ਲੋੜਵੰਦ ਬੱਚਿਆਂ ਤੱਕ ਖਿਡੌਣੇ ਪਹੁੰਚਾਉਣ ਵਾਸਤੇ ਥੌਮਸਨ ਟਰਮੀਨਲਜ਼ ਨੇ ਆਰਸੀਏਐਫ ਤੇ ਹੋਰਨਾਂ ਨਾਲ ਮਿਲਾਏ ਹੱਥ

ਕ੍ਰਿਸਮਸ ਭਾਵੇਂ ਲੰਘ ਚੁੱਕੀ ਹੈ ਪਰ ਕੈਨੇਡਾ ਦੀਆਂ ਬਹੁਤੀਆਂ ਉੱਤਰੀ ਕਮਿਊਨਿਟੀਜ਼ ਵਿੱਚ ਅਜੇ ਵੀ ਇਸ ਦੇ
ਜਸ਼ਨ ਮਨਾਏ ਜਾ ਰਹੇ ਹਨ। ਇਸ ਸੱਭ ਲਈ ਓਟੀਏ ਦੇ ਥੌਮਸਨ ਟਰਮੀਨਲ ਦੇ ਮੈਂਬਰ, ਰੌਇਲ ਕੈਨੇਡੀਅਨ
ਮਾਊਂਟਿਡ ਪੁਲਿਸ (ਆਰਸੀਐਮਪੀ) ਤੇ ਕੈਨੇਡੀਅਨ ਟੌਏ ਐਸੋਸਿਏਸ਼ਨ ਦੇ ਨਾਲ ਨਾਲ ਰੌਇਲ ਕੈਨੇਡੀਅਨ ਏਅਰ
ਫੋਰਸ (ਆਰਸੀਏਐਫ) ਵੀ ਵਧਾਈ ਦੇ ਪਾਤਰ ਹਨ।
ਟੌਇਜ਼ ਫੌਰ ਦ ਨੌਰਥ ਪਹਿਲਕਦਮੀ ਤਹਿਤ ਸਾਲਾਨਾ ਪੱਧਰ ਉੱਤੇ ਦੂਰ ਦਰਾਜ ਦੀਆਂ ਕੈਨੇਡੀਅਨ
ਕਮਿਊਨਿਟੀਜ਼, ਜਿਵੇਂ ਕਿ ਨੌਰਥਵੈਸਟ ਟੈਰੇਟਰੀਜ਼, ਲੈਬਰਾਡੌਰ, ਮੈਨੀਟੋਬਾ ਤੇ ਉੱਤਰੀ ਓਨਟਾਰੀਓ, ਨੂੰ ਖਿਡੌਣੇ
ਮੁਹੱਈਆ ਕਰਵਾਏ ਜਾਂਦੇ ਹਨ।ਇਹ ਸਿਲਸਿਲਾ 2010 ਤੋਂ ਬਾਦਸਤੂਰ ਚੱਲ ਰਿਹਾ ਹੈ। ਇੱਕ ਬਿਆਨ ਜਾਰੀ
ਕਰਕੇ, ਆਰਸੀਐਮਪੀ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਲੱਗਭਗ 4000 ਬੱਚਿਆਂ ਨੂੰ ਇੱਕ ਮਿਲੀਅਨ ਤੋਂ ਵੀ
ਵੱਧ ਮੁੱਲ ਦੇ ਖਿਡੌਣੇ ਵੰਡੇ ਜਾ ਚੁੱਕੇ ਹਨ। ਇਨ੍ਹਾਂ ਬੱਚਿਆਂ ਨੂੰ ਨਹੀਂ ਤਾਂ ਇਹ ਖਿਡੌਣੇ ਹਾਸਲ ਨਹੀਂ ਸੀ ਹੋਣੇ।
ਐਸੋਸਿਏਸ਼ਨ ਨੇ ਦੱਸਿਆ ਕਿ ਇਸ ਸਾਲ ਇਸ ਪਹਿਲਕਦਮੀ ਲਈ ਰਿਕਾਰਡ ਤੋੜ 470,000 ਡਾਲਰ ਤੋਂ ਵੱਧ
ਦੀ ਰਕਮ ਇੱਕਠੀ ਹੋਈ, ਜੋ ਕਿ ਇੱਕ ਸੀਜ਼ਨ ਵਿੱਚ ਇੱਕਠੀ ਹੋਣ ਵਾਲੀ ਵੱਡੀ ਰਕਮ ਹੈ। ਥੌਮਸਨ ਵੱਲੋਂ ਖਿਡੌਣੇ
ਇੱਕਠੇ ਕਰਨ, ਉਨ੍ਹਾਂ ਨੂੰ ਸਟੋਰ ਕਰਕੇ ਰੱਖਣ, ਛਾਂਟਣ ਤੇ ਡਲਿਵਰ ਕਰਨ ਦਾ ਕੰਮ ਬੜੀ ਬਖੂਬੀ ਨਿਭਾਇਆ
ਗਿਆ। ਫਿਰ ਇਹ ਖਿਡੌਣੇ ਥੌਮਸਨ ਵੱਲੋਂ ਸੀਐਫਬੀ ਟਰੈਂਟਨ ਭੇਜੇ ਗਏ ਜਿੱਥੋਂ ਇਹ ਆਰਸੀਏਐਫ ਸੀਸੀ-130
