ਜੁਲਾਈ ਵਿੱਚ ਮਿਲੇ ਨਵੇਂ ਟਰੱਕਾਂ ਦੇ ਆਰਡਰਜ਼ ਕਾਰਨ ਇੰਡਸਟਰੀ ਸਕਾਰਾਤਮਕ ਰੌਂਅ ‘ਚ

ਨੌਰਥ ਅਮੈਰੀਕਨ ਕਲਾਸ 8 ਦੇ ਆਰਡਰਜ਼ ਵਿੱਚ ਵਾਧਾ ਦਰਜ ਕੀਤਾ ਗਿਆ ਹੈ| ਐਫਟੀਆਰ ਅਨੁਸਾਰ ਹੁਣ ਇਹ 20,000 ਯੂਨਿਟ ਤੱਕ ਪਹੁੰਚ ਗਏ ਹਨ| ਜੂਨ ਦੇ ਮੁਕਾਬਲੇ ਇਨ੍ਹਾਂ ਵਿੱਚ 28 ਫੀ ਸਦੀ ਵਾਧਾ ਦਰਜ ਕੀਤਾ ਗਿਆ| ਪਿਛਲੇ ਸਾਲ ਜੁਲਾਈ ਦੇ ਮੁਕਾਬਨੇ ਇਸ ਅਰਸੇ ਦੌਰਾਨ ਇਸ ਸਾਲ ਇਹ ਆਰਡਰ ਦੁੱਗਣੇ ਦੇ ਲੱਗਭੱਗ ਹਨ| ਪਿਛਲੇ 12 ਮਹੀਨਿਆਂ ਵਿੱਚ ਕਲਾਸ 8 ਦੇ ਨੈਟ ਆਰਡਰ 168,000 ਯੂਨਿਟਸ ਤੱਕ ਅੱਪੜ ਗਏ ਹਨ|

ਐਫਟੀਆਰ ਦੇ ਚੀਫ ਇੰਟੈਲੀਜੈਂਸ ਆਫੀਸਰ ਜੌਨਾਥਨ ਸਟਾਰਕਸ ਨੇ ਦੱਸਿਆ ਕਿ ਪਿਛਲੇ ਮਹੀਨੇ ਨਵੇਂ ਟਰੱਕਾਂ ਦੀ ਮੰਗ ਉਮੀਦ ਨਾਲੋਂ ਬਿਹਤਰ ਰਹੀ| ਪਰ ਉਨ੍ਹਾਂ ਇਹ ਵੀ ਆਖਿਆ ਕਿ ਕਰੋਨਾਵਾਇਰਸ ਦੇ ਵੱਧ ਰਹੇ ਮਾਮਲਿਆਂ ਤੇ ਬੇਰੋਜ਼ਗਾਰੀ ਬੈਨੇਫਿਟਸ ਲਈ ਕਾਂਗਰਸ ਦੀ ਕਾਰਵਾਈ ਨਾਲ ਮਾਰਕਿਟ ਇੱਕ ਵਾਰੀ ਫਿਰ ਲੜਖੜਾ ਸਕਦੀ ਹੈ|

ਉਨ੍ਹਾਂ ਆਖਿਆ ਕਿ ਵਧ ਰਹੇ ਆਰਡਰਜ਼ ਦੇ ਬਾਵਜੂਦ ਐਫਟੀਆਰ ਅਜੇ ਵੀ ਕਲਾਸ 8 ਮਾਰਕਿਟ ਤੋਂ ਮੱਠੀ ਤੇ ਸਥਿਰ ਰਿਕਵਰੀ ਦੀ ਆਸ ਲਾਈ ਬੈਠੀ ਹੈ| ਉਨ੍ਹਾਂ ਆਖਿਆ ਕਿ ਗਰਮੀਆਂ ਵਿੱਚ ਮੰਗ ਵਧਣ ਨਾਲ ਮਾਰਕਿਟ ਵਿੱਚ ਮਜ਼ਬੂਤੀ ਆਈ ਤੇ ਇਸ ਨਾਲ ਟਰੱਕਾਂ ਦੇ ਹੋਰ ਆਰਡਰ ਮਿਲਣ ਲੱਗੇ| ਸਟਾਰਕਜ਼ ਨੇ ਆਖਿਆ ਕਿ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਕੰਜ਼ਿਊਮਰ ਦੀ ਮੰਗ ਘਟਣ ਕਾਰਨ ਸਾਲ ਦੇ ਸੁæਰੂ ਵਿੱਚ ਮਾਰਕਿਟ ਨੂੰ ਵੱਡੀ ਨਿਵਾਣ ਵੱਲ ਜਾਣਾ ਪਿਆ| ਉਨ੍ਹਾਂ ਇਹ ਵੀ ਆਖਿਆ ਕਿ ਅਜੇ ਵੀ ਮਾਰਕਿਟ ਕਮਜੋæਰ ਰਹਿਣ ਦੀ ਸੰਭਾਵਨਾ ਹੈ ਕਿਉਂਕਿ ਇੱਕ ਤਾਂ ਬੇਰੋਜ਼ਗਾਰੀ ਹੈ ਤੇ ਦੂਜਾ ਕਾਂਗਰਸ ਬਿਨਾਂ ਕਿਸੇ ਪੱਖਪਾਤ ਦੇ ਮੰਗ ਨੂੰ ਪੂਰਾ ਕਰਨ ਵੱਲ ਕੋਈ ਹੱਲ ਨਹੀਂ ਕੱਢ ਰਹੀ|

ਪਰ ਉਨ੍ਹਾਂ ਇਹ ਵੀ ਆਖਿਆ ਕਿ ਓਈਐਮਜ਼ ਨੂੰ ਜੁਲਾਈ ਵਿੱਚ ਮਿਲੇ ਆਰਡਰਜ਼ ਕਾਰਨ ਯਕੀਨਨ ਹੁਲਾਰਾ ਮਿਲਿਆ ਹੈ ਤੇ ਇਸ ਸਦਕਾ ਇੰਡਸਟਰੀ ਸਕਾਰਾਤਮਕ ਰੌਂਅ ਵਿੱਚ ਹੈ|