ਟਰੱਕਿੰਗ ਸੇਫਟੀ ਵਿੱਚ ਸੁਧਾਰ ਲਈ ਡਰਾਈਵਰ ਇੰਕ·ਦਾ ਖਾਤਮਾ ਜ਼ਰੂਰੀ : ਸੀਟੀਏ

Truck driver leaning on the grill of his commercial truck.
Truck driver leaning on the grill of his commercial truck.

ਹਾਈਵੇਅ ਸੇਫਟੀ ਅਤੇ ਹੰਬੋਲਡਟ ਟਰੈਜਡੀ ਵਰਗੇ ਖਤਰਨਾਕ ਹਾਦਸੇ ਤੋਂ ਬਚਣ ਲਈ ਤੇ ਇੰਡਸਟਰੀ ਵਿੱਚ ਸੁਧਾਰ
ਲਈ ਇੱਕ ਵਾਰੀ ਫਿਰ ਕਮਰਸ਼ੀਅਲ ਡਰਾਈਵਰ ਟਰੇਨਿੰਗ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਕਮਰਸ਼ੀਅਲ ਡਰਾਈਵਰ ਟਰੇਨਿੰਗ ਵਿੱਚ ਸੁਧਾਰ ਡਰਾਈਵਰ ਤੇ ਹਾਈਵੇਅ ਸੇਫਟੀ ਲਈ ਅਹਿਮ ਤੱਤ ਹੈ। ਇਸ
ਦੀ ਪੈਰਵੀ ਕੈਨੇਡੀਅਨ ਟਰੱਕਿੰਗ ਇੰਡਸਟਰੀ ਵੱਲੋਂ ਮੈਨਡੇਟਰੀ ਐਂਟਰੀ ਲੈਵਲ ਟਰੇਨਿੰਗ ਦੀ ਪੈਰਵੀ ਕਰਕੇ ਕੀਤੀ
ਜਾਂਦੀ ਹੈ। ਮੈਲਟ (ਐਮਈਐਲਟੀ) ਲਾਗੂ ਕਰਨ ਨਾਲ ਕੈਨੇਡਾ ਸਰਕਾਰ, ਪ੍ਰੋਵਿੰਸਾਂ ਤੇ ਕੈਨੇਡੀਅਨ ਟਰੱਕਿੰਗ
ਅਲਾਇੰਸ ਵਰਗੇ ਇੰਡਸਟਰੀ ਗਰੁੱਪਜ਼ ਨੇ ਰੋਡ ਸੇਫਟੀ ਵਿੱਚ ਹੋਰ ਸੁਧਾਰ ਕਰਨ ਵੱਲ ਢੁਕਵਾਂ ਕਦਮ ਚੁੱਕਿਆ ਹੈ।
ਐਂਟਰੀ ਲੈਵਲ ਦੀ ਲਾਜ਼ਮੀ ਟਰੇਨਿੰਗ ਅਜਿਹੇ ਕਈ ਸੁਧਾਰਾਂ ਵਿੱਚੋਂ ਇੱਕ ਹੈ ਜਿਹੜਾ ਇੰਡਸਟਰੀ ਤੇ ਸਰਕਾਰ ਵੱਲੋਂ
ਪਿਛਲੇ ਕੁੱਝ ਸਮੇਂ ਵਿੱਚ ਕੀਤੇ ਗਏ ਹਨ। ਟਰੱਕ ਅਤੇ ਹਾਈਵੇਅ ਸੇਫਟੀ ਨੂੰ ਸੁਧਾਰਨ ਦਾ ਇਸ ਤੋਂ ਵੀ ਵੱਡਾ ਮੌਕਾ
