ਡਰਾਈਵਰਾਂ ਵੱਲ ਮੂੰਹ ਕਰਕੇ ਲਾਏ ਕੈਮਰਿਆਂ ਦੇ ਖਿਲਾਫ ਤੇ ਪੱਖ ਵਿੱਚ ਤਰਕ

ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਡਰਾਈਵਰਾਂ ਵੱਲ ਮੂੰਹ ਕਰੀ ਬੈਠੇ ਕੈਮਰਿਆਂ ਦਾ ਆਈਡੀਆ ਤੁਹਾਨੂੰ ਕਿਹੋ ਜਿਹਾ ਲੱਗਦਾ ਹੈ, ਇਨ੍ਹਾਂ ਨੂੰ ਲਾਗੂ ਕਰਨ ਦਾ ਬਿਹਤਰ ਢੰਗ ਇਹ ਹੈ ਕਿ ਇਨ੍ਹਾਂ ਨੂੰ ਆਪਣੇ ਡਰਾਈਵਰਾਂ ਨਾਲ ਸਪਸ਼ਟ ਗੱਲਬਾਤ ਤੋਂ ਬਾਅਦ ਹੀ ਇਨਸਟਾਲ ਕੀਤਾ ਜਾਵੇ।

ਡਰਾਈਵਰਾਂ ਵੱਲ ਮੂੰਹ ਕੀਤੇ ਕੈਮਰਿਆਂ ਦਾ ਆਈਡੀਆ ਟਰੱਕ ਡਰਾਈਵਰਾਂ ਵਿੱਚ ਬਹੁਤਾ ਮਕਬੂਲ ਨਹੀਂ ਰਿਹਾ ਹੈ। ਫਿਰ ਵੀ, ਸਾਜ਼ੋਸਮਾਨ ਮੈਨੇਜਮੈਂਟ ਦੇ ਨਜ਼ਰੀਏ ਨਾਲ ਵੀਡੀਓ ਟੈਲੇਮੈਟਿਕਸ ਬਹੁਤ ਮਦਦਗਾਰ ਸਾਬਤ ਹੋ ਸਕਦੇ ਹਨ। ਇਸ ਲਈ, ਇਹ ਕੁਦਰਤੀ ਹੈ ਕਿ ਇਸ ਸਬੰਧੀ ਇਹ ਬਹਿਸ ਕਰਵਾਈ ਜਾਵੇ ਕਿ ਇਸ ਤਕਨਾਲੋਜੀ ਦਾ ਲਾਹਾ ਲਿਆ ਜਾਣਾ ਚਾਹੀਦਾ ਹੈ ਜਾਂ ਨਹੀਂ।

ਇਸ ਵਿਚਾਰ ਦੇ ਖਿਲਾਫ ਤਰਕ :

ਇੱਕ ਸਾਲ ਪਹਿਲਾਂ, ਮੈਂ ਡਰਾਈਵਰਾਂ ਵੱਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਦੇ ਸਬੰਧ ਵਿੱਚ ਵੀਡੀਓ ਟੈਲੇਮੈਟਿਕਸ ਸੌਲਿਊਸ਼ਨਜ਼ ਮੁਹੱਈਆ ਕਰਵਾਉਣ ਵਾਲੇ ਕਈ ਲੋਕਾਂ ਨਾਲ ਇੰਟਰਵਿਊ ਕੀਤੀ ਤੇ ਟ੍ਰਿੰਬਲ ਦੇ ਜਿੰਮ ਏਂਜਲ ਨਾਲ ਕੀਤੀ ਗੱਲਬਾਤ ਨੇ ਮੈਨੂੰ ਹੈਰਾਨੀ ਵਿੱਚ ਪਾ ਦਿੱਤਾ। ਉਨ੍ਹਾਂ ਆਖਿਆ ਕਿ ਬਹੁਤੇ ਮਾਮਲਿਆਂ ਵਿੱਚ ਡਰਾਈਵਰਾਂ ਵੱਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਨਾਲ ਫਲੀਟਸ ਨੂੰ ਕੋਈ ਫਾਇਦਾ ਨਹੀਂ ਹੋਣ ਵਾਲਾ। ਉਨ੍ਹਾਂ ਆਖਿਆ ਕਿ ਟ੍ਰਿੰਬਲ ਦੇ ਬਹੁਤ ਘਟ ਗਾਹਕ ਇਨ੍ਹਾਂ ਦੀ ਵਰਤੋਂ ਕਰਦੇ ਸਨ ਤੇ ਉਨ੍ਹਾਂ ਨੇ ਤਾਂ ਇਹ ਨਹੀਂ ਵੇਖਿਆ ਕਿ ਇੰਡਸਟਰੀ ਵਿੱਚ ਇਨ੍ਹਾਂ ਕੈਮਰਿਆਂ ਦੀ ਵਰਤੋਂ ਵੱਡੀ ਪਧਰ ੳੁੱਤੇ ਹੋ ਰਹੀ ਹੋਵੇ।

ਇਸ ਤੋਂ ਇੱਕ ਸਾਲ ਬਾਅਦ ਮੈਂ ਜਿੰਮ ਨਾਲ ਮੁੜ ਗਲ ਕਰਕੇ ਇਹ ਪਤਾ ਲਾਉਣਾ ਚਾਹੁੰਦਾ ਸੀ ਕਿ ਕੀ ਡਰਾਈਵਰਾਂ ਵੱਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਦੀ ਵਰਤੋਂ ਹੁਣ ਟ੍ਰਿੰਬਲ ਵਿੱਚ ਪਹਿਲਾਂ ਨਾਲੋਂ ਜਿ਼ਆਦਾ ਹੋਣ ਲਗੀ ਹੈ ਜਾਂ ਫਿਰ ਉਨ੍ਹਾਂ ਆਪਣੀਆਂ ਕਦਰਾਂ ਕੀਮਤਾਂ ਬਾਰੇ ਆਪਣੇ ਵਿਚਾਰ ਬਦਲ ਲਏ ਹਨ।

ਇਸ ਦਾ ਜਵਾਬ ਸੀ: ਡਰਾਈਵਰਾਂ ਵਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਦੀ ਵਰਤੋਂ ਟ੍ਰਿੰਬਲ ਵਿੱਚ ਪਹਿਲਾਂ ਨਾਲੋਂ ਜਿ਼ਆਦਾ ਨਹੀਂ ਹੋਈ ਹੈ ਤੇ ਨਾ ਹੀ ਉਨ੍ਹਾਂ ਇਸ ਬਾਰੇ ਆਪਣੇ ਵਿਚਾਰ ਹੀ ਬਦਲੇ ਹਨ।

