ਕਮਰਸ਼ੀਅਲ ਡਰਾਈਵਰਾਂ ਲਈ ਇਨ ਵ੍ਹੀਕਲ ਰੋਡ ਟੈਸਟ ਰਹਿਣਗੇ ਜਾਰੀ

ਕਮਰਸ਼ੀਅਲ ਡਰਾਈਵਰਾਂ ਲਈ ਇਨ

ਵ੍ਹੀਕਲ ਰੋਡ ਟੈਸਟ ਰਹਿਣਗੇ ਜਾਰੀ

ਓਨਟਾਰੀਓ ਸਰਕਾਰ ਵੱਲੋਂ 21 ਦਸੰਬਰ ਨੂੰ ਲਾਕਡਾਊਨ ਵਿੱਚ ਕੀਤੇ ਗਏ ਪਸਾਰ ਤੋਂ ਬਾਅਦ ਐਮਟੀਓ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਪ੍ਰੋਵਿੰਸ ਭਰ ਵਿੱਚ ਗੱਡੀਆਂ ਵਿੱਚ ਯਾਤਰੀਆਂ ਦੇ ਹੋਣ ਵਾਲੇ ਰੋਡ ਟੈਸਟ ਨਹੀਂ ਹੋਣਗੇ ਜਦਕਿ ਕਮਰਸ਼ੀਅਲ ਡਰਾਈਵਰਾਂ ਦੇ ਗੱਡੀਆਂ ਵਿੱਚ ਹੀ ਰੋਡ ਟੈਸਟ ਜਾਰੀ ਰਹਿਣਗੇ।

ਐਮਟੀਓ ਨੇ ਆਖਿਆ ਕਿ ਮੰਤਰਾਲੇ ਦਾ ਇਹ ਮੰਨਣਾ ਹੈ ਕਿ ਕਮਰਸ਼ੀਅਲ ਡਰਾਈਵਰ ਵਸਤਾਂ ਨੂੰ ਲਿਆਉਣ ਲਿਜਾਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ ਤੇ ਓਨਟਾਰੀਓ ਭਰ ਵਿੱਚ ਸਾਡੇ ਸਟੋਰਜ਼ ਦੀਆਂ ਸੈ਼ਲਫਾਂ ਨੂੰ ਭਰਿਆ ਰੱਖਦੇ ਹਨ। ਇਸ ਤਹਿਤ ਕਮਰਸ਼ੀਅਲ ਡਰਾਈਵਰਜ਼ ਦੇ ਇਨ ਵ੍ਹੀਕਲ ਰੋਡ ਟੈਸਟ 29 ਦਸੰਬਰ, 2020 ਤੋਂ ਡਰਾਈਵ ਟੈਸਟ ਸੈਂਟਰ, ਜੋ ਕਿ ਇਸ ਸਮੇਂ ਗ੍ਰੇਅ(ਲਾਕਡਾਊਨ)ਰੀਜਨ, ਵਿੱਚ ਮੌਜੂਦ ਹਨ, ਵਿਖੇ ਮੁੜ ਸ਼ੁਰੂ ਹੋਣਗੇ। 

ਕਮਰਸ਼ੀਅਲ ਡਰਾਈਵਰਜ਼ ਲਈ ਪ੍ਰੋਵਿੰਸ ਭਰ ਦੇ ਸਾਰੇ ਰੀਜਨਜ਼ ਵਿੱਚ ਇਨ ਵ੍ਹੀਕਲ ਰੋਡ ਟੈਸਟ ਜਾਰੀ ਰੱਖਣ ਨਾਲ ਅਸੀਂ ਪੂਰੀ ਤਰ੍ਹਾਂ ਲਾਇਸੰਸਸ਼ੁਦਾ ਕਮਰਸ਼ੀਅਲ ਡਰਾਈਵਰਾਂ ਦੀ ਮੰਗ ਪੂਰੀ ਕਰਨ ਵਿੱਚ ਕਾਮਯਾਬ ਹੋਵਾਂਗੇ ਤੇ ਇਹ ਯਕੀਨੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਕਿ ਇਨ੍ਹਾਂ ਅਸੈਂਸ਼ੀਅਲ ਵਰਕਰਜ਼ ਦੇ ਟੈਸਟ ਮੁਕੰਮਲ ਹੋ ਸਕਣ।

ਸਾਡੀ ਮੁੱਖ ਤਰਜੀਹ ਵਿਅਕਤੀ ਵਿਸ਼ੇਸ਼, ਪਰਿਵਾਰਾਂ ਤੇ ਵਰਕਰਜ਼ ਦੀ ਸਿਹਤ ਤੇ ਸੇਫਟੀ ਦੀ ਹਿਫਾਜ਼ਤ ਕਰਨਾ ਹੈ। ਇਹ ਸੱਭ ਇਸ ਤਰ੍ਹਾਂ ਹੋਣਾ ਚਾਹੀਦਾ ਹੈ ਤਾਂ ਕਿ ਮੂੰਹ ਢਕਣ, ਸਿਹਤ ਦੀ ਸਕਰੀਨਿੰਗ ਤੇ ਤਾਪਮਾਨ ਦੀ ਜਾਂਚ ਜਾਰੀ ਰਹਿ ਸਕਣ। ਇਸ ਤੋਂ ਇਲਾਵਾ ਡਰਾਈਵ ਟੈਸਟ ਸੈਂਟਰਜ਼ ਵਿੱਚ ਸਿਹਤ ਸਬੰਧੀ ਸਖ਼ਤ ਪ੍ਰੋਟੋਕਾਲਜ਼ ਦਾ ਪਾਲਣ ਹੋਣਾ ਜ਼ਰੂਰੀ ਹੈ ਤੇ ਜੇ ਇਨ੍ਹਾਂ ਪ੍ਰੋਟੋਕਾਲਜ਼ ਦੀ ਉਲੰਘਣਾ ਹੁੰਦੀ ਹੈ ਤਾਂ ਇਹ ਯਕੀਨੀ ਬਣਾਇਆ ਜਾਵੇ ਕਿ ਹਰ ਮਾਮਲੇ ਵਿੱਚ ਢੁਕਵੀਂ ਕਾਰਵਾਈ ਕੀਤੀ ਜਾਵੇਗੀ। 

ਡਰਾਈਵ ਟੈਸਟ ਸੈਂਟਰਜ਼ ਇੰਡੋਰ ਸਰਵਿਸਿਜ਼, ਜਿਵੇਂ ਕਿ ਨੌਲੇਜ ਟੈਸਟਸ, ਲਈ ਖੁੱਲ੍ਹੇ ਰਹਿਣਗੇ।ਇਸ ਦੇ ਨਾਲ ਹੀ ਸਮਰੱਥਾ ਦੀ ਸੀਮਾਂ ਤੇ ਕੋਵਿਡ-19 ਪ੍ਰਿਵੈਂਟਿਵ ਮਾਪਦੰਡ ਵੀ ਪੂਰੀ ਤਰ੍ਹਾਂ ਲਾਗੂ ਹੋਣੇ ਚਾਹੀਦੇ ਹਨ।