TCA ਦੇ ਸਾਲਾਨਾ ਸਮਾਰੋਹ ਵਿਚ Bison Transport ਅਤੇ BIG FREIGHT ਨੂੰ ਮਿਲਿਆ ਸਭ ਤੋਂ ਸੁਰੱਖਿਅਤ ਫਲੀਟ ਦਾ ਐਵਾਰਡ!

292

TCA ਦੇ ਸਾਲਾਨਾ ਸਮਾਰੋਹ ਵਿਚ Bison Transport ਅਤੇ BIG FREIGHT ਨੂੰ ਮਿਲਿਆ ਸਭ ਤੋਂ ਸੁਰੱਖਿਅਤ ਫਲੀਟ ਦਾ ਐਵਾਰਡ!
ਨੈਸ਼ਵਿੱਲ ਟੇਂਨਸੀ : ਮਾਰਚ 28, 2017 ਨੂੰ TCA ਦੇ 41th ਸਾਲਾਨਾ ਸਮਾਗਮ ਸਮਾਰੋਹ ਵਿਚ Manitoba ਬੇਸੇਡ ਦੋ ਟ੍ਰੱਕਇੰਗ ਕੰਪਨੀਆਂ Bison Transport ਅਤੇ Big Freight systems ਨੂੰ ਟਰੱਕ ਲੋਡ ਕੇਰੀਅਰਜ਼ 2016 ਨੈਸ਼ਨਲ ਫਲੀਟ ਸੇਫਟੀ ਗਰੈਂਡ ਐਵਾਰਡ ਨਾਲ ਸਨਮਾਨਤ ਕੀਤਾ ਗਿਆ I
ਤਸਵੀਰ ਵਿਚ Patrick Kuehl ਖਬੇ ਹੱਥ Bison ਦੇ ਡਾਇਰੈਕਟਰ ਆਫ ਸੇਫਟੀ ਅਤੇ ਡ੍ਰਾਈਵਰ ਡਿਵੈਲਪਮੈਂਟ Garth ਨੂੰ ਨੈਸ਼ਨਲ ਫਲੀਟ ਸੇਫਟੀ ਐਵਾਰਡ ਦਿੰਦੇ ਹੋਏ I
ਇਹ ਐਵਾਰਡ ਉਹਨਾਂ ਟ੍ਰੱਕਇੰਗ ਕੰਪਨੀਆਂ ਨੂੰ ਪ੍ਰਦਾਨ ਕੀਤੇ ਗਏ ਜਿਹਨਾਂ ਸੇਫਟੀ ਨੂੰ ਹਮੇਸ਼ਾਂ ਹੀ ਪਹਿਲ ਤੇ ਰੱਖਿਆ Iਡਿਵੀਜ਼ਨਲ ਜੇਤੂ ਸਾਲ ਦੇ ਸ਼ੁਰੂ ਵਿਚ ਪਹਿਲਾਂ ਹੀ ਐਲਾਨੇ ਗਏ ਸਨ ਅਤੇ ਇਹਨਾਂ ਨੂੰ ਮੁਖ 6 ਭਾਗਾਂ ਵਿਚ ਉਹਨਾਂ ਦੁਆਰਾ ਚਲਾਏ ਗਏ ਕੁਲ ਮੀਲਾਂ ਦੇ ਅਧਾਰ ਤੇ ਹਰ ਲੱਖ ਮੀਲ ਪਿੱਛੇ ਹਾਦਸੇ ਦੀ ਕੀ ਆਵਿਰਤੀ ਰਹੀ ਦੇ ਅਧਾਰਿਤ ਚੁਣਿਆ ਗਿਆ ਸੀ I ਡਿਵੀਜ਼ਨਲ ਜੇਤੂਆਂ ਨੂੰ ਫਿਰ ਇਕ ਸ਼ਾਨਦਾਰ ਇਨਾਮ ਦੇ ਲਈ ਮੁਕਾਬਲਾ ਕਰਨ ਦਾ ਸੱਦਾ ਦਿੱਤਾ ਗਿਆ ਸੀ I
