ਸਾਡੇ ਅਰਥਚਾਰੇ ਨੂੰ ਚੱਲਦਾ ਰੱਖਣ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ ਟਰੱਕ ਡਰਾਈਵਰ : ਅਲਘਬਰਾ

White day cab big rig industrial semi truck transporting commercial cargo in dry van semi trailer running in convoy behind another semi truck driving on the interstate highway road

ਨੈਸ਼ਨਲ ਟਰੱਕਿੰਗ ਵੀਕ ਦੀ ਸੁ਼ਰੂਆਤ ਮੌਕੇ ਫੈਡਰਲ ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ :

ਿਛਲੇ ਦੋ ਸਾਲਾਂ ਨੇ ਸਾਨੂੰ ਦਿਖਾ ਦਿੱਤਾ ਹੈ ਕਿ ਮਜ਼ਬੂਤ ਤੇ ਲਚਕਦਾਰ ਸਪਲਾਈ ਚੇਨ ਦਾ ਹੋਣਾ ਕਿੰਨਾ ਜ਼ਰੂਰੀ ਹੁੰਦਾ ਹੈ। ਅਜਿਹੀ ਮਜ਼ਬੂਤ ਤੇ ਦਮਦਾਰ ਸਪਲਾਈ ਚੇਨ ਖਰਾਬ ਤੋਂ ਖਰਾਬ ਮੌਸਮ ਜਾਂ ਗਲੋਬਲ ਮਹਾਂਮਾਰੀ ਵਰਗੀਆਂ ਕੁਦਰਤੀ ਅਲਾਮਤਾਂ ਦੇ ਦੌਰ ਵਿੱਚ ਵੀ ਬੇਹੱਦ ਜ਼ਰੂਰੀ ਹੈ। 

ਉਨ੍ਹਾਂ ਆਖਿਆ ਕਿ ਕੈਨੇਡੀਅਨ ਪਰਿਵਾਰਾਂ ਦੀ ਲੋੜ ਮੁਤਾਬਕ ਅਹਿਮ ਚੀਜ਼ਾਂ ਉਨ੍ਹਾਂ ਨੂੰ ਹਰ ਹਾਲ ਮਿਲਣ ਇਹ ਯਕੀਨੀ ਬਣਾਉਣ ਵਿੱਚ ਟਰੱਕ ਡਰਾਈਵਰ ਅਹਿਮ ਭੂਮਿਕਾ ਨਿਭਾਂਉਂਦੇ ਹਨ। ਕੋਵਿਡ-19 ਮਹਾਂਮਾਰੀ ਦੌਰਾਨ ਇਨ੍ਹਾਂ ਡਰਾਈਵਰਾਂ ਨੇ ਆਪਣੀ ਸਪਲਾਈ ਚੇਨ ਨੂੰ ਚੱਲਦਾ ਰੱਖਣ ਲਈ ਜਿਹੜੀ ਭੂਮਿਕਾ ਨਿਭਾਈ ਹੈ ਉਸ ਦਾ ਕੋਈ ਜਵਾਬ ਨਹੀਂ, ਉਨ੍ਹਾਂ ਦੀਆਂ ਅਣਥੱਕ ਕੋਸਿ਼ਸ਼ਾਂ ਕਾਰਨ ਹੀ ਸਪਲਾਈ ਚੇਨ ਨੂੰ ਚੱਲਦਾ ਰੱਖਣ ਵਿੱਚ ਮਦਦ ਮਿਲੀ, ਇਨ੍ਹਾਂ ਦੀ ਮਿਹਨਤ ਸਦਕਾ ਹੀ ਸਾਡੇ ਘਰਾਂ ਵਿੱਚ ਖਾਣਾ ਪਹੁੰਚਿਆ ਤੇ ਅਸੀਂ ਕੈਨੇਡਾ ਵਿੱਚ ਤਿਆਰ ਵਸਤਾਂ ਨੂੰ ਦੁਨੀਆ ਭਰ ਦੀਆਂ ਮਾਰਕਿਟਸ ਵਿੱਚ ਪਹੁੰਚਾਉਣ ਵਿੱਚ ਕਾਮਯਾਬ ਹੋ ਸਕੇ।

ਅਲਘਬਰਾ ਨੇ ਆਖਿਆ ਕਿ ਇਸ ਸਾਲ ਨੈਸ਼ਨਲ ਟਰੱਕਿੰਗ ਵੀਕ ਮਨਾਉਣ ਲਈ ਉਹ ਉਨ੍ਹਾਂ ਸਾਰੇ ਟਰੱਕ ਡਰਾਈਵਰਾਂ ਦਾ ਸੁ਼ਕਰੀਆ ਅਦਾ ਕਰਨਾ ਚਾਹੁੰਦੇ ਹਨ ਜਿਨ੍ਹਾਂ ਨੇ ਹਰ ਰੋਜ਼ ਕੈਨੇਡੀਅਨ ਪਰਿਵਾਰਾਂ ਦੀ ਲੋੜ ਦੀਆਂ ਸਾਰੀਆਂ ਵਸਤਾਂ ਉਨ੍ਹਾਂ ਤੱਕ ਪਹੁੰਚਾਈਆਂ। ਉਨ੍ਹਾਂ ਆਖਿਆ ਕਿ ਇਨ੍ਹਾਂ ਟਰੱਕ ਡਰਾਈਵਰਾਂ ਦੀ ਬਦੌਲਤ ਅਸੀਂ ਆਪਣੇ ਅਰਥਚਾਰੇ ਨੂੰ ਮਜ਼ਬੂਤ ਰੱਖਣ ਵਿੱਚ ਕਾਮਯਾਬ ਰਹੇ ਤੇ ਇਨ੍ਹਾਂ ਸਾਰਿਆਂ ਦੀ ਮਿਹਨਤ ਦੇ ਜਸ਼ਨ ਮਨਾਉਣੇ ਬਣਦੇ ਹਨ।

ਇਸ ਸਮੇਂ ਸਾਡਾ ਧਿਆਨ ਮਹਾਂਮਾਰੀ ਦੇ ਪ੍ਰਭਾਵ ਤੋਂ ਉਭਰਨ ਵਿੱਚ ਲੱਗਿਆ ਹੋਇਆ ਹੈ ਤੇ ਸਾਡੀ ਸਰਕਾਰ ਇਸ ਸੈਕਟਰ ਨੂੰ ਦਰਪੇਸ਼ ਲੇਬਰ ਦੀ ਘਾਟ ਵਰਗੀ ਵੱਡੀ ਚੁਣੌਤੀ ਨਾਲ ਨਜਿੱਠਣ ਲਈ ਟਰੱਕਿੰਗ ਇੰਡਸਟਰੀ ਨਾਲ ਰਲ ਕੇ ਕੰਮ ਕਰਨਾ ਜਾਰੀ ਰੱਖੇਗੀ।ਉਨ੍ਹਾਂ ਆਖਿਆ ਕਿ ਲੇਬਰ ਦੀ ਘਾਟ ਦੁਨੀਆਂ ਭਰ ਦੀ ਟਰੱਕਿੰਗ ਇੰਡਸਟਰੀ ਨੂੰ ਪ੍ਰਭਾਵਿਤ ਕਰ ਰਹੀ ਹੈ ਤੇ ਇਸ ਸਾਲ ਦੇ ਸ਼ੁਰੂ ਵਿੱਚ ਸਰਕਾਰ ਦੀ ਨੈਸ਼ਨਲ ਸਪਲਾਈ ਚੇਨ ਸਬੰਧੀ ਸਿਖਰ ਵਾਰਤਾ ਵਿੱਚ ਇਹ ਮੁੱਦਾ ਗੱਲਬਾਤ ਦਾ ਅਹਿਮ ਵਿਸ਼ਾ ਵੀ ਰਿਹਾ। 

ਿਵੇਂ ਅਸੀਂ ਅੱਗੇ ਵੱਧ ਰਹੇ ਹਾਂ, ਸਾਡੀ ਸਰਕਾਰ ਦੇਸ਼ ਦੇ ਇੱਕ ਸਿਰੇ ਤੋਂ ਲੈ ਕੇ ਦੂਜੇ ਸਿਰੇ ਤੱਕ ਟਰੱਕਿੰਗ ਇੰਡਸਟਰੀ ਨਾਲ ਰਲ ਕੇ ਕੰਮ ਕਰਨਾ ਜਾਰੀ ਰੱਖੇਗੀ ਤਾਂ ਕਿ ਕੈਨੇਡੀਅਨਜ਼ ਲਈ ਆਪਣੇ ਅਰਥਚਾਰੇ ਨੂੰ ਮਜ਼ਬੂਤ ਰੱਖਿਆ ਜਾ ਸਕੇ।