ਦਸੰਬਰ ਦੇ ਮੱਧ ਤੋਂ ਜੀਟੀਏ ਵਿੱਚ ਸ਼ੁਰੂ ਹੋਵੇਗਾ ਪਾਬੰਦੀਸ਼ੁਦਾ ਟੋਅ ਜ਼ੋਨ ਪਾਇਲਟ ਪ੍ਰੋਗਰਾਮ

towing truck zone on GTA highway

13 ਦਸੰਬਰ, 2021 ਤੋਂ ਸੁ਼ਰੂ ਕਰਕੇ ਜੀਟੀਏ ਵਿੱਚ ਟਰਾਂਸਪੋਰਟੇਸ਼ਨ ਮੰਤਰਾਲਾ (ਐਮਟੀਓ) ਆਪਣੇ ਟੋਅ ਜ਼ੋਨ ਪਾਇਲਟ ਪ੍ਰੋਗਰਾਮ ਦਾ ਸੰਚਾਲਨ ਕਰਨ ਜਾ ਰਹੀ ਹੈ। ਇਸ ਦਾ ਖੁਲਾਸਾ ਬੀਤੇ ਦਿਨੀਂ ਓਨਟਾਰੀਓ ਸਰਕਾਰ ਦੀ ਵੈੱਬਸਾਈਟ ਉੱਤੇ ਕੀਤਾ ਗਿਆ।

ਟੋਅ ਜ਼ੋਨ ਪਾਇਲਟ ਦੇ ਟੀਚੇ ਹੇਠ ਲਿਖੇ ਹੋਣੇ ਚਾਹੀਦੇ ਹਨ

  • ਇਹ ਯਕੀਨੀ ਬਣਾਇਆ ਜਾਵੇ ਕਿ ਟੋਅ ਆਪਰੇਟਰਜ਼ ਨੂੰ ਪੂਰੀ ਟਰੇਨਿੰਗ ਹੋਵੇ, ਉਨ੍ਹਾਂ ਨੂੰ ਤਜਰਬਾ ਹੋਵੇ ਤੇ ਉਨ੍ਹਾਂ ਕੋਲ ਸੁਰੱਖਿਅਤ ਤੇ ਸੁਚੱਜੇ ਢੰਗ ਨਾਲ ਹਾਈਵੇਅਜ਼ ਨੂੰ ਕਲੀਅਰ ਕਰਨ ਲਈ ਢੁਕਵਾਂ ਸਾਜੋ਼ ਸਮਾਨ ਹੋਵੇ
  • ਤੇਜੀ ਨਾਲ ਹਾਈਵੇਅ ਨੂੰ ਸਾਫ ਕਰਕੇ ਪ੍ਰੋਵਿੰਸ਼ੀਅਲ ਹਾਈਵੇਅਜ਼ ਉੱਤੇ ਭੀੜ ਘਟਾਉਣ ਤੇ ਦੇਰ ਨੂੰ ਖਤਮ ਕਰਨਾ
  • ਪਾਬੰਦੀਸ਼ੁਦਾ ਟੋਅ ਜੋਨਜ਼ ਵਿੱਚ ਟੋਇੰਗ ਸੇਵਾਵਾਂ ਲਈ ਸਟੈਂਡਰਡ ਕੀਮਤਾਂ ਮੁਹੱਈਆ ਕਰਵਾਕੇ ਡਰਾਈਵਰਾਂ ਤੇ ਕੰਪਨੀਆਂ ਲਈ ਜਾਇਜ਼ ਟੋਅ ਰੇਟ ਯਕੀਨੀ ਬਣਾਉਣ ਵਿੱਚ ਮਦਦ ਕਰਨਾ

