ਪ੍ਰਾਈਸਵਾਟਰਹਾਊਸਕੂਪਰਜ਼ ਫੌਰ ਫੂਡ, ਹੈਲਥ ਐਂਡ ਕੰਜਿ਼ਊਮਰ ਪ੍ਰੋਡਕਟਸ ਆਫ ਕੈਨੇਡਾ (ਐਫਐਚਸੀਪੀ) ਵੱਲੋਂ ਜਾਰੀ ਕੀਤੀ ਗਈ ਰਿਪੋਰਟ ਵਿੱਚ ਇਹ ਪਾਇਆ ਗਿਆ ਹੈ ਕਿ ਜਿਸ ਤਰ੍ਹਾਂ ਟਰੱਕਿੰਗ ਇੰਡਸਟਰੀ ਉੱਤੇ ਦੇਸ਼ ਦੀ ਸਪਲਾਈ ਚੇਨ ਦੀ ਨਿਰਭਰਤਾ ਬਣੀ ਹੋਈ ਹੈ, ਉਸ ਦੇ ਮੱਦੇਨਜ਼ਰ ਟਰੱਕਰਜ਼ ਦੀ ਘਾਟ ਨਾਲ ਅਰਥਚਾਰੇ ਨੂੰ ਖਤਰਾ ਖੜ੍ਹਾ ਹੋ ਸਕਦਾ ਹੈ।
ਐਫਐਚਸੀਪੀ ਦੇ ਵਾਈਸ ਪ੍ਰੈਜ਼ੀਡੈਂਟ ਆਫ ਇੰਡਸਟਰੀ ਅਫੇਅਰਜ਼ ਫਰੈਂਕ ਸਕਾਲੀ ਨੇ ਆਖਿਆ ਕਿ ਟਰੱਕ ਡਰਾਈਵਰਾਂ ਦੀ ਘਾਟ ਨਾਲ ਸਪਲਾਈ ਚੇਨ ਵਿੱਚ ਵਿਘਣ ਪਵੇਗਾ। ਮਹਾਂਮਾਰੀ ਦੌਰਾਨ ਇਹ ਸੰਕਟ ਥੋੜ੍ਹੀ ਦੇਰ ਲਈ ਖੜ੍ਹਾ ਹੋਇਆ ਸੀ ਜਦੋਂ ਕੁੱਝ ਡਰਾਈਵਰਾਂ ਨੇ ਇਹ ਕੰਮ ਛੱਡ ਦਿੱਤਾ ਤੇ ਕੰਮਕਾਰਾਂ ਵਿੱਚ ਅੜਿੱਕਾ ਪੈਣ ਲੱਗਿਆ। ਇਸ ਰਿਪੋਰਟ ਅਨੁਸਾਰ ਕੈਨੇਡਾ ਵਿੱਚ 20,000 ਟਰੱਕ ਡਰਾਈਵਰਾਂ ਦੀ ਘਾਟ ਹੈ ਤੇ ਮੌਜੂਦਾ ਡਰਾਈਵਰਾਂ ਵਿੱਚੋਂ ਇੱਕ ਤਿਹਾਈ ਰਿਟਾਇਰਮੈਂਟ ਦੇ ਨੇੜੇ ਹਨ। ਜੇ ਰਕਰੂਟਮੈਂਟ ਦਾ ਇਹੋ ਹਾਲ ਰਿਹਾ ਤਾਂ ਆਉਣ ਵਾਲੇ ਸਾਲਾਂ ਵਿੱਚ ਇਹ ਘਾਟ 30,000 ਤੱਕ ਅੱਪੜ ਸਕਦੀ ਹੈ। ਜੂਨ ਵਿੱਚ ਓਨਟਾਰੀਓ ਸਰਕਾਰ ਨੇ ਆਖਿਆ ਕਿ ਇਸ ਪਾੜੇ ਨੂੰ ਖ਼ਤਮ ਕਰਨ ਲਈ 6,100 ਟਰੱਕ ਡਰਾਈਵਰ ਪ੍ਰੋਵਿੰਸ ਭਰ ਵਾਸਤੇ ਚਾਹੀਦੇ ਹੋਣਗੇ।
ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਟਰੱਕਿੰਗ ਨਾਲ ਸਬੰਧਤ ਉਮਰਦਰਾਜ਼ ਹੋ ਰਹੀ ਵਰਕਫੋਰਸ, ਡੈਮੌਗ੍ਰੈਫਿਕਸ ਤੇ ਡਰਾਈਵਰਾਂ ਦੇ ਭੱਤੇ ਅਜਿਹੇ ਕਾਰਕ ਹਨ ਜਿਨ੍ਹਾਂ ਕਾਰਨ ਇਹ ਘਾਟ ਪੈਦਾ ਹੋਈ ਹੈ। ਰਿਪੋਰਟ ਵਿੱਚ ਇਹ ਵੀ ਆਖਿਆ ਗਿਆ ਕਿ ਇੰਡਸਟਰੀ ਨੂੰ ਨੌਜਵਾਨਾਂ ਨਾਲ ਸੰਪਰਕ ਕਰਨਾ ਹੋਵੇਗਾ ਤੇ ਇਸ ਘਾਟ ਨੂੰ ਪੂਰਾ ਕਰਨ ਲਈ ਵਰਕਰਜ਼ ਦੀ ਅਗਲੀ ਪੀੜ੍ਹੀ ਨਾਲ ਰਾਬਤਾ ਕਾਇਮ ਕਰਨਾ ਹੋਵੇਗਾ।
ਇਸ ਰਿਪੋਰਟ ਬਾਰੇ ਵਿਚਾਰ ਵਟਾਂਦਰਾ ਕਰਨ ਤੇ ਇਸ ਘਾਟ ਨੂੰ ਪੂਰਾ ਕਰਨ ਲਈ ਇੰਡਸਟਰੀ ਕੀ ਕਰ ਰਹੀ ਹੈ ਇਸ ਦੀ ਚਰਚਾ ਕਰਨ ਵਾਸਤੇ ਕੈਨੇਡੀਅਨ ਟਰੱਕਿੰਗ ਅਲਾਇੰਸ ਦੇ ਵੀਪੀ ਆਫ ਕਮਿਊਨਿਕੇਸ਼ਨਜ਼ ਮਾਰਕੋ ਬਘੇਟੋ ਨੂੰ ਕਈ ਮੀਡੀਆ ਪ੍ਰੋਗਰਾਮਾਂ ਵਿੱਚ ਸੱਦਿਆਂ ਜਾਂਦਾ ਰਿਹਾ ਹੈ।
ਬਘੇਟੋ ਦਾ ਕਹਿਣਾ ਹੈ ਕਿ ਇੰਡਸਟਰੀ ਨੂੰ ਨੌਜਵਾਨਾਂ ਦੇ ਰੂ ਬ ਰੂ ਕਰਨ ਤੇ ਪ੍ਰਮੋਟ ਕਰਨ ਲਈ ਇੰਡਸਟਰੀ ਵੱਲੋਂ ਆਪਣੇ ਪਬਲਿਕ ਰਿਲੇਸ਼ਨਜ਼ ਰਾਹੀਂ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਚੂਜ਼ ਟੂ ਟਰੱਕ ਸੋਸ਼ਲ ਮੀਡੀਆ ਕੈਂਪੇਨ ਮੁੱਖ ਤੌਰ ਉੱਤੇ ਮਿਲੇਨੀਅਲਜ਼ ਤੇ ਜੈਨ ਜੀਜ਼ ਲਈ ਹੀ ਲਾਂਚ ਕੀਤੀ ਗਈ ਹੈ ਕਿਉਂਕਿ ਇਹ ਨਵਾਂ ਕਰੀਅਰ ਚੁਣਨ ਦੇ ਰਾਹ ਉੱਤੇ ਹੁੰਦੇ ਹਨ। ਇਸ ਨਾਲ ਹੁਣ ਤੱਕ 45 ਮਿਲੀਅਨ ਇੰਪਰੈਸ਼ਨਜ਼ ਜਨਰੇਟ ਹੋ ਚੁੱਕੇ ਹਨ।