ਏਂਜਲ ਨੇ ਆਖਿਆ ਕਿ ਸਾਡੇ 4 ਫੀ ਸਦੀ ਤੋਂ ਵੀ ਘੱਟ ਕਸਟਮਰਜ਼ ਡਰਾਈਵਰਾਂ ਵੱਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਦੀ ਵਰਤੋਂ ਕਰ ਰਹੇ ਹਨ। ਇਨ੍ਹਾਂ ਕਸਟਮਰਜ਼ ਵਿੱਚੋਂ ਵੀ ਇੱਕ ਇਨ੍ਹਾਂ ਨੂੰ ਡਰਾਈਵਰਾਂ ਜਿਨ੍ਹਾਂ ਦੀਆਂ ਕੁੱਝ ਸਮੱਸਿਆਵਾਂ ਸਨ, ਲਈ ਟਰੇਨਿੰਗ ਮੈਕੇਨਿਜ਼ਮ ਵਜੋਂ ਵਰਤ ਰਹੇ ਹਨ। ਉਹ ਵੀ ਇਸ ਲਈ ਤਾਂ ਕਿ ਇਸ ਦੀ ਤਹਿ ਤਕ ਜਾਇਆ ਜਾ ਸਕੇ।

ਇਹ 4 ਫੀ ਸਦੀ ਦਾ ਅੰਕੜਾ ਪਿਛਲੇ ਸਾਲ ਜਿੰਨਾਂ ਹੀ ਲਗਦਾ ਹੈ ਤੇ ਏਂਜਲ ਨੇ ਆਖਿਆ ਕਿ ਉਨ੍ਹਾਂ ਨੂੰ ਇਸ ਵਿੱਚ ਕੋਈ ਬਦਲਾਵ ਹੁੰਦਾ ਵੀ ਨਜ਼ਰ ਨਹੀਂ ਆ ਰਿਹਾ। ਏਂਜਲ ਦਾ ਤਰਕ ਇਹ ਹੈ ਕਿ ਡਰਾਈਵਰਾਂ ਵੱਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਦੇ ਨੁਕਸਾਨ ਜਿ਼ਆਦਾ ਹਨ ਤੇ ਫਾਇਦੇ ਘਟ ਹਨ, ਤੇ ਇਸ ਦਾ ਅਹਿਮ ਕਾਰਨ ਇਹ ਹੈ ਕਿ ਇਨ੍ਹਾਂ ਨਾਲ ਫਲੀਟ ਛਡਣ ਵਾਲੇ ਡਰਾਈਵਰ ਪਰੇਸ਼ਾਨ ਹੁੰਦੇ ਹਨ।

ਡਰਾਈਵਰਾਂ ਦੀ ਘਾਟ ਦੇ ਇਸ ਯੁੱਗ ਵਿੱਚ ਫਲੀਟਸ ਆਪਣੇ ਡਰਾਈਵਰਾਂ ਵੱਲ ਤਰਜੀਹੀ ਤੌਰ ੳੁੱਤੇ ਧਿਆਨ ਦੇ ਰਹੇ ਹਨ। ਮਿਸਾਲ ਵਜੋਂ ਡਰਾਈਵਰਾਂ ਦੀ ਸਹੂਲਤ ਦਾ ਧਿਆਨ ਰੱਖਦਿਆਂ ਹੋਇਆਂ ਆਧੁਨਿਕ ਸਲੀਪਰਜ਼ ਜਾਂ ਕਈ ਫਲੀਟਸ ਤੇ ਓਈਐਮ ਸਰਵਿਸ ਸੌਪਜ਼ ਵਿੱਚ ਡਰਾਈਵਰਾਂ ਲਈ ਲਾਊਂਜ ਵੀ ਬਣਾਏ ਗਏ ਹਨ। ਉਨ੍ਹਾਂ ਆਖਿਆ ਕਿ ਜੇ ਤੁਹਾਡਾ ਬੌਸ ਤੁਹਾਡੇ ਕੋਲ ਆ ਕੇ ਆਖੇ ਕਿ ਆਪਣੇ ਕਮਰੇ ਦੇ ਖੂੰਜੇ ਵਿਚ ਕੈਮਰਾ ਲਾਓ ਤੇ ਫਿਰ ਸਾਰਾ ਦਿਨ ਤੁਹਾਡੇ ਉਤੇ ਨਿਗਰਾਨੀ ਕਰੇ ਤਾਂ ਤੁਹਾਨੂੰ ਕਿਹੋ ਜਿਹਾ ਲਗੇਗਾ? ਕਿਉਂਕਿ ਬੜੀ ਹੀ ਮੰਦਭਾਗੀ ਗਲ ਹੈ ਕਿ ਅਜਿਹੇ ਹਾਲਤ ਵਿੱਚ ਅਸੀਂ ਆਪਣੇ ਡਰਾਈਵਰਾਂ ਨੂੰ ਇਹੋ ਜਿਹਾ ਹੀ ਮਹਿਸੂਸ ਕਰਵਾਉਂਦੇ ਹਾਂ। ਹਾਲਾਂਕਿ ਇਸ ਤੋਂ ਇਲਾਵਾ ਕੈਮਰਾ ਲਾਉਣ ਦੇ ਕਈ ਹੋਰ ਚੰਗੇ ਕਾਰਨ ਵੀ ਹੋਣਗੇ।

