Indian Congress Rocks in Punjab!!!

251
ਚੰਡੀਗੜ—ਪੰਜਾਬ ‘ਚ ਫਿਰ ਤੋਂ ਮਜ਼ਬੂਤੀ ਦੀ ਰਾਹਫੜਨ ਵਾਲੀ ਕਾਂਗਰਸ ਨੇ ਸ਼ਨੀਵਾਰ ਨੂੰ ਸੂਬੇ ‘ਚ ਅਕਾਲੀ ਦਲ-ਭਾਜਪਾ ਗੱਠਜੋੜ ਦੇ 10 ਸਾਲ ਦੇ ਸ਼ਾਸਨ ਦਾ ਰੱਥ ਰੋਕ ਦਿੱਤਾ ਅਤੇ ਇਸ ਪਾਰਟੀ ਨੇ ਸੂਬੇ ਦੇ ਤਿੰਨੋਂ ਖੇਤਰ ਮਾਲਵਾ, ਮਾਝਾ ਅਤੇ ਦੋਆਬਾ ‘ਚ ਵਿਰੋਧੀਆਂ ਨੂੰ ਪਿਛਾੜਿਆ। ਕਾਂਗਰਸ ਨੇ ਕੁੱਲ 117 ਵਿਧਾਨ ਸਭਾ ਸੀਟਾਂ ਵਾਲੇ ਪੰਜਾਬ ‘ਚ 77 ਸੀਟਾਂ, ਆਪ ਨੇ 20, ਅਕਾਲੀ ਦਲ ਨੇ 15, ਭਾਜਪਾ ਨੇ 3 ਅਤੇ ਲੋਕ ਇਨਸਾਫ ਪਾਰਟੀ ਨੇ 2 ਸੀਟਾਂ ਜਿੱਤੀਆਂ। ਮਾਲਵਾ ਖੇਤਰ ‘ਚ 69 ਜਦਕਿ ਦੋਆਬਾ ਅਤੇ ਮਾਝਾ ‘ਚ ਲੜੀਵਾਰ 23 ਅਤੇ 25 ਸੀਟਾਂ ਹਨ।
ਕਾਂਗਰਸ ਨੇ ਜੋ 77 ਸੀਟਾਂ ਜਿੱਤੀਆਂ ਹਨ ਉਸ ‘ਚ ਮਾਲਵਾ ‘ਚ 40 ਸੀਟਾਂ, ਮਾਝਾ ‘ਚ 22 ਅਤੇ ਦੋਆਬਾ ‘ਚ 15 ਸੀਟਾਂ ਜਿੱਤੀਆਂ। ਸਾਲ 2012 ‘ਚ ਕਾਂਗਰਸ ਨੇ ਮਾਲਵਾ ‘ਚ 32, ਮਾਝਾ ‘ਚ 8 ਅਤੇ ਦੋਆਬਾ ਖੇਤਰ ‘ਚ 6 ਸੀਟਾਂ ‘ਤੇ ਜਿੱਤ ਦਰਜ ਕੀਤੀ ਸੀ। ਦੂਜੇ ਸਥਾਨ ‘ਤੇ ਰਹੀ ਆਮ ਆਦਮੀ ਪਾਰਟੀ ਨੇ ਮਾਲਵਾ ‘ਚ 18, ਦੋਆਬਾ ‘ਚ 2 ਸੀਟਾਂ ਹਾਸਲ ਕੀਤੀਆਂ ਜਦਕਿ ਉਹ ਮਾਝਾ ਖੇਤਰ ‘ਚ ਆਪਣਾ ਖਾਤਾ ਵੀ ਨਹੀਂ ਖੋਲ ਸਕੀ। ਭਾਜਪਾ ਮਾਝਾ, ਮਾਲਵਾ ਅਤੇ ਦੋਆਬਾ ਖੇਤਰਾਂ ‘ਚ ਇਕ-ਇਕ ਹੀ ਸੀਟ ਜਿੱਤ ਸਕੀ। ਅਕਾਲੀ ਦਲ ਦਾ ਪ੍ਰਦਰਸ਼ਨ ਖਰਾਬ ਰਿਹਾ ਅਤੇ ਉਸ ਨੂੰ ਮਾਲਵਾ ‘ਚ 8, ਦੋਆਬਾ ‘ਚ 5 ਅਤੇ ਮਾਝਾ ‘ਚ 2 ਸੀਟਾਂ ਤੋਂ ਹੀ ਤੱਸਲੀ ਕਰਨ ਪਈ।