ਇਹ ਹੈ ਕਿ ਫੈਡਰਲ ਤੇ ਪ੍ਰੋਵਿੰਸ਼ੀਅਲ ਐਨਫੋਰਸਮੈਂਟ ਰਿਸੋਰਸਿਜ਼ ਨੂੰ ਹਾਈਵੇਅ ਸੇਫਟੀ ਨੂੰ ਸੱਭ ਤੋਂ ਵੱਡੇ ਖਤਰੇ ਦੀ
ਪਛਾਣ ਕਰਨ ਵੱਲ ਲਾਇਆ ਜਾਵੇ–ਕੈਰੀਅਰਜ਼ ਜਿਹੜੇ ਬਿਜ਼ਨਸ ਸਟਰੈਟੇਜੀ ਵਜੋਂ ਸਾਰੇ ਨਿਯਮਾਂ ਨੂੰ ਤਾਕ ਉੱਤੇ
ਰੱਖ ਦਿੰਦੇ ਹਨ।
ਇਨ੍ਹਾਂ ਅਸੁਰੱਖਿਅਤ ਫਲੀਟਸ ਨੂੰ ਇੰਡਸਟਰੀ ਵੱਲੋਂ ਡਰਾਈਵਰ ਇੰਕ ਕੰਪਨੀਜ ਵਜੋਂ ਪਛਾਣਿਆ ਜਾਂਦਾ ਹੈ। ਇਹ
ਕੰਪਨੀਆਂ ਅਜਿਹੇ ਨੌਸਿਖੇ ਤੇ ਗੈਰਤਜ਼ਰਬੇਕਾਰ ਡਰਾਈਵਰਾਂ ਨੂੰ ਕੰਮ ਦਿੰਦੀਆਂ ਹਨ ਜਿਹੜੇ ਇੰਡਸਟਰੀ ਨਿਯਮਾਂ
ਦੀ ਵਧੇਰੇ ਜਾਣਕਾਰੀ ਤੋਂ ਬਿਨਾਂ ਕੰਮ ਉੱਤੇ ਲੱਗ ਜਾਂਦੇ ਹਨ ਤੇ ਅਜਿਹੀਆਂ ਬੇਸ਼ਰਮ ਟਰੱਕਿੰਗ ਕੰਪਨੀਆਂ ਵੱਲੋਂ
ਜਿਨ੍ਹਾਂ ਦਾ ਆਸਾਨੀ ਨਾਲ ਨਾਜਾਇਜ਼ ਫਾਇਦਾ ਉਠਾਇਆ ਜਾਂਦਾ ਹੈ। ਡਰਾਈਵਰ ਇੰਕ· ਫਲੀਟਸ ਦੀ ਤੇਜ਼ੀ ਨਾਲ
ਵੱਧ ਰਹੀ ਗਿਣਤੀ ਗੁਪਤ ਅਰਥਚਾਰੇ ਉੱਤੇ ਪਲਦੀ ਹੈ। ਅਜਿਹੀਆਂ ਕੰਪਨੀਆਂ ਆਪਣੀ ਲੇਬਰ ਨੂੰ ਪੇਅਰੋਲ
ਟੈਕਸਿਜ਼, ਵਰਕਰਜ਼ ਕੰਪਨਸੇਸ਼ਨ ਜਾਂ ਇੰਪਲੌਈਜ਼ ਵੈਕੇਸ਼ਨ/ਓਵਰਟਾਈਮ ਪੇਅਮੈਂਟ ਨਹੀਂ ਦਿੰਦੀਆਂ ਸਗੋਂ
ਡਰਾਈਵਰਾਂ ਤੋਂ ਸਰਵਿਸ ਰੂਲ ਦੇ ਘੰਟਿਆਂ ਦੀ ਪਰਵਾਹ ਕੀਤੇ ਬਿਨਾਂ ਕੰਮ ਕਰਨ ਲਈ ਮਜਬੂਰ ਕਰਦੀਆਂ ਹਨ।
ਇਨ੍ਹਾਂ ਵਿੱਚੋਂ ਕੁੱਝ ਡਰਾਈਵਰ ਕੈਨੇਡਾ ਵਿੱਚ ਨਵੇਂ ਵੀ ਹੋ ਸਕਦੇ ਹਨ। ਚਲਾਕ ਆਪਰੇਟਰ ਅਜਿਹੇ ਭੋਲੇ ਭਾਲੇ