ਵੀਡੀਓ ਟੈਲੇਮੈਟਿਕਸ ਸੌਲਿਊਸ਼ਨਜ਼ ਕੋਲ ਇੱਕ ਹੋਰ ਬੈਨੇਫਿਟ ਡਰਾਈਵਰ ਨੂੰ ਉਸ ਸੂਰਤ ਵਿੱਚ ਫਲੀਟ ਤੋਂ ਬਾਹਰ ਕੱਢਣਾ ਹੈ ਜੇ ਹਾਦਸੇ ਵਿੱਚ ਉਸ ਦੀ ਕੋਈ ਗਲਤੀ ਨਾ ਹੋਵੇ। ਪਰ ਏਂਜਲ ਨੇ ਆਖਿਆ ਕਿ ਕਈ ਮਾਮਲਿਆਂ ਵਿਚ ਡਰਾਈਵਰਾਂ ਵੱਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਨਾਲ ਅਦਾਲਤ ਵਿੱਚ ਚੰਗਾ ਹੋਣ ਦੀ ਥਾਂ ਨੁਕਸਾਨ ਵੱਧ ਹੋ ਜਾਂਦਾ ਹੈ। ਏਂਜਲ ਨੇ ਆਖਿਆ ਕਿ ਅਸੀਂ ਇਸ ਨੂੰ ਇੰਜ ਆਖਣਾ ਚਾਹਾਂਗੇ ਕਿ ਡਰਾਈਵਰਾਂ ਵਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰੇ ਡਰਾਈਵਰ ਨੂੰ ਕਿਸੇ ਵੀ ਹਾਦਸੇ ਤੋਂ ਨਹੀਂ ਬਚਾ ਸਕਦੇ। ਹਾਦਸੇ ਦੇ ਹਾਲਾਤ ਡਰਾਈਵਰ ਨੂੰ ਬਾਹਰ ਕੱਢ ਸਕਦੇ ਹਨ। ਇਹ ਇਸ ਤਰ੍ਹਾਂ ਹੈ ਕਿ ਕਿਹੜਾ ਕਦੋਂ ਕਿਸ ਦੇ ਮੂਹਰੇ ਆਇਆ, ਕਿਸ ਨੇ ਰੈਡ ਲਾਈਟ ਤੋੜੀ,ਆਦਿ। ਜੇ ਵੀਡੀਓ ਵਿਚ ਇਹ ਨਜ਼ਰ ਆਵੇ ਕਿ ਡਰਾਈਵਰ ਦੇ ਹੱਥ ਘੜੀ ਦੀਆਂ ਸੂਈਆਂ ਵਾਂਗ ਸਟੀਅਰਿੰਗ ਉਤੇ 10 ਤੇ 2 ਉੱਤੇ ਸਨ ਤੇ ਉਹ ਬਿਲਕੁਲ ਸਾਹਮਣੇ ਵੇਖ ਰਹੇ ਸਨ ਤੇ ਉਨ੍ਹਾਂ ਦੇ ਹੱਥ ਵਿੱਚ ਉਨ੍ਹਾਂ ਦਾ ਫੋਨ ਨਹੀਂ ਸੀ, ਤਾਂ ਇਸ ਤੋਂ ਵਧੀਆ ਗੱਲ ਹੋਰ ਕੀ ਹੋ ਸਕਦੀ ਹੈ। ਪਰ ਜੇ ਡਰਾਈਵਰ ਰੈਡ ਲਾਈਟ ਉਤੇ ਖੜ੍ਹਾ ਹੈ ਤੇ ਕੋਈ ਉਸ ਵਿਚ ਆ ਕੇ ਵਜਿਆ ਤੇ ਉਸ ਸਮੇਂ ਉਸ ਦੇ ਹਥ ਵਿਚ ਆਪਣਾ 32 ਆਉਂਸ ਦਾ ਫੋਨ ਸੀ ਤਾਂ ਵਾਦੀ ਦਾ ਅਟਾਰਨੀ ਅਦਾਲਤ ਵਿੱਚ ਇਸ ਨੂੰ ਸਿੱਧ ਕਰ ਦੇਵੇਗਾ ਕਿ ਕਸੂਰ ਰੈਡ ਲਾਈਟ ਉੱਤੇ ਖੜ੍ਹੇ ਡਰਾਈਵਰ ਦਾ ਹੀ ਸੀ। ਜੇ ਤੁਹਾਡਾ ਡਰਾਈਵਰ ਸਾਰੇ ਹਾਲਾਤ ਉਤੇ ਨਜ਼ਰ ਰੱਖ ਰਿਹਾ ਸੀ ਤੇ ਉਸ ਦੇ ਦੋਵੇਂ ਹਥ ਸਟੇਅਰਿੰਗ ਉੱਤੇ ਹੀ ਸਨ ਤੇ ਉਸ ਦਾ ਧਿਆਨ ਲੰਮੀਂ ਸਟ੍ਰਾਅ ਰਾਹੀਂ ਕੁਝ ਪੀਣ ਦੀ ਥਾਂ ਉਤੇ ਵਿੰਡਸ਼ੀਲਡ ਉਤੇ ਹੀ ਸੀ, ਤਾਂ ਹੋ ਸਕਦਾ ਹੈ ਕਿ ਜਦੋਂ ਮੇਰਾ ਕਲਾਇੰਟ ਉਸ ਵਿੱਚ ਵੱਜਿਆ ਤਾਂ ਉਹ ਇਸ ਹਾਦਸੇ ਨੂੰ ਟਾਲ ਸਕਦਾ ਸੀ।

ਸੋ ਅਜਿਹੇ ਮਾਮਲੇ ਵਿਚ ਡਰਾਈਵਰਾਂ ਵੱਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਕਰਕੇ ਤੁਹਾਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ? ਹੁਣ, ਜੇ ਡਰਾਈਵਰਾਂ ਵਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਤੇ ਟਰੱਕ ਦੀ ਸਾਈਡ ਨਾਲ ਟਕਰਾਈ ਕਾਰ ਦੇ ਮਾਮਲੇ ਵਿੱਚ ਤੁਹਾਡੇ ਸਾਹਮਣੇ ਸਪਸ਼ਟ ਅੰਦਾਜ਼ਾ ਲਾਉਣਾ ਸਹਿਜ ਹੈ ਕਿ ਕੀ ਹੋਇਆ ਹੋਵੇਗਾ, ਤੇ ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਤੁਹਾਡਾ ਡਰਾਈਵਰ ਕੀ ਕਰ ਰਿਹਾ ਸੀ।

ਭਾਵੇਂ ਇਹ ਉਦਾਹਰਨ ਸਿਰੇ ਦਾ ਸੀ ਪਰ ਏਂਜਲ ਨੇ ਆਖਿਆ ਕਿ ਇਸ ਤਰ੍ਹਾਂ ਦੇ ਮਸਲਿਆਂ ਨਾਲ ਕਈ ਫਲੀਟਸ ਇਸ ਸਮੇਂ ਅਦਾਲਤ ਦੇ ਚੱਕਰ ਕੱਟ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਡਰਾਈਵਰਾਂ ਵੱਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰੇ ਈਸੀਐਮ ਤੇ ਟੈਲੇਮੈਟਿਕਸ ਵੱਲੋਂ ਮੁਹੱਈਆ ਕਰਵਾਏ ਜਾਣ ਵਾਲੇ ਡਾਟਾ ਕਾਰਨ ਟ੍ਰਿੰਬਲ ਲਈ ਜ਼ਰੂਰੀ ਨਹੀਂ ਹਨ।

ਉਨ੍ਹਾਂ ਦਸਿਆ ਕਿ ਇਸ ਅੰਕੜੇ ਉਤੇ ਨਜ਼ਰ ਮਾਰਿਆਂ ਅਸੀਂ ਡਰਾਈਵਰ ਨੂੰ ਵੇਖੇ ਬਿਨਾਂ ਤੁਹਾਨੂੰ ਇਹ ਦਸ ਸਕਦੇ ਹਾਂ ਕਿ ਕੈਬ ਵਿਚ ਡਰਾਈਵਰ ਕੀ ਕਰ ਰਿਹਾ ਹੈ। ਅਸੀਂ ਤੁਹਾਨੂੰ ਇਹ ਦਸ ਸਕਦੇ ਹਾਂ ਕਿ ਉਸ ਦਾ ਪੈਰ ਕਦੋਂ ਐਕਸੇਲੇਟਰ ਉਤੇ ਸੀ। ਅਸੀਂ ਤੁਹਾਨੂੰ ਇਹ ਵੀ ਦਸ ਸਕਦੇ ਹਾਂ ਕਿ ਉਹ ਬ੍ਰੇਕ ਕਦੋਂ ਮਾਰਦਾ ਹੈ ਤੇ ਕਲੱਚ ਕਦੋਂ ਨਪਦਾ ਹੈ। ਟਰਕ ਵਿਚ ਕਿਹੜੀ ਆਰਪੀਐਮ ਹੈ। ਅਸੀਂ ਇਹ ਵੀ ਦਸ ਸਕਦੇ ਹਾਂ ਕਿ ਕਿਸੇ ਮੋੜ ਕੱਟਣ ਵਾਲੇ ਮਾਮਲੇ ਵਿਚ ਬਲਿੰਕਰ ਆਨ ਸਨ ਜਾਂ ਨਹੀਂ। ਅਸੀਂ ਤੁਹਾਨੂੰ ਤੁਹਾਡੇ ਡਰਾਈਵਰ ਬਾਰੇ ਕਈ ਗੱਲਾਂ ਦੱਸ ਸਕਦੇ ਹਾਂ। ਅਤੇ ਸਾਡਾ ਮੰਨਣਾ ਹੈ ਕਿ ਸਾਡੇ ਸਿਸਟਮ ਵਿੱਚ ਇਹ ਵੱਡਾ ਫਰਕ ਹੈ।