ਹਰਕਿਊਲਿਸ ਵਿੱਚ ਲੱਦੇ ਗਏ, ਜਿਸ ਵੱਲੋਂ ਅਗਾਂਹ ਇਹ ਖਿਡੌਣੇ ਤੇ ਟੀਨ ਪੈਕਸ ਥੰਡਰ ਬੇਅ ਇੰਟਰਨੈਸ਼ਨਲ
ਏਅਰਪੋਰਟ ਲਿਜਾਏ ਗਏ ਤੇ ਜਿੱਥੋਂ ਨੌਰਥ ਸਟਾਰ ਏਅਰ ਤੇ ਗਾਰਡਵਾਈਨ ਗਰੁੱਪ ਨੇ ਖਿਡੌਣਿਆਂ ਨੂੰ ਉਨ੍ਹਾਂ ਦੀ
ਮੰਜਿ਼ਲ ਤੱਕ ਪਹੁੰਚਾਉਣ ਦਾ ਕੰਮ ਕੀਤਾ।
ਗਾਰਡਵਾਈਨ ਗਰੁੱਪ ਵੱਲੋਂ ਇਨ੍ਹਾਂ ਛਾਂਟੇ ਹੋਏ ਖਿਡੌਣਿਆਂ ਨੂੰ ਨੌਰਥ ਸਟਾਰ ਦੇ ਹੈਂਗਰਜ਼ ਤੱਕ ਪਹੁੰਚਾਇਆ ਗਿਆ ਤੇ
ਫਿਰ ਇਨ੍ਹਾਂ ਨੂੰ ਪੋਪਲਰ ਹਿੱਲ ਫਰਸਟ ਨੇਸ਼ਨ, ਸੈਸੀਗੋਲੇਕ ਫਰਸਟ ਨੇਸ਼ਨ ਤੇ ਵੈਬਕਿਊ ਫਰਸਟ ਨੇਸ਼ਨ ਵਰਗੀਆਂ
ਦੂਰ ਦਰਾਜ ਦੀਆਂ ਥਾਂਵਾਂ ਤੱਕ ਪਹੁੰਚਾਇਆ ਗਿਆ।
ਥੌਮਸਨ ਟਰਮੀਨਲ ਦੇ ਜਿੰਮ ਥੌਂਪਸਨ ਨੇ ਆਖਿਆ ਕਿ ਹਰ ਸਾਲ ਡਲਿਵਰ ਕਰਨ ਲਈ ਜਿਹੜੇ ਖਿਡੌਣੇ ਸਾਡੇ ਵੱਲੋਂ
ਸਹੇਜੇ ਜਾਂਦੇ ਹਨ ਉਨ੍ਹਾਂ ਦੀ ਕੁਆਲਿਟੀ ਤੇ ਗਿਣਤੀ ਆਪਣੇ ਆਪ ਵਿੱਚ ਵੱਖਰਾ ਰੁਮਾਂਚ ਪੈਦਾ ਕਰਦੀ ਹੈ। ਉਨ੍ਹਾਂ
ਆਖਿਆ ਕਿ ਅਸੀਂ ਇਸ ਸਾਲ ਇਸ ਟੀਚੇ ਨੂੰ ਪੂਰਾ ਕਰਨ ਲਈ ਸਪਿੰਨ ਮਾਸਟਰ, ਦ ਕੈਨੇਡੀਅਨ ਟੌਏ
ਐਸੋਸਿਏਸ਼ਨ ਤੇ ਉਨ੍ਹਾਂ ਦੇ ਮੈਂਬਰਾਂ ਦੀ ਮਦਦ ਲਈ ਉਨ੍ਹਾਂ ਦੇ ਸ਼ੁਕਰਗੁਜ਼ਾਰ ਹਾਂ।
ਜਿਵੇਂ ਖਿਡੌਣੇ ਆਫਿਸਿਜ਼ ਤੋਂ ਵੇਅਰਹਾਊਸਿਜ਼ ਤੱਕ ਭੇਜੇ ਗਏ, ਫਿਰ ਬੱਚਿਆਂ ਦੇ ਹੱਥਾਂ ਵਿੱਚ ਆਏ, ਵਾਲੰਟੀਅਰਜ਼
ਵੱਲੋਂ ਬੜੀ ਬੇਸਬਰੀ ਨਾਲ ਸੋਸ਼ਲ ਮੀਡੀਆ ਅਪਡੇਟਸ ਦੀ ਉਡੀਕ ਕੀਤੀ ਗਈ। ਬੱਚਿਆਂ ਦੇ ਚਿਹਰਿਆਂ ਉੱਤੇ
ਖਿਡੌਣੇ ਹਾਸਲ ਕਰਨ ਤੋਂ ਬਾਅਦ ਆਈ ਆਖਰੀ ਪਲਾਂ ਦੀ ਖੁਸ਼ੀ ਦਾ ਉਹ ਅਹਿਸਾਸ ਇੰਜ ਆਖਦਾ ਲੱਗਦਾ ਹੈ
ਜਿਵੇਂ ਸੈਂਟਾ ਤੋਂ ਉਨ੍ਹਾਂ ਨੂੰ ਖਿਡੌਣਿਆਂ ਦਾ ਉਹ ਖਜ਼ਾਨਾ ਮਿਲ ਗਿਆ ਹੋਵੇ ਤੇ ਇਸ ਨਾਲ ਹੀ ਸਾਡੀ ਮਿਹਨਤ ਵੀ
ਸਫਲ ਹੋ ਜਾਂਦੀ ਮਹਿਸੂਸ ਹੁੰਦੀ ਹੈ।