ਡਰਾਈਵਰਾਂ, ਜਿਨ੍ਹਾਂ ਨੂੰ ਕੈਨੇਡਾ ਦੇ ਲੇਬਰ ਤੇ ਸੇਫਟੀ ਨਿਯਮਾਂ ਦੀ ਜਾਣਕਾਰੀ ਨਹੀਂ ਹੁੰਦੀ, ਦਾ ਫਾਇਦਾ ਵੀ
ਉਠਾਉਂਦੇ ਹਨ।ਇਨ੍ਹਾਂ ਇੰਕ· ਡਰਾਈਵਰਾਂ ਨੂੰ ਅਜਿਹੇ ਟਰੱਕ ਦੇ ਦਿੱਤੇ ਜਾਂਦੇ ਹਨ ਜਿਨ੍ਹਾਂ ਦੀ ਸੇਫਟੀ ਸਬੰਧੀ ਸਹੀ
ਜਾਂਚ ਨਹੀਂ ਕੀਤੀ ਜਾਂਦੀ, ਜਿਨ੍ਹਾਂ ਦੀ ਇੰਸ਼ੋਰੈਂਸ ਨਹੀਂ ਹੁੰਦੀ ਜਾ ਜਿਨ੍ਹਾਂ ਦੀ ਇੰਸ਼ੋਰੈਂਸ ਵਿੱਚ ਗੜਬੜੀ ਹੁੰਦੀ ਹੈ ਤੇ
ਬਹੁਤੇ ਮਾਮਲਿਆਂ ਵਿੱਚ ਜਿਨ੍ਹਾਂ ਦੇ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਸਬੰਧੀ ਕੰਟਰੋਲ ਹਟਾਏ ਗਏ ਹੁੰਦੇ ਹਨ।
ਸੇਫਟੀ ਵਿਸ਼ਲੇਸ਼ਣ ਰਾਹੀਂ ਸੀਟੀਏ ਨੇ ਪਾਇਆ ਕਿ ਡਰਾਈਵਰ ਇੰਕ· ਕੰਪਨੀਆਂ, ਜਿਹੜੀਆਂ ਲੇਬਰ, ਟੈਕਸ ਤੇ
ਐਨਵਾਇਰਮੈਂਟਲ ਨਿਯਮਾਂ ਦੀ ਉਲੰਘਣਾ ਕਰਦੀਆਂ ਹਨ, ਉਨ੍ਹਾਂ ਦੇ ਆਮ ਹੀ ਮਾੜੇ ਸੇਫਟੀ ਰਿਕਾਰਡਜ਼ ਹੁੰਦੇ ਹਨ,
ਜੋ ਕਿ ਸਿੱਧੇ ਤੌਰ ਉੱਤੇ ਨਿਯਮਾਂ ਦੀ ਪਾਲਣਾ ਨਾ ਕਰਨ ਤੇ ਪਬਲਿਕ ਰਿਸਕ ਵਿੱਚ ਸਬੰਧ ਨੂੰ ਦਰਸਾਉਂਦੇ ਹਨ।
ਸੀਟੀਏ ਦਾ ਕਹਿਣਾ ਹੈ ਕਿ ਡਰਾਈਵਰ ਇੰਕ ਕੰਪਨੀਆਂ, ਵੱਲੋਂ ਸੇਫ ਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ
ਆਪਰੇਟਰਜ਼ ਦੀ ਹੋਂਦ ਨੂੰ ਖਤਰਾ ਖੜ੍ਹਾ ਕਰਨ ਦੇ ਨਾਲ ਨਾਲ ਸੜਕਾਂ ਉੱਤੇ ਗੱਡੀਆਂ ਚਲਾਉਣ ਵਾਲੀ ਜਨਤਾ
ਲਈ ਵੀ ਖਤਰਾ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਤੋਂ ਇਹ ਸਬਕ ਸਿੱਖਣ ਨੂੰ ਮਿਲਦਾ ਹੈ ਕਿ ਡਰਾਈਵਰ ਇੰਕ