ਇਸ ਵਿਚਾਰ ਦੇ ਪੱਖ ਵਿੱਚ ਤਰਕ :

ਆਓ ਇਸ ਮੁੱਦੇ ਦੇ ਦੂਜੇ ਪੱਖ ਵੱਲ ਵੀ ਝਾਤੀ ਮਾਰੀਏ : ਡਰਾਈਵਰਾਂ ਵਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਦੇ ਹੱਕ ਵਿਚ ਤਰਕ। ਇਸ ਸਬੰਧ ਵਿਚ ਮੈਂ ਜਿਹੜੀਆਂ ਹੋਰ ਇੰਟਰਵਿਊਜ਼ ਕੀਤੀਆਂ ਉਹ ਮੇਰੀਆਂ ਆਸਾਂ ਉਤੇ ਬਹੁਤੀਆਂ ਖਰੀਆਂ ਉਤਰੀਆਂ। ਡਰਾਈਵਰਾਂ ਵੱਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰੇ ਮੁਹੱਈਆ ਕਰਵਾਉਣ ਵਾਲੇ ਆਪਣੇ ਉਤਪਾਦ ਦੀ ਪੈਰਵੀ ਕਰਦੇ ਨਜ਼ਰ ਆਏ। ਉਹ ਆਪਣੇ ਉਤਪਾਦ ਦੇ ਫਾਇਦੇ ਤੇ ਆਪਣੇ ਕਸਟਮਰਜ਼ ਦੇ ਤਜ਼ਰਬਿਆਂ ਨੂੰ ਸਾਂਝਾ ਕਰਨ ਲਈ ਕਾਹਲੇ ਪਏ ਹੋਏ ਸਨ।

ਟ੍ਰਿੰਬਲ ਦੇ 4 ਫੀ ਸਦੀ (ਇਸ ਤਰਕ ਦੇ ਉਲਟ) ਅੰਕੜੇ ਦੇ ਮੁਤਾਬਕ ਹੋਰ ਵੀਡੀਓ ਟੈਲੇਮੈਟਿਕਸ ਮੁਹੱਈਆ ਕਰਵਾਉਣ ਵਾਲੇ ਇਸ ਦੇ ਉਲਟ ਪੱਖ ਦਾ ਸਮਰਥਨ ਕਰਦੇ ਹਨ। ਲਿਟਕਸ ਵੀਡੀਓ ਟੈਲੇਮੈਟਿਕਸ ਦੀ ਵਰਤੋਂ ਕਰਨ ਵਾਲੇ 95 ਫੀ ਸਦੀ ਯੂਜ਼ਰਜ਼ ਡਰਾਈਵਰਾਂ ਵੱਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਦੀ ਵਰਤੋਂ ਕਰਦੇ ਹਨ ਜਦਕਿ 80 ਫੀ ਸਦੀ ਤੋਂ 90 ਫੀ ਸਦੀ ਸਮਾਰਟਡਰਾਈਵ ਕਸਟਮਰਜ਼ ਵੀ ਇਨ੍ਹਾਂ ਦੀ ਵਰਤੋਂ ਕਰਦੇ ਹਨ। ਇਸ ਦਾ ਖੁਲਾਸਾ ਕੰਪਨੀਆਂ ਵੱਲੋਂ ਕੀਤਾ ਗਿਆ।

ਅਜਿਹੇ ਕਈ ਕਾਰਕ ਹਨ ਜਿਨ੍ਹਾਂ ਕਾਰਨ ਡਰਾਈਵਰਾਂ ਵਲ ਮੂੰਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਵਿੱਚ ਫਲੀਟਜ਼ ਦਿਲਚਸਪੀ ਲੈ ਸਕਦੇ ਹਨ। ਬੈਂਡਿਕਸ ਕਮਰਸ਼ੀਅਲ ਵ੍ਹੀਕਲ ਸਿਸਟਮਜ਼ ਲਈ ਡਰਾਈਵਰ ਅਸਿਸਟ ਤੇ ਆਟੋਮੇਟਿਡ ਡਰਾਈਵਿੰਗ ਦੇ ਡਾਇਰੈਕਟਰ ਹਾਂਸ ਮੌਲਿਨ ਨੇ ਅਜਿਹੇ ਦੋ ਕਾਰਨਾਂ ਦਾ ਜਿਕਰ ਕੀਤਾ। ਉਨ੍ਹਾਂ ਆਖਿਆ ਕਿ ਪਹਿਲਾ ਤੇ ਜਾਣਿਆ ਪਛਾਣਿਆਂ ਕਾਰਨ ਇਹ ਹੈ ਕਿ ਫਲੀਟ ਇਹ ਨਜ਼ਰ ਰੱਖ ਸਕੇ ਕਿ ਕੈਬ ਵਿਚ ਕੀ ਹੋ ਰਿਹਾ ਹੈ, ਖਾਸਤੌਰ ਉੱਤੇ ਕਿਸੇ ਕ੍ਰਿਟੀਕਲ ਈਵੈਂਟ ਦੌਰਾਨ। ਇਹ ਗੈਰਲੋੜੀਂਦੇ ਵਿਹਾਰ ਬਾਰੇ ਜਾਨਣ ਤੇ ਕੋਚ ਡਰਾਈਵਰਜ਼ ਦੀ ਸੇਫਟੀ ਸਬੰਧੀ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਵਿੱਚ ਮਦਦ ਕਰਨ ਦਾ ਆਮ ਤਰੀਕਾ ਹੈ।