ਕੁੱਲ ਸਾਲਾਨਾ ਮਾਈਲੇਜ 25 ਲੱਖ ਤੋਂ ਘੱਟ ਮੀਲ ਨਾਲ ਕੈਰੀਅਰ ਦੇ ਲਈ ਅਤੇ ਇੱਕ 25 ਲੱਖ ਤੋਂ ਵੱਧ ਮੀਲ ਮਾਈਲੇਜ ਲਈ ਲਗਾਤਾਰ ਸੱਤਵੀ ਵਾਰ Bison Transport ਨੇ ਇਹ ਸ਼ਾਨਦਾਰ ਪੁਰਸਕਾਰ ਵੱਡੇ ਕੈਰੀਅਰ ਵਰਗ ਮੁਕਾਬਲੇ ਵਾਲੀ championship ਵਿਚ ਜਿਤਿਆI
ਗ੍ਰੇਟ ਵੇਸ੍ਟ ਕੈਸੁਲਟੀ ਕੰਪਨੀ (Great West Casualty Company) ਦੇ Patrick Kuehl ਨੇ ਕਿਹਾ , ਜੋ ਕਿ ਇਸ ਗ੍ਰੈੰਡ ਪੁਰਸਕਾਰ ਦੇ ਸਪੋਂਸਰ ਹਨ , “Bison Transport ਨੇ ਇਹ ਸੁਰੱਖਿਆ ਪੁਰਸਕਾਰ ਆਪਣੇ ਅਦਭੁਤ ਸੁਰੱਖਿਆ ਪ੍ਰੋਗਰਾਮ ਕਰਕੇ ਜਿਤਿਆ I “ Bison ਟ੍ਰਾੰਸਪੋਰਟ ਦੀ ਇਹ ਪਾਲਿਸੀ “ਸੁਰੱਖਿਆ ਸਭ ਤੋਂ ਪਹਿਲਾਂ ਅਤੇ ਕੰਪਨੀ ਹਰ ਕਮ ਵਿਚ ਸਭ ਦੀ ਸੁਰੱਖਿਅਤਾ ਦਾ ਧਿਆਨ ਨੂੰ ਬਹੁਤ ਜ਼ਿਆਦਾ ਮਹੱਤਵ ਦਿੰਦੀ ਹੈ,ਦੀ ਪਾਲਿਸੀ ਨੇ ਇਹ ਪੁਰਸਕਾਰ ਹਾਸਿਲ ਕਰਨ ਲਈ ਮਹੱਤਵਪੂਰਨ ਰੋਲ ਨਿਭਾਇਆ”I
Garth Pitzel, ਜੋ ਕੇ Bison ਟ੍ਰਾੰਸਪੋਰਟ ਵਿਚ ਸੁਰੱਖਿਆ ਅਤੇ ਡਰਾਈਵਰ ਵਿਕਾਸ ਦੇ ਡਾਇਰੈਕਟਰ ਹਨ ਨੇ ਪੁਰਸਕਾਰ ਸਵੀਕਾਰ ਕਰਦੇ ਹੋਏ ਕਿਹਾ ਕੇ “ਮੈਂ ਅਤੇ ਸਾਡੀ ਪੂਰੀ ਮੈਨਜਮੈਂਟ ਟੀਮ,ਸਾਡੇ ਕਰਮਚਾਰੀ ਅਤੇ ਕਾਂਟ੍ਰੈਕ੍ਟਰਜ ਅਸੀਂ ਸਭ TCA ਦੇ ਇਸ ਸਨਮਾਨ ਲਈ ਬਹੁਤ ਅਭਾਰੀ ਹਾਂ ਅਤੇ ਧੰਨਵਾਦ ਕਰਦੇ ਹਾਂI
ਉਨ੍ਹਾਂ ਕਿਹਾ “ ਅਸੀਂ ਬੇਸ਼ੱਕ ਬਹੁਤ ਖੁਸ਼ਕਿਸਮਤ ਹਾਂ ਕੇ ਸਾਡੇ ਸਾਰੇ ਦੇ ਸਾਰੇ 2500 ਕਰਮਚਾਰੀ “ ਸਰੁੱਖਿਆ ਪਹਿਲਾਂ” ਪਾਲਿਸੀ ਵਿਚ ਵਿਸ਼ਵਾਸ ਕਰਦੇ ਹਨ ਤੇ ਇਸ ਨੂੰ ਆਪਣੀ ਰੋਜ਼ ਮਰ੍ਹਾ ਦੇ ਕੰਮਾਂ ਵਿਚ ਅਪਣਾਉਦੇ ਹਨ I ਮੈਂ ਅੱਜ ਦੇ ਸਾਰੇ ਹੀ ਐਵਾਰਡ ਜੇਤੂਆਂ ਨੂੰ ਇਸ ਐਵਾਰਡ ਜਿੱਤਣ ਤੇ ਵਧਾਈ ਦੇਣਾ ਚਾਹੁੰਦਾ ਹਾਂ ਅਤੇ ਧੰਨਵਾਦ ਕਰਨਾ ਚਾਹੁੰਦਾ ਹਾਂ ਉਨ੍ਹਾਂ ਦੀ ਇਸ “ਸੁਰੱਖਿਆ ਜਰੂਰੀ “ਸੋਚ ਲਈ ਤਾਂ ਕੇ ਉਹਨਾਂ ਨਾਲ ਕੰਮ ਕਰਦੇ ਸਾਰੇ ਹੀ ਡਰਾਈਵਰ ਸ਼ਾਮ ਨੂੰ ਆਪਣੇ ਘਰ ਸੁਰੱਖਿਅਤ ਆਪਣੇ ਪਰਿਵਾਰਾਂ ਵਿਚ ਪਹੁੰਚਣ I
Bison Transport ਨੇ ਇਹ ਨੈਸ਼ਨਲ ਫਲੀਟ ਸੇਫ਼ਟੀ ਐਵਾਰਡ ਕੁਲ ਮਿਲਾ ਕੇ 10 ਵਾਰ ਜਿਤਿਆ ਹੈਂ I Big Freight Systems ਛੋਟੀਆਂ ਟ੍ਰੱਕਇੰਗ ਕੰਪਨੀਆਂ ਦੀ ਸੁਰੱਖਿਆ ਮੁਕਾਬਲਾ ਵਿਚ ਸਭ ਤੋਂ ਪਹਿਲੇ ਸਥਾਨ ਤੇ ਰਿਹਾ ਅਤੇ ਇਸ ਗ੍ਰੈੰਡ ਐਵਾਰਡ ਦੇ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ I
ਇੱਕ ਛੋਟੇ ਕੈਰੀਅਰ ਦੇ ਤੌਰ ਤੇ, ਸਾਡੀ ਕੰਪਨੀ ਦਾ ਵਿਜ਼ਿਨ ਇੱਕ ਨਵੀਨਤਾਕਾਰੀ ਯੋਗਦਾਨ ਪਾਰਟਨਰ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ, “Kuehl ਨੇ ਕਿਹਾ . “ਸਾਨੂੰ ਸੁਰੱਖਿਆ ਅਤੇ ਗਾਹਕ ਸੰਤੁਸ਼ਟੀ ਸਰਵਿਸ ਵਿੱਚ ਨੰਬਰ ਇਕ ਦਾ ਦਰਜਾ ਦਿੱਤਾ ਗਿਆ ਹੈ, ਅਤੇ ਇਹ ਨਿਰਣਾ ਸਾਡੇ ਗ੍ਰਾਹਕ ਦੇ ਅਨੁਭਵਾਂ ਤੇ ਅਧਾਰਿਤ ਹੈਂ I ਬਿਗ ਫ੍ਰੇਟ ਸਿਸਟਮਜ ਦੇ ਪ੍ਰੈਸੀਡੈਂਟ ਅਤੇ CEO Gary Coleman ਨੇ ਕਿਹਾ ਮੈਨੂੰ ਇਸ ਐਵਾਰਡ ਮਿਲਣ ਦੀ ਬਹੁਤ ਖੁਸ਼ੀ ਹੈਂ ਅਤੇ ਮੈਂ ਇਸ ਮਾਣ ਸਨਮਾਨ ਨੂੰ ਆਪਣੀ ਟੀਮ ਮੈਂਬਰਾਂ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ I ਕਿਓੰਕੇ ਇਹ ਸਾਡੇ ਸਾਰਿਆਂ ਦਾ ਸਾਂਝਾ ਯਤਨ ਸੀ I