ਕੰਪਨੀਆਂ ਦੀ ਜਲਦ ਪਛਾਣ ਕੀਤੀ ਜਾ ਸਕਦੀ ਹੈ ਤੇ ਕਿਸੇ ਵੱਡੇ ਹਾਦਸੇ ਤੋਂ ਪਹਿਲਾਂ ਇਨ੍ਹਾਂ ਨੂੰ ਸੜਕਾਂ ਤੋਂ ਹਟਾ
ਦਿੱਤਾ ਜਾਣਾ ਚਾਹੀਦਾ ਹੈ।ਸੀਟੀਏ ਦਾ ਕਹਿਣਾ ਹੈ ਕਿ ਸਰਕਾਰ ਦੇ ਸਾਰੇ ਤੰਤਰ ਨੂੰ ਡਰਾਈਵਰ ਇੰਕ ਕੈਰੀਅਰਜ਼

ਦੀ ਪਛਾਣ ਵੱਲ ਹੀ ਆਪਣਾ ਸਾਰਾ ਜ਼ੋਰ ਲਾਉਣਾ ਚਾਹੀਦਾ ਹੈ।ਇਸ ਦੀ ਸ਼ੁਰੂਆਤ ਓਨਟਾਰੀਓ ਤੋਂ ਹੋ ਚੁੱਕੀ ਹੈ ਤੇ
ਹੁਣ ਇਸ ਦਾ ਪਸਾਰ ਪ੍ਰੋਵਿੰਸ਼ੀਅਲ ਤੇ ਫੈਡਰਲ ਸਰਕਾਰਾਂ ਵੱਲੋਂ ਹਰ ਪੱਧਰ ਉੱਤੇ, ਜਿਵੇਂ ਕਿ ਟੈਕਸ, ਲੇਬਰ,
ਵਰਕਰਜ਼ ਕੰਪਨਸੇਸ਼ਨ ਤੇ ਹਾਈਵੇਅ ਸੇਫਟੀ ਏਜੰਸੀਆ ਵਿੱਚ ਹੋ ਜਾਣਾ ਚਾਹੀਦਾ ਹੈ।
ਜਿਹੜੇ ਨਵੇਂ ਲੋਕ ਕੈਨੇਡਾ ਆਉਣਾ ਚਾਹੁੰਦੇ ਹਨ, ਇਸ ਨੂੰ ਆਪਣਾ ਘਰ ਬਣਾ ਕੇ ਇੱਥੋਂ ਦੀ ਟਰੱਕਿੰਗ ਇੰਡਸਟਰੀ
ਵਿੱਚ ਕੰਮ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਸੀਟੀਏ ਵੱਲੋਂ ਟਰੱਸਟਿਡ ਤੇ ਨੋਨ ਇੰਪਲਾਇਰ ਪ੍ਰੋਗਰਾਮ ਲਿਆਉਣ
ਦੀ ਪੈਰਵੀ ਕੀਤੀ ਜਾ ਰਹੀ ਹੈ। ਸੀਟੀਏ ਦਾ ਕਹਿਣਾ ਹੈ ਕਿ ਇਨ੍ਹਾਂ ਵਰਕਰਜ਼ ਨੂੰ ਸਿਰਫ ਨਿਯਮ ਕਾਨੂੰਨ ਦੀ
ਪਾਲਣਾ ਕਰਨ ਵਾਲੇ ਫਲੀਟਸ ਲਈ ਕੰਮ ਕਰਨ ਦੀ ਇਜਾਜ਼ਤ ਹੀ ਹੋਣੀ ਚਾਹੀਦੀ ਹੈ ਜਿਹੜੇ ਕੈਨੇਡੀਅਨ ਲੇਬਰ
ਤੇ ਸੇਫਟੀ ਮਾਪਦੰਡਾਂ ਨੂੰ ਬਰਕਰਾਰ ਰੱਖਦੇ ਹਨ ਤਾਂ ਕਿ ਉਹ ਤੇ ਉਨ੍ਹਾਂ ਦੇ ਪਰਿਵਾਰ ਇਸ ਮਹਾਨ ਦੇਸ਼ ਵੱਲੋਂ ਦਿੱਤੇ