ਦੂਜੀ ਗੱਲ ਇਹ ਹੈ ਕਿ ਹੁਣ ਤਕਨਾਲੋਜੀ ਸਾਨੂੰ ਡਰਾਈਵਰ ਜਾਂ ਪੈਸੈਂਜਰ ਦੀ ਹੋਂਦ ਦਾ ਵਿਯੂਅਲੀ ਪਤਾ ਲਾਉਣ ਵਿੱਚ ਮਦਦ ਕਰ ਰਹੀ ਹੈ। ਬੈਂਡਿਕਸ ਨੇ ਪਿੱਛੇ ਜਿਹੇ ਡਰਾਈਵਰ ਤੇ ਪੈਸੈਂਜਰ ਡਿਟੈਕਸ਼ਨ ਸਿਸਟਮ ਬਾਰੇ ਦੱਸਿਆ ਜਿਹੜਾ ਡਰਾਈਵਰਾਂ ਤੇ ਪੈਸੈਂਜਰਾਂ ਦੀ ਹਰਕਤ ਤੇ ਮੌਜੂਦਗੀ ਨੂੰ ਹੂ-ਬ-ਹੂ ਦਰਸਾਉਂਦਾ ਹੈ। ਉਨ੍ਹਾਂ ਆਖਿਆ ਕਿ ਮਿਸਾਲ ਵਜੋਂ ਇਨ੍ਹਾਂ ਖੂਬੀਆਂ ਨਾਲ ਫਲੀਟਸ ਨੂੰ ਕਿਸੇ ਗੈਰਲੋੜੀਂਦੇ ਪੈਸੈਂਜਰ ਦੀ ਮੌਜੂਦਗੀ ਦਾ ਪਤਾ ਲੱਗਦਾ ਹੈ ਜਾਂ ਫਿਰ ਕੈਬ ਵਿਚ ਡਰਾਈਵਿੰਗ ਸੀਟ ਉੱਤੇ ਡਰਾਈਵਰ ਦੇ ਨਾ ਹੋਣ ਦੀ ਸੂਰਤ ਵਿੱਚ ਇਨ ਕੈਬ ਕੈਮਰਾ ਨੂੰ ਬੰਦ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਖੂਬੀਆਂ ਕਿਸੇ ਤਰ੍ਹਾਂ ਧਿਆਨ ਭਟਕਣ ਤੇ ਸੁਸਤੀ ਦੀ ਨਿਗਰਾਨੀ ਕਰਨ ਲਈ ਵੀ ਵਰਤੀਆਂ ਜਾ ਸਕਦੀਆਂ ਹਨ। ਇਹ ਬੈਂਡਿਕਸ ਇੰਟੈਲੀਪਾਰਕ ਇਲੈਕਟ੍ਰੌਨਿਕ ਪਾਰਕਿੰਗ ਬ੍ਰੇਕ ਵਰਗੇ ਇੰਟਰਲੌਕ ਸਿਸਟਮ ਵਜੋਂ ਵੀ ਵਰਤਿਆ ਜਾ ਸਕਦਾ ਹੈ। ਪਰ ਮੌਲਿਨ ਨੇ ਆਖਿਆ ਕਿ ਇਹ ਬੇਹਦ ਜ਼ਰੂਰੀ ਹੈ ਕਿ ਫਲੀਟ ਅਜਿਹੀ ਪ੍ਰਕਿਰਿਆ ਕਾਇਮ ਕਰਨ ਜਿਹੜੀ ਅਜਿਹੇ ਵੀਡੀਓ ਦਾ ਸਹੀ ਢੰਗ ਨਾਲ ਮੁਲਾਂਕਣ ਕਰ ਸਕੇ।

ਲਿਟਕਸ ਦੀਆਂ ਸੇਫਟੀ ਸਰਵਿਸਿਜ਼ ਦੇ ਵਾਈਸ ਪ੍ਰੈਜ਼ੀਡੈਂਟ ਡੈਲ ਲਿਸਕ ਨੇ ਆਖਿਆ ਕਿ ਡਰਾਈਵਰ ਦੇ ਵਿਹਾਰ ਬਾਰੇ ਸਹੀ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਪਹਿਲਾਂ ਹੀ ਰੋਕੀਆਂ ਜਾ ਸਕਣ। ਲਿਸਕ ਨੇ ਪਾਇਆ ਕਿ ਕੈਬ ਵਿੱਚ ਕਿਸੇ ਖਤਰਨਾਕ ਡਰਾਈਵਿੰਗ ਈਵੈਂਟ ਵਿੱਚ ਕੀ ਵਾਪਰਦਾ ਹੈ ਇਹ ਕਿਸੇ ਡਰਾਈਵਰ ਦੇ ਵਿਵਹਾਰ ਬਾਰੇ ਪਤਾ ਲਾਉਣ ਵਿੱਚ ਸੱਭ ਤੋਂ ਵਧ ਕਾਰਗਰ ਹੋ ਸਕਦਾ ਹੈ। ਇਸ ਨਾਲ ਅਜਿਹੇ ਵਿਵਹਾਰ ਦਾ ਵੀ ਪਤਾ ਲਗਦਾ ਹੈ ਕਿ ਕੋਈ ਵੀ ਘਟਨਾ ਕਿਸ ਕਾਰਨ ਵਾਪਰੀ, ਇਸ ਲਈ ਅਜਿਹੀ ਸਮਸਿਆ ਡਰਾਈਵਰ ਕੋਚਿੰਗ ਰਾਹੀਂ ਠੀਕ ਕੀਤੀ ਜਾ ਸਕਦੀ ਹੈ ਤੇ ਕਿਸੇ ਤਰ੍ਹਾਂ ਦੇ ਹਾਦਸੇ ਦੇ ਵਾਪਰਨ ਤੋਂ ਪਹਿਲਾਂ ਇਸ ਨੂੰ ਦਰੁਸਤ ਵੀ ਕੀਤਾ ਜਾ ਸਕਦਾ ਹੈ।

ਕਈ ਮਾਮਲਿਆਂ ਵਿੱਚ ਆਮ ਗਲਤੀਆਂ ਜਿਵੇਂ ਕਿ ਕਿਸੇ ਲਾਂਘੇ ੳੁੱਤੇ ਦੋਵਾਂ ਪਾਸਿਆਂ ੳੁੱਤੇ ਨਹੀਂ ਦੇਖਿਆ ਜਾਂ ਕੋਈ ਲੇਨ ਬਦਲਦੇ ਸਮੇਂ ਦੋਵਾਂ ਸ਼ੀਸਿ਼ਆਂ ਵਿੱਚ ਨਹੀਂ ਦੇਖਿਆ ਆਦਿ ਡਰਾਈਵਰਾਂ ਵੱਲੋਂ ਜਾਣਬੁੱਝ ਕੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਨਹੀਂ ਹਨ, ਪਰ ਇਹ ਸੁਤੇਸਿਧ ਹੀ ਕਿਸੇ ਦੀਆਂ ਆਦਤਾਂ ਬਣ ਸਕਦੀਆਂ ਹਨ ਤੇ ਕਈ ਡਰਾਈਵਰਾਂ ਇਨ੍ਹਾਂ ਗਲਤੀਆਂ ਦਾ ਅਹਿਸਾਸ ਕੀਤੇ ਬਿਨਾਂ ਹੀ ਇਨ੍ਹਾਂ ਨੂੰ ਦੁਹਰਾਉਂਦੇ ਰਹਿੰਦੇ ਹਨ। ਇਹ ਸਕਿੱਲ ਸਬੰਧੀ ਗਲਤੀਆਂ ਹਨ ਜਿਨ੍ਹਾਂ ਦੀ ਪਛਾਣ ਨਹੀਂ ਕੀਤੀ ਜਾ ਸਕਦੀ ਤੇ ਇਨ੍ਹਾਂ ਨੂੰ ਲੈਂਜ਼ ਦੀ ਨਜ਼ਰ ਵਿੱਚ ਆਉਣ ਤੋਂ ਬਾਅਦ ਹੀ ਦਰੁਸਤ ਕੀਤਾ ਜਾ ਸਕਦਾ ਹੈ।

