ਟਰੱਕਰਜ਼ ਅਗੇਂਸਟ ਟਰੈਫਿਕਿੰਗ ਨਾਲ ਰਲ ਕੇ ਸੀਵੀਐਸਏ ਨੇ ਚਲਾਈ ਮਨੁੱਖੀ ਸਮਗਲਿੰਗ ਖਿਲਾਫ ਮੁਹਿੰਮ

A 18-year-old guy protects himself with his hand with the inscription Stop isolated

 

ਕਮਰਸ਼ੀਅਲ ਵ੍ਹੀਕਲ ਸੇਫਟੀ ਅਲਾਇੰਸ ਵੱਲੋਂ ਹਾਸਲ ਹੋਏ ਡਾਟਾ ਅਨੁਸਾਰ ਨੌਰਥ ਅਮਰੀਕਾ ਵਿੱਚ ਮਨੁੱਖੀ ਸਮਗਲਿੰਗ ਦੇ 163 ਮਾਮਲੇ ਸਾਹਮਣੇ ਆਏ ਹਨ। ਇਹ ਖੁਲਾਸਾ ਕੈਨੇਡਾ ਵਿੱਚ 22 ਤੋਂ 24 ਫਰਵਰੀ, ਅਮਰੀਕਾ ਵਿੱਚ 11 ਤੋਂ 13 ਜਨਵਰੀ ਤੇ ਮੈਕਸਿਕੋ ਵਿੱਚ 15 ਤੋਂ 17 ਮਾਰਚ ਤੱਕ ਚਲਾਈ ਗਈ ਆਪਣੀ ਕਿਸਮ ਦੀ ਵਿਲੱਖਣ ਜਾਗਰੂਕਤਾ ਮੁਹਿੰਮ ਤੋਂ ਹੋਇਆ। ਇਸ ਵਿੱਚ 35 ਜਿਊਰਿਸਡਿਕਸ਼ਨਜ਼ ਨੇ ਹਿੱਸਾ ਲਿਆ। 

ਇਸ ਜੁਰਮ ਬਾਰੇ ਜਾਗਰੂਕਤਾ ਪੈਦਾ ਕਰਨ ਲਈ, 2460 ਕਾਨੂੰਨ ਲਾਗੂ ਕਰਨ ਵਾਲੇ ਕਰਮਚਾਰੀਆਂ ਨੇ 13,274 ਵਾਲੇਟ ਕਾਰਡਜ਼ ਵੰਡੇ ਤਾਂ ਕਿ ਲੋਕ ਜੁਰਮ ਦੀ ਦਸਤਕ ਨੂੰ ਪਛਾਣ ਸਕਣ, 6355 ਖਿੜਕੀਆਂ ਉੱਤੇ ਲਾਉਣ ਵਾਲੇ ਸਟਿੱਕਰ ਤੇ 1818 ਪ੍ਰੈਜੈ਼ਂਟੇਸ਼ਨਜ਼ ਵੀ ਦਿੱਤੀਆਂ ਗਈਆਂ।

ਅਗਲੇ ਸਾਲ ਸੀਵੀਐਸਏ ਪ੍ਰੋਗਰਾਮ ਪੰਜ ਦਿਨਾਂ ਲਈ ਚਲਾਇਆ ਜਾਵੇਗਾ। 20 ਤੋਂ 24 ਫਰਵਰੀ ਤੱਕ ਕੈਨੇਡਾ ਵਿੱਚ, 9 ਤੋਂ 13 ਜਨਵਰੀ ਤੱਕ ਅਮਰੀਕਾ ਵਿੱਚ ਤੇ 13 ਤੋਂ 17 ਮਾਰਚ ਤੱਕ ਮੈਕਸਿਕੋ ਵਿੱਚ ਚਲਾਇਆ ਜਾਵੇਗਾ। 

ਸੀਵੀਐਸਏ ਦੇ ਪ੍ਰੈਜ਼ੀਡੈਂਟ ਜੌਹਨ ਬ੍ਰੋਅਰਜ਼ ਨੇ ਇੱਕ ਪ੍ਰੈੱਸ ਰਲੀਜ਼ ਵਿੱਚ ਆਖਿਆ ਕਿ ਤਿੰਨ ਰੋਜ਼ਾ ਹਿਊਮਨ ਟਰੈਫਿਕਿੰਗ ਅਵੇਅਰਨੈੱਸ ਪਹਿਲਕਦਮੀ ਖ਼ਤਮ ਹੋਣ ਨਾਲ ਮਨੁੱਖੀ ਸਮਗਲਿੰਗ ਖਿਲਾਫ ਸੰਘਰਸ਼ ਖ਼ਤਮ ਨਹੀਂ ਹੋਣ ਵਾਲਾ।

ਉਨ੍ਹਾਂ ਆਖਿਆ ਕਿ ਅਸੀਂ ਜਨਤਾ ਨੂੰ ਪੂਰੀ ਤਰ੍ਹਾਂ ਸਿੱਖਿਅਤ ਕਰਨ ਲਈ ਵਚਨਬੱਧ ਹਾਂ। ਅਸੀਂ ਸਾਲ ਦੇ ਹਰ ਦਿਨ ਮਨੁੱਖੀ ਸਮਗਲਿੰਗ ਬਾਰੇ ਲੋਕਾਂ ਨੂੰ ਜਾਣਕਾਰੀ ਦਿੰਦੇ ਰਹਾਂਗੇ, ਇਸ ਗੱਲ ਦਾ ਧਿਆਨ ਰੱਖਾਂਗੇ ਕਿ ਕਿਹੜੇ ਸੰਕੇਤਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਤੇ ਜੇ ਤੁਹਾਨੂੰ ਲੱਗੇ ਕਿ ਕਿਸੇ ਵਿਅਕਤੀ ਦੀ ਸਮਗਲਿੰਗ ਕੀਤੀ ਜਾ ਰਹੀ ਹੈ ਤਾਂ ਕੀ ਕਰਨਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਾਡਾ ਟੀਚਾ ਹਰ ਹਾਲ ਵਿੱਚ ਮਨੁੱਖੀ ਸਮਗਲਿੰਗ ਨੂੰ ਰੋਕਣਾ ਹੈ। 

ਸੀਵੀਐਸਏ ਵੱਲੋਂ ਇਹ ਕੈਂਪੇਨ ਲਾਂਚ ਕਰਨ ਲਈ ਟਰੱਕਰਜ਼ ਅਗੇਂਸਟ ਟਰੈਫਿਕਿੰਗ ਨਾਲ ਰਲ ਕੇ ਕੰਮ ਕੀਤਾ ਗਿਆ।