ਜਾਣ ਵਾਲੇ ਸਾਰੇ ਬੈਨੇਫਿਟਸ ਦਾ ਆਨੰਦ ਮਾਣ ਸਕਣ।ਲਿਬਰਲ ਸਰਕਾਰ ਦੇ ਪਾਲਿਸੀ ਪਲੇਟਫਾਰਮ ਵਿੱਚ
ਟਰੱਸਟਿਡ ਇੰਪਲੌਇਰ ਸਿਸਟਮ ਪ੍ਰਤੀ ਵਚਨਬੱਧਤਾ ਪ੍ਰਗਟਾਈ ਗਈ ਹੈ, ਜਿਸ ਰਾਹੀਂ ਲੇਬਰ ਦੀ ਘਾਟ ਨੂੰ ਭਰਨ
ਲਈ ਆਰਜ਼ੀ ਵਿਦੇੇਸ਼ੀ ਕਾਮਿਆਂ ਨੂੰ ਹਾਇਰ ਕਰਨ ਵਾਲੀਆਂ ਕੈਨੇਡੀਅਨ ਕੰਪਨੀਆਂ ਲਈ ਐਪਲੀਕੇਸ਼ਨ
ਪ੍ਰਕਿਰਿਆ ਵਿਵਸਥਿਤ ਕੀਤੀ ਜਾ ਸਕੇ।
ਸੀਟੀਏ, ਕੈਨੇਡਾ ਸਰਕਾਰ ਨਾਲ ਰਲ ਕੇ ਇਹ ਯਕੀਨੀ ਬਣਾਵੇਗੀ ਕਿ ਡਰਾਈਵਰ ਇੰਕ ਕੰਪਨੀਜ਼ ਦੀ ਵਿਦੇਸ਼ੀ
ਲੇਬਰ ਤੱਕ ਕੋਈ ਪਹੁੰਚ ਨਾ ਹੋਵੇ ਤੇ ਟਰੱਸਟਿਡ ਇੰਪਲੌਇਰ ਪ੍ਰੋਗਰਾਮ ਦਾ ਟਰੱਕਿੰਗ ਨਾਲ ਸਬੰਧਤ ਸਾਰੇ
ਇੰਮੀਗ੍ਰੇਸ਼ਨ ਪ੍ਰੋਗਰਾਮਜ਼ ਤੱਕ ਪਸਾਰ ਹੋਵੇ। ਸੀਟੀਏ ਇਹ ਕਦੇ ਵੀ ਨਹੀਂ ਚਾਹੁੰਦੀ ਕਿ ਕੈਨੇਡਾ ਪਹੁੰਚਣ ਵਾਲੇ ਨਵੇਂ
ਲੋਕਾਂ ਦਾ ਸ਼ੋਸ਼ਣ ਡਰਾਈਵਰ ਇੰਕ ਫਲੀਟ ਵੱਲੋਂ ਦੁਬਾਰਾ ਕੀਤਾ ਜਾ ਸਕੇ। ਅਜਿਹੇ ਕਈ ਕਮਾਲ ਦੇ ਤੇ ਵਧੀਆ
ਟਰੱਕਿੰਗ ਫਲੀਟਸ ਹਨ ਜਿਹੜੇ ਇਨ੍ਹਾਂ ਨਵੇਂ ਕੈਨੇਡੀਅਨਜ਼ ਨੂੰ ਰੋਜ਼ਗਾਰ ਦੇਣਾ ਚਾਹੁੰਦੇ ਹਨ ਤੇ ਉਨ੍ਹਾਂ ਨੂੰ
ਪੋ੍ਰਫੈਸ਼ਨਲਜ਼ ਵਜੋਂ ਵੱਧਦਾ ਫੁੱਲਦਾ ਵੇਖਣਾ ਚਾਹੁੰਦੇ ਹਨ ਤੇ ਕੈਨੇਡੀਅਨ ਕਮਿਊਨਿਟੀਜ਼ ਦਾ ਹਿੱਸਾ ਬਣਿਆ ਵੇਖਣਾ
ਚਾਹੁੰਦੇ ਹਨ।