ਲਿਸਕ ਨੇ ਅੱਗੇ ਆਖਿਆ ਕਿ ਅੰਦਰ ਨੂੰ ਮੂਹ ਕਰਕੇ ਲਾਏ ਜਾਣ ਵਾਲੇ ਕੈਮਰਿਆਂ ਨਾਲ ਡਰਾਈਵਰਾਂ, ਜਿਨ੍ਹਾਂ ਉਤੇ ਅਕਸਰ ਹਾਦਸਿਆਂ ਲਈ ਜਿ਼ੰਮੇਵਾਰ ਹੋਣ ਦਾ ਦੋਸ਼ ਮੜ੍ਹਿਆ ਜਾਂਦਾ ਹੈ, ਲਈ ਵੀ ਸਕਿਊਰਿਟੀ ਵੱਧਦੀ ਹੈ। ਅਜਿਹੇ ਕੈਮਰਿਆਂ ਦੀ ਬਦੌਲਤ ਹਾਸਲ ਹੋਈ ਵੀਡੀਓ ਡਰਾਈਵਰ ਦੀ ਹਾਲਤ ਦੀ ਪੜਤਾਲ ਕਰੇਗੀ, ਕਿਸੇ ਵੀ ਹਾਦਸੇ ਸਮੇਂ ਡਰਾਈਵਰ ਚੌਕਸ ਤੇ ਅਟੈਂਟਿਵ ਸੀ ਉਸ ਲਈ ਉਸ ਦਾ ਪੱਖ ਵੀ ਪੂਰ ਸਕਦੀ ਹੈ। ਇਸ ਨਾਲ ਡਰਾਈਵਰ ਤੇ ਫਲੀਟ ਦੋਵਾਂ ਨੂੰ ਅਦਾਲਤੀ ਮਾਮਲੇ ਵਿੱਚ ਰਾਹਤ ਮਿਲ ਸਕਦੀ ਹੈ ਤੇ ਉਸ ਨਾਲ ਜੁੜੀਆਂ ਦਿੱਕਤਾਂ ਵੀ ਖ਼ਤਮ ਹੋ ਸਕਦੀਆਂ ਹਨ।

ਸਮਾਰਟਡਰਾਈ ਦੇ ਚੀਫ ਆਪਰੇਟਿੰਗ ਆਫੀਸਰ ਜੇਸਨ ਪਾਮਰ ਅਨੁਸਾਰ ਅੰਦਰੂਨੀ ਕੈਮਰਿਆਂ ਤੋਂ ਬਿਨਾਂ ਫਲੀਟ ਕੋਲ ਕਹਾਣੀ ਦਾ ਇੱਕ ਪਹਿਲੂ ਹੀ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਕੈਬ ਵੱਲ ਮੂੰਹ ਕਰਕੇ ਲਾਏ ਗਏ ਕੈਮਰੇ ਫਲੀਟਸ ਨੂੰ ਇਹ ਸਮਝਣ ਵਿੱਚ ਮਦਦ ਕਰਦੇ ਹਨ ਕਿ ਡਰਾਈਵਰ ਨੇ ਸਹੀਂ ਢੰਗ ਨਾਲ ਕੰਮ ਕੀਤਾ ਜਾਂ ਸਹੀ ਪ੍ਰਤੀਕਿਰਿਆ ਪ੍ਰਗਟਾਈ, ਕੀ ਉਨ੍ਹਾਂ ਦਾ ਧਿਆਨ ਭਟਕਿਆ, ਕੀ ਉਹ ਸੁਤੇ ਆਦਿ। ਦੋਵੇਂ ਤਰ੍ਹਾਂ ਦੇ ਕੈਮਰਿਆਂ ਨਾਲ ਫਲੀਟਸ ਨੂੰ ਡਰਾਈਵਿੰਗ ਸਬੰਧੀ ਆਦਤਾਂ ਦੀ ਪਛਾਣ ਕਰਨ, ਕੋਚ ਕਰਨ ਤੇ ਉਨ੍ਹਾਂ ਨੂੰ ਦਰੁਸਤ ਕਰਨ ਵਿੱਚ ਮਦਦ ਮਿਲਦੀ ਹੈ। ਕਿਸੇ ਡਰਾਈਵਰ ਦੀ ਕਿਸੇ ਆਦਤ ਵਿੱਚ ਸੋਧ ਕਰਨ ਨਾਲ ਫਲੀਟ ਕਿਸੇ ਵੀ ਹਾਦਸੇ ਨੂੰ ਹੋਣ ਤੋਂ ਰੋਕ ਸਕਦੇ ਹਨ। ਇਸੇ ਤਰ੍ਹਾਂ ਹੀ, ਇਹ ਫਲੀਟਸ ਮਜ਼ਬੂਤ ਸੇਫਟੀ ਕਲਚਰ ਨੂੰ ਹੱਲਾਸੇ਼ਰੀ ਦੇਣ ਲਈ ਡਰਾਈਵਰਾਂ ਦੀਆਂ ਸੇਫ ਡਰਾਈਵਿੰਗ ਆਦਤਾਂ ਨੂੰ ਪਛਾਣ ਕੇ ਉਨ੍ਹਾਂ ਨੂੰ ਇਨਾਮ ਵੀ ਦਿੱਤਾ ਜਾਣਾ ਚਾਹੀਦਾ ਹੈ।

ਇਹ ਵੀ ਜਰੂਰੀ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਵੀਡੀਓ ਟੈਲੇਮੈਟਿਕਸ ਸੌਲਿਊਸ਼ਨਜ਼ ਨੂੰ ਸਿਰਫ ਨਕਾਰਾਤਮਕ ਈਵੈਂਟਸ ਦਾ ਟਰੈਕ ਰੱਖਣ ਲਈ ਹੀ ਨਾ ਵਰਤਿਆ ਜਾਵੇ। ਵੈਰੀਜ਼ੌਨ ਕੋਨੈਕਟ ਦੇ ਗਲੋਬਲ ਪ੍ਰੋਡਕਟ ਸਕਸੈੱਸ ਦੇ ਹੈੱਡ ਕੈਵਿਨ ਏਰੀਜ਼ ਨੇ ਆਖਿਆ ਕਿ ਵੀਡੀਓ ਟੈਲੇਮੈਟਿਕਸ ਨੂੰ ਸਕਾਰਾਤਮਕ ਤਬਦੀਲੀ ਲਿਆਉਣੀ ਚਾਹੀਦੀ ਹੈ ਤੇ ਇਨਾਮ ਤੇ ਪਛਾਣ ਦੇ ਰੁਝਾਨ ਦੀ ਸੁ਼ਰੂਆਤ ਕਰਨੀ ਚਾਹੀਦੀ ਹੈ। ਹਮੇਸ਼ਾਂ ਮਾੜੀਆਂ ਗੱਲਾਂ ਨੂੰ ਹੀ ਉਜਾਗਰ ਨਹੀਂ ਕੀਤਾ ਜਾਣ ਚਾਹੀਦਾ ਸਗੋਂ ਚੰਗੇ ਕੰਮਾਂ ਲਈ ਇਨਾਮ ਵੀ ਦਿਤਾ ਜਾਣਾ ਚਾਹੀਦਾ ਹੈ।

