Overcapacity ਰਹੇਗੀ ਜਾਰੀ, ਪਰ ਇਲੈਕਟ੍ਰਾਨਿਕ ਲੋਗ ਬੁਕ ਨਾਲ ਮਿਲੇਗੀ ਮਦਦ !

273

ਬੋਲਟਨ ਉਨਟਾਰੀਓ : Overcapacity ਅਤੇ ਫਰੇਟ ਦੇ ਭਾਅ ਵਿਚ ਗਿਰਾਵਟ Titanium ਟ੍ਰਾੰਸਪੋਰਟ ਲਈ 2016 ਦੇ ਵਿਚ ਇਕ ਚੈਲੰਜ ਬਣ ਗਿਆ ਸੀ ਪਰ ਹੁਣ ਇਹ ਦੁਬਾਰਾ ਸਾਰੀਆਂ ਪ੍ਰਸਥਿਤੀਆਂ ਵਿਚੋਂ ਲੰਘ ਕੇ ਵਿਕਾਸ ਵੱਲ ਯਤਨਸ਼ੀਲ ਹੈ I
Ted Deniel, Titanium Transport ਦੇ ਸੀ ਈ ਓ ਹਨ I ਉਨ੍ਹਾਂ ਨੇ ਆਪਣੇ ਵਿਸ਼ਲੇਸ਼ਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕੇ ਸਾਲ 2016 ਦੇ ਅੰਤ ਤਕ ਅਤੇ Q4 ਦੇ ਨਤੀਜੇ ਅਨੁਸਾਰ ਸਾਲ 2016 ਵਿਚ ਕੰਪਨੀ ਨੇ ਆਪਣੇ ਪੰਜ ਲੋਕੇਸ਼ਨਾਂ ਨੂੰ ਇਕੱਠਾ
ਕਰ ਇੱਕ ਅੱਠ ਏਕੜ ਯਾਰਡ ਵਾਲੇ ਨਵੇਂ ਸ਼ਾਨਦਾਰ ਆਫ਼ਿਸ ਵਿਚ ਮੂਵ ਕੀਤਾ ਤੇ ਨਾਲ ਹੀ ਕੰਪਨੀ ਦੇ ਵਰਕ ਲੋਡ ਨੂੰ ਸੰਭਾਲਣ ਲਈ ਵਿੰਡਸਰ ਵਿਚ ਵੀ ਇਕ ਟਰਮੀਨਲ ਬਣਾਇਆ ਜਿਹੜਾ ਕੇ Gordiehowe ਇੰਟਰਨੈਸ਼ਨਲ ਬ੍ਰਿਜ ਦੇ ਬਿਲਕੁਲ ਨੇੜੇ ਹੈ I ਤੇ ਨਾਲ ਹੀ ਪ੍ਰੋ ਨੋਰਥ ਟਰਾਂਸਪੋਰਟੇਸ਼ਨ ਕੰਪਨੀ ਦੇ ਨਾਲ ਸੰਗਠਨ ਨੂੰ ਸੰਪੰਨ ਕੀਤਾ I
Daniel ਨੇ ਇਸ ਸਭਾ ਦੇ ਦੌਰਾਨ ਕਿਹਾ ਕੇ “ ਅਸਲੀ ਸਫਲਤਾ ਇਹ ਨਹੀਂ ਕੇ ਸਾਨੂ ਕਿੰਨਾ ਫਾਇਦਾ ਹੋਇਆ ਬਲਕਿ ਅਸਲੀ ਸਫਲਤਾ ਇਹ ਹੈ ਕੇ ਸਭ ਨੂੰ ਉਸ ਦਾ ਬਣਦਾ ਹੱਕ ਮਿਲਿਆ ਜਾਂ ਨਹੀਂ ਤੇ ਅਖੀਰ ਵਿਚ ਕੀਤੇ ਸੌਦੇ ਵਿਚ ਸਾਰੀਆਂ ਧਿਰਾਂ ਖੁਸ਼ ਹਨ ਜਾਂ ਨਹੀਂ I” : ਉਹਨਾਂ ਕਿਹਾ ਕੇ ਅਸੀਂ ਹੋਰ ਕੰਪਨੀਆਂ ਨੂੰ ਆਪਣੇ ਵਿਚ ਮਿਲਾਉਣ ਲਈ ਬਹੁਤ ਕਾਰਜਸ਼ੀਲ ਹਾਂ ਅਤੇ ਸਾਨੂ ਪਤਾ ਹੈ ਕੇ ਬਾਹਰ ਮਾਰਕੀਟ ਵਿਚ ਕਾਫੀ ਚੰਗੇ ਮੌਕੇ ਉਪਲਬਧ ਹਨ I ਜਿੱਥੇ ਅਸੀਂ ਚੰਗੇ ਖਰੀਦਦਾਰ ਹਾਂ ਤੇ ਹਮੇਸ਼ਾ ਇਕ ਚੰਗੇ ਬਿਜਨੈਸ ਨੂੰ ਆਪਣੇ ਵਿਚ ਮਿਲਾਉਣ ਲਈ ਤਤਪਰ ਰਹਿੰਦੇ ਹਾਂ ਅਗਰ ਕਿਸੇ ਕੰਪਨੀ ਨੂੰ ਉਹ ਸੌਦਾ ਫਾਇਦੇ ਦਾ ਲੱਗਦਾ ਹੈ ਤਾਂ ਇਹ ਸਾਡੇ ਸਾਰੀਆਂ ਲਈ ਲਾਭਦਾਇਕ ਮੌਕਾ ਹੁੰਦਾ ਹੈ I ਜਰੂਰੀ ਨਹੀਂ ਹੈ ਕੇ ਹਰ ਇਕ ਕੰਪਨੀ ਦੀ ਗ੍ਰਹਿਣਤਾ ਸਾਡੇ ਲਈ ਹਮੇਸ਼ਾ ਫਾਇਦੇ ਦਾ ਸੌਦਾ ਹੀ ਹੋਵੇ, ਸਾਨੂ ਇਸ ਦੇ ਸਾਰੇ ਪਹਿਲੂ ਦੇਖਣੇ ਪੈਂਦੇ ਹਨ I Titanium Transport ਹੁਣ ਹੋਰ ਵਧੀਆਂ ਟ੍ਰੱਕਇੰਗ ਕੰਪਨੀਆਂ ਨੂੰ ਆਪਣੇ ਵਿਚ ਮਿਲਾ ਕੇ ਪ੍ਰਗਤੀ ਕਰਨ ਅਤੇ ਨਵੀਆਂ ਪੁਲਾਂਘਾ ਪੁੱਟਣ ਦੇ ਰਾਹ ਤੇ ਹੈ I Daniel ਨੇ ਅਗੇ ਕਿਹਾ ਕੇ ਉਹ ਖਰੀਦੀਆਂ ਕੰਪਨੀਆਂ ਦੀ ਗਿਣਤੀ ਵਧਾਉਣ ਨਾਲੋਂ ਜ਼ਿਆਦਾ ਉਹਨਾਂ ਦੀ ਗੁਣਵਤਾ ਤੇ ਧਿਆਨ ਦੇ ਰਹੇ ਹਨ I ਆਮਤੌਰ ਤੇ Titanium ਟ੍ਰਾੰਸਪੋਰਟ ਸਾਲ ਵਿਚ ਦੋ ਹੀ ਕੰਪਨੀਆਂ ਨੂੰ ਗ੍ਰਹਿਣ ਕਰਦਾ ਹੈ ਅਤੇ ਹੁਣ ਉਹਨਾਂ ਦਾ ਜ਼ਿਆਦਾ ਧਿਆਨ ਗੁਣਵਤਾ ਵਾਲ਼ੀਆਂ ਕੰਪਨੀਆਂ ਨੂੰ ਆਪਣੇ ਵਿਚ ਮਿਲਾਉਣਾ ਨਾ ਕੇ ਸਿਰਫ ਨੰਬਰ ਵਧਾਉਣ ਲਈ ਕਿਸੇ ਵੀ ਬਿਜਨੈੱਸ ਨੂੰ ਖਰੀਦਣਾ I ਸਾਡਾ ਮੁਖ ਉਦੇਸ਼ ਹਰ ਸਾਲ $500 ਮਿਲੀਅਨ ਡਾਲਰ ਦੀ ਕਮਾਈ ਵਾਲੀ ਟਰਾਂਸਪੋਰਟੇਸ਼ਨ ਕੰਪਨੀ ਬਣਨਾ ਹੈ Daniel ਦਾ ਕਹਿਣਾ ਹੈ ਕੇ ਮਾਰਕੀਟ ਦੇ ਵਿਚ ਵਾਧੂ ਸਮਰਥਾ ਰੇਟ ਤੇ ਦਬਾਅ ਪਾ ਰਿਹਾ ਹੈI ਡੈਨੀਅਲ ਨੇ ਕਿਹਾ ਕੇ ਇਸ ਇੰਡਸਟਰੀ ਵਿਚ ਕਾਫੀ ਜ਼ਿਆਦਾ ਜਦੋ ਜਹਿਦ ਹੈ ,ਤੇ ਮੈਨੂੰ ਲੱਗਦਾ ਹੈ ਕੇ ਮਾਰਕੀਟ ਵਿਚ ਡਿਮਾਂਡ ਅਤੇ ਸਪਲਾਈ ਦਾ ਆਪਸ ਵਿਚ ਤਾਲਮੇਲ ਨਹੀਂ ਬੈਠ ਪੈ ਰਿਹਾ I ਅਜੇ ਵੀ ਰੇਟ ਨੂੰ ਹੋਰ ਗਿਰਾਣ ਦੀ ਕੋਸ਼ਿਸ ਕੀਤੀ ਜਾਂਦੀ ਹੈ ਜੋ ਕੇ ਇਸ ਚੀਜ਼ ਨੂੰ ਦਰਸਾਉਂਦਾ ਹੈ ਕੇ ਮਾਰਕੀਟ ਵਿਚ ਸਪਲਾਈ ਜਰੂਰਤ ਨਾਲੋਂ ਜ਼ਿਆਦਾ ਹੈ ਤੇ ਡਿਮਾਂਡ ਘਟ I
ਡੈਨੀਅਲ ਦਾ ਕਹਿਣਾ ਹੈ ਕੇ ਅਮਰੀਕਾ ਵਿਚ ਟਰੰਪ ਦੀ ਸਰਕਾਰ ਹੋਣ ਨਾਲ ਟ੍ਰੱਕਇੰਗ ਇੰਡਸਟਰੀ ਨੂੰ ਫਾਇਦਾ ਹੋਵੇਗਾ ਅਤੇ ਖਾਸ ਕਰਕੇ Titanium ਦਾ 60 % ਬਿਜਨੈੱਸ ਬਾਰਡਰ ਤੋਂ ਪਾਰ ਹੈ I
ਡੇਨੀਅਲ ਨੇ ਅਗੇ ਕਿਹਾ ਕੇ ਸਾਡੀ ਫਲੈਟਬੈਡ ਡੀਵੀਜ਼ਨ ਟਰੰਪ ਦੀਆਂ ਆਰਥਿਕ ਨੀਤੀਆਂ ਤੋਂ ਕਾਫੀ ਪ੍ਰਭਾਵਿਤ ਹੈ I ਸ਼੍ਰੀ ਟਰੰਪ ਬੁਨਿਆਦੀ ਢਾਂਚੇ ਵਿਚ ਕਾਫੀ ਵਿਸ਼ਵਾਸ ਕਰਦੇ ਹਨ ਤੇ ਸਾਡੀ ਵਿੰਡਸਰ ਲੋਕੇਸ਼ਨ ਅਤੇ ਨਵਾਂ Howe bridge ਵੀ ਸਾਡੀ ਸਫਲਤਾ ਵਿਚ ਕਾਫੀ ਮਹੱਤਵ ਪੂਰਨ ਰੋਲ ਨਿਭਾਵੇਗਾ I ਉਨ੍ਹਾਂ ਦਾ ਮੰਨਣਾ ਹੈ ਕੇ ਬਿਜਨੈੱਸ ਪੱਖੋਂ ਜਦ ਅਮਰੀਕਾ ਤਰੱਕੀ ਕਰਦਾ ਹੈ ਤਾਂ ਉਨਟਾਰੀਓ ਆਪਣੇ ਆਪ ਹੀ ਤਰੱਕੀ ਦੀ ਰਾਹ ਤੇ ਤੁਰਦਾ ਹੈ ਅਤੇ ਨਾਲ ਹੀ ਕ਼ੁਇਬੇਕ ਵਿਚ ਵੀ ਬਿਜਨੈੱਸ ਦਾ ਵਾਧਾ ਹੁੰਦਾ ਹੈ I ਜਦ ਅਸੀਂ ਬੁਨਿਆਦੀ ਢਾਂਚੇ ਵਿਚ ਪੈਸੇ ਲਗਾਉਂਦੇ ਹਾਂ ਤਾਂ ਕਾਫੀ ਨੌਕਰੀਆਂ ਪੈਦਾ ਹੁੰਦੀਆਂ ਹਨਂ ਤੇ ਜਦ ਨੌਕਰੀਆਂ ਪੈਦਾ ਹੁੰਦੀਆਂ ਹਨ ਤਾਂ ਟਰੱਕਾਂ ਦੀ ਮੰਗ ਵਧਦੀ ਹੈ I
ਇਹ ਪੁੱਛਣ ਤੇ ਕੇ ਕੀ ELD ਇਸ ਸਾਲ ਦਸੰਬਰ ਵਿਚ US ਵਿਚ ਲਾਗੂ ਹੋ ਜਾਵੇਗੀ ਤਾਂ ਅਪਰੇਸ਼ਨਜ ਮੈਨੇਜਰ Marilyn ਡੈਨੀਅਲ ਨੇ ਕਿਹਾ ਕੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕੇ ELD ਦਸੰਬਰ ਵਿਚ ਲਾਗੂ ਹੋ ਜਾਵੇਗੀ I” ਉਨ੍ਹਾਂ ਕਿਹਾ ਕੇ ELD Mandate ਆਉਣ ਵਾਲੇ ਸਮੇਂ ਵਿਚ ਟ੍ਰੱਕਇੰਗ ਤੇ ਕਾਫੀ ਪ੍ਰਭਾਵ ਪਾਉਣ ਵਾਲੀ ਹੈ I ਕੰਪਨੀਆਂ ਅਤੇ ਡਰਾਈਵਰ ਦੋਨੋ ਹੀ ਇਲੈਕਟ੍ਰੋਨਿਕ ਲੋਗ ਬੁਕ ਅਪਨਾਉਣ ਤੋਂ ਝਿਜਕ ਰਹੇ ਹਨ ਤੇ ਇਸ ਦਾ ਅਸਰ ਟ੍ਰੱਕਇੰਗ ਕੈਪਿਸਟੀ ਤੇ ਜਰੂਰ ਦਿਖਾਈ ਦੇਵੇਗਾ I ਇਸ ਨੂੰ ਅਪਨਾਉਣ ਲਈ ਸਟਾਫ ਅਤੇ ਕੰਪਨੀਆਂ ਨੂੰ ਕੁਝ ਟ੍ਰੇਨਿੰਗ ਦੀ ਲੋੜ ਹੈI ਅਸੀਂ ਹੁਣੇ ਤੋਂ ਹੀ ਕੱਸਟਮਰਾਂ ਵਲੋਂ ਇਸ ਦੇ ਇਸਤੇਮਾਲ ਦੇ ਪਰੂਫ਼ ਦੀ ਮੰਗ ਬਾਰੇ ਸੁਨ ਰਹੇ ਹਾਂ, ਕੇ ਅਸੀਂ ELD ਲੋਗ ਬੁਕ ਇਸਤੇਮਾਲ ਕਰ ਰਹੇ ਹਾਂ ਜਾ ਨਹੀਂ ਅਤੇ ਅਗਰ ਕਰ ਰਹੇ ਹਾਂ ਤਾਂ ਕਿੰਨੇ ਸਮੇਂ ਤੋਂ ਕਰ ਰਹੇ ਹਾਂ I ਇਸ ਨੂੰ ਸਿੱਖਣ ਅਤੇ ਅਪਨਾਉਣ ਵਿਚ ਜਰੂਰ ਥੋੜ੍ਹਾ ਸਮਾਂ ਲਗੇਗਾ I
Ted Daniel ਨੇ ਕਿਹਾ ਕੇ ਪੈਂਡਿੰਗ ELD ਕ਼ਾਨੂਨ ਵੀ ਟ੍ਰੱਕਇੰਗ ਇੰਡਸਟਰੀ ਵਿਚ consolidation ਨੂੰ ਬੜਾਵਾ ਦੇਵੇਗਾ I
ਉਨ੍ਹਾਂ ਕਿਹਾ ਕੇ ਮਾਰਕੀਟ ਵਿਚ ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਹਨ ਜਿਹਨਾਂ ਇਕ ਸਮੇਂ ਆਪਣਾ ਬਹੁਤ ਅੱਛਾ ਬਿਜਨੈੱਸ ਕੀਤਾ ਅਤੇ ਹੁਣ ਉਹ ਆਪਣੇ ਲਾਈਫ ਸਾਇਕਲ ਦੇ ਆਖਰੀ ਪੜਾਵ ਤੇ ਹਨ ਤੇ ਇਸ ਸਮੇਂ ਉਹ ਹੁਣ ELD mandate ਵਿਚ ਹੋਰ ਇਨਵੈਸਟ ਕਰਨ ਲਈ ਤਿਆਰ ਨਹੀਂ ਹਨ I