ਟਰੱਕ ਸੇਫਟੀ ਵਿੱਚ ਸੁਧਾਰ ਦੇ ਮੌਕੇ, ਜੋ ਕਿ ਕਮਰਸ਼ੀਅਲ ਵ੍ਹੀਕਲ ਸੇਫਟੀ ਵਿੱਚ ਸੁਧਾਰ ਲਈ ਸੀਟੀਏ ਦੇ ਦਸ
ਨੁਕਾਤੀ ਐਕਸ਼ਨ ਪਲੈਨ ਵਿੱਚ ਸ਼ਾਮਲ ਹੈ, ਇਹ ਯਕੀਨੀ ਬਣਾਊਣ ਲਈ ਹੀ ਹਨ ਕਿ ਸਾਰੀਆਂ ਪ੍ਰਵਿੰਸਾਂ
ਇਲੈਕਟ੍ਰੌਨਿਕ ਲਾਗਬੁੱਕ (ਈਐਲਡੀ) ਦੀ ਸ਼ਰਤ ਨੂੰ ਸਾਰੀਆਂ ਟਰੱਕਿੰਗ ਕੰਪਨੀਆਂ ਪੂਰੀ ਤਰ੍ਹਾਂ ਜੂਨ 2022 ਤੱਕ
ਲਾਗੂ ਕਰਨਾ ਯਕੀਨੀ ਬਣਾਉਣ।ਇਨ੍ਹਾਂ ਨਿਯਮਾਂ ਨੂੰ ਲਾਗੂ ਕੀਤੇ ਜਾਣ ਨਾਲ ਡਰਾਈਵਰ ਇੰਕ·ਬਿਜ਼ਨਸ ਮਾਡਲ
ਵੱਲੋਂ ਅੱਖੋਂ ਪਰੋਖੇ ਕੀਤੇ ਜਾ ਰਹੇ ਸਰਵਿਸ ਨਿਯਮਾਂ, ਜਿਨ੍ਹਾਂ ਕਾਰਨ ਸੜਕਾਂ ਉੱਤੇ ਚੱਲਣ ਵਾਲੇ ਸਾਰੇ ਲੋਕਾਂ ਦੀ ਜਾਨ
ਨੂੰ ਖਤਰਾ ਖੜ੍ਹਾ ਹੋ ਸਕਦਾ ਹੈ,ਦਾ ਇੱਕ ਪੱਖ ਖ਼ਤਮ ਹੋ ਜਾਵੇਗਾ।
ਸੀਟੀਏ ਵੱਲੋਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਪ੍ਰੋਵਿੰਸਾਂ ਤੇ ਵੱਡੇ ਪ੍ਰਾਈਵੇਟ ਤੇ ਟਰਾਂਸਪੋਰਟੇਸ਼ਨ
ਸਰਵਿਸਿਜ਼ ਦੇ ਪਬਲਿਕ ਸੈਕਟਰ ਖਰੀਦਦਾਰ ਟਰੱਕ ਸੇਫਟੀ ਵਿੱਚ ਸੁਧਾਰ ਲਈ ਸੀਟੀਏ ਨਾਲ ਰਲ ਕੇ ਕੰਮ ਕਰਦੇ
ਰਹਿਣ ਤੇ ਡਰਾਈਵਰ ਇੰਕ·ਦੇ ਰੁਝਾਨ ਨੂੰ ਖ਼ਤਮ ਕਰਵਾਊਣ ਲਈ ਸੰਘਰਸ਼ ਕਰਨ, ਇਸ ਦੇ ਨਾਲ ਹੀ ਸਾਰੇ
ਟਰੱਕਿੰਗ ਇਮੀਗ੍ਰੇਸ਼ਨ ਪ੍ਰੋਗਰਾਮਾਂ ਲਈ ਭਰੋਸੇਮੰਦ/ ਇੰਪਲੌਇਰ ਪ੍ਰੋਗਰਾਮ ਨੂੰ ਲਾਗੂ ਕਰਨ ਤੇ ਜੂਨ 2022 ਤੱਕ
ਈਐਲਡੀ ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਯਕੀਨੀ ਬਣਾਉਣ।.