ਇਹ ਪੁੱਛੇ ਜਾਣ ਉੱਤੇ ਕਿ ਕੀ ਐਕਸਪ੍ਰੈੱਸ ਐਂਟਰੀ ਵਰਕਰ ਪ੍ਰੋਗਰਾਮ ਵਿੱਚ ਤਾਜ਼ਾ ਤਬਦੀਲੀਆਂ, ਜਿਨ੍ਹਾਂ ਨੂੰ ਸਕਿੱਲਡ ਵਰਕਰਜ਼ ਉੱਤੇ ਕੇਂਦਰਿਤ ਕਰਕੇ ਕੀਤਾ ਗਿਆ ਹੈ, ਨਵੇਂ ਵਰਕਰਜ਼ ਨੂੰ ਆਕਰਸਿ਼ਤ ਕਰਨ ਵਿੱਚ ਮਦਦ ਕਰਨਗੀਆਂ ਤਾਂ ਇਸ ਉੱਤੇ ਬਘੇਟੋ ਨੇ ਆਖਿਆ ਕਿ ਇੰਡਸਟਰੀ ਇਸ ਨਾਲ ਕਾਫੀ ਉਤਸਾਹਿਤ ਹੈ ਪਰ ਇਸ ਗੱਲ ਨੂੰ ਲੈ ਕੇ ਤਣਾਅ ਵਿੱਚ ਵੀ ਹੈ ਕਿ ਇਸ ਪ੍ਰੋਗਰਾਮ ਵਿੱਚ ਅਜਿਹੇ ਮਾਪਦੰਡਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਸੀ ਜਿਸ ਨਾਲ ਵਰਕਰਜ਼ ਲੰਮੇਂ ਸਮੇਂ ਤੱਕ ਇੰਡਸਟਰੀ ਨਾਲ ਜੁੜ ਸਕਦੇ, ਜਿਵੇਂ ਕਿ ਸਮਰੱਥ ਡਰਾਈਵਰਾਂ ਦੇ ਨਾਲ ਨਾਲ ਟਰੱਕਿੰਗ ਕੈਰੀਅਰਜ਼ ਦੀ ਸਕਰੀਨਿੰਗ ਵੀ ਕੀਤੀ ਜਾਂਦੀ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਸੰਭਾਵੀ ਇੰਪਲੌਇਰਜ਼ ਵਰਕਰਜ਼ ਨੂੰ ਜਾਇਜ਼ ਭੱਤੇ ਦੇਣਗੇ, ਸਾਰੇ ਲੇਬਰ ਨਿਯਮਾਂ ਦੀ ਪਾਲਣਾ ਕਰਨਗੇ ਤੇ ਡਰਾਈਵਰਾਂ ਨੂੰ ਸਹੀ ਢੰਗ ਨਾਲ ਸਿਖਲਾਈ ਦੇਣਗੇ।
ਉਨ੍ਹਾਂ ਇਹ ਵੀ ਆਖਿਆ ਕਿ ਫੈਡਰਲ ਸਰਕਾਰ ਨੂੰ ਡਰਾਈਵਰ ਇੰਕ·,ਜੋ ਕਿ ਟੈਕਸਾਂ ਤੋਂ ਬਚਣ ਤੇ ਲੇਬਰ ਦਾ ਸ਼ੋਸ਼ਣ ਕਰਨ ਵਾਲੀ ਅਜਿਹੀ ਸਕੀਮ ਹੈ ਜਿਸ ਦੀ ਵਰਤੋਂ ਅੰਡਰਗ੍ਰਾਊਂਡ ਇਕੌਨਮੀ ਨਾਲ ਜੁੜੇ ਕੈਰੀਅਰਜ਼ ਵੱਲੋਂ ਕੀਤੀ ਜਾਂਦੀ ਹੈ, ਵਰਗੀਆਂ ਸਕੀਮਾਂ ਨਾਲ ਲੜਨ ਲਈ ਹੋਰ ਕਾਫੀ ਕੁੱਝ ਕਰਨਾ ਚਾਹੀਦਾ ਹੈ। ਇਸ ਸਿਸਟਮ ਤਹਿਤ ਕੰਮ ਕਰਨ ਵਾਲੇ ਬਹੁਤੇ ਡਰਾਈਵਰਾਂ ਨੂੰ ਮੂਲ ਅਧਿਕਾਰ ਤੇ ਭੱਤੇ ਜਿਹੜੇ ਹੋਰਨਾਂ ਫੈਡਰਲ ਵਰਕਰਜ਼ ਨੂੰ ਮਿਲਦੇ ਹਨ, ਜਿਵੇਂ ਕਿ ਵੈਕੇਸ਼ਨ ਪੇਅ, ਸਿੱਕ ਡੇਅਜ਼, ਸੈਵਰੈਂਸ ਪੇਅ, ਵਰਕਰਜ਼ ਕੰਪਨਸੇਸ਼ਨ ਆਦਿ ਨਹੀਂ ਮਿਲਦੇ।
ਬਘੇਟੋ ਨੇ ਆਖਿਆ ਕਿ ਦੋ ਟਰੱਕਿੰਗ ਇੰਡਸਟਰੀਜ਼ ਇੱਕਠਿਆਂ ਚੱਲ ਰਹੀਆਂ ਹਨ : ਇੱਕ ਅਜਿਹੇ ਆਗਿਆਕਾਰੀ, ਪ੍ਰੋਫੈਸ਼ਨਲ ਕੈਰੀਅਰਜ਼ ਹਨ ਜਿਹੜੇ ਆਪਣੇ ਮੁਲਾਜ਼ਮਾਂ ਨਾਲ ਸਹੀ ਢੰਗ ਨਾਲ ਵਿਵਹਾਰ ਕਰਦੇ ਹਨ, ਉਨ੍ਹਾਂ ਨੂੰ ਪੂਰੇ ਭੱਤੇ ਦਿੰਦੇ ਹਨ,ਸੇਫ ਰਹਿ ਕੇ ਕੰਮ ਕਰਨ ਦੀ ਟੇ੍ਰਨਿੰਗ ਦਿੰਦੇ ਹਨ ਤੇ ਡਰਾਈਵਰਾਂ ਨੂੰ ਲੰਮੇਂ ਸਮੇਂ ਤੱਕ ਸਫਲਤਾ ਦਾ ਆਨੰਦ ਮਾਨਣ ਲਈ ਉਨ੍ਹਾਂ ਨੂੰ ਸਾਰੇ ਤਰ੍ਹਾਂ ਦੇ ਸੰਦ ਤੇ ਸਕਿੱਲਜ਼ ਮੁਹੱਈਆ ਕਰਵਾਉਂਦੇ ਹਨ। ਦੂਜੇ ਹਨ ਡਰਾਈਵਰ ਇੰਕ· ਜਿਹੜੇ ਕਿ ਘਾਤ ਲਾ ਕੇ ਨਵੇਂ ਕੈਨੇਡੀਅਨਜ਼ ਜਾਂ ਜਿਹੜੇ ਵਰਕਫੋਰਸ ਵਿੱਚ ਨਵੇਂ ਹੁੰਦੇ ਹਨ, ਜਿਹੜੇ ਆਪਣੇ ਲੇਬਰ ਅਧਿਕਾਰਾਂ ਤੋਂ ਜਾਣੂ ਨਹੀਂ ਹੁੰਦੇ, ਉਨ੍ਹਾਂ ਦਾ ਸਿ਼ਕਾਰ ਕਰਦੇ ਹਨ। ਇਸ ਤਰ੍ਹਾਂ ਦੇ ਹੱਥਕੰਢਿਆਂ ਕਾਰਨ ਹੀ ਡਰਾਈਵਰਾਂ ਦੀ ਘਾਟ ਵਰਗਾ ਮੁੱਦਾ ਪੈਦਾ ਹ’ਇਆ ਹੈ ਤੇ ਇਸ ਨਾਲ ਹੀ ਟਰਨਓਵਰ ਗੜਬੜਾ ਗਈ ਹੈ ਤੇ ਲੋਕ ਇੰਡਸਟਰੀ ਤੋਂ ਟੁੱਟਦੇ ਜਾ ਰਹੇ ਹਨ।
Comments are closed