ਵੁਮਨ ਇਨ ਟਰੱਕਿੰਗ ਐਸੋਸਿਏਸ਼ਨ ਵੱਲੋਂ ਪਿੱਛੇ ਜਿਹੇ ਜਾਰੀ ਕੀਤੇ ਗਏ 2023 ਡਬਲਿਊਆਈਟੀ ਇੰਡੈਕਸ ਦੇ ਡਾਟਾ ਅਨੁਸਾਰ ਕਮਰਸ਼ੀਅਲ ਫਰੇਟ ਟਰਾਂਸਪੋਰਟੇਸ਼ਨ ਇੰਡਸਟਰੀ ਵਿੱਚ ਫੌਰ ਹਾਇਰ ਜਾਂ ਪ੍ਰਾਈਵੇਟ ਫਲੀਟਸ ਨਾਲ ਜੁੜੀਆਂ ਕਾਰਪੋਰੇਸ਼ਨਾਂ ਵਿੱਚ ਮਹਿਲਾ ਸੇਫਟੀ ਪੋ੍ਰਫੈਸ਼ਨਲਜ਼ ਦੀ ਪ੍ਰਤੀਸ਼ਤਤਾ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਡਬਲਿਊਆਈਟੀ ਇੰਡੈਕਸ ਇੰਡਸਟਰੀ ਦਾ ਅਜਿਹਾ ਮੀਲਪੱਥਰ ਹੈ ਜਿਹੜਾ ਹਰ ਸਾਲ ਟਰਾਂਸਪੋਰਟੇਸ਼ਨ ਵਿੱਚ ਨਵੇਂ ਮਾਅਰਕੇ ਮਾਰਨ ਵਾਲੀਆਂ ਮਹਿਲਾਵਾਂ ਦੀ ਪ੍ਰਤੀਸ਼ਤਤਾ ਨੂੰ ਮਾਪਦਾ ਹੈ। ਸੇਫਟੀ ਪ੍ਰੋਫੈਸ਼ਨਲਜ਼ ਬਾਰੇ ਡਾਟਾ
ਰਿਕਾਰਡ ਕਰਨ ਦੇ ਦੂਜੇ ਸਾਲ 2023 ਦੇ ਡਬਲਿਊਆਈਟੀ ਇੰਡੈਕਸ ਵਿੱਚ ਦਰਸਾਇਆ ਗਿਆ ਕਿ ਟਰਾਂਸਪੋਰਟੇਸ਼ਨ ਕੰਪਨੀਆਂ ਵਿੱਚ ਕੰਮ ਕਰ ਰਹੇ ਸੇਫਟੀ ਪੋ੍ਰਫੈਸ਼ਨਲਜ਼ ਵਿੱਚੋਂ 41·6 ਫੀ ਸਦੀ ਮਹਿਲਾਵਾਂ ਹਨ। ਇਸ ਤੋਂ ਇਲਾਵਾ, 2023 ਦੇ ਡਬਲਿਊਆਈਟੀ ਇੰਡੈਕਸ ਵਿੱਚ ਪਾਇਆ ਗਿਆ ਕਿ ਰਿਸਪੌਂਡੈਂਟਸ ਵਿੱਚੋਂ 16 ਫੀ ਸਦੀ ਨੇ ਰਿਪੋਰਟ ਕੀਤਾ ਕਿ ਉਨ੍ਹਾਂ ਕੋਲ ਸੇਫਟੀ ਰੋਲਜ਼ ਵਿੱਚ 90 ਫੀ ਸਦੀ ਜਾਂ ਇਸ ਤੋਂ ਵੱਧ ਮਹਿਲਾਵਾਂ ਹੀ ਹਨ, 25 ਫੀ ਸਦੀ ਤੋਂ ਵੱਧ ਨੇ ਮੰਨਿਆਂ ਕਿ ਇਨ੍ਹਾਂ ਭੂਮਿਕਾਵਾਂ ਵਿੱਚ ਉਨ੍ਹਾਂ ਕੋਲ 50 ਤੋਂ 89 ਫੀ ਸਦੀ ਮਹਿਲਾਵਾਂ ਹੀ ਹਨ।
29 ਫੀ ਸਦੀ ਨੇ ਮੰਨਿਆਂ ਕਿ ਸੇਫਟੀ ਰੋਲਜ਼ ਵਿੱਚ ਉਨ੍ਹਾਂ ਕੋਲ 20 ਤੋਂ 49 ਫੀ ਸਦੀ ਮਹਿਲਾਵਾਂ ਸੇਫਟੀ ਰੋਲਜ਼ ਵਿੱਚ ਹਨ, ਜਦਕਿ 13 ਫੀ ਸਦੀ ਤੋਂ ਵੱਧ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 1 ਫੀ ਸਦੀ ਤੋਂ 19 ਫੀ ਸਦੀ ਮਹਿਲਾਵਾਂ ਸੇਫਟੀ ਰੋਲਜ਼ ਵਿੱਚ ਹਨ ਤੇ 16 ਫੀ ਸਦੀ ਨੇ ਆਖਿਆ ਕਿ ਉਨ੍ਹਾਂ ਕੋਲ ਸੇਫਟੀ ਰੋਲਜ਼ ਵਿੱਚ ਕੋਈ ਮਹਿਲਾ ਨਹੀਂ ਹੈ।
ਡਬਲਿਊਆਈਟੀ ਦੇ ਪ੍ਰੈਜ਼ੀਡੈਂਟ ਤੇ ਚੀਫ ਐਗਜ਼ੈਕਟਿਵ ਆਫੀਸਰ ਜੈਨੀਫਰ ਹੈਡਰਿੱਕ ਨੇ ਆਖਿਆ ਕਿ ਸੇਫਟੀ ਪ੍ਰੋਫੈਸ਼ਨਲਜ਼ ਕੋਲ ਪ੍ਰੋਸੀਜਰਜ਼ ਤੇ ਪ੍ਰੋਟੋਕਾਲਜ਼ ਦੀ ਵਿਆਪਕ ਸਮਝ ਹੁੰਦੀ ਹੈ ਤੇ ਇਸ ਦਾ ਸੇਫਟੀ ਚੇਤਾਵਨੀਆਂ ਜਾਂ ਚੁਣੌਤੀਆਂ ਨਾਲ ਨਜਿੱਠਣ ਤੇ ਰਿਸਕ ਨੂੰ ਘਟਾਉਣ ਵਿੱਚ ਕਾਫੀ ਵੱਡਾ ਹੱਥ ਹੁੰਦਾ ਹੈ। ਇਸ ਦੇ ਨਾਲ ਹੀ ਸਮੁੱਚੀ ਵਰਕਫੋਰਸ ਸੇਫਟੀ ਤੇ ਭਲਾਈ ਲਈ ਵੀ ਇਹ ਅਹਿਮ ਭੂਮਿਕਾ ਅਦਾ ਕਰਦੇ ਹਨ। ਇਹ ਸਾਡੀ ਇੰਡਸਟਰੀ ਦਾ ਅਹਿਮ ਹਿੱਸਾ ਹੈ ਤੇ ਮਹਿਲਾਵਾਂ ਦੇ ਤਕਨੀਕੀ ਤੇ ਲੀਡਰਸਿ਼ਪ ਸਕਿੱਲਜ਼ ਦੇ ਨਿਰਮਾਣ ਲਈ ਇਹ ਕਈ ਮੌਕੇ ਪੈਦਾ ਕਰਦਾ ਹੈ।
2016 ਵਿੱਚ ਸ਼ੁਰੂ ਹੋ ਕੇ ਡਬਲਿਊਆਈਟੀ ਇੰਡੈਕਸ ਟਰਾਂਸਪੋਰਟੇਸ਼ਨ, ਫੌਰ ਹਾਇਰ ਟਰੱਕਿੰਗ ਕੰਪਨੀਆਂ, ਪ੍ਰਾਈਵੇਟ ਫਲੀਟਸ, ਟਰਾਂਸਪੋਰਟੇਸ਼ਨ ਇੰਟਰਮੀਡੀਅਰੀਜ਼, ਰੇਲਰੋਡਜ਼, ਓਸ਼ਨ ਕੈਰੀਅਰਜ਼, ਇਕਿਉਪਮੈਂਟ ਨਿਰਮਾਤਾ ਤੇ ਤਕਨਾਲੋਜੀ ਵਿੱਚ ਸਰਗਰਮ ਕੰਪਨੀਆਂ ਵੱਲੋਂ ਦਿੱਤੇ ਜਾਣ ਵਾਲੇ ਅੰਕੜਿਆਂ ਉੱਤੇ ਆਧਾਰਿਤ ਹੁੰਦਾ ਹੈ।
Comments are closed