ਯਕੀਨਨ, ਹਰੇਕ ਫਲੀਟ ਵੱਖਰਾ ਹੈ, ਤੇ ਕੁਝ ਇਹ ਫੈਸਲਾ ਕਰ ਸਕਦੇ ਹਨ ਕਿ ਉਨ੍ਹਾਂ ਨੂੰ ਕੈਬ ਵੱਲ ਮੂੰਹ ਕੀਤੇ ਕੈਮਰਿਆਂ ਦੀ ਲੋੜ ਨਹੀਂ, ਇਸੇ ਲਈ ਇਹ ਵੀਡੀਓ ਟੈਲੇਮੈਟਿਕਸ ਸੌਲਿਊਸ਼ਨਜ਼ ਡਰਾਈਵਰ ਵੱਲ ਮੂੰਹ ਕਰਨ ਵਾਲੇ ਕੈਮਰਿਆਂ ਨੂੰ ਆਪਸ਼ਨਲ ਰੱਖਦੇ ਹਨ।

ਨਿਚੋੜ : ਡਰਾਈਵਰਾਂ ਨਾਲ ਕੰਮ ਕਰਨਾ ਅਹਿਮ ਹੈ

ਡਰਾਈਵਰਾਂ ਵਲ ਮੂੰਹ ਕਰਕੇ ਲਾਏ ਗਏ ਕੈਮਰਿਆਂ ਬਾਰੇ ਤੁਸੀਂ ਕੀ ਸਮਝਦੇ ਹੋਂ ਇਸ ਨਾਲ ਕੋਈ ਫਰਕ ਨਹੀਂ ਪੈਂਦਾ, ਬਿਹਤਰ ਤਰੀਕਾ ਇਹ ਹੈ ਕਿ ਤੁਸੀਂ ਅਜਿਹੇ ਕੈਮਰਿਆਂ ਨੂੰ ਇਨਸਟਾਲ ਕਰਨ ਤੋਂ ਪਹਿਲਾਂ ਆਪਣੇ ਡਰਾਈਵਰ ਨਾਲ ਸਪਸ਼ਟ ਗੱਲਬਾਤ ਕਰਨ ਤੋਂ ਬਾਅਦ ਹੀ ਇਨ੍ਹਾਂ ਨੂੰ ਲਵਾਓ। ਇਹ ਵੀ ਦੱਸੋ ਕਿ ਇਹ ਕਿਸ ਤਰ੍ਹਾਂ ਕੰਮ ਕਰਦੇ ਹਨ ਇਸ ਨਾਲ ਨਾ ਸਿਰਫ ਫਲੀਟ ਦਾ ਭਲਾ ਹੋਵੇਗਾ ਸਗੋਂ ਡਰਾਈਵਰ ਦਾ ਵੀ ਭਲਾ ਹੋਵੇਗਾ। ਸਮਾਰਟ ਡਰਾਈਵਰ ਦੇ ਪਾਮਰ ਨੇ ਇਸ ਦਾ ਨਿਚੋੜ ਦੱਸਦਿਆਂ ਆਖਿਆ ਕਿ ਇਸ ਲਈ ਨਜ਼ਰੀਆ ਕਮਿਊਨਿਕੇਟ ਤੇ ਐਜੂਕੇਟ ਕਰਨਾ ਹੋਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਆਖਿਆ ਕਿ ਡਰਾਈਵਰਾਂ ਦੀ ਘਾਟ ਵੀ ਜਾਰੀ ਹੈ। ਫਲੀਟਸ ਵੀ ਇਹ ਸਮਝਦੇ ਹਨ ਕਿ ਮਜ਼ਬੂਤ ਸੇਫਟੀ ਰੁਝਾਨ ਨਾ ਸਿਰਫ ਆਕਰਸਿ਼ਤ ਕਰਨ ਲਈ ਜ਼ਰੂਰੀ ਹੈ ਸਗੋਂ ਚੰਗੀ ਕਾਰਗੁਜ਼ਾਰੀ ਵਾਲੇ ਡਰਾਈਵਰਾਂ ਨੂੰ ਫਲੀਟ ਨਾਲ ਬਣਾਈ ਰੱਖਣ ਲਈ ਵੀ ਅਹਿਮ ਹੈ। ਸੇਫਟੀ ਨੂੰ ਤਰਜੀਹ ਦੇਣ ਨਾਲ ਕੰਪਨੀ ਦੀ ਆਪਣੇ ਕਲਚਰ ਪ੍ਰਤੀ ਵਚਨਬਧਤਾ ਨੂੰ ਦਰਸਾਉਂਦੀ ਹੈ। ਇਹ ਅਹਿਸਾਸ ਕਰਵਾਉਂਦੀ ਹੈ ਕਿ ਕੰਪਨੀ ਆਪਣੇ ਡਰਾਈਵਰਾਂ ਦੀ ਕਿੰਨੀ ਕਦਰ ਕਰਦੀ ਹੈ ਤੇ ਇਹ ਯਕੀਨੀ ਬਣਾਉਂਦੀ ਹੈ ਕਿ ਉਹ ਸਹੀ ਸਲਾਮਤ ਘਰ ਪਰਤਣ।

ਪਾਮਰ ਨੇ ਇਹ ਵੀ ਆਖਿਆ ਕਿ ਇਸ ਸਬੰਧ ਵਿੱਚ ਫੌਰੀ ਤੌਰ ਉੱਤੇ ਡਰਾਈਵਰਾਂ ਨਾਲ ਗੱਲ ਕਰਨ ਦੀ ਲੋੜ ਹੈ, ਉਨ੍ਹਾਂ ਦੀਆਂ ਚਿੰਤਾਵਾਂ ਸੁਣਨ ਦੀ ਲੋੜ ਹੈ, ਵੀਡੀਓ ਦੀ ਅਹਿਮੀਅਤ ਬਾਰੇ ਦੱਸੋ ਤੇ ਇਸ ਪ੍ਰਕਿਰਿਆ ਨਾਲ ਉਸ ਨੂੰ ਜੋੜੋ ਤੇ ਹੋ ਸਕੇ ਤਾਂ ਇਹ ਯਕੀਨੀ ਬਣਾਓ ਕਿ ਕੈਮਰੇ ਨਾਲ ਉਹ ਸਹਿਜ ਹੋ ਸਕੇ। ਟ੍ਰਿੰਬਲ ਦੇ ਏਂਜਲ ਨੇ ਆਖਿਆ ਕਿ ਤੁਹਾਨੂੰ ਇਮਾਨਦਾਰ ਹੋਣਾ ਹੋਵੇਗਾ ਤੇ ਜੋ ਤੁਸੀਂ ਹਾਸਲ ਕਰਨਾ ਚਾਹੁੰਦੇ ਹੋਂ ਤੇ ਕਿਉਂ ਉਸ ਲਈ ਤੁਹਾਨੂੰ ਪਾਰਦਰਸ਼ਤਾ ਤੋਂ ਕੰਮ ਲੈਣਾ ਚਾਹੀਦਾ ਹੈ। ਡਰਾਈਵਰਾਂ ਨੂੰ ਇਹ ਦਸਣ ਲਈ ਤਿਆਰ ਰਹੋ ਕਿ ਇਹ ਡਿਵਾਈਸ ਕੰਮ ਕਿਵੇਂ ਕਰਦੀ ਹੈ, ਵੀਡੀਓ ਕਲਿੱਪ ਕਿਹੋ ਜਿਹੀ ਲੱਗਦੀ ਹੈ ਤੇ ਇਹ ਕਿਵੇਂ ਲਈ ਜਾਂਦੀ ਹੈ।

ਇਹ ਦੱਸੋ ਕਿ ਤੁਸੀਂ ਇਸ ਨੂੰ ਅਹਿਮ ਕਿਉਂ ਮੰਨਦੇ ਹੋਂ। ਜੇ ਕੁਝ ਡਰਾਈਵਰ ਇਸ ਸਿਸਟਮ ਕਾਰਨ ਕੰਮ ਛੱਡ ਦਿੰਦੇ ਹਨ ਤਾਂ ਉਨ੍ਹਾਂ ਦਾ ਪੱਖ ਵੀ ਜ਼ਰੂਰ ਸੁਣੋ। ਉਨ੍ਹਾਂ ਨੂੰ ਸਮਝਾਓ ਕਿ ਇਹ ਸਭ ਤੁਸੀਂ ਉਨ੍ਹਾਂ ਦੀ ਹਿਫਾਜ਼ਤ ਲਈ ਕਰ ਰਹੇ ਹੋਂ। ਕਿਉਂਕਿ ਇਹ ਚੇਤੇ ਰਖੋ ਕਿ ਲਿਟੀਗੇਸ਼ਨ ਕੇਸ ਵਿੱਚ ਜਦੋਂ ਸਾਰੇ ਵੇਰਵੇ ਹਾਸਲ ਨਹੀਂ ਹੁੰਦੇ ਤਾਂ ਬਹੁਤੀ ਵਾਰੀ ਡਰਾਈਵਰਾਂ ਨੂੰ ਇਸ ਕਾਰਨ ਨੌਕਰੀ ਤੋਂ ਵੀ ਕੱਢ ਦਿੱਤਾ ਜਾਂਦਾ ਹੈ। ਅਤੇ ਮੈਨੂੰ ਅਜਿਹੀਆਂ ਕਈ ਉਦਾਹਰਨਾਂ ਪਤਾ ਹਨ ਜਿਸ ਵਿੱਚ ਡਰਾਈਵਰਾਂ ਦੀਆਂ ਨੌਕਰੀਆਂ ਸਿਰਫ ਇਸ ਲਈ ਬਚੀਆਂ ਕਿ ਵੀਡੀਓ ਵਿਚ ਇਹ ਪਤਾ ਲੱਗਿਆ ਕਿ ਕਿਸੇ ਮਾਮਲੇ ਵਿਚ ਉਨ੍ਹਾਂ ਦੀ ਗਲਤੀ ਨਹੀਂ ਸੀ।

ਵੈਰੀਜ਼ੌਨ ਕੋਨੈਕਟਸ ਦੇ ਏਰੀਜ਼ ਨੇ ਵੀ ਇਹ ਸਿਫਾਰਸ਼ ਕੀਤੀ ਕਿ ਇਸ ਲਈ ਲਿਖਤੀ ਨੀਤੀ ਹੋਣੀ ਚਾਹੀਦੀ ਹੈ ਕਿ ਸਟੇਅਰਿੰਗ ਦੇ ਪਿੱਛੇ ਕਿਹੋ ਜਿਹੇ ਕੰਮ ਕਰਨ ਦੀ ਤੇ ਕਿਹੋ ਜਿਹੇ ਕੰਮ ਨਾ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ। ਇਸ ਨਾਲ ਡਰਾਈਵਰਾਂ ਨੂੰ ਤਕਨਾਲੋਜੀ ਦੀ ਬਿਹਤਰ ਸਮਝ ਆਵੇਗੀ ਤੇ ਸਵਾਲਾਂ ਲਈ ਘਟ ਥਾਂ ਮਿਲੇਗੀ। ਸਾਡੇ ਕੁਝ ਸਰੋਤਾਂ ਨੇ ਉਨ੍ਹਾਂ ਫਲੀਟਸ, ਜਿਨ੍ਹਾਂ ਨੇ ਡਰਾਈਵਰਾਂ ਵੱਲ ਮੂੰਹ ਕਰਕੇ ਕੈਮਰੇ ਲਾਏ, ਲਈ ਕੰਮ ਕਰਨ ਵਾਲੇ ਡਰਾਈਵਰਾਂ ਦੀ ਪ੍ਰਕਿਰਿਆ ਵੀ ਸਾਂਝੀ ਕੀਤੀ। ਸਮਾਰਟਡਰਾਈਵ ਦੇ ਪਾਮਰ ਨੇ ਆਖਿਆ ਕਿ ਅਕਸਰ ਡਰਾਈਵਰ ਪਹਿਲਾਂ ਇਸ ਤੋਂ ਝਿਜਕਦੇ ਹਨ ਪਰ ਇੱਕ ਵਾਰੀ ਉਨ੍ਹਾਂ ਨੂੰ ਜਦੋਂ ਇਸ ਪ੍ਰੋਗਰਾਮ ਦੇ ਫਾਇਦੇ ਪਤਾ ਲੱਗ ਜਾਂਦੇ ਹਨ ਤਾਂ ਉਹ ਇਸ ਨੂੰ ਤੁਰੰਤ ਅਪਣਾ ਲੈਂਦੇ ਹਨ। ਕਈ ਫਲੀਟਸ ਵਿਚ ਤਾਂ ਡਰਾਈਵਰ ਆਪ ਅਜਿਹੇ ਕੈਮਰਿਆਂ ਦੀ ਮੰਗ ਕਰਦੇ ਹਨ ਤੇ ਇਨ੍ਹਾਂ ਤੋਂ ਬਿਨਾਂ ਕੰਮ ਕਰਨ ਲਈ ਰਾਜ਼ੀ ਨਹੀਂ ਹੁੰਦੀ।