2017 ਤੋਂ ਹੀ, ਓਨਟਾਰੀਓ ਟਰੱਕਿੰਗ ਐਸੋਸਿਏਸ਼ਨ ਵੱਲੋਂ ਐਮਟੀਓ ਨਾਲ ਰਲ ਕੇ ਕੰਮ ਕੀਤਾ ਜਾ ਰਿਹਾ ਹੈ, ਓਪੀਪੀ, ਜੋ ਕਿ ਭਾਰੀ ਟੋਇੰਗ ਇੰਡਸਟਰੀ ਲਈ ਜਿ਼ੰਮੇਵਾਰ ਸੈਗਮੈਂਟ ਹੈ, ਤੇ ਉਸ ਦੀ ਸੋਚ ਨਾਲ ਮੇਲ ਖਾਣ ਵਾਲੇ ਸਟੇਕਹੋਲਡਰਜ਼ ਇਸ ਸੈਕਟਰ ਵਿੱਚ ਤਬਦੀਲੀ ਲਿਆਉਣਾ ਚਾਹੁੰਦੇ ਹਨ ਤੇ ਹਾਦਸਿਆਂ ਤੋਂ ਬਾਅਦ ਕਲੀਅਰੈਂਸ ਦੇ ਸਮੇਂ ਵਿੱਚ ਵੀ ਸੁਧਾਰ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਕੰਜਿ਼ਊਮਰ ਪ੍ਰੋਟੈਕਸ਼ਨਜ਼ ਮੁਹੱਈਆ ਕਰਵਾਉਣਾ ਤੇ ਓਨਟਾਰੀਓ ਦੇ ਹਾਈਵੇਅਜ਼ ਉੱਤੇ ਇੰਸੀਡੈਂਟ ਮੈਨੇਜਮੈਂਟ ਵਿੱਚ ਸੁਧਾਰ ਕਰਨ ਉੱਤੇ ਲੱਗੀ ਹੋਈ ਹੈ।

ਓਟੀਏ ਦੇ ਸੀਨੀਅਰ ਵੀਪੀ, ਪਾਲਿਸੀ ਜੈੱਫ ਵੁੱਡ ਨੇ ਆਖਿਆ ਕਿ ਟੋਇੰਗ ਦੇ ਖੇਤਰ ਵਿੱਚ ਜਵਾਬਦੇਹੀ ਤੇ ਪਾਰਦਰਸ਼ਤਾ ਲਿਆਉਣ ਲਈ ਚਲਾਈ ਜਾ ਰਹੀ ਇਸ ਮੁਹਿੰਮ ਦੇ ਪਿੱਛੇ ਪ੍ਰੋਵਿੰਸ਼ੀਅਲ ਸਰਕਾਰ ਦਾ ਪੂਰਾ ਸਮਰਥਨ ਹੋਣ ਕਾਰਨ ਟਰੱਕਿੰਗ ਇੰਡਸਟਰੀ ਇੱਕ ਨਵੇਂ ਯੁੱਗ ਵੱਲ ਵੇਖ ਰਹੀ ਹੈ ਜਿੱਥੇ ਰਸੂਖਦਾਰ ਟੋਅ ਆਪਰੇਟਰਜ਼ ਦੇ ਅਕਸ ਨੂੰ ਗੰਧਲਾ ਕਰਨ ਵਾਲਿਆਂ ਦਾ ਉਨ੍ਹਾਂ ਨੂੰ ਸਿ਼ਕਾਰ ਨਹੀਂ ਹੋਣਾ ਪਵੇਗਾ। ਇਸ ਨਾਲ ਉਹ ਜੀਟੀਏ ਵਿੱਚ ਹਾਦਸਿਆਂ ਜਾਂ ਬ੍ਰੇਕਡਾਊਨਜ਼ ਵਿੱਚ ਸ਼ਾਮਲ ਇਮਾਨਦਾਰ ਟਰੱਕਿੰਗ ਕੰਪਨੀਆਂ ਦੀ ਮਦਦ ਕਾਰਨ ਆਪਣੀ ਰੋਜ਼ੀ ਰੋਟੀ ਕਮਾ ਸਕਣਗੇ।

ਪਾਬੰਦੀਸੁ਼ਦਾ ਟੋਅ ਜੋਨਜ਼ ਹੇਠ ਲਿਖੇ ਅਨੁਸਾਰ ਹਨ

  • Restricted Towing Zone 1: Highway 401 from Highway 400 east to Morningside Avenue;
  • Restricted Towing Zone 2: Highway 401 from Highway 400 west to Regional Road 25; Highway 427 from QEW to Highway 409,  Highway 409 from Highway 427 to  Highway 401;
  • Restricted Towing Zone 3: Highway 400 from Highway 401 to Highway 9;
  • Restricted Towing Zone 4: QEW from Highway 427 to Brant Street.

