ ਆਖਿਆ ਕਿ ਜੀਟੀਏ ਏਰੀਆ ਵਿੱਚ ਮਿਊਂਸਪਲ ਪਲੈਨਿੰਗ ਡਿਪਾਰਟਮੈਂਟਸ ਵੱਲੋਂ ਇਸ ਪਾਸੇ ਹੋਰ ਕਾਫੀ ਕੁੱਝ ਕਰਨ ਲਈ ਦਿਲਚਸਪੀ ਵਿਖਾਈ ਹੈ।ਉਨ੍ਹਾਂ ਆਖਿਆ ਕਿ ਵੱਡੇ ਰੀਟੇਲਰਜ਼ ਵੱਲੋਂ ਕਾਇਮ ਕੀਤੇ ਪਾਰਕਿੰਗ ਲੌਟਸ ਕਈ ਹੋਰ ਬਦਲ ਵੀ ਪੇਸ਼ ਕਰ ਸਕਦੇ ਹਨ।ਉਨ੍ਹਾਂ ਅੱਗੇ ਦੱਸਿਆ ਕਿ ਵਾਲਮਾਰਟ ਐਗਜੈ਼ਕਟਿਵ ਨੇ ਪ੍ਰੋਵਿੰਸ ਦੇ ਇਸ ਪ੍ਰਸਤਾਵ ਨੂੰ ਸੁਣਨ ਵਿੱਚ ਰੂਚੀ ਵਿਖਾਈ ਹੈ। ਇਸ ਤੋਂ ਇਲਾਵਾ ਪਬਲਿਕ ਪ੍ਰਾਈਵੇਟ ਭਾਈਵਾਲੀ ਰਾਹੀਂ ਜ਼ਮੀਨ ਦੀ ਅਦਲਾ ਬਦਲੀ ਨੂੰ ਇੱਕ ਹੋਰ ਬਦਲ ਮੰਨਿਆ ਜਾ ਰਿਹਾ ਹੈ।