ਕੀ ਤੁਸੀਂ ਈਐਲਡੀ ਲਈ ਤਿਆਰ ਹੋਂ?

Electronic Logging Device ELD in a truck

ਜਨਵਰੀ 2023 ਵਿੱਚ ਈਐਲਡੀ ਸਬੰਧੀ ਨਿਯਮ ਲਾਗੂ ਹੋਣ ਜਾ ਰਹੇ ਹਨ ਤੇ ਇਸ ਲਈ ਓਨਟਾਰੀਓ ਦੇ ਟਰਾਂਸਪੋਰਟੇਸ਼ਨ ਮੰਤਰਾਲੇ (ਐਮਟੀਓ) ਵੱਲੋਂ ਵੀ ਆਪਣੀ ਪੂਰੀ ਵਾਹ ਲਾਈ ਜਾ ਰਹੀ ਹੈ। ਇਸ ਲਈ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਲਈ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। 

ਜੂਨ ਦੇ ਮੱਧ ਤੋਂ ਹੀ ਐਮਟੀਓ ਦੇ ਟਰੱਕ ਐਨਫੋਰਸਮੈਂਟ ਅਧਿਕਾਰੀ (ਟੀਈਓਜ਼) ਪੂਰੇ ਪ੍ਰੋਵਿੰਸ ਵਿੱਚ ਸਥਿਤ ਟਰੱਕ ਇੰਸਪੈਕਸ਼ਨ ਸਟੇਸ਼ਨਜ਼ ਉੱਤੇ ਇਸ ਸਬੰਧੀ ਜਾਣਕਾਰੀ ਵਾਲੇ ਪੈਂਫਲੇਟ ਵੰਡ ਰਹੇ ਹਨ ਤੇ ਐਮਟੀਓ ਦੇ ਨੁਮਾਇੰਦੇ ਇੰਡਸਟਰੀ ਵੱਲੋਂ ਦੂਰ ਦਰਾਜ ਵਿੱਚ ਕਰਵਾਏ ਜਾਣ ਵਾਲੇ ਈਵੈਂਟਸ ਵਿੱਚ ਈਐਲਡੀ ਸਬੰਧੀ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਰੁੱਝੇ ਹੋਏ ਹਨ।

ਇਨ੍ਹਾਂ ਪੈਂਫਲੇਟਸ ਵਿੱਚ ਇਸ ਨਵੇਂ ਨਿਯਮ ਬਾਰੇ ਡਰਾਈਵਰਾਂ ਤੇ ਕੈਰੀਅਰਜ਼ ਲਈ ਵਿਸਥਾਰਪੂਰਬਕ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਟਰਾਂਸਪੋਰਟ ਕੈਨੇਡਾ ਦੀਆਂ 50 ਤੋਂ ਵੱਧ ਸਰਟੀਫਾਈਡ ਡਿਵਾਇਸਿਜ਼ ਨਾਲ ਜੁੜਿਆ ਵੇਰਵਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜਨਵਰੀ 2023 ਤੋਂ ਲਾਗੂ ਹੋਣ ਜਾ ਰਹੇ ਇਸ ਨਿਯਮ ਦੀ ਪਾਲਣਾ ਨਾ ਕਰਨ ਵਾਲਿਆਂ ਲਈ ਜਿਹੜੇ ਜੁਰਮਾਨੇ ਨਿਰਧਾਰਤ ਕੀਤੇ ਗਏ ਹਨ ਉਨ੍ਹਾਂ ਬਾਰੇ ਵੀ ਅਗਾਊਂ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਇਹ ਵੀ ਕਿ ਕਿਹੜੇ ਟਰੱਕਿੰਗ ਆਪਰੇਸ਼ਨਜ਼ ਉੱਤੇ ਇਹ ਨਿਯਮ ਅਪਲਾਈ ਹੁੰਦਾ ਹੈ। ਐਮਟੀਓ ਵੱਲੋਂ ਜਨਵਰੀ 2023 ਤੱਕ ਇਸ ਨਿਯਮ ਦੇ ਲਾਗੂ ਹੋਣ ਤੱਕ ਇਸ ਪੈਂਫਲੇਟ ਨੂੰ ਵੰਡਿਆ ਜਾਂਦਾ ਰਹੇਗਾ। 

ਇਸ ਤੋਂ ਇਲਾਵਾ ਓਟੀਏ ਆਉਣ ਵਾਲੇ ਮਹੀਨਿਆਂ ਵਿੱਚ ਐਮਟੀਓ ਨਾਲ ਰਲ ਕੇ ਈਐਲਡੀ ਵੈਬੀਨਾਰ ਦੀ ਸੀਰੀਜ਼ ਦੀ ਮੇਜ਼ਬਾਨੀ ਕਰੇਗੀ ਤੇ ਇਸ ਤਰ੍ਹਾਂ ਦਾ ਪਹਿਲਾ ਵੈਬੀਨਾਰ 16 ਅਗਸਤ ਨੂੰ ਹੋਵੇਗਾ। ਵੈਬੀਨਾਰਜ਼ ਨਾਲ ਨਵੇਂ ਸਾਲ ਵਿੱਚ ਲਾਗੂ ਹੋਣ ਜਾ ਰਹੇ ਐਮਟੀਓ ਦੇ ਇਸ ਨਵੇਂ ਪਲੈਨ ਬਾਰੇ ਹੋਰ ਅਪਡੇਟ ਮਿਲੇਗੀ। ਇਹ ਵੀ ਦੱਸਿਆ ਜਾਵੇਗਾ ਕਿ ਸੜਕ ਉੱਤੇ ਹੀ ਈਐਲਡੀਜ਼ ਦੀ ਜਾਂਚ ਕਿਵੇਂ ਹੋਵੇਗੀ ਤੇ ਡਰਾਈਵਰਜ਼/ਕੈਰੀਅਰਜ਼ ਖੁਦ ਨੂੰ ਇਸ ਲਈ ਕਿਵੇਂ ਤਿਆਰ ਕਰ ਸਕਣਗੇ। ਇਹ ਵੈਬੀਨਾਰ ਮੁਫਤ ਵਿੱਚ ਕਰਵਾਏ ਜਾਣਗੇ ਤੇ ਇਸ ਲਈ ਕੈਰੀਅਰਜ਼ ਨੂੰ ਰਜਿਸਟਰ ਕਰਵਾਉਣ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ।

ਓਟੀਏ ਦੇ ਮੈਂਬਰਜ਼ ਨੂੰ ਈਐਲਡੀ ਪੈਂਫਲੇਟਸ ਦਾ ਮੁਲਾਂਕਣ ਕਰਨ ਲਈ ਉਤਸਾਹਤ ਕੀਤਾ ਜਾਂਦਾ ਹੈ ਤੇ ਇਸ ਦੇ ਨਾਲ ਹੀ ਵੈਬੀਨਾਰਜ਼ ਲਈ ਰਜਿਸਟਰ ਕਰਵਾਉਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ। ਹੁਣ ਤੇ ਸਾਲ ਦੇ ਅੰਤ ਵਿੱਚ ਜਦੋਂ ਨਿਰਧਾਰਤ ਗ੍ਰੀਨ ਟੇਬਲ ਟਾਕਸ ਹੋਣਗੀਆਂ ਉਦੋਂ ਈਐਲਡੀ ਬਾਰੇ ਵਾਧੂ ਜਾਣਕਾਰੀ ਤੇ ਕਮੈਂਟਰੀ ਮੈਂਬਰਾਂ ਨੂੰ ਮੁਹੱਈਆ ਕਰਵਾਈ ਜਾਵੇਗੀ।