ਟੋਅ ਜੋਨਜ਼ ਦੀ ਪਛਾਣ ਹਾਈਵੇਅ ਸੈਗਮੈਂਟਸ ਨਾਲ ਲਾਏ ਗਏ ਸਰਕਾਰੀ ਸਾਈਨੇਜਿਜ਼ ਤੋਂ ਵੀ ਲਾਈ ਜਾ ਸਕਦੀ ਹੈ। ਪਾਬੰਦੀਸ਼ੁਦਾ ਟੋਇੰਗ ਜੋਨਜ਼ ਨੂੰ ਪ੍ਰੋਵਿੰਸ਼ੀਅਲ ਹਾਈਵੇਅਜ਼ ਦੇ ਉੱਪਰਲੇ ਸੈਕਸ਼ਨਜ਼ ਵਜੋਂ ਵੀ ਪਰਿਭਾਸਿ਼ਤ ਕੀਤਾ ਜਾ ਸਕਦਾ ਹੈ, ਜਿੱਥੇ ਸਿਰਫ ਅਧਿਕ੍ਰਿਤ ਟੋਇੰਗ ਕੰਪਨੀਆਂ ਹੀ ਟੋਅ ਕੀਤੀਆਂ ਜਾਣ ਵਾਲੀਆਂ ਗੱਡੀਆਂ ਨੂੰ ਟੋਅ ਕਰ ਸਕਦੀਆਂ ਹਨ।ਇਸ ਤੋਂ ਭਾਵ ਹੈ ਕਿ ਪਾਬੰਦੀਸ਼ੁਦਾ ਟੋਇੰਗ ਜ਼ੋਨ ਵਿੱਚ ਕੋਈ ਹੋਰ ਟੋਇੰਗ ਕੰਪਨੀ ਗੱਡੀਆਂ ਨੂੰ ਟੋਅ ਨਹੀਂ ਕਰ ਸਕਦੀ। ਇਸ ਪ੍ਰੋਗਰਾਮ ਲਈ ਯੋਗ ਟੋਇੰਗ ਕੰਪਨੀਆਂ ਸਰਕਾਰ ਦੀ ਪੁਨਰਨਰੀਖਣ ਪ੍ਰਕਿਰਿਆ ਵਿੱਚੋਂ ਲੰਘੀਆਂ ਹੁੰਦੀਆਂ ਹਨ ਤੇ ਸਰਕਾਰ ਦੀ ਸਿੱਧੀ ਨਿਗਰਾਨੀ ਵਿੱਚ ਹੁੰਦੀਆਂ ਹਨ। ਨਿਗਰਾਨੀ ਵਿੱਚ ਹੁਣ ਚੱਲ ਰਹੀ ਮਾਨੀਟਰਿੰਗ ਦੇ ਨਾਲ ਨਾਲ ਸਿ਼ਕਾਇਤਾਂ ਸਬੰਧੀ ਲਾਈਨ ਤੇ ਵਿਵਾਦ ਹੱਲ ਕਰਨ ਵਾਲੇ ਚੈਨਲਜ਼ ਵੀ ਸ਼ਾਮਲ ਹੋਣਗੇ।

ਬ੍ਰੇਕਡਾਊਨਜ਼ ਤੇ ਗੱਡੀਆਂ ਨੂੰ ਇੰਪਾਊਂਡ ਕਰਨ ਲਈ ਕੀਤੀ ਜਾਣ ਵਾਲੀ ਟੋਇੰਗ ਦਾ ਇੱਕੋ ਰੇਟ ਹੈ ਜੋ ਕਿ 10 ਕਿਲੋਮੀਟਰ ਦੀ ਦੂਰੀ ਲਈ ਹੈ। ਟੋਇੰਗ ਤੇ ਹਾਦਸੇ ਤੋਂ ਬਾਅਦ ਵਾਲੀ ਰਿਕਵਰੀ ਦਾ ਰੇਟ ਘੰਟਿਆਂ ਬੱਧੀ ਹੈ। ਬਿੱਲ ਕੀਤੀਆਂ ਗਈਆਂ ਆਈਟਮਾਂ ਲਈ ਘੱਟ ਤੋਂ ਘੱਟ ਪਹਿਲੇ ਇੱਕ ਘੰਟੇ ਲਈ ਰੇਟ ਤੈਅ ਹੈ ਤੇ ਫਿਰ ਹਰ ਅੱਧੇ ਘੰਟੇ ਲਈ ਇੰਕ੍ਰੀਮੈਂਟਸ ਹੁੰਦਾ ਹੈ।ਪਹਿਲਾਂ ਕੰਡਮ ਹੋਈਆਂ ਗੱਡੀਆਂ ਨੂੰ ਹਟਾਉਣ ਲਈ ਟੋਇੰਗ ਆਪਰੇਟਰਜ਼ ਵੱਲੋਂ ਟਰੱਕਿੰਗ ਕੰਪਨੀਆਂ ਤੋਂ ਘੱਟ ਤੋਂ ਘੱਟ ਚਾਰ ਘੰਟੇ ਦੇ ਹਿਸਾਬ ਨਾਲ ਚਾਰਜ ਕੀਤਾ ਜਾਂਦਾ ਸੀ ਪਰ ਹੁਣ ਇਸ ਦੀ ਇਜਾਜ਼ਤ ਨਹੀਂ ਹੈ ਤੇ ਗੱਡੀ ਦੇ ਮਾਲਕ ਦੀ ਇਹ ਮਰਜ਼ੀ ਹੁੰਦੀ ਹੈ ਕਿ ਉਹ ਇਹ ਤੈਅ ਕਰੇ ਕਿ ਉਨ੍ਹਾਂ ਦੀ ਗੱਡੀ ਨੂੰ ਕਿੱਥੇ ਲਿਜਾਇਆ ਜਾ ਰਿਹਾ ਹੈ।  

ਵੁੱਡ ਨੇ ਅੱਗੇ ਆਖਿਆ ਕਿ ਅਸੀਂ ਆਸਵੰਦ ਹੋ ਕੇ ਇਹ ਵੇਖ ਰਹੇ ਹਾਂ ਕਿ ਇਹ ਪ੍ਰੋਗਰਾਮ ਟਰੱਕਿੰਗ ਇੰਡਸਟਰੀ ਲਈ ਕਿੰਨੀ ਸਫਲਤਾ ਲਿਆਉਂਦਾ ਹੈ। ਇਸ ਦੇ ਨਾਲ ਹੀ ਅਸੀਂ ਪ੍ਰੋਵਿੰਸ ਵਿੱਚ ਆਪਰੇਟ ਕਰ ਰਹੇ ਰਸੂਖਦਾਰ ਟੋਅ ਆਪਰੇਟਰਜ਼ ਨਾਲ ਸਬੰਧ ਬਣਾ ਰਹੇ ਹਾਂ ਤੇ ਭਾਈਵਾਲੀ ਕਰ ਰਹੇ ਹਾਂ। 

ਓਟੀਏ ਵੱਲੋਂ ਐਮਟੀਓਂ ਨਾਲ ਰਲ ਕੇ ਆਉਣ ਵਾਲੇ ਹਫਤਿਆਂ ਵਿੱਚ ਸਿੱਖਿਆਦਾਇਕ ਵੈਬੀਨਾਰਜ਼ ਕਰਵਾਏ ਜਾਣਗੇ। ਅਜਿਹਾ ਕਰਕੇ ਅਸੀਂ ਓਟੀਏ ਦੇ ਮੈਂਬਰਜ਼ ਨੂੰ ਇਸ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਦੇ ਸਕਦੇ ਹਾਂ ਤੇ ਐਮਟੀਓ, ਓਪੀਪੀ ਤੇ ਇੱਕੋ ਜਿਹੀ ਸੋਚ ਵਾਲੇ ਸਟੇਕਹੋਲਡਰਜ਼ ਨਾਲ ਮਿਲ ਕੇ ਇਸ ਪ੍ਰੋਗਰਾਮ ਦੀ ਪ੍ਰਭਾਵਸ਼ੀਲਤਾ ਦੀ ਨਿਗਰਾਨੀ ਕਰ ਸਕਦੇ